Punjab News: ਪੰਜਾਬ 'ਚ ਅੱਜ ਫਿਰ ਇੰਨੇ ਘੰਟੇ ਬੱਤੀ ਰਹੇਗੀ ਗੁੱਲ, ਪਾਣੀ ਦੀ ਸਪਲਾਈ ਸਣੇ ਲੋਕਾਂ ਨੂੰ ਇਨ੍ਹਾਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਏਗਾ; ਦਿਓ ਧਿਆਨ...
Nawanshahr News: ਪੰਜਾਬ ਦੇ ਨਵਾਂਸ਼ਹਿਰ ਵਿੱਚ ਬਿਜਲੀ ਬੰਦ ਹੋਣ ਦੀ ਸੂਚਨਾ ਮਿਲੀ ਹੈ। ਇਹ ਜਾਣਕਾਰੀ ਦਿੰਦੇ ਹੋਏ, ਸਹਾਇਕ ਇੰਜੀਨੀਅਰ, ਸ਼ਹਿਰੀ ਸਬ-ਡਿਵੀਜ਼ਨ, ਨਵਾਂਸ਼ਹਿਰ ਨੇ ਪ੍ਰੈਸ ਨੂੰ ਦੱਸਿਆ ਕਿ 66kV ਸਬਸਟੇਸ਼ਨ, ਨਵਾਂਸ਼ਹਿਰ...

Nawanshahr News: ਪੰਜਾਬ ਦੇ ਨਵਾਂਸ਼ਹਿਰ ਵਿੱਚ ਬਿਜਲੀ ਬੰਦ ਹੋਣ ਦੀ ਸੂਚਨਾ ਮਿਲੀ ਹੈ। ਇਹ ਜਾਣਕਾਰੀ ਦਿੰਦੇ ਹੋਏ, ਸਹਾਇਕ ਇੰਜੀਨੀਅਰ, ਸ਼ਹਿਰੀ ਸਬ-ਡਿਵੀਜ਼ਨ, ਨਵਾਂਸ਼ਹਿਰ ਨੇ ਪ੍ਰੈਸ ਨੂੰ ਦੱਸਿਆ ਕਿ 66kV ਸਬਸਟੇਸ਼ਨ, ਨਵਾਂਸ਼ਹਿਰ ਤੋਂ ਚੱਲਣ ਵਾਲੇ 11kV ਫੋਕਲ ਪੁਆਇੰਟ ਫੀਡਰ ਦੀ ਜ਼ਰੂਰੀ ਮੁਰੰਮਤ ਦੇ ਕਾਰਨ, 1 ਦਸੰਬਰ ਨੂੰ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਬਿਜਲੀ ਸਪਲਾਈ ਕੱਟੀ ਜਾਵੇਗੀ।
ਇਸ ਨਾਲ ਬੰਗਾ ਰੋਡ, ਗੁਰੂ ਤੇਗ ਬਹਾਦਰ ਨਗਰ, ਗੁਜਰਪੁਰ ਕਲੋਨੀ, ਮਿੱਲ ਕਲੋਨੀ, ਫੋਕਲ ਪੁਆਇੰਟ ਅਤੇ ਹੋਰ ਨੇੜਲੇ ਖੇਤਰ ਪ੍ਰਭਾਵਿਤ ਹੋਣਗੇ।
ਦੱਸ ਦੇਈਏ ਕਿ ਬੀਤੇ ਦਿਨੀਂ ਜਲੰਧਰ ਦੇ ਅੱਠ ਇਲਾਕਿਆਂ ਵਿੱਚ ਬਿਜਲੀ ਬੰਦ ਰਹੀ। ਪਾਵਰਕਾਮ ਵੱਲੋਂ ਲਾਈਨ ਅਤੇ ਫੀਡਰ ਦੀ ਮੁਰੰਮਤ ਕਾਰਨ ਐਤਵਾਰ ਨੂੰ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਛੇ ਘੰਟੇ ਦਾ ਬਿਜਲੀ ਬੰਦ ਰੱਖੀ ਗਈ। ਵਿਭਾਗ ਦੇ ਅਨੁਸਾਰ, ਇਹ ਬੰਦ ਸਰਦੀਆਂ ਦੇ ਮੌਸਮ ਦੌਰਾਨ ਨਿਰਵਿਘਨ ਬਿਜਲੀ ਸਪਲਾਈ ਨੂੰ ਯਕੀਨੀ ਬਣਾਉਣ ਅਤੇ ਓਵਰਲੋਡਿੰਗ ਅਤੇ ਟ੍ਰਾਂਸਫਾਰਮਰ ਫੇਲ੍ਹ ਹੋਣ ਵਰਗੀਆਂ ਸਮੱਸਿਆਵਾਂ ਨੂੰ ਰੋਕਣ ਲਈ ਲਾਗੂ ਕੀਤਾ ਜਾ ਰਿਹਾ ਹੈ।
ਇਸ ਮੁਰੰਮਤ ਦਾ ਕੰਮ ਸ਼ਹਿਰ ਦੇ ਕਈ ਸੰਘਣੀ ਆਬਾਦੀ ਵਾਲੇ ਖੇਤਰਾਂ ਨੂੰ ਸਿੱਧਾ ਪ੍ਰਭਾਵਿਤ ਰਹੀ। ਪ੍ਰਭਾਵਿਤ ਖੇਤਰਾਂ ਵਿੱਚ ਬਾਬਾ ਈਸ਼ਵਰ ਦਾਸ ਕਲੋਨੀ, ਬਸੰਤ ਕੁੰਜ, ਸਰਾਭਾ ਨਗਰ, ਤੂਰ ਐਨਕਲੇਵ ਫੇਜ਼-3, ਕਾਲੀਆ ਕਲੋਨੀ ਫੇਜ਼-1, ਫੇਜ਼-2, ਅਤੇ ਫੇਜ਼-3 ਦੇ ਨਾਲ-ਨਾਲ ਸਲੇਮਪੁਰ ਅਤੇ ਖੀਵਾ ਵਾਲੀ ਕਲੋਨੀ ਸ਼ਾਮਲ ਸੀ। ਦਿਨ ਵੇਲੇ ਬਿਜਲੀ ਬੰਦ ਹੋਣ ਕਾਰਨ ਇਨ੍ਹਾਂ ਖੇਤਰਾਂ ਦੇ ਹਜ਼ਾਰਾਂ ਖਪਤਕਾਰਾਂ ਨੂੰ ਪਾਣੀ ਦੀ ਸਪਲਾਈ, ਘਰੇਲੂ ਕੰਮਾਂ ਅਤੇ ਛੋਟੇ ਕਾਰੋਬਾਰਾਂ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।






















