Jyoti Nooran: ਜੋਤੀ ਨੂਰਾਂ ਦਾ ਸਾਬਕਾ ਪਤੀ ਨਾਲ ਭੱਖਿਆ ਵਿਵਾਦ, ਕੁਨਾਲ ਪਾਸੀ ਬੋਲਿਆ- "ਅਸ਼ਲੀਲ ਵੀਡੀਓ ਵਾਇਰਲ ਕਰਦੂੰ"
Jyoti Nooran Video: ਮਸ਼ਹੂਰ ਸੂਫੀ ਗਾਇਕਾ ਜੋਤੀ ਨੂਰਾਂ ਇੱਕ ਵਾਰ ਫਿਰ ਤੋਂ ਆਪਣੀ ਨਿੱਜੀ ਜ਼ਿੰਦਗੀ ਦੇ ਚੱਲਦਿਆਂ ਸੁਰਖੀਆਂ ਬਟੋਰ ਰਹੀ ਹੈ। ਦੱਸ ਦੇਈਏ ਕਿ ਗਾਇਕਾ ਦਾ ਆਪਣੇ ਸਾਬਕਾ ਪਤੀ ਕੁਨਾਲ ਪਾਸੀ ਨਾਲ ਇੱਕ ਵਾਰ ਫਿਰ ਤੋਂ ਵਿਵਾਦਿਤ
Jyoti Nooran Video: ਮਸ਼ਹੂਰ ਸੂਫੀ ਗਾਇਕਾ ਜੋਤੀ ਨੂਰਾਂ ਇੱਕ ਵਾਰ ਫਿਰ ਤੋਂ ਆਪਣੀ ਨਿੱਜੀ ਜ਼ਿੰਦਗੀ ਦੇ ਚੱਲਦਿਆਂ ਸੁਰਖੀਆਂ ਬਟੋਰ ਰਹੀ ਹੈ। ਦੱਸ ਦੇਈਏ ਕਿ ਗਾਇਕਾ ਦਾ ਆਪਣੇ ਸਾਬਕਾ ਪਤੀ ਕੁਨਾਲ ਪਾਸੀ ਨਾਲ ਇੱਕ ਵਾਰ ਫਿਰ ਤੋਂ ਵਿਵਾਦਿਤ ਮਾਮਲਾ ਸਾਹਮਣੇ ਆਇਆ ਹੈ। ਇਸ ਵਾਰ ਕੁਝ ਅਜਿਹਾ ਹੋਇਆ, ਜਿਸ ਨਾਲ ਸੋਸ਼ਲ ਮੀਡੀਆ ਉੱਪਰ ਤਹਿਲਕਾ ਮੱਚਿਆ ਹੋਇਆ ਹੈ। ਜਾਣਕਾਰੀ ਮੁਤਾਬਕ ਜੋਤੀ ਨੂਰਾਂ 'ਤੇ ਉਸ ਦੇ ਸਾਬਕਾ ਪਤੀ ਕੁਨਾਲ ਪਾਸੀ ਨੇ ਹਮਲਾਵਰਾਂ ਨੂੰ ਬੁਲਾ ਕੇ ਕੁੱਟਮਾਰ ਕਰਨ ਦੇ ਇਲਜ਼ਾਮ ਲਗਾਏ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਇਸ ਮਾਮਲੇ ਸਬੰਧੀ ਜੋਤੀ ਨੂਰਾਂ ਅਤੇ ਕੁਨਾਲ ਪਾਸੀ ਦੋਵਾਂ ਨੇ ਥਾਣਾ ਰਾਮਾਮੰਡੀ ਦੀ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ।
ਪਤੀ ਨੇ ਲਾਏ ਗੰਭੀਰ ਇਲਜ਼ਾਮ
ਦੱਸ ਦੇਈਏ ਕਿ ਕੁਨਾਲ ਪਾਸੀ ਨੇ ਆਪਣਾ ਪੱਖ ਰੱਖਦੇ ਹੋਏ ਦੱਸਿਆ ਕਿ ਜੋਤੀ ਨੂਰਾਂ ਨੇ ਫੋਨ ਕਰਕੇ ਉਨ੍ਹਾਂ ਨੂੰ ਵਿਧਾਨਪੁਰ ਫਲਾਈਓਵਰ 'ਤੇ ਬੁਲਾਇਆ ਸੀ। ਜਦੋਂ ਮੈਂ ਦੇਰ ਰਾਤ ਫਲਾਈਓਵਰ ’ਤੇ ਗਿਆ ਤਾਂ ਮੈਂ ਦੇਖਿਆ ਕਿ ਮੇਰੀ ਪਤਨੀ ਜੋਤੀ ਨੂਰਾਂ ਇੱਕ ਕਾਰ ਕੋਲ ਖੜ੍ਹੀ ਸੀ। ਇਸ ਦੌਰਾਨ ਇੱਕ I20 ਕਾਰ ਆਈ, ਜਿਸ ਵਿੱਚ ਸਵਾਰ ਵਿਅਕਤੀ ਆਪਣੇ ਆਪ ਨੂੰ ਪੁਲਿਸ ਮੁਲਾਜ਼ਮ ਦੱਸ ਰਹੇ ਸਨ ਤੇ ਉਹਨਾਂ ਨੇ ਇਸੇ ਦੌਰਾਨ ਪਿਸਤੌਲ ਅਤੇ ਤੇਜ਼ਧਾਰ ਹਥਿਆਰ ਕੱਢ ਕੇ ਉਸ 'ਤੇ ਹਮਲਾ ਕਰ ਦਿੱਤਾ। ਜਿਸ ਤੋਂ ਬਾਅਦ ਉਹ ਕਾਰ ਭਜਾ ਕੇ ਉਥੋਂ ਚਲਾ ਗਿਆ। ਕੁਨਾਲ ਨੇ ਦੱਸਿਆ ਕਿ ਉਕਤ ਹਮਲਾਵਰਾਂ ਨੇ ਉਸ ਦਾ ਪਿੱਛਾ ਕੀਤਾ ਅਤੇ ਫਿਰ ਕੁਝ ਦੂਰੀ 'ਤੇ ਆ ਕੇ ਉਸ 'ਤੇ ਹਮਲਾ ਕਰ ਦਿੱਤਾ। ਇਸ ਦੌਰਾਨ ਪੀਸੀਆਰ ਟੀਮ ਉੱਥੇ ਗਸ਼ਤ 'ਤੇ ਤਾਇਨਾਤ ਸੀ। ਜਿਸ ਨੂੰ ਦੇਖ ਕੇ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ ਤੇ ਮੇਰੀ ਜਾਨ ਬਚ ਗਈ।
View this post on Instagram
ਜੋਤੀ ਨੂਰਾਂ ਵੱਲੋਂ ਦਿੱਤਾ ਗਿਆ ਬਿਆਨ
ਇਸ ਮਾਮਲੇ ਸਬੰਧੀ ਜੋਤੀ ਨੂਰਾਂ ਨੇ ਦੱਸਿਆ ਕਿ ਉਸ ਨੂੰ ਉਸ ਦੇ ਪਤੀ ਕੁਨਾਲ ਦਾ ਫੋਨ ਆਇਆ ਸੀ ਅਤੇ ਉਸ ਨੇ ਮੈਨੂੰ ਧਮਕੀ ਦਿੱਤੀ ਕਿ ਜੇਕਰ ਉਹ ਹੁਣੇ ਉਸ ਨੂੰ ਮਿਲਣ ਲਈ ਨਾ ਆਈ ਤਾਂ ਉਹ ਉਸ ਦੀ ਅਸ਼ਲੀਲ ਵੀਡੀਓ ਸੋਸ਼ਲ ਮੀਡੀਆ 'ਤੇ ਪੋਸਟ ਕਰ ਦੇਵੇਗਾ। ਜੋਤੀ ਨੇ ਦੱਸਿਆ ਕਿ ਉਹ ਉਸ ਨੂੰ ਵਿਧਾਨਪੁਰ ਫਲਾਈਓਵਰ 'ਤੇ ਮਿਲਣ ਗਈ ਸੀ। ਜਿੱਥੇ ਦੋ ਗੱਡੀਆਂ ਖੜੀਆਂ ਸਨ। ਇਸੇ ਦੌਰਾਨ ਮੇਰੀ ਪਤੀ ਕੁਨਾਲ ਇੱਕ ਗੱਡੀ ਵਿੱਚੋਂ ਬਾਹਰ ਆਇਆ ਤੇ ਦੂਜੀ ਕਾਰ ਵਿੱਚ ਸਵਾਰ ਕੁਝ ਅਣਪਛਾਤੇ ਵਿਅਕਤੀ ਮੇਰੇ ਨਾਲ ਅਸ਼ਲੀਲ ਹਰਕਤਾਂ ਕਰਨ ਲੱਗ ਗਏ। ਜੋਤੀ ਨੇ ਦੱਸਿਆ ਕਿ ਜਦੋਂ ਮੈਂ ਇਸ ਦਾ ਵਿਰੋਧ ਕੀਤਾ ਤਾਂ ਕੁਨਾਲ ਨੇ ਮੈਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਕਿ ਉਹ ਉਸ ਦੀ ਅਸ਼ਲੀਲ ਵੀਡੀਓ ਲੀਕ ਕਰ ਦੇਵੇਗਾ। ਜੋਤੀ ਨੇ ਦੱਸਿਆ ਕਿ ਇਸੇ ਦੌਰਾਨ ਮੈਂ ਆਪਣੇ ਮਿੱਤਰ ਨੂੰ ਫੋਨ ਕਰ ਦਿੱਤਾ ਤੇ ਜਦੋਂ ਉਹ ਮੌਕੇ ਉੱਤੇ ਪਹੁੰਚਿਆ ਤਾਂ ਇਸ ਲੋਕ ਫਰਾਰ ਰਹੋ ਗਏ। ਫਿਲਹਾਲ ਇਸ ਘਟਨਾ ਸਬੰਧੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।