Garry Sandhu: ਗੈਰੀ ਸੰਧੂ ਨੇ ਸ਼ਹਿਨਾਜ਼ ਗਿੱਲ ਨਾਲ ਜਮਾਇਆ ਰੰਗ, ਪੰਜਾਬੀ ਗਾਇਕ ਬੋਲਿਆ- 'Bombay ਜਾ ਕੇ ਹੋਗੀ ਤੇਜ਼'
Garry Sandhu and Shehnaaz Gill live Performance: ਪੰਜਾਬੀ ਗਾਇਕ ਗੈਰੀ ਸੰਧੂ ਅਤੇ ਸ਼ਹਿਨਾਜ਼ ਗਿੱਲ ਦੇ ਦੁਬਈ ਤੋਂ ਲਾਈਵ ਪਰਫਾਰਮ ਦੇ ਵੀਡੀਓ ਲਗਾਤਾਰ ਵਾਈਰਲ ਹੋ ਰਹੇ ਹਨ। ਜਿਨ੍ਹਾਂ ਨੂੰ ਦੇਖ ਪ੍ਰਸ਼ੰਸਕ ਵੀ ਖੁਸ਼ ਹੋ ਰਹੇ ਹਨ
Garry Sandhu and Shehnaaz Gill live Performance: ਪੰਜਾਬੀ ਗਾਇਕ ਗੈਰੀ ਸੰਧੂ ਅਤੇ ਸ਼ਹਿਨਾਜ਼ ਗਿੱਲ ਦੇ ਦੁਬਈ ਤੋਂ ਲਾਈਵ ਪਰਫਾਰਮ ਦੇ ਵੀਡੀਓ ਲਗਾਤਾਰ ਵਾਈਰਲ ਹੋ ਰਹੇ ਹਨ। ਜਿਨ੍ਹਾਂ ਨੂੰ ਦੇਖ ਪ੍ਰਸ਼ੰਸਕ ਵੀ ਖੁਸ਼ ਹੋ ਰਹੇ ਹਨ। ਖਾਸ ਗੱਲ ਇਹ ਹੈ ਕਿ ਇਸ ਦੌਰਾਨ ਸਟੇਜ ਉੱਪਰ ਸਹਿਨਾਜ਼ ਦੇ ਨਾਲ ਗੈਰੀ ਦੀ ਜਬਰਦਸਤ ਕੈਮਿਸਟ੍ਰੀ ਦੇਖਣ ਨੂੰ ਮਿਲੀ। ਦੋਵਾਂ ਨੇ ਆਪਣੀ ਸ਼ਾਨਦਾਰ ਪਰਫਾਰਮ ਨਾਲ ਪ੍ਰਸ਼ੰਸਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ। ਇਸ ਵਿਚਾਲੇ ਇੱਕ ਅਜਿਹਾ ਵੀਡੀਓ ਸਾਹਮਣੇ ਆਇਆ ਹੈ, ਜਿਸ ਵਿੱਚ ਗੈਰੀ ਸਨਾ ਨੂੰ ਇਹ ਕਹਿੰਦੇ ਹੋਏ ਦਿਖਾਈ ਦੇ ਰਹੇ ਹਨ ਕਿ ਬੰਬੇ ਜਾ ਕੇ ਤੇਜ਼ ਹੋਗੀ। ਇਸ ਵੀਡੀਓ ਉੱਪਰ ਪ੍ਰਸ਼ੰਸਕ ਵੀ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।
View this post on Instagram
ਦੱਸ ਦੇਈਏ ਕਿ ਇਹ ਵੀਡੀਓ garrysandhu_fan_club_ ਇੰਸਟਾਗ੍ਰਾਮ ਪੇਜ਼ ਤੋਂ ਸ਼ੇਅਰ ਕੀਤਾ ਗਿਆ ਹੈ। ਜਿਸ ਵਿੱਚ ਗੈਰੀ ਸੰਧੂ ਅਤੇ ਸ਼ਹਿਨਾਜ਼ ਗਿੱਲ ਸਟੇਜ ਉੱਪਰ ਲਾਈਵ ਪਰਫਾਰਮ ਕਰਦੇ ਹੋਏ ਦਿਖਾਈ ਦੇ ਰਹੇ ਹਨ। ਦੋਵਾਂ ਦੀ ਪਰਫਾਰਮਸ ਨੂੰ ਦੇਖ ਜਿੱਥੇ ਕੁਝ ਲੋਕ ਖੁਸ਼ ਹੋ ਰਹੇ ਹਨ ਉੱਥੇ ਹੀ ਕੁਝ ਇਸਦੀ ਆਲੋਚਨਾ ਵੀ ਕਰ ਰਹੇ ਹਨ। ਦਰਅਸਲ, ਗੈਰੀ ਸੰਧੂ ਦੀ ਸ਼ਹਿਨਾਜ਼ ਨਾਲ ਪਰਫਾਰਮਸ ਨੂੰ ਦੇਖ ਯੂਜ਼ਰਸ ਦਾ ਕਹਿਣਾ ਹੈ ਕਿ ਪਹਿਲਾਂ ਇਹ ਗਾਇਕ ਸਨਾ ਨੂੰ ਪੁੱਛਦੇ ਵੀ ਨਈ ਸੀ, ਹੁਣ ਦੇਖੋ ਮਤਲਬੀ ਲੋਕ... ਇਸ ਤੋਂ ਇਲਾਵਾ ਇੱਕ ਹੋਰ ਯੂਜ਼ਰ ਨੇ ਵੀਡੀਓ ਉੱਪਰ ਕਮੈਂਟ ਕਰਦੇ ਹੋਏ ਲਿਖਿਆ ਜਦੋਂ ਹਿਮਾਸ਼ੀ ਨਾਲ ਸ਼ਹਿਨਾਜ਼ ਦੀ ਲੜਾਈ ਹੋਈ ਸੀ ਤਾਂ ਗੈਰੀ ਨੇ ਬਹੁਤ ਮਜ਼ਾਕ ਬਣਾਇਆ ਸੀ। ਇਨ੍ਹਾਂ ਦਾ ਹੁਣ ਦੇਖੋ ਜਿਡਾ ਪਹਿਲਾਂ ਸਿੱਧੂ ਨੂੰ ਮਾੜਾ ਕਹਿੰਦੇ ਸੀ ਹੁਣ ਜਾਨ ਪਿਛੋ ਚੰਗਾ ਬੋਲਣ ਲੱਗ ਗਏ...
View this post on Instagram
ਕਾਬਿਲੇਗੌਰ ਹੈ ਕਿ ਬਿੱਗ ਬੌਸ 13 ਵਿੱਚ ਨਜ਼ਰ ਆਉਣ ਤੋਂ ਬਾਅਦ ਸ਼ਹਿਨਾਜ਼ ਗਿੱਲ ਨੂੰ ਦੁਨੀਆ ਭਰ ਵਿੱਚ ਵੱਖਰੀ ਪਛਾਣ ਮਿਲੀ। ਉਹ ਆਪਣੀ ਪਾਲੀਵੁੱਡ ਦੇ ਨਾਲ-ਨਾਲ ਬਾਲੀਵੁੱਡ ਇੰਡਸਟਰੀ ਵਿੱਚ ਵੀ ਛਾਅ ਗਈ। ਗੈਰੀ ਸੰਧੂ ਦੀ ਗੱਲ ਕਰਿਏ ਤਾਂ ਉਹ ਪੰਜਾਬੀ ਸਿਨੇਮਾ ਜਗਤ ਦੇ ਚਮਕਦਿਆਂ ਸਿਤਾਰਿਆਂ ਵਿੱਚੋਂ ਇੱਕ ਹੈ।