ਪੜਚੋਲ ਕਰੋ

Neeru Bajwa: ਨੀਰੂ ਬਾਜਵਾ ਦੀਆਂ ਅੱਖਾਂ ਪਿਤਾ ਨੂੰ ਯਾਦ ਕਰ ਹੋਈਆਂ ਨਮ, ਇੰਟਰਵਿਊ ਦੌਰਾਨ ਨਹੀਂ ਰੋਕ ਸਕੀ ਹੰਝੂ

Neeru Bajwa Remembering His Father: ਅਦਾਕਾਰਾ ਨੀਰੂ ਬਾਜਵਾ ਪੰਜਾਬੀ ਸਿਨੇਮਾ ਜਗਤ ਦੀਆਂ ਟੌਪ ਅਭਿਨੇਤਰੀਆਂ ਵਿੱਚੋਂ ਇੱਕ ਹੈ। ਉਨ੍ਹਾਂ ਹੁਣ ਤੱਕ ਕਈ ਪੰਜਾਬੀ ਫਿਲਮਾਂ ਰਾਹੀਂ ਦਰਸ਼ਕਾਂ ਵਿੱਚ ਆਪਣੀ ਅਦਾਕਾਰੀ ਦਾ ਲੋਹਾ ਮਨਵਾਇਆ ਹੈ।

Neeru Bajwa Remembering His Father: ਅਦਾਕਾਰਾ ਨੀਰੂ ਬਾਜਵਾ ਪੰਜਾਬੀ ਸਿਨੇਮਾ ਜਗਤ ਦੀਆਂ ਟੌਪ ਅਭਿਨੇਤਰੀਆਂ ਵਿੱਚੋਂ ਇੱਕ ਹੈ। ਉਨ੍ਹਾਂ ਹੁਣ ਤੱਕ ਕਈ ਪੰਜਾਬੀ ਫਿਲਮਾਂ ਰਾਹੀਂ ਦਰਸ਼ਕਾਂ ਵਿੱਚ ਆਪਣੀ ਅਦਾਕਾਰੀ ਦਾ ਲੋਹਾ ਮਨਵਾਇਆ ਹੈ। ਨੀਰੂ ਨਾ ਸਿਰਫ ਦੇਸ਼ ਸਗੋਂ ਵਿਦੇਸ਼ ਬੈਠੇ ਪੰਜਾਬੀਆਂ ਵਿੱਚ ਵੀ ਬੇਹੱਦ ਚਰਚਿਤ ਹੈ। ਨੀਰੂ ਲਈ ਸਾਲ 2023 ਬਹੁਤ ਹੀ ਬੇਹਤਰੀਨ ਰਿਹਾ। ਦਰਅਸ਼ਲ, ਇਸ ਸਾਲ ਉਨ੍ਹਾਂ ਦੇ ਕਰੀਅਰ ਦੀ ਸਭ ਤੋਂ ਬੇਹਤਰੀਨ ਫਿਲਮਾਂ 'ਕਲੀ ਜੋਟਾ' ਅਤੇ ਚੱਲ ਜ਼ਿੰਦੀਏ ਰਾਹੀਂ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ। ਇਨ੍ਹਾਂ ਫਿਲਮਾਂ ਨੇ ਨਾ ਸਿਰਫ ਦੇਸ਼ ਸਗੋਂ ਵਿਦੇਸ਼ ਵਿੱਚ ਵੀ ਵਾਹੋ ਵਾਹੀ ਖੱਟੀ। ਨੀਰੂ ਆਪਣੇ ਸੋਸ਼ਲ ਮੀਡੀਆ ਰਾਹੀਂ ਪ੍ਰਸ਼ੰਸਕਾਂ ਵਿੱਚ ਹਮੇਸ਼ਾ ਐਕਟਿਵ ਰਹਿੰਦੀ ਹੈ। ਹਾਲ ਹੀ ਵਿੱਚ ਅਦਾਕਾਰਾ ਤਰੱਨੁੰਮ ਥਿੰਦ ਦੀ ਪੌਡਕਾਸਟ ਚਾਏ ਵਿਦ ਟੀ ਦਾ ਹਿੱਸਾ ਬਣੀ। ਹਾਲਾਂਕਿ ਇਸ ਦੌਰਾਨ ਉਹ ਆਪਣੇ ਪਿਤਾ ਨੂੰ ਯਾਦ ਕਰ ਆਪਣੇ ਹੰਝੂ ਨਹੀਂ ਰੋਕ ਸਕੀ।

View this post on Instagram
 
A post shared by KIDDAAN (@kiddaan)

ਦਰਅਸਲ, KIDDAAN ਇੰਸਟਾਗ੍ਰਾਮ ਹੈਂਡਲ ਉੱਪਰ ਇਸਦੀ ਵੀਡੀਓ ਕਲਿੱਪ ਸਾਂਝੀ ਕੀਤੀ ਗਈ ਹੈ। ਜਿਸ ਵਿੱਚ ਨੀਰੂ ਬਾਜਵਾ ਆਪਣੇ ਪਿਤਾ ਨੂੰ ਯਾਦ ਕਰ ਭਾਵੁਕ ਹੁੰਦੇ ਹੋਏ ਦਿਖਾਈ ਦੇ ਰਹੀ ਹੈ। ਇੰਟਰਵਿਊ ਦੌਰਾਨ ਨੀਰੂ ਬਾਜਵਾ ਨੇ ਦੱਸਿਆ ਕਿ ਕੈਂਸਰ ਨਾਲ ਉਨ੍ਹਾਂ ਦੇ ਪਿਤਾ ਦੀ ਮੌਤ ਹੋ ਗਈ ਸੀ। ਦਰਅਸਲ, ਫਿਲਮ ਚੰਨੋ ਦੀ ਸ਼ੂਟਿੰਗ ਦੌਰਾਨ ਇਹ ਸਭ ਕੁਝ ਹੋਇਆ। ਇਸ ਫਿਲਮ ਦੀ ਰਿਲੀਜ਼ ਤੋਂ ਪਹਿਲਾਂ ਹੀ ਉਨ੍ਹਾਂ ਦੇ ਪਿਤਾ ਦਾ ਦੇਹਾਂਤ ਹੋ ਗਿਆ। ਮੈਂ ਆਪਣੀ ਜ਼ਿੰਦਗੀ ਵਿੱਚ ਜੋਂ ਵੀ ਕਰਦੀ ਹਾਂ ਉਨ੍ਹਾਂ ਨੂੰ ਮਾਣ ਮਹਿਸੂਸ ਹੋਵੇ ਇਸ ਲਈ ਕਰਦੀ ਹਾਂ... ਅੱਗੇ ਸੁਣੋ ਨੀਰੂ ਨੇ ਕੀ ਕਿਹਾ...

ਕਾਬਿਲੇਗ਼ੌਰ ਹੈ ਕਿ ਫਿਲਮ ਕਲੀ ਜੋਟਾ ;ਚ ਨੀਰੂ ਬਾਜਵਾ, ਸਤਿੰਦਰ ਸਰਤਾਜ ਤੇ ਵਾਮਿਕਾ ਗੱਬੀ ਮੁੱਖ ਕਿਰਦਾਰਾਂ 'ਚ ਨਜ਼ਰ ਆਏ ਸੀ। ਇਸ ਫਿਲਮ ਨੂੰ ਦਰਸ਼ਕਾਂ ਦਾ ਭਰਪੂਰ ਪਿਆਰ ਮਿਲਿਆ ਹੈ। ਇਹ ਫਿਲਮ ਓਟੀਟੀ 'ਤੇ ਰਿਲੀਜ਼ ਹੋਣ ਦੇ ਨਾਲ ਨਾਲ ਸਿਨੇਮਾਘਰਾਂ 'ਚ ਵੀ ਉਸੇ ਰਫਤਾਰ ਨਾਲ ਚੱਲ ਰਹੀ ਹੈ। ਪੰਜਾਬੀ ਸਿਨੇਮਾ ਲਈ ਇਹ ਬਹੁਤ ਵੱਡੀ ਉਪਲਬਧੀ ਹੈ। ਫਿਲਮ 'ਚ ਸਮਾਜ 'ਚ ਔਰਤਾਂ ਖਿਲਾਫ ਹੁੰਦੀ ਧੱਕੇਸ਼ਾਹੀ ਖਿਲਾਫ ਆਵਾਜ਼ ਬੁਲੰਦ ਕੀਤੀ ਗਈ ਸੀ। ਫਿਲਮ 'ਚ ਦਿਖਾਇਆ ਗਿਆ ਸੀ ਕਿ ਭਾਵੇਂ ਕੋਈ ਵੀ ਦੌਰ ਹੋਵੇ, ਹਰ ਦੌਰ 'ਚ ਔਰਤ ਨੂੰ ਆਪਣੀ ਇੱਜ਼ਤ ਤੇ ਹੋਂਦ ਬਚਾਉਣ ਲਈ ਸੰਘਰਸ਼ ਕਰਨਾ ਪੈਂਦਾ ਹੈ। 

ਵਰਕਫਰੰਟ ਦੀ ਗੱਲ ਕਰਿਏ ਤਾਂ ਨੀਰੂ ਬਾਜਵਾ ਬਹੁਤ ਜਲਦ ਹਾਲੀਵੁੱਡ ਫਿਲਮ ਵਿੱਚ ਦਿਖਾਈ ਦੇਵੇਗੀ। ਨੀਰੂ ਨੇ ਆਪਣੀ ਹਾਲੀਵੁੱਡ ਫਿਲਮ Get Out ਦਾ ਪੋਸਟਰ ਅਤੇ ਟ੍ਰੇਲਰ ਰਿਲੀਜ਼ ਕੀਤਾ। ਨੀਰੂ ਦੀ ਹਾਲੀਵੁੱਡ ਫਿਲਮ ਨੂੰ ਲੈ ਪ੍ਰਸ਼ੰਸ਼ਕ ਵੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਇਸ ਦੇ ਨਾਲ-ਨਾਲ ਅਦਾਕਾਰਾ ਨੇ ਆਪਣੀ ਫਿਲਮ ਬੂਹੇ ਬਾਰੀਆਂ ਦਾ ਵੀ ਐਲਾਨ ਕੀਤਾ ਸੀ। ਇਹ ਫਿਲਮ ਸਤੰਬਰ ਮਹੀਨੇ 29 ਤਰੀਕ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Lok Sabha Election: CM ਭਗਵੰਤ ਮਾਨ ਖੁਦ ਸਾਂਭਣਗੇ ਕਮਾਨ, ਫਤਿਹਗੜ੍ਹ ਸਾਹਿਬ 'ਚ ਰੈਲੀ ਤਾਂ ਰਾਜਪੂਰਾ 'ਚ ਕਰਨਗੇ ਰੋਡਸ਼ੋਅ, ਬਣਾਈ ਆਹ ਰਣਨੀਤੀ
Lok Sabha Election: CM ਭਗਵੰਤ ਮਾਨ ਖੁਦ ਸਾਂਭਣਗੇ ਕਮਾਨ, ਫਤਿਹਗੜ੍ਹ ਸਾਹਿਬ 'ਚ ਰੈਲੀ ਤਾਂ ਰਾਜਪੂਰਾ 'ਚ ਕਰਨਗੇ ਰੋਡਸ਼ੋਅ, ਬਣਾਈ ਆਹ ਰਣਨੀਤੀ
Lok Sabha Election 2024 Live: 21 ਸੂਬੇ, 102 ਸੀਟਾਂ... ਪਹਿਲੇ ਪੜਾਅ ਲਈ ਵੋਟਿੰਗ ਸ਼ੁਰੂ
Lok Sabha Election 2024 Live: 21 ਸੂਬੇ, 102 ਸੀਟਾਂ... ਪਹਿਲੇ ਪੜਾਅ ਲਈ ਵੋਟਿੰਗ ਸ਼ੁਰੂ
Liver: ਕਿਹੜੀਆਂ ਔਰਤਾਂ ਨੂੰ ਲੀਵਰ ਦੀ ਬਿਮਾਰੀ ਦਾ ਖਤਰਾ ਸਭ ਤੋਂ ਵੱਧ ਰਹਿੰਦਾ? ਜਾਣੋ
Liver: ਕਿਹੜੀਆਂ ਔਰਤਾਂ ਨੂੰ ਲੀਵਰ ਦੀ ਬਿਮਾਰੀ ਦਾ ਖਤਰਾ ਸਭ ਤੋਂ ਵੱਧ ਰਹਿੰਦਾ? ਜਾਣੋ
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (19-04-2024)
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (19-04-2024)
Advertisement
for smartphones
and tablets

ਵੀਡੀਓਜ਼

Bhagwant Mann| 'ਮੇਰੇ ਤੋਂ ਹਰ ਥਾਂ ਜਾਇਆ ਨਹੀਂ ਜਾਣਾ, ਮੈਨੂੰ ਉਡੀਕਿਓ ਨਾ'Lok Sabha Election 2024|8 ਮੰਤਰੀਆਂ ਦੀ ਕਿਸਮਤ ਦਾਅ 'ਤੇ ,21 ਸੂਬੇ, 102 ਸੀਟਾਂ, ਪਹਿਲੇ ਪੜਾਅ ਲਈ ਵੋਟਿੰਗ ਜਾਰੀ...Harsimrat Badal | ''ਬੇਅਦਬੀ ਦੇ ਨਾਮ 'ਤੇ ਅਕਾਲੀ ਦਲ ਨੂੰ ਬਦਨਾਮ ਕੀਤਾ'', ਵਿਰੋਧੀਆਂ 'ਤੇ ਫ਼ਿਰ ਵਰ੍ਹੀ ਬੀਬਾ ਬਾਦਲCM Bhagwnat Mann ਨੇ ਇਕੱਠੇ ਕਰ ਲਏ ਸਾਰੇ ਉਮੀਦਵਾਰ ਤੇ ਦਿੱਤਾ ਜਿੱਤ ਦਾ ਗੁਰੂ ਮੰਤਰ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Lok Sabha Election: CM ਭਗਵੰਤ ਮਾਨ ਖੁਦ ਸਾਂਭਣਗੇ ਕਮਾਨ, ਫਤਿਹਗੜ੍ਹ ਸਾਹਿਬ 'ਚ ਰੈਲੀ ਤਾਂ ਰਾਜਪੂਰਾ 'ਚ ਕਰਨਗੇ ਰੋਡਸ਼ੋਅ, ਬਣਾਈ ਆਹ ਰਣਨੀਤੀ
Lok Sabha Election: CM ਭਗਵੰਤ ਮਾਨ ਖੁਦ ਸਾਂਭਣਗੇ ਕਮਾਨ, ਫਤਿਹਗੜ੍ਹ ਸਾਹਿਬ 'ਚ ਰੈਲੀ ਤਾਂ ਰਾਜਪੂਰਾ 'ਚ ਕਰਨਗੇ ਰੋਡਸ਼ੋਅ, ਬਣਾਈ ਆਹ ਰਣਨੀਤੀ
Lok Sabha Election 2024 Live: 21 ਸੂਬੇ, 102 ਸੀਟਾਂ... ਪਹਿਲੇ ਪੜਾਅ ਲਈ ਵੋਟਿੰਗ ਸ਼ੁਰੂ
Lok Sabha Election 2024 Live: 21 ਸੂਬੇ, 102 ਸੀਟਾਂ... ਪਹਿਲੇ ਪੜਾਅ ਲਈ ਵੋਟਿੰਗ ਸ਼ੁਰੂ
Liver: ਕਿਹੜੀਆਂ ਔਰਤਾਂ ਨੂੰ ਲੀਵਰ ਦੀ ਬਿਮਾਰੀ ਦਾ ਖਤਰਾ ਸਭ ਤੋਂ ਵੱਧ ਰਹਿੰਦਾ? ਜਾਣੋ
Liver: ਕਿਹੜੀਆਂ ਔਰਤਾਂ ਨੂੰ ਲੀਵਰ ਦੀ ਬਿਮਾਰੀ ਦਾ ਖਤਰਾ ਸਭ ਤੋਂ ਵੱਧ ਰਹਿੰਦਾ? ਜਾਣੋ
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (19-04-2024)
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (19-04-2024)
Lok Sabha Election 2024: ਜੇਕਰ ਤੁਹਾਡੇ ਕੋਲ ਵੋਟਰ ਆਈਡੀ ਕਾਰਡ ਨਹੀਂ, ਤਾਂ ਲੈ ਜਾਓ ਆਹ ਡਾਕੂਮੈਂਟਸ, ਪਾ ਸਕੋਗੇ ਵੋਟ
Lok Sabha Election 2024: ਜੇਕਰ ਤੁਹਾਡੇ ਕੋਲ ਵੋਟਰ ਆਈਡੀ ਕਾਰਡ ਨਹੀਂ, ਤਾਂ ਲੈ ਜਾਓ ਆਹ ਡਾਕੂਮੈਂਟਸ, ਪਾ ਸਕੋਗੇ ਵੋਟ
LOk Sabha Election: 21 ਸੂਬੇ, 102 ਸੀਟਾਂ ਅਤੇ 1625 ਉਮੀਦਵਾਰ...ਅੱਜ ਤੋਂ ਲੋਕ ਸਭਾ ਚੋਣਾਂ ਲਈ ਵੋਟਾਂ ਦੀ ਹੋਈ ਸ਼ੁਰੂਆਤ, ਇੰਨੇ ਵਜੇ ਸ਼ੁਰੂ ਹੋਵੇਗੀ ਵੋਟਿੰਗ
LOk Sabha Election: 21 ਸੂਬੇ, 102 ਸੀਟਾਂ ਅਤੇ 1625 ਉਮੀਦਵਾਰ...ਅੱਜ ਤੋਂ ਲੋਕ ਸਭਾ ਚੋਣਾਂ ਲਈ ਵੋਟਾਂ ਦੀ ਹੋਈ ਸ਼ੁਰੂਆਤ, ਇੰਨੇ ਵਜੇ ਸ਼ੁਰੂ ਹੋਵੇਗੀ ਵੋਟਿੰਗ
PSEB 10th Result Topper: ਸਾਰੇ ਵਿਸ਼ਿਆਂ 'ਚੋਂ 100/100 ! ਲੁਧਿਆਣਾ ਦੀ ਅਦਿਤੀ ਨੇ ਕਦੇ ਨਹੀਂ ਪੜ੍ਹੀ ਟਿਊਸ਼ਨ
PSEB 10th Result Topper: ਸਾਰੇ ਵਿਸ਼ਿਆਂ 'ਚੋਂ 100/100 ! ਲੁਧਿਆਣਾ ਦੀ ਅਦਿਤੀ ਨੇ ਕਦੇ ਨਹੀਂ ਪੜ੍ਹੀ ਟਿਊਸ਼ਨ
Punjab Health Model: ਇਲਾਜ ਲਈ ਪੈਸੇ ਨਾ ਹੋਣ ਕਾਰਨ 28 ਸਾਲਾ ਨੌਜਵਾਨ ਦੀ ਮੌਤ, ਨਸ਼ੇ ਦੀ ਓਵਰਡੋਜ਼ ਨਾਲ ਵਿਗੜੀ ਸਿਹਤ
Punjab Health Model: ਇਲਾਜ ਲਈ ਪੈਸੇ ਨਾ ਹੋਣ ਕਾਰਨ 28 ਸਾਲਾ ਨੌਜਵਾਨ ਦੀ ਮੌਤ, ਨਸ਼ੇ ਦੀ ਓਵਰਡੋਜ਼ ਨਾਲ ਵਿਗੜੀ ਸਿਹਤ
Embed widget