ਦਿਲਜੀਤ ਦੋਸਾਂਝ ਅਤੇ ਨਿਮਰਤ ਖੈਰਾ ਦੇ ਫੈਨਜ਼ ਲਈ ਵੱਡੀ ਖੁਸ਼ਖਬਰੀ
ਨਿਮਰਤ ਖੈਰਾ ਨੇ ਵੀ ਇੱਕ ਪੋਸਟ ਰਾਹੀਂ ਆਪਣੇ ਫੈਨਜ਼ ਦੇ ਚਿਹਰੇ ‘ਤੇ ਵੱਡੀ ਮੁਸਕਾਨ ਲਿਆਂਦੀ ਹੈ। ਜੀ ਹਾਂ ਨਿਮਰਤ ਨੇ ਅਨਾਉਂਸਮੈਂਟ ਕੀਤੀ ਆਪਣੀ ਮੋਸਟ ਅਵੇਟੇਡ ਪੰਜਾਬੀ ਫਿਲਮ 'ਜੋੜੀ' ਦੀ ਰਿਲੀਜ਼ਿੰਗ ਡੇਟ ਦੀ।
ਚੰਡੀਗੜ੍ਹ: ਸਾਲ 2021 ਵਿੱਚ ਮੁੜ ਤੋਂ ਸਿਨੇਮਾ ਘਰਾਂ 'ਚ ਪੰਜਾਬੀ ਫ਼ਿਲਮਾਂ ਨਾਲ ਰੌਣਕਾਂ ਲੱਗਣ ਨੂੰ ਤਿਆਰ ਹਨ। ਇਸ ਰੌਣਕ ਮੇਲੇ ਵਿੱਚ ਜੇਕਰ ਹਰ ਕੋਈ ਕਿਸੇ ਇੱਕ ਚਿਹਰੇ ਦਾ ਇੰਤਜ਼ਾਰ ਕਰ ਰਿਹਾ ਹੈ ਤਾਂ ਉਹ ਦੁਸਾਂਝਾਂ ਵਾਲਾ ਦਿਲਜੀਤ ਦੋਸਾਂਝ ਹੈ। ਹੁਣ ਨਿਮਰਤ ਖੈਰਾ ਨੇ ਇੱਕ ਪੋਸਟ ਰਾਹੀਂ ਆਪਣੇ ਫੈਨਜ਼ ਦੇ ਚਿਹਰੇ ‘ਤੇ ਵੱਡੀ ਮੁਸਕਾਨ ਲਿਆਂਦੀ ਹੈ। ਜੀ ਹਾਂ, ਨਿਮਰਤ ਖੈਰਾ ਨੇ ਅਨਾਉਂਸਮੈਂਟ ਕੀਤੀ ਆਪਣੀ ਮੋਸਟ ਅਵੇਟੇਡ ਪੰਜਾਬੀ ਫਿਲਮ 'ਜੋੜੀ' ਦੀ ਰਿਲੀਜ਼ਿੰਗ ਡੇਟ ਦੀ।
ਦੱਸ ਦਈਏ ਕਿ ਨਿਮਰਤ ਖੈਰਾ ਨੇ ਫਿਲਮ 'ਜੋੜੀ' ਦੀ ਇੱਕ ਲੁਕ ਸ਼ੇਅਰ ਕਰਦਿਆਂ ਲਿਖਿਆ '24 ਜੂਨ 2021 ਨੂੰ 'ਜੋੜੀ' ਵਰਲਡਵਾਈਡ ਰਿਲੀਜ਼ ਹੋ ਰਹੀ ਹੈ। ਨਿਮਰਤ ਵਲੋਂ ਸ਼ੇਅਰ ਤਸਵੀਰ ਵਿੱਚ ਉਨ੍ਹਾਂ ਦੀ ਜੋੜੀਦਾਰ ਦਿਲਜੀਤ ਦੋਸਾਂਝ ਵੀ ਨਜ਼ਰ ਆ ਰਿਹਾ ਹੈ। ਦਿਲਜੀਤ ਲਈ ਜੂਨ ਦਾ ਮਹੀਨਾ ਕਾਫੀ ਖਾਸ ਹੈ ਕਿਉਂਕਿ ਉਨ੍ਹਾਂ ਦੀ ਹਰ ਫਿਲਮ ਜੂਨ ਦੇ ਮਹੀਨੇ ਰਿਲੀਜ਼ ਹੁੰਦੀ ਹੈ।
ਫਿਲਮ 'ਜੋੜੀ' ਨੂੰ ਅੰਬਰਦੀਪ ਨੇ ਲਿਖਿਆ ਅਤੇ ਡਾਇਰੈਕਟ ਕੀਤਾ ਹੈ। ਇਸ ਫਿਲਮ ਦੇ ਪ੍ਰੋਡਿਊਸਰ ਵਿੱਚ ਅਮਰਿੰਦਰ ਗਿੱਲ ਤੇ ਦਿਲਜੀਤ ਦਾ ਨਾਂ ਵੀ ਸ਼ਾਮਲ ਹੈ। ਦੱਸ ਦਈਏ ਕਿ ਇਸ ਫਿਲਮ ਨਾਲ ਦਿਲਜੀਤ ਤੇ ਨਿਮਰਤ ਪਹਿਲੀ ਵਾਰ ਸਕਰੀਨ ਸ਼ੇਅਰ ਕਰ ਰਹੇ ਹਨ। ਹੁਣ ਵੇਖਣਾ ਖਾਸ ਹੋਏਗਾ ਕਿ ਦਰਸ਼ਕ ਇਸ ਫ੍ਰੈੱਸ਼ ਜੋੜੀ ਨੂੰ ਕਿੰਨਾ ਪਿਆਰ ਦਿੰਦੇ ਹਨ। ਇਸ ਦੇ ਨਾਲ ਹੀ ਫਿਲਮ 'ਜੋੜੀ' ਇੱਕ ਪੀਰੀਅਡ ਫਿਲਮ ਹੈ।
ਇਹ ਵੀ ਪੜ੍ਹੋ: ਪਿਤਾ ਨੇ ਧੀ ਨੂੰ ਦਿੱਤੀ ਪਿਆਰ ਕਰਨ ਦੀ ਅਜਿਹੀ ਸਜਾ, ਕਿ ਰੂਹ ਵੀ ਕੰਬ ਜਾਵੇ!
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin