Diljit Dosanjh ਨੇ ਜਿੱਤ ਲਿਆ ਦਿਲ, ਜਦੋਂ ਫ਼ੈਨ ਨੇ ਪੁੱਛਿਆ ਤੁਸੀਂ ਪੰਜਾਬ ’ਚ ਕਿਉਂ ਨਹੀਂ ਰਹਿੰਦੇ?
ਦਿਲਜੀਤ ਦੋਸਾਂਝ ਅਤੇ ਸ਼ਹਿਨਾਜ਼ ਗਿੱਲ ਨੇ ਪੰਜਾਬੀ ਫਿਲਮ ‘ਹੌਸਲਾ ਰੱਖ’ ਵਿੱਚ ਇਕੱਠੇ ਕੰਮ ਕੀਤਾ ਹੈ। ਦੋਵਾਂ ਨੇ ਇਸ ਫਿਲਮ ਦੀ ਸ਼ੂਟਿੰਗ ਕੈਨੇਡਾ ਵਿੱਚ ਕੀਤੀ ਸੀ। ਇਹ ਫਿਲਮ ਜਲਦੀ ਹੀ ਰਿਲੀਜ਼ ਹੋਵੇਗੀ।
ਚੰਡੀਗੜ੍ਹ: ਪੰਜਾਬੀ ਦੇ ਸਦਾਬਹਾਰ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਬੇਹੱਦ ਹਰਮਨਪਿਆਰੇ ਹਨ ਤੇ ਪੰਜਾਬੀ ਫ਼ਿਲਮ ਤੇ ਸੰਗੀਤ ਉਦਯੋਗ ’ਚ ਉਨ੍ਹਾਂ ਨੂੰ ਬਹੁਤ ਜ਼ਿਆਦਾ ਪਿਆਰ ਕੀਤਾ ਜਾਂਦਾ ਹੈ। ਉਨ੍ਹਾਂ ਦੇ ਪ੍ਰਸ਼ੰਸਕਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ। ਲੋਕ ਉਨ੍ਹਾਂ ਦੇ ਜੀਵਨ ਨਾਲ ਜੁੜੀਆਂ ਗੱਲਾਂ ਬਾਰੇ ਵੱਧ ਤੋਂ ਵੱਧ ਜਾਣਨਾ ਚਾਹੁੰਦੇ ਹਨ। ਜੇ ਤੁਸੀਂ ਵੀ ਦਿਲਜੀਤ ਦੋਸਾਂਝ ਦੇ ਸੱਚੇ ਫ਼ੈਨ ਹੋ, ਤਾਂ ਤੁਹਾਨੂੰ ਵੀ ਜ਼ਰੂਰ ਇਹ ਪਤਾ ਹੋਣਾ ਚਾਹੀਦਾ ਹੈ ਕਿ ਉਹ ਆਪਣਾ ਵੱਧ ਤੋਂ ਵੱਧ ਸਮਾਂ ਅਮਰੀਕੀ ਸੂਬੇ ਕੈਲੀਫ਼ੋਰਨੀਆ ’ਚ ਬਿਤਾਉਂਦੇ ਹਨ। ਇਸੇ ਨਾਲ ਸਬੰਧਤ ਇੱਕ ਸੁਆਲ ਬੀਤੇ ਦਿਨੀਂ ਇੱਕ ਪ੍ਰਸ਼ੰਸਕ ਨੇ ਉਨ੍ਹਾਂ ਤੋਂ ਪੁੱਛ ਲਿਆ।
BAALA BAALA TERE NAAL PYAR PAA LEYA..THODHA THODHA TAINU BILLO SHOW KARDA 😊
— DILJIT DOSANJH (@diljitdosanjh) September 5, 2021
𝐁𝐋𝐀𝐂𝐊 & 𝐖𝐇𝐈𝐓𝐄 📼
It’s a 𝐌𝐎𝐎𝐍𝐂𝐇𝐈𝐋𝐃 𝐄𝐑𝐀 🌻 pic.twitter.com/425WZmq0kZ
ਦਰਅਸਲ, ਦਿਲਜੀਤ ਦੋਸਾਂਝ ਨੇ ਆਪਣੀ ਐਲਬਮ ‘ਮੂਨ ਚਾਈਲਡ ਇਰਾ’ ਨੂੰ ਪ੍ਰੋਮੋਟ ਕਰਨ ਲਈ ਇੱਕ ਟਵੀਟ ਸ਼ੇਅਰ ਕੀਤਾ ਸੀ; ਉੱਥੇ ਇੱਕ ਫ਼ੈਨ ਨੇ ਟਿੱਪਣੀ ਕੀਤੀ ਕਿ ਉਹ ਪੰਜਾਬ ’ਚ ਕਿਉਂ ਨਹੀਂ ਰਹਿੰਦੇ? ਉਸ ਟਵੀਟ ਵਿੱਚ ਲਿਖਿਆ ਗਿਆ ਸੀ, ‘‘ਹੁਣ ਪੰਜਾਬ ’ਚ ਨਹੀਂ ਨਜ਼ਰ ਆਉਂਦੇ, ਜਿੱਥੇ ਜਨਮ ਹੋਇਆ ਹੈ ਭਾਈ ਜਾਨ।’’
Punjab Blood Ch aa Veere.. Lakhan Lok Kam Lai Punjab Ton Bahar Jande Ne..Eda Matlab eh nhi ke Punjab Sadey Andron Nikal Geya.. Punjab Di Mitti da Baneya Sareer Punjab Kivey Shadh Dau 😊🙏🏽 https://t.co/aQE8EWAHad
— DILJIT DOSANJH (@diljitdosanjh) September 6, 2021
ਇਸ ਦੇ ਜਵਾਬ ਦਿਲਜੀਤ ਨੇ ਕੁਝ ਅਜਿਹਾ ਜਵਾਬ ਦਿੱਤਾ ਕਿ ਉਨ੍ਹਾਂ ਸਭ ਦਾ ਦਿਲ ਜਿੱਤ ਲਿਆ। ਇਸ ਸੈਲੀਬ੍ਰਿਟੀ ਕਲਾਕਾਰ ਨੇ ਟਵੀਟ ਕੀਤਾ, ‘ਪੰਜਾਬ ਬਲੱਡ ’ਚ ਆ ਵੀਰੇ…ਲੱਖਾਂ ਲੋਕ ਕੰਮ ਲਈ ਪੰਜਾਬ ਤੋਂ ਬਾਹਰ ਜਾਂਦੇ ਨੇ…ਇਹਦਾ ਮਤਲਬ ਇਹ ਨਹੀਂ ਕਿ ਪੰਜਾਬ ਸਾਡੇ ਅੰਦਰੋਂ ਨਿੱਕਲ ਗਿਆ…ਪੰਜਾਬ ਦੀ ਮਿੱਟੀ ਦਾ ਬਣਿਆ ਸਰੀਰ ਪੰਜਾਬ ਕਿਵੇਂ ਛੱਡ ਦਊ?’
ਦਿਲਜੀਤ ਦਾ ਜਵਾਬ ਯਕੀਨੀ ਤੌਰ ’ਤੇ ਬੇਹੱਦ ਤਸੱਲੀ ਬਖ਼ਸ਼ ਵੀ ਹੈ ਤੇ ਦਿਲ ਵੀ ਜਿੱਤ ਲੈਂਦਾ ਹੈ। ਸੱਚਮੁਚ, ਦਿਲਜੀਤ ਦੋਸਾਂਝ ਕਦੇ ਵੀ ਆਪਣੇ ਪ੍ਰਸ਼ੰਸਕਾਂ ਨੂੰ ਨਿਰਾਸ਼ ਤੇ ਨਾਰਾਜ਼ ਨਹੀਂ ਕਰਦੇ।
ਇਸ ਦੇ ਨਾਲ ਹੀ ਦੱਸ ਦਈਏ ਕਿ ਦਿਲਜੀਤ ਦੋਸਾਂਝ ਅਤੇ ਸ਼ਹਿਨਾਜ਼ ਗਿੱਲ ਨੇ ਪੰਜਾਬੀ ਫਿਲਮ ‘ਹੌਸਲਾ ਰੱਖ’ ਵਿੱਚ ਇਕੱਠੇ ਕੰਮ ਕੀਤਾ ਹੈ। ਦੋਵਾਂ ਨੇ ਇਸ ਫਿਲਮ ਦੀ ਸ਼ੂਟਿੰਗ ਕੈਨੇਡਾ ਵਿੱਚ ਕੀਤੀ ਸੀ। ਇਹ ਫਿਲਮ ਜਲਦੀ ਹੀ ਰਿਲੀਜ਼ ਹੋਵੇਗੀ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904