Sidhu Moose Wala: ਮੂਸੇਵਾਲਾ ਦੇ ਜਨਮਦਿਨ ਮੌਕੇ ਛੋਟੇ ਸਿੱਧੂ ਨੇ ਕੱਟਿਆ ਕੇਕ, ਵਾਇਰਲ ਵੀਡੀਓ ਨੇ ਜਿੱਤਿਆ ਦਿਲ
Sidhu Moose Wala Little Brother Video: ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦਾ 11 ਜੂਨ ਨੂੰ ਜਨਮਦਿਨ ਮਨਾਇਆ ਗਿਆ। ਇਸ ਮੌਕੇ ਕਲਾਕਾਰ ਨੂੰ ਯਾਦ ਕਰਦੇ ਹੋਏ ਕਈ ਕੇਕ ਵੀ ਕੱਟੇ ਗਏ। ਇੰਨਾ

Sidhu Moose Wala Little Brother Video: ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦਾ 11 ਜੂਨ ਨੂੰ ਜਨਮਦਿਨ ਮਨਾਇਆ ਗਿਆ। ਇਸ ਮੌਕੇ ਕਲਾਕਾਰ ਨੂੰ ਯਾਦ ਕਰਦੇ ਹੋਏ ਕਈ ਕੇਕ ਵੀ ਕੱਟੇ ਗਏ। ਇੰਨਾ ਹੀ ਨਹੀਂ ਕਈ ਪ੍ਰਸ਼ੰਸਕ ਕੇਕ ਲੈ ਮੂਸੇਵਾਲਾ ਦੀ ਹਵੇਲੀ ਵਿੱਚ ਪੁੱਜੇ। ਇਸ ਵਿਚਾਲੇ ਇੱਕ ਵੀਡੀਓ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਇਸ ਵੀਡੀਓ ਨੂੰ ਪ੍ਰਸ਼ੰਸਕਾਂ ਵੱਲੋਂ ਵੀ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ। ਆਖਿਰ ਇਸ ਵੀਡੀਓ ਵਿੱਚ ਅਜਿਹਾ ਕੀ ਹੈ, ਤੁਸੀ ਵੀ ਵੇਖੋ...
ਛੋਟੇ ਸਿੱਧੂ ਨੇ ਕੱਟਿਆ ਵੱਡੇ ਭਰਾ ਮੂਸੇਵਾਲਾ ਦੇ ਨਾਂਅ 'ਤੇ ਕੇਕ
ਦੱਸ ਦੇਈਏ ਕਿ ਇਹ ਵੀਡੀਓ Khabristan Punjabi ਇੰਸਟਾਗ੍ਰਾਮ ਹੈਂਡਲ ਉੱਪਰ ਸ਼ੇਅਰ ਕੀਤਾ ਗਿਆ ਹੈ। ਜਿਸ ਨੂੰ ਹਰ ਕੋਈ ਪਸੰਦ ਕਰ ਰਿਹਾ ਹੈ। ਦਰਅਸਲ, ਇਸ ਵਿੱਚ ਮੂਸੇਵਾਲਾ ਦੀ ਮਾਤਾ ਚਰਨ ਕੌਰ ਸਣੇ ਕੁਝ ਹੋਰ ਲੋਕ ਵੀ ਨਜ਼ਰ ਆ ਰਹੇ ਹਨ। ਖਾਸ ਗੱਲ ਇਹ ਹੈ ਕਿ ਇਸ ਦੌਰਾਨ ਮਰਹੂਮ ਗਾਇਕ ਦਾ ਛੋਟਾ ਭਰਾ ਸ਼ੁਭਦੀਪ ਵੀ ਵੀਡੀਓ ਵਿੱਚ ਵਿਖਾਈ ਦੇ ਰਿਹਾ ਹੈ। ਇਸ ਦੌਰਾਨ ਮਾਤਾ ਚਰਨ ਕੌਰ ਉਸ ਕੋਲੋਂ ਕੇਕ ਕਟਵਾਉਂਦੇ ਹੋਏ ਵਿਖਾਈ ਦੇ ਰਹੇ ਹਨ। ਇਸ ਪਿਆਰੀ ਵੀਡੀਓ ਉੱਪਰ ਪ੍ਰਸ਼ੰਸਕ ਵੀ ਆਪਣਾ ਪਿਆਰ ਲੁਟਾਉਂਦੇ ਹੋਏ ਨਜ਼ਰ ਆ ਰਹੇ ਹਨ। ਇਸ ਵੀਡੀਓ ਉੱਪਰ ਪ੍ਰਸ਼ੰਸਕ ਪਿਆਰ ਭਰੇ ਕਮੈਂਟ ਕਰ ਰਹੇ ਹਨ। ਇਸਦੇ ਨਾਲ ਹੀ ਹਾਰਟ ਇਮੋਜ਼ੀ ਵੀ ਸ਼ੇਅਰ ਕਰ ਰਹੇ ਹਨ।
View this post on Instagram
ਮੂਸੇਵਾਲਾ ਦੇ ਜਨਮਦਿਨ ਮੌਕੇ ਮਾਤਾ ਚਰਨ ਕੌਰ ਦੀ ਪੋਸਟ
ਮਾਤਾ ਚਰਨ ਕੌਰ ਵੱਲੋਂ ਪੁੱਤਰ ਮੂਸੇਵਾਲਾ ਦੇ ਜਨਮਦਿਨ ਮੌਕੇ ਇੱਕ ਪੋਸਟ ਸ਼ੇਅਰ ਕੀਤੀ ਗਈ। ਇਸ ਨੂੰ ਸ਼ੇਅਰ ਕਰਦਿਆਂ ਉਨ੍ਹਾਂ ਲਿਖਿਆ, ਸ਼ੁੱਭ ਪੁੱਤ ਦੋ ਸਾਲ ਹੋ ਗਏ ਆ, ਮੈਂ ਤੁਹਾਨੂੰ ਆਪਣੀ ਬੁੱਕਲ ਵਿੱਚ ਲੈ ਪਿਆਰ ਕਰਦਿਆ ਜਨਮਦਿਨ ਦੀ ਵਧਾਈ ਨਹੀ ਦਿੱਤੀ, ਹਾਲਾਤ ਏਸ ਤਰਾਂ ਹੋ ਨਿਬੜਨਗੇ ਮੈਂ ਕਦੇ ਨਹੀ ਸੀ ਸੋਚਿਆ, ਮੈਂ ਬੇਸ਼ੱਕ ਤੁਹਾਨੂੰ ਸਰੀਰਕ ਰੂਪ ਵਿੱਚ ਦੇਖ ਨਹੀ ਸਕਦੀ ਪਰ ਮੈਂ ਮਨ ਦੀਆਂ ਅੱਖਾਂ ਨਾਲ ਹਰ ਸਮੇਂ ਤੁਹਾਨੂੰ ਦੇਖਦੀ ਆ, ਤੇ ਤੁਹਾਡੇ ਨਿੱਕੇ ਵੀਰ ਵਿੱਚ ਵੀ ਤੁਹਾਨੂੰ ਮਹਿਸੂਸ ਕਰਦੀ ਆ, ਬੇਟਾ ਅੱਜ ਤੁਹਾਡੇ ਜਨਮਦਿਨ ਤੇ ਮੈਂ ਅਕਾਲ ਪੁਰਖ ਅੱਗੇ ਤੁਹਾਡੇ ਇਨਸਾਫ ਦੀ ਸੁਣਵਾਈ ਜਲਦ ਹੋਵੇ ਇਹੀ ਅਰਦਾਸ ਕਰਦੀ ਆ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
