ਪਿਤਾ ਨੇ ਧੀ ਨੂੰ ਦਿੱਤੀ ਪਿਆਰ ਕਰਨ ਦੀ ਅਜਿਹੀ ਸਜਾ, ਕਿ ਰੂਹ ਵੀ ਕੰਬ ਜਾਵੇ!
ਯੂਪੀ ਦੇ ਹਰਦੋਈ ਜ਼ਿਲ੍ਹੇ 'ਚ ਇੱਕ ਪਿਤਾ ਨੇ ਆਪਣੀ ਧੀ ਦਾ ਕਤਲ ਕਰ ਦਿੱਤਾ ਤੇ ਉਸ ਦਾ ਸਿਰ ਕਲਮ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਪਿਤਾ ਆਪਣੀ ਧੀ ਦੇ ਪ੍ਰੇਮ ਸਬੰਧ ਤੋਂ ਨਾਰਾਜ਼ ਸੀ। ਪੁਲਿਸ ਨੇ ਦੋਸ਼ੀ ਪਿਤਾ ਨੂੰ ਗ੍ਰਿਫਤਾਰ ਕਰ ਲਿਆ।
ਹਰਦੋਈ: ਯੂਪੀ ਦੇ ਹਰਦੋਈ ਜ਼ਿਲ੍ਹੇ 'ਚ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਧੀ ਦੇ ਪ੍ਰੇਮ ਸਬੰਧਾਂ ਤੋਂ ਨਾਰਾਜ਼ ਪਿਤਾ ਨੇ ਉਸ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਇੰਨਾ ਹੀ ਨਹੀਂ, ਬੇਟੀ ਨੂੰ ਮਾਰਨ ਤੋਂ ਬਾਅਦ ਪਿਤਾ ਨੇ ਉਸ ਦਾ ਸਿਰ ਵੱਢ ਦਿੱਤਾ ਤੇ ਖੁਦ ਥਾਣੇ ਜਾ ਇਸ ਦੀ ਜਾਣਕਾਰੀ ਦਿੱਤੀ। ਇਸ ਤੋਂ ਬਾਅਦ ਪੁਲਿਸ ਨੂੰ ਹੱਥਾਂ-ਪੈਰਾਂ ਦੀ ਪੈ ਗਈ ਤੇ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ।
ਦਿਲ ਦਹਿਲਾਉਣ ਵਾਲਾ ਇਹ ਮਾਮਲਾ ਮਾਂਝੀਲਾ ਥਾਣਾ ਖੇਤਰ ਦਾ ਹੈ। ਦੱਸਿਆ ਜਾ ਰਿਹਾ ਹੈ ਕਿ ਪਿਤਾ ਆਪਣੀ 17 ਸਾਲਾ ਬੇਟੀ ਦੇ ਪ੍ਰੇਮ ਸਬੰਧਾਂ ਤੋਂ ਨਾਰਾਜ਼ ਸੀ। ਦੋਸ਼ੀ ਪਿਤਾ ਦਾ ਨਾਂ ਸਰਵੇਸ਼ ਹੈ। ਸਰਵੇਸ਼ ਨੇ ਤੇਜ਼ਧਾਰ ਹਥਿਆਰ ਨਾਲ ਆਪਣੀ ਧੀ ਦਾ ਸਿਰ ਕਲਮ ਕਰ ਕੇ ਉਸ ਦਾ ਕਤਲ ਕਰ ਦਿੱਤਾ।
ਸੂਚਨਾ ਮਿਲਣ 'ਤੇ ਪੁਲਿਸ ਸੁਪਰਡੈਂਟ ਅਨੁਰਾਗ ਵੱਤ ਵੀ ਮੌਕੇ 'ਤੇ ਪਹੁੰਚ ਗਏ। ਉਨ੍ਹਾਂ ਨੇ ਦੱਸਿਆ ਕਿ ਮੁਲਜ਼ਮ ਨੂੰ ਗ੍ਰਿਫਤਾਰ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਪੁਲਿਸ ਨੇ ਦੱਸਿਆ ਕਿ ਕੁਝ ਪੁਲਿਸ ਮੁਲਾਜ਼ਮਾਂ ਨੇ ਉਸਨੂੰ ਰਸਤੇ ਵਿੱਚ ਵੇਖਿਆ ਤੇ ਇਸ ਤੋਂ ਬਾਅਦ ਉਸਨੂੰ ਥਾਣੇ ਲਿਜਾਇਆ ਗਿਆ ਜਿੱਥੇ ਉਸ ਨੇ ਪੁਲਿਸ ਨੂੰ ਸਭ ਕੁਝ ਦੱਸਿਆ। ਉਸ ਨੇ ਆਪਣਾ ਗੁਨਾਹ ਕਬੂਲ ਕਰ ਲਿਆ ਹੈ।
ਇਹ ਵੀ ਪੜ੍ਹੋ: Taj Mahal Bomb Threat: ਤਾਜ ਮਹਿਲ ਵਿੱਚ ਬੰਬ ਦੀ ਖ਼ਬਰ, ਸੈਲਾਨੀਆਂ ਨੂੰ ਕੱਢਿਆ ਗਿਆ ਬਾਹਰ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin