Neeru Bajwa: ਨੀਰੂ ਬਾਜਵਾ ਦੀ ਇਸ ਹਰਕਤ ਕਾਰਨ ਆਪਸ 'ਚ ਭਿੜੇ ਪੰਜਾਬੀ ਫੈਨਜ਼, ਬੋਲੇ- 'ਅਸੀ ਕਰਾਂਗੇ ਵਿਰੋਧ...'
Neeru Bajwa Latest Post: ਮਸ਼ਹੂਰ ਪੰਜਾਬੀ ਅਦਾਕਾਰਾ ਨੀਰੂ ਬਾਜਵਾ ਕਿਸੇ ਪਛਾਣ ਦੀ ਮੋਹਤਾਜ ਨਹੀਂ ਹੈ। ਉਨ੍ਹਾਂ ਆਪਣੀ ਅਦਾਕਾਰੀ ਦੇ ਦਮ ਤੇ ਦੁਨੀਆਂ ਭਰ ਵਿੱਚ ਵੱਖਰੀ ਪਛਾਣ ਕਾਇਮ ਕੀਤੀ ਹੈ। ਫਿਲਹਾਲ ਇਨ੍ਹੀਂ ਦਿਨੀਂ ਅਦਾਕਾਰਾ ਆਪਣੀ
Neeru Bajwa Latest Post: ਮਸ਼ਹੂਰ ਪੰਜਾਬੀ ਅਦਾਕਾਰਾ ਨੀਰੂ ਬਾਜਵਾ ਕਿਸੇ ਪਛਾਣ ਦੀ ਮੋਹਤਾਜ ਨਹੀਂ ਹੈ। ਉਨ੍ਹਾਂ ਆਪਣੀ ਅਦਾਕਾਰੀ ਦੇ ਦਮ ਤੇ ਦੁਨੀਆਂ ਭਰ ਵਿੱਚ ਵੱਖਰੀ ਪਛਾਣ ਕਾਇਮ ਕੀਤੀ ਹੈ। ਫਿਲਹਾਲ ਇਨ੍ਹੀਂ ਦਿਨੀਂ ਅਦਾਕਾਰਾ ਆਪਣੀ ਫਿਲਮ 'ਜੱਟ ਐਂਡ ਜੂਲੀਅਟ 3' ਦੀ ਸਫ਼ਲਤਾ ਦਾ ਆਨੰਦ ਮਾਣ ਰਹੀ ਹੈ। ਨੀਰੂ ਉਨ੍ਹਾਂ ਹਸਤੀਆਂ ਵਿੱਚੋਂ ਇੱਕ ਹੈ ਜੋ ਆਪਣੇ ਸੋਸ਼ਲ ਮੀਡੀਆ ਹੈਂਡਲ ਰਾਹੀਂ ਪ੍ਰਸ਼ੰਸਕਾਂ ਵਿਚਾਲੇ ਹਮੇਸ਼ਾ ਐਕਟਿਵ ਨਜ਼ਰ ਆਉਂਦੀ ਹੈ। ਇਸ ਦੌਰਾਨ ਅਦਾਕਾਰਾ ਨੇ ਕੁਝ ਅਜਿਹੀਆਂ ਤਸਵੀਰਾਂ ਸ਼ੇਅਰ ਕੀਤੀਆਂ, ਜਿਨ੍ਹਾਂ ਨੂੰ ਲੈ ਪ੍ਰਸ਼ੰਸਕ ਹੀ ਆਪਸ ਵਿੱਚ ਭਿੜ ਗਏ।
ਜਾਣੋ ਕੀ ਹੈ ਮਾਮਲਾ...?
ਦਰਅਸਲ, ਨੀਰੂ ਬਾਜਵਾ ਨੇ ਆਪਣੇ ਇੰਸਟਾਗ੍ਰਾਮ 'ਤੇ ਕਾਲੀ ਬੈਕਲੈੱਸ ਡਰੈੱਸ 'ਚ ਕੁਝ ਬੋਲਡ ਤਸਵੀਰਾਂ ਸ਼ੇਅਰ ਕੀਤੀਆਂ, ਜਿਸ ਤੋਂ ਬਾਅਦ ਇੰਸਟਾਗ੍ਰਾਮ ਯੂਜ਼ਰਸ ਆਪਸ ਵਿੱਚ ਹੀ ਭਿੜ ਪਏ। ਅਦਾਕਾਰਾ ਦੀਆਂ ਇਨ੍ਹਾਂ ਤਸਵੀਰਾਂ ਉੱਪਰ ਯੂਜ਼ਰਸ ਵੱਲੋਂ ਲਗਾਤਾਰ ਕਮੈਂਟ ਕੀਤੇ ਜਾ ਰਹੇ ਹਨ। ਇੱਕ ਯੂਜ਼ਰ ਨੇ ਕਮੈਂਟ ਕਰ ਲਿਖਿਆ, 'ਤੁਸੀਂ ਪੰਜਾਬੀ ਫ਼ਿਲਮਾਂ ਦੇ ਸਿਰ 'ਤੇ ਪੈਸੇ ਕਮਾਉਂਦੇ ਹੋ ਅਤੇ ਪੰਜਾਬ ਦੀਆਂ ਕੁੜੀਆਂ ਲਈ ਤੁਸੀਂ ਇਹ ਪਰਮੋਟ ਕਰਦੇ ਹੋ, ਸ਼ਰਮ ਆਉਣੀ ਚਾਹੀਦੀ ਹੈ। ਇਸ ਤਸਵੀਰ ਦਾ ਅਸੀਂ ਸ਼ੋਸਲ ਮੀਡੀਆ 'ਤੇ ਵਿਰੋਧ ਕਰਾਂਗੇ, ਤੁਸੀਂ ਲੋਕ ਫ਼ਿਲਮਾਂ 'ਚ ਸ਼ੂਟ ਸਿਰਫ਼ ਚੰਦ ਪੈਸੇ ਕਮਾਉਣ ਲਈ ਪਾਉਂਦੇ ਹੋ।'
View this post on Instagram
ਉਥੇ ਹੀ ਇੱਕ ਹੋਰ ਯੂਜ਼ਰਸ ਨੇ ਇਸ ਕਮੈਂਟ ਦਾ ਵਿਰੋਧ ਕਰਦਿਆਂ ਲਿਖਿਆ, 'ਤੁਸੀਂ ਪੰਜਾਬੀ ਹੋ ਕੇ ਨੀਦਰਲੈਂਡ ਰਹਿੰਦੇ ਹੋ, ਉਥੇ ਕੰਮ ਕਰਦੇ ਹੋ, ਟੈਕਸ ਭਰਦੇ ਹੋ ਅਤੇ ਬਾਕੀਆਂ ਨੂੰ ਕੀ ਪੰਜਾਬ ਲਈ ਚੰਗਾ ਅਤੇ ਕੀ ਪੰਜਾਬ ਲਈ ਮਾੜਾ ਸਮਝਾਉਂਦੇ ਹੋ। ਅਸੀਂ ਇਸ ਦਾ ਵਿਰੋਧ ਕਰਦੇ ਹਾਂ, ਤੁਸੀਂ ਪੰਜਾਬ ਤੋਂ ਬਾਹਰ ਚਲੇ ਗਏ ਸਿਰਫ਼ ਚੰਦ ਪੈਸਿਆਂ ਲਈ।' ਇਨ੍ਹਾਂ ਤਸਵੀਰਾਂ ਉੱਪਰ ਯੂਜ਼ਰਸ ਵੱਲੋਂ ਕੀਤੇ ਗਏ ਕਮੈਂਟਸ ਤੋਂ ਸਾਫ ਪਤਾ ਚੱਲਦਾ ਹੈ ਕਿ ਅਦਾਕਾਰਾ ਦਾ ਇਹ ਅੰਦਾਜ਼ ਪੰਜਾਬੀ ਪ੍ਰਸ਼ੰਸਕਾਂ ਨੂੰ ਪਸੰਦ ਨਹੀਂ ਆਇਆ।
ਵਰਕਫਰੰਟ ਦੀ ਗੱਲ ਕਰੀਏ ਤਾਂ ਨੀਰੂ ਬਾਜਵਾ ਜਲਦ ਹੀ ਜੱਸ ਬਾਜਵਾ ਅਤੇ ਅੰਮ੍ਰਿਤ ਮਾਨ ਨਾਲ ਨਵੀਂ ਫ਼ਿਲਮ 'ਸ਼ੁਕਰਾਨਾ' ਵਿੱਚ ਨਜ਼ਰ ਆਏਗੀ। ਇਸ ਤੋਂ ਇਲਾਵਾ ਅਦਾਕਾਰਾ ਕੋਲ 'ਸੰਨ ਆਫ਼ ਸਰਦਾਰ 2' ਅਤੇ 'ਵਾਹ ਨੀ ਪੰਜਾਬਣੇ' ਰਿਲੀਜ਼ ਲਈ ਤਿਆਰ ਹਨ, ਹਾਲਾਂਕਿ ਇਨ੍ਹਾਂ ਦੀ ਸ਼ੂਟਿੰਗ ਅਜੇ ਵੀ ਚੱਲ ਰਹੀ ਹੈ।