Farmers Protest: ਖਨੌਰੀ ਬਾਰਡਰ 'ਤੇ ਮਾਰੇ ਗਏ ਕਿਸਾਨ ਦੀ ਮੌਤ ਨੂੰ ਲੈ ਮੱਚਿਆ ਬਵਾਲ, ਪੰਜਾਬੀ ਸਿਤਾਰਿਆਂ ਨੇ ਜਤਾਇਆ ਅਫਸੋਸ
Pollywood Celebs On Farmers Protest: ਦਿੱਲੀ ਕੂਚ ਲਈ ਖਨੌਰੀ ਸਰਹੱਦ ਉੱਪਰ ਬੈਠੇ ਕਿਸਾਨਾਂ ਉਪਰ ਬੁੱਧਵਾਰ ਨੂੰ ਸੁਰੱਖਿਆ ਬਲਾਂ ਨੇ ਸਖਤੀ ਦਿਖਾਉਂਦੇ ਹੋਏ ਹੱਲਾ ਬੋਲ ਦਿੱਤਾ। ਇਸ ਦੌਰਾਨ ਇੱਕ ਨੌਜਵਾਨ ਕਿਸਾਨ
Pollywood Celebs On Farmers Protest: ਦਿੱਲੀ ਕੂਚ ਲਈ ਖਨੌਰੀ ਸਰਹੱਦ ਉੱਪਰ ਬੈਠੇ ਕਿਸਾਨਾਂ ਉਪਰ ਬੁੱਧਵਾਰ ਨੂੰ ਸੁਰੱਖਿਆ ਬਲਾਂ ਨੇ ਸਖਤੀ ਦਿਖਾਉਂਦੇ ਹੋਏ ਹੱਲਾ ਬੋਲ ਦਿੱਤਾ। ਇਸ ਦੌਰਾਨ ਇੱਕ ਨੌਜਵਾਨ ਕਿਸਾਨ ਦੀ ਮੌਤ ਹੋ ਗਈ, ਜਿਸਦੀ ਪਛਾਣ ਸ਼ੁਭਕਰਨ ਸਿੰਘ ਵਜੋਂ ਹੋਈ ਹੈ। 21 ਸਾਲਾ ਸ਼ੁਭਕਰਨ ਰਾਮਪੁਰਾ ਫੂਲ ਇਲਾਕੇ ਦੇ ਪਿੰਡ ਬੱਲੋ ਦਾ ਰਹਿਣ ਵਾਲਾ ਸੀ। ਕਿਸਾਨ ਲੀਡਰਾਂ ਮੁਤਾਬਕ ਉਸ ਦੇ ਸਿਰ ਦੇ ਪਿਛਲੇ ਪਾਸੇ ਗੋਲੀ ਵਰਗਾ ਨਿਸ਼ਾਨ ਪਾਇਆ ਗਿਆ। ਇਸ ਮੌਤ ਤੋਂ ਬਾਅਦ ਨਾ ਸਿਰਫ ਆਮ ਜਨਤਾ ਸਗੋਂ ਪੰਜਾਬੀ ਫਿਲਮ ਫਿਲਮੀ ਸਿਤਾਰਿਆਂ ਵੱਲੋਂ ਵੀ ਸੋਗ ਜਤਾਇਆ ਗਿਆ ਹੈ। ਉਨ੍ਹਾਂ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਪੋਸਟ ਸ਼ੇਅਰ ਕਰ ਸਰਕਾਰ ਦੇ ਇਸ ਕਾਰੇ ਦੀ ਸਖਤ ਨਿੰਦਾ ਕੀਤੀ ਹੈ।
ਇਸ ਉੱਪਰ ਪੋਸਟ ਸ਼ੇਅਰ ਕਰਦੇ ਹੋਏ ਪੰਜਾਬੀ ਗਾਇਕ ਭੁਪਿੰਦਰ ਗਿੱਲ ਦੀ ਪਤਨੀ ਤੈਨੂੰ ਜਾਣਦੇ ਤਾਂ ਨਹੀਂ ਸੀ ਭਰਾ, ਪਰ ਦਿਲ ਬਹੁਤ ਦੁੱਖੀ ਹੋਇਆ ਇਹ ਖਬਰ ਦੇਖ ਕੇ...
ਇਸ ਤੋਂ ਇਲਾਵਾ ਪੰਜਾਬੀ ਗਾਇਕਾ ਰੁੁਪਿੰਦਰ ਹਾਂਡਾ ਨੇ ਪੋਸਟ ਸ਼ੇਅਰ ਕਰ ਲਿਖਿਆ, ਵਾਹਿਗੁਰੂ ਮੇਹਰ ਕਰੇ...
ਗਾਇਕ ਸਿਮਰ ਦੋਰਾਹਾ ਨੇ ਪੋਸਟ ਸ਼ੇਅਰ ਕਰ ਲਿਖਿਆ, ਮਾਂ ਦਾ ਪੁੱਤ ਸਾਡੇ ਤੋਂ ਦੂਰ ਹੋਇਆ ਅੱਜ...ਬੀਜੇਪੀ ਨੇ ਸਾਡੇ ਅੱਜ ਪੰਜਾਬ ਵਿੱਚ ਆ ਕੇ ਨੌਜਵਾਨੀ ਨੂੰ ਮਾਰਿਆ ਲੱਤਾਂ ਤੋੜਿਆਂ। ਭਗਵੰਤ ਮਾਨ ਕੀ ਜਵਾਬ ਦਿਊ, ਹੁਣ ਕੀ ਤੇਰੀ ਸਟੇਟ ਵਿੱਚ ਆ ਕੇ, ਨੌਜਵਾਨ ਨੂੰ ਮਾਰਿਆ ਅੱਜ।
ਇਸ ਤੋਂ ਇਲਾਵਾ ਪੰਜਾਬੀ ਅਦਾਕਾਰਾ ਰਾਜਦੀਪ ਸ਼ੋਕਰ ਨੇ ਵੀ ਇਸ ਦੁੱਖਦ ਖਬਰ ਉੱਪਰ ਅਫਸੋਸ ਜਤਾਇਆ ਹੈ। ਉਨ੍ਹਾਂ ਪੋਸਟ ਸ਼ੇਅਰ ਕਰ ਲਿਖਿਆ, ਇਹ ਉਹੀ ਸ਼ੁਭਕਰਨ ਹੈ ਜਿਸ ਨੂੰ ਅੱਜ ਹਰਿਆਣਾ ਪੁਲਿਸ ਨੇ ਖਨੌਰੀ ਬਾਰਡਰ 'ਤੇ ਗੋਲੀ ਮਾਰ ਦਿੱਤੀ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਜਾਵੇ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਇਨਸਾਫ਼ ਦਿਵਾਇਆ ਜਾਵੇ।
ਕਾਬਿਲੇਗੌਰ ਹੈ ਕਿ ਪੰਜਾਬੀ ਫਿਲਮ ਜਗਤ ਦੇ ਕਈ ਸਿਤਾਰੇ ਇਸ ਉੱਪਰ ਅਫਸੋਸ ਜਤਾ ਰਹੇ ਹਨ ਅਤੇ ਕਿਸਾਨ ਲਈ ਇਨਸਾਫ ਦੀ ਮੰਗ ਕਰ ਰਹੇ ਹਨ। ਇਸ ਤੋਂ ਇਲਾਵਾ ਪੰਜਾਬੀ ਗਾਇਕ ਰੇਸ਼ਮ ਸਿੰਘ ਅਨਮੋਲ ਵੀ ਇਸ ਅੰਦੋਲਨ ਵਿੱਚ ਕਿਸਾਨਾ ਦਾ ਸਮਰਥਨ ਕਰਦੇ ਹੋਏ ਵਿਖਾਈ ਦਿੱਤੇ ਸੀ।
ਗੋਲੀ ਲੱਗਣ ਦਾ ਕੀਤਾ ਜਾ ਰਿਹਾ ਦਾਅਵਾ
ਸ਼ੰਭੂ ਸਰਹੱਦ ’ਤੇ ਅੰਦੋਲਨ ਕਰ ਰਹੇ ਕਿਸਾਨਾਂ ਦੀ ਅਗਵਾਈ ਕਰ ਰਹੇ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਦਾਅਵਾ ਕੀਤਾ ਕਿ ਸ਼ੁਭਕਰਨ ਦੀ ਮੌਤ ਹਰਿਆਣਾ ਪੁਲਿਸ ਵੱਲੋਂ ਚਲਾਈਆਂ ਗੋਲੀਆਂ ਕਾਰਨ ਹੋਈ ਹੈ। ਪੰਧੇਰ ਅਨੁਸਾਰ ਹਰਿਆਣਾ ਪੁਲਿਸ ਖਨੌਰੀ ਸਰਹੱਦ ’ਤੇ ਕਿਸਾਨਾਂ ਦੇ ਟਿਕਾਣਿਆਂ ਵਿੱਚ ਜ਼ਬਰਦਸਤੀ ਦਾਖ਼ਲ ਹੋ ਗਈ। ਸੀਆਰਪੀਐਫ ਦੇ ਜਵਾਨ ਕਿਸਾਨਾਂ ਦੇ ਕੁਝ ਟਰੈਕਟਰ-ਟਰਾਲੀਆਂ ਵੀ ਲੈ ਗਏ।