Kulwinder Billa: ਕੁਲਵਿੰਦਰ ਬਿੱਲਾ ਨੇ ਖਤਰਨਾਕ ਚੈਂਲੇਂਜ ਕੀਤਾ ਕਬੂਲ, ਪਲੇਟ ਭਰ ਖਾ ਲਈ ਇਹ ਚੀਜ਼, ਫਿਰ ਬੁਰਾ ਹੋਇਆ ਹਾਲ
Kulwinder Billa Video: ਪੰਜਾਬੀ ਗਾਇਕ ਕੁਲਵਿੰਦਰ ਬਿੱਲਾ ਸੰਗੀਤ ਜਗਤ ਦੇ ਮਸ਼ਹੂਰ ਸਿਤਾਰਿਆਂ ਵਿੱਚੋਂ ਇੱਕ ਹਨ। ਉਨ੍ਹਾਂ ਆਪਣੀ ਗਾਇਕੀ ਅਤੇ ਅਦਾਕਾਰੀ ਰਾਹੀਂ ਦੇਸ਼ ਅਤੇ ਵਿਦੇਸ਼ ਬੈਠੇ ਪ੍ਰਸ਼ੰਸਕਾਂ ਦਾ ਖੂਬ ਮਨੋਰੰਜਨ
Kulwinder Billa Video: ਪੰਜਾਬੀ ਗਾਇਕ ਕੁਲਵਿੰਦਰ ਬਿੱਲਾ ਸੰਗੀਤ ਜਗਤ ਦੇ ਮਸ਼ਹੂਰ ਸਿਤਾਰਿਆਂ ਵਿੱਚੋਂ ਇੱਕ ਹਨ। ਉਨ੍ਹਾਂ ਆਪਣੀ ਗਾਇਕੀ ਅਤੇ ਅਦਾਕਾਰੀ ਰਾਹੀਂ ਦੇਸ਼ ਅਤੇ ਵਿਦੇਸ਼ ਬੈਠੇ ਪ੍ਰਸ਼ੰਸਕਾਂ ਦਾ ਖੂਬ ਮਨੋਰੰਜਨ ਕੀਤਾ ਹੈ ਅਤੇ ਕਰਦੇ ਆ ਰਹੇ ਹਨ। ਬਿੱਲਾ ਉਨ੍ਹਾਂ ਪੰਜਾਬੀ ਕਲਾਕਾਰਾਂ ਵਿੱਚੋਂ ਇੱਕ ਹੈ, ਜੋ ਆਪਣੇ ਸੋਸ਼ਲ ਮੀਡੀਆ ਹੈਂਡਲ ਰਾਹੀਂ ਅਕਸਰ ਫੈਨਜ਼ ਨਾਲ ਜੁੜਿਆ ਰਹਿੰਦਾ ਹੈ। ਹਾਲ ਹੀ ਵਿੱਚ ਕਲਾਕਾਰ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਇੱਕ ਅਜਿਹੀ ਵੀ਼ਡੀਓ ਸ਼ੇਅਰ ਕੀਤੀ ਹੈ, ਜਿਸਨੇ ਪ੍ਰਸ਼ੰਸਕਾਂ ਦੇ ਹੋਸ਼ ਉੱਡਾ ਦਿੱਤੇ ਹਨ।
ਦਰਅਸਲ, ਕੁਲਵਿੰਦਰ ਬਿੱਲਾ ਨੇ ਆਪਣੇ ਇੰਸਟਾਗ੍ਰਾਮ ਹੈਂਡਲ ਉੱਪਰ ਵੀਡੀਓ ਸ਼ੇਅਰ ਕਰਦਿਆਂ ਲਿਖਿਆ, Mirch (Chilli ) challenge 🌶️...ਹਾਸੀਆਂ ਖੇਡੀਆਂ😀... ਹਾਲਾਂਕਿ ਇਸ ਵੀਡੀਓ ਵਿੱਚ ਪਹਿਲਾਂ ਤੁਹਾਨੂੰ ਬਿੱਲਾ ਬੇਹੱਦ ਆਰਾਮ ਨਾਲ ਬੈਠਾ ਹੋਇਆ ਨਜ਼ਰ ਆ ਰਿਹਾ ਹੋਏਗਾ। ਪਰ ਬਾਅਦ ਵਿੱਚ ਉਨ੍ਹਾਂ ਇੱਕੋ ਦਮ ਕਈ ਹਰੀਆਂ ਮਿਰਚਾਂ ਖਾ ਲਈਆਂ। ਕਲਾਕਾਰ ਨੂੰ ਇੰਝ ਕਰਦਿਆਂ ਵੇਖ ਪ੍ਰਸ਼ੰਸਕਾਂ ਦੇ ਵੀ ਹੋਸ਼ ਉੱਡ ਗਏ। ਉਨ੍ਹਾਂ ਵੱਲੋਂ ਲਗਾਤਾਰ ਕਮੈਂਟ ਕਰ ਇਸ ਵੀਡੀਓ ਉੱਪਰ ਪ੍ਰਤੀਕਿਰਿਆ ਦਿੱਤੀ ਜਾ ਰਹੀ ਹੈ।
View this post on Instagram
ਫੈਨਜ਼ ਦੀ ਪ੍ਰਤੀਕਿਰਿਆ...
ਕੁਲਵਿੰਦਰ ਬਿੱਲਾ ਦੀ ਇਸ ਵੀਡੀਓ ਉੱਪਰ ਕਮੈਂਟ ਕਰਦੇ ਹੋਏ ਇੱਕ ਯੂਜ਼ਰ ਨੇ ਲਿਖਦੇ ਹੋਏ ਕਿਹਾ ਕੀ ਮਜ਼ਬੂਰੀ ਸੀ ਮਿਰਚਾਂ ਖਾਣ ਦੀ। ਇਸ ਤੋਂ ਇਲਾਵਾ ਇੱਕ ਹੋਰ ਯੂਜ਼ਰ ਨੇ ਲਿਖਦੇ ਹੋਏ ਕਿਹਾ ਇਸ ਮੌਸਮ ਵਿੱਚ ਮਿਰਚ ਕੱਚੀ ਹੁੰਦੀ ਆ ਬਾਈ, ਕੌੜੀ ਨੀ ਹੁੰਦੀ 😂... ਇਸਦੇ ਨਾਲ ਹੀ ਇੱਕ ਹੋਰ ਯੂਜ਼ਰ ਨੇ ਲਿਖਦੇ ਹੋਏ ਕਿਹਾ ਬਾਈ ਸਵੇਰੇ ਅੱਗ ਨਿਕਲੂ 😂... ਇਸਦੇ ਨਾਲ ਇੱਕ ਹੋਰ ਫੈਨ ਨੇ ਮਜ਼ਾਕੀਆ ਕਮੈਂਟ ਕਰਦੇ ਹੋਏ ਲਿਖਿਆ ਵੀਰ ਸਵੇਰੇ ਖੰਡ ਦੀ ਮੁੱਠ ਨਾਲ ਲੈ ਕੇ ਜਾਈਂ।😂😂😂😂...
ਵਰਕਫਰੰਟ ਦੀ ਗੱਲ ਕਰਿਏ ਤਾਂ ਕੁਲਵਿੰਦਰ ਬਿੱਲਾ ਨੂੰ ਆਖਰੀ ਵਾਰ ਫਿਲਮ ਚੱਲ ਜ਼ਿੰਦੀਏ ਵਿੱਚ ਦੇਖਿਆ ਗਿਆ। ਇਸ ਫਿਲਮ ਨੂੰ ਦਰਸ਼ਕਾਂ ਦਾ ਭਰਮਾ ਹੁੰਗਾਰਾ ਮਿਲਿਆ। ਖਾਸ ਗੱਲ ਇਹ ਹੈ ਕਿ ਫਿਲਮ ਦੀ ਸਫਲਤਾ ਤੋਂ ਬਾਅਦ ਇਸਦੇ ਦੂਜੇ ਭਾਗ ਚੱਲ ਜ਼ਿੰਦੀਏ 2 ਦਾ ਵੀ ਐਲਾਨ ਕਰ ਦਿੱਤਾ ਗਿਆ। ਕਾਬਿਲੇਗੌਰ ਹੈ ਕਿ ਇਸ ਫਿਲਮ ਵਿੱਚ ਕੁਲਵਿੰਦਰ ਬਿੱਲਾ ਤੋਂ ਇਲਾਵਾ ਨੀਰੂ ਬਾਜਵਾ ਸਣੇ ਹੋਰ ਵੀ ਕਈ ਮਸ਼ਹੂਰ ਕਲਾਕਾਰ ਦਿਖਾਈ ਦਿੱਤੇ ਸੀ। ਇਸ ਤੋਂ ਇਲਾਵਾ ਕਲਾਕਾਰ ਅਕਸਰ ਸਟੇਜ ਸ਼ੋਅ ਕਰਦੇ ਹੋਏ ਨਜ਼ਰ ਆਉਂਦਾ ਹੈ।