(Source: Poll of Polls)
Nikka Sidhu Moose Wala: ਅਗਲੇ 5 ਤੋਂ 10 ਸਾਲਾਂ ‘ਚ ਸਟੇਜ ‘ਤੇ ਗਾਣੇ ਗਾਏਗਾ ਛੋਟਾ ਸਿੱਧੂ, ਪਿਤਾ ਬਲਕੌਰ ਬੋਲੇ- ਆਉਣ ਵਾਲੇ ਦਿਨਾਂ 'ਚ ਬਣੇਗਾ ਸਟੇਜਾਂ ਦਾ ਸ਼ਿੰਗਾਰ...
Nikka Sidhu Moose Wala: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀਆਂ ਯਾਦਾਂ ਪ੍ਰਸ਼ੰਸਕਾਂ ਵਿਚਾਲੇ ਆਏ ਦਿਨ ਹੋਰ ਵੀ ਡੂੰਘੀਆਂ ਹੁੰਦੀਆਂ ਜਾ ਰਹੀਆਂ ਹਨ। ਇਸ ਵਿਚਾਲੇੇ ਮੂਸੇਵਾਲਾ ਦਾ ਛੋਟਾ ਭਰਾ ਸੋਸ਼ਲ ਮੀਡੀਆ ਉੱਪਰ ਸੁਰਖੀਆਂ...

Nikka Sidhu Moose Wala: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀਆਂ ਯਾਦਾਂ ਪ੍ਰਸ਼ੰਸਕਾਂ ਵਿਚਾਲੇ ਆਏ ਦਿਨ ਹੋਰ ਵੀ ਡੂੰਘੀਆਂ ਹੁੰਦੀਆਂ ਜਾ ਰਹੀਆਂ ਹਨ। ਇਸ ਵਿਚਾਲੇੇ ਮੂਸੇਵਾਲਾ ਦਾ ਛੋਟਾ ਭਰਾ ਸੋਸ਼ਲ ਮੀਡੀਆ ਉੱਪਰ ਸੁਰਖੀਆਂ ਦਾ ਵਿਸ਼ਾ ਬਣਿਆ ਰਹਿੰਦਾ ਹੈ। ਉਸਦੇ ਕਈ ਪਿਆਰੇ-ਪਿਆਰੇ ਵੀਡੀਓ ਇੰਟਰਨੈੱਟ ਉੱਪਰ ਛਾਏ ਰਹਿੰਦੇ ਹਨ। ਇਸ ਵਿਚਾਲੇ ਇੱਕ ਨਿੱਕੇ ਸਿੱਧੂ ਨਾਲ ਜੁੜਿਆ ਇੱਕ ਖਾਸ ਵੀਡੀਓ ਸਾਹਮਣੇ ਆਇਆ ਹੈ, ਜਿਸ ਨੇ ਹਰ ਕਿਸੇ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ।
ਦਰਅਸਲ, ਇਸ ਵੀਡੀਓ ਵਿੱਚ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਛੋਟੇ ਪੁੱਤਰ ਨੂੰ ਲੈ ਵੱਡਾ ਖੁਲਾਸਾ ਕਰਦੇ ਹੋਏ ਨਜ਼ਰ ਆ ਰਹੇ ਹਨ। ਉਨ੍ਹਾਂ ਕਿਹਾ ਕਿ ਛੋਟਾ ਸਿੱਧੂ ਅਗਲੇ 5 ਤੋਂ 10 ਸਾਲਾਂ ਵਿੱਚ ਸਟੇਜ ‘ਤੇ ਗਾਣੇ ਗਾਏਗਾ। ਉਨ੍ਹਾਂ ਕਿਹਾ ਕਿ ਸਮਾਂ ਲੱਗੇਗਾ ਪਰ ਉਹ ਲੋਕਾਂ ਦੇ ਦਿਲ ਜਿੱਤੇਗਾ ਅਤੇ ਆਪਣੇ ਟੈਲੈਂਟ ਨਾਲ ਸਭ ਦਾ ਪਿਆਰ ਹਾਸਲ ਕਰੇਗਾ। ਉਹ ਆਉਣ ਵਾਲੇ ਦਿਨਾਂ ਵਿੱਚ ਸਟੇਜਾਂ ਦਾ ਸ਼ਿੰਗਾਰ ਬਣੇਗਾ। ਇਸ ਗੱਲ ਤੋਂ ਇਹ ਤਾਂ ਸਾਬਿਤ ਹੋ ਹੀ ਗਿਆ ਹੈ, ਕਿ ਉਹ ਵੀ ਆਪਣੇ ਵੱਡੇ ਭਰਾ ਸਿੱਧੂ ਮੂਸੇਵਾਲਾ ਵਾਂਗ ਗਾਇਕੀ ਦੇ ਖੇਤਰ ਵਿੱਚ ਹੀ ਕਦਮ ਰੱਖੇਗਾ। ਇਹ ਵੀਡੀਓ sirfpanjabiyat ਇੰਸਟਾਗ੍ਰਾਮ ਹੈਂਡਲ ਉੱਪਰ ਸ਼ੇਅਰ ਕੀਤੀ ਗਈ ਹੈ।
View this post on Instagram
ਕਾਬਿਲੇਗੌਰ ਹੈ ਕਿ ਸਿੱਧੂ ਮੂਸੇਵਾਲਾ ਦੀ 29 ਮਈ ਨੂੰ ਗੋਲੀਆਂ ਮਾਰ ਹੱਤਿਆ ਕਰ ਦਿੱਤੀ ਗਈ ਸੀ। ਸਿੱਧੂ ਭਾਵੇਂ ਅੱਜ ਪ੍ਰਸ਼ੰਸਕਾਂ ਵਿਚਕਾਰ ਨਹੀਂ ਹਨ, ਪਰ ਉਨ੍ਹਾਂ ਦੇ ਪ੍ਰਤੀ ਜੋ ਲੋਕਾਂ ਦਾ ਪਿਆਰ ਹੈ, ਉਹ ਦਿਨੋਂ ਦਿਨ ਵੱਧ ਰਿਹਾ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।






















