ਇੱਕ ਵਾਰ ਫਿਰ ਧਮਾਲਾਂ ਪਾਉਣ ਆ ਰਹੀ ‘Carry On Jatta 3’ ਦੀ ਟੀਮ, Gippy Grewal ਨੇ ਦੱਸੀ ਫਿਲਮ ਦੀ ਰਿਲੀਜ਼ ਡੇਟ
ਦੱਸ ਦਈਏ ਕਿ 'ਕੈਰੀ ਆਨ ਜੱਟਾ' ਫ੍ਰੈਂਚਾਇਜ਼ੀ ਦੇ ਪ੍ਰਮੁੱਖ ਕਿਰਦਾਰ - ਗਿੱਪੀ ਗਰੇਵਾਲ, ਬਿੰਨੂ ਢਿੱਲੋਂ, ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ ਤੇ ਜਸਵਿੰਦਰ ਭੱਲਾ ਮੁੱਖ ਹਨ।
Gippy Grewal announced the release date of the upcoming movie 'Carry On Jatta 3', details here
ਚੰਡੀਗੜ੍ਹ: ਕੋਰੋਨਾ ਕੇਸਾਂ 'ਚ ਰਾਹਤ ਮਿਲਣ ਨਾਲ ਹੀ ਐਂਟਰਟੇਂਮੈਂਟ ਇੰਡਸਟਰੀ ਵੀ ਪਟਰੀ 'ਤੇ ਆ ਰਹੀ ਹੈ। ਇਸ ਲਈ ਹੀ ਇੱਕ ਤੋਂ ਬਾਅਦ ਇੱਕ ਫਿਲਮਾਂ ਦਾ ਐਲਾਨ ਹੋ ਰਿਹਾ ਹੈ। ਕੁਝ ਫਿਲਮਾਂ ਦੀ ਸ਼ੂਟਿੰਗ ਹੋ ਰਹੀ ਤੇ ਕੁਝ ਸਭ ਤੋਂ ਵੱਧ ਉਡੀਕੀਆਂ ਜਾਣ ਵਾਲੀਆਂ ਫਿਲਮਾਂ ਦੀ ਰਿਲੀਜ਼ ਡੇਟ ਦਾ ਐਲਾਨ ਹੋ ਰਿਹਾ ਹੈ ਜਿਸ 'ਚ ਹੁਣ ਪੰਜਾਬੀ ਸਿੰਗਰ ਤੇ ਐਕਟਰ ਗਿੱਪੀ ਗਰੇਵਾਲ ਦੀ ਸੁਪਰਹਿੱਟ ਫਿਲਮ ‘Carry On Jatta 3’ ਵੀ ਸ਼ਾਮਲ ਹੈ।
ਇਸ ਫਿਲਮ ਦੀ ਰਿਲੀਜ਼ ਬਾਰੇ ਐਲਾਨ ਕਰਦਿਆਂ ਗਿੱਪੀ ਗਰੇਵਾਲ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਇੱਕ ਪੋਸਟ ਸ਼ੇਅਰ ਕੀਤੀ ਹੈ। ਜੀ ਹਾਂ, ਹੁਣ ਇਸ ਫਿਲਮ ਦਾ ਇੰਤਜ਼ਾਰ ਖ਼ਤਮ ਹੋ ਗਿਆ ਹੈ, ਕਿਉਂਕਿ, ਬਹੁਤ ਵਾਰ ਪੋਸਟਪੋਨ ਹੋਣ ਤੋਂ ਬਾਅਦ ਨਿਰਮਾਤਾਵਾਂ ਨੇ ਆਖਰਕਾਰ ਇਸ ਦੀ ਰਿਲੀਜ਼ ਡੇਟ ਦਾ ਖੁਲਾਸਾ ਕਰ ਦਿੱਤਾ ਹੈ। ਫਿਲਮ ਨਿਰਮਾਤਾ ਗਿੱਪੀ ਗਰੇਵਾਲ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ 'ਕੈਰੀ ਆਨ ਜੱਟਾ 3' ਦਾ ਪੋਸਟਰ ਸਾਂਝਾ ਕੀਤਾ ਹੈ। 'ਕੈਰੀ ਆਨ ਜੱਟਾ' ਫਰੈਂਚਾਇਜ਼ੀ ਦੀ ਇਹ ਤੀਜੀ ਕਿਸ਼ਤ 29 ਜੂਨ 2023 ਨੂੰ ਰਿਲੀਜ਼ ਹੋਣ ਵਾਲੀ ਹੈ।
View this post on Instagram
ਦੱਸ ਦਈਏ ਕਿ 'ਕੈਰੀ ਆਨ ਜੱਟਾ' ਫ੍ਰੈਂਚਾਇਜ਼ੀ ਦੇ ਪ੍ਰਮੁੱਖ ਕਿਰਦਾਰ - ਗਿੱਪੀ ਗਰੇਵਾਲ, ਬਿੰਨੂ ਢਿੱਲੋਂ, ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ ਤੇ ਜਸਵਿੰਦਰ ਭੱਲਾ ਮੁੱਖ ਹਨ। ਹੁਣ ਦਰਸ਼ਕ ਇਹ ਜਾਣਨ ਦਾ ਇੰਤਜ਼ਾਰ ਕਰ ਰਹੇ ਹਨ ਕਿ ਥ੍ਰੀਕਵਲ ਵਿੱਚ ਫੀਮੇਲ ਲੀਡ ਰੋਲ ਕੌਣ ਨਿਭਾਏਗਾ, ਮਾਹੀ ਗਿੱਲ ਜਾਂ ਸੋਨਮ ਬਾਜਵਾ ਜਾਂ ਕੋਈ ਨਵਾਂ ਚਿਹਰਾ। ਸਾਨੂੰ ਯਕੀਨ ਹੈ ਕਿ ਟੀਮ ਇਸ ਬਾਰੇ ਵਧੇਰੇ ਲੰਬੇ ਸਮੇਂ ਤੱਕ ਇੰਤਜ਼ਾਰ ਨਹੀਂ ਕਰਾਵੇਗੀ ਤੇ ਜਲਦੀ ਹੀ ਇਸ ਬਾਰੇ ਵੀ ਖੁਲਾਸਾ ਕਰ ਦਿੱਤਾ ਜਾਵੇਗਾ।
ਗਿੱਪੀ ਗਰੇਵਾਲ ਦੀ ਗੱਲ ਕਰੀਏ ਤਾਂ ਉਹ ਆਪਣੀਆਂ ਫਿਲਮਾਂ ਦੀ ਬੈਕ ਟੂ ਬੈਕ ਐਲਾਨ ਕਰ ਕੇ ਫੈਨਸ ਨੂੰ ਸਰਪ੍ਰਾਈਜ਼ ਕਰ ਰਹੇ ਹਨ। ਕੈਰਈ ਆਨ ਜੱਟਾਂ 3 ਦੇ ਐਲਾਨ ਦੇ ਨਾਲ ਹੀ ਦੱਸ ਦਈਏ ਕਿ ਗਿੱਪੀ ਜੈਸਮੀਨ ਭਸੀਨ ਨਾਲ ਫਿਲਮ ਦੀ ਸ਼ੂਟਿੰਗ 'ਚ ਬਿਜ਼ੀ ਹਨ।
ਇਹ ਵੀ ਪੜ੍ਹੋ: