Preet Harpal: ਪ੍ਰੀਤ ਹਰਪਾਲ ਨੇ ਬਾਪੂ ਨਾਲ ਸਾਂਝੀ ਕੀਤੀ ਖਾਸ ਵੀਡੀਓ, ਫੈਨਜ਼ ਨੇ ਇੰਝ ਦਿਖਾਇਆ ਪਿਆਰ
Preet Harpal Shared Video With Father: ਪੰਜਾਬੀ ਗਾਇਕ ਪ੍ਰੀਤ ਹਰਪਾਲ ਆਪਣੀ ਗਾਇਕੀ ਦੇ ਦਮ ਪੰਜਾਬੀਆਂ ਵਿੱਚ ਖੂਬ ਵਾਹੋ-ਵਾਹੀ ਖੱਟਦੇ ਹਨ। ਉਨ੍ਹਾਂ ਸੰਗੀਤ ਜਗਤ ਨੂੰ ਕਈ ਸੁਪਰਹਿੱਟ ਗੀਤ ਦਿੱਤੇ ਹਨ। ਦੱਸ ਦੇਈਏ ਕਿ ਆਪਣੀ ਪ੍ਰੋਫੈਸ਼ਨਲ
Preet Harpal Shared Video With Father: ਪੰਜਾਬੀ ਗਾਇਕ ਪ੍ਰੀਤ ਹਰਪਾਲ ਆਪਣੀ ਗਾਇਕੀ ਦੇ ਦਮ ਪੰਜਾਬੀਆਂ ਵਿੱਚ ਖੂਬ ਵਾਹੋ-ਵਾਹੀ ਖੱਟਦੇ ਹਨ। ਉਨ੍ਹਾਂ ਸੰਗੀਤ ਜਗਤ ਨੂੰ ਕਈ ਸੁਪਰਹਿੱਟ ਗੀਤ ਦਿੱਤੇ ਹਨ। ਦੱਸ ਦੇਈਏ ਕਿ ਆਪਣੀ ਪ੍ਰੋਫੈਸ਼ਨਲ ਦੇ ਨਾਲ-ਨਾਲ ਕਲਾਕਾਰ ਨਿੱਜੀ ਜ਼ਿੰਦਗੀ ਦੇ ਚੱਲਦੇ ਵੀ ਸੁਰਖੀਆਂ ਵਿੱਚ ਰਹਿੰਦਾ ਹੈ। ਹਾਲ ਹੀ ਵਿੱਚ ਪੰਜਾਬ ਵਿੱਚ ਆਏ ਹੜ੍ਹਾਂ ਨੂੰ ਦੇਖਦੇ ਹੋਏ ਕਲਾਕਾਰ ਨੇ ਸ੍ਰੀ ਹਰਿਮੰਦਰ ਸਾਹਿਬ ਜਾ ਅਰਦਾਸ ਮੰਗੀ। ਇਸ ਤੋਂ ਬਾਅਦ ਉਹ ਲਗਾਤਾਰ ਚਰਚਾ ਵਿੱਚ ਬਣੇ ਹੋਏ ਹਨ। ਇਸ ਵਿਚਾਲੇ ਕਲਾਕਾਰ ਆਪਣੇ ਬਾਪੂ ਨਾਲ ਖਾਸ ਪਲਾਂ ਦਾ ਆਨੰਦ ਮਾਣਦੇ ਹੋਏ ਦਿਖਾਈ ਦਿੱਤੇ।
View this post on Instagram
ਦਰਅਸਲ, ਪ੍ਰੀਤ ਹਰਪਾਲ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਪਿਤਾ ਨਾਲ ਮਜ਼ੇਦਾਰ ਵੀਡੀਓ ਸ਼ੇਅਰ ਕੀਤਾ ਹੈ। ਇਸ ਨੂੰ ਸਾਂਝਾ ਕਰਦੇ ਹੋਏ ਗਾਇਕ ਨੇ ਲਿਖਿਆ, ਬਾਪੂ ਮੇਰਾ ਬਾਦਸ਼ਾਹ ਰੂਹ... ਇਸ ਤੋਂ ਬਾਅਦ ਉਨ੍ਹਾਂ ਨੇ ਦੂਜੀ ਵੀਡੀਓ ਨੂੰ ਕੈਪਸ਼ਨ ਦਿੰਦੇ ਹੋਏ ਲਿਖਿਆ, ਬਾਪੂ ਹੋਵੇ ਸਿਰ ਉੱਤੇ ਜੇ... ਕਿਸੇ ਗੱਲ ਦਾ ਵੀ ਫਿਕਰ ਨਹੀਂ... ਉਹ ਕਹਿੰਦਾ ਕਲਾਕਾਰ ਜਿਸਦੇ ਗਾਣੇ ਵਿੱਚ ਮਾਪਿਆਂ ਦਾ ਜ਼ਿਕਰ ਨਹੀਂ... ਸਾਡੀਆਂ ਕਾਮਯਾਬੀਆਂ ਬਦਲੇ ਕੀਤਾ ਨਹੀਂ ਤੂੰ ਕੀ ਬਾਪੂ ਤੂੰ ਜੁੱਗ-ਜੁੱਗ ਜੀ ਬਾਪੂ...
ਗਾਇਕ ਪ੍ਰੀਤ ਹਰਪਾਲ ਦੀ ਇਸ ਵੀਡੀਓ ਉੱਪਰ ਪ੍ਰਸ਼ੰਸਕ ਆਪਣਾ ਪਿਆਰ ਲੁਟਾ ਰਹੇ ਹਨ। ਇੱਕ ਯੂਜ਼ਰ ਨੇ ਕਮੈਂਟ ਕਰ ਲਿਖਿਆ, ‘ਭਾਜੀ ਜਦੋਂ ਵੀ ਅੱਜ ਬਾਪੂ ਦੀ ਯਾਦ ਆਉਂਦੀ ਤਾਂ ਆਹ ਸੌਂਗ ਸੁਣਦੇ ਹਾਂ, ਦਿਲ ‘ਚ ਵੱਸਿਆ ਹੋਇਆ ਹੈ’ ਇੱਕ ਹੋਰ ਨੇ ਲਿਖਿਆ ‘ਵਾਹ ਭਾਜੀ ਵਾਹ, ਬਾਪੂ ਜੀ ਨੂੰ ਵੀ ਬਿਜਨੇਸ ਕਲਾਸ ਦਿਖਾ ਤੀ, ਜਿਉਂਦੇ ਵੱਸਦੇ ਰਹੋ
View this post on Instagram
ਵਰਕਫਰੰਟ ਦੀ ਗੱਲ ਕਰਿਏ ਤਾਂ ਪ੍ਰੀਤ ਹਰਪਾਲ ਕਈ ਸਾਲਾਂ ਤੋਂ ਇੰਡਸਟਰੀ ‘ਚ ਹਿੱਟ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਆ ਰਹੇ ਹਨ। ਉਨ੍ਹਾਂ ਨੇ‘ਮਾਪੇ ਕਹਿੰਦੇ ਜੱਜ ਬਣਨਾ’, ‘ਲੱਗੇਂ ਨਿਰੀ ਅੱਤ ਗੋਰੀਏ’, , ‘ਤੇਰੇ ਨੈਣ’ ਸਣੇ ਕਈ ਹਿੱਟ ਗੀਤਾਂ ਨਾਲ ਵਾਹੋ-ਵਾਹੀ ਖੱਟੀ। ਉਹ ਗਾਇਕਦੇ ਨਾਲ-ਨਾਲ ਲੇਖਣੀ ਦੇ ਵੀ ਹਨ। ਉਨ੍ਹਾਂ ਨੇ ਖੁਦ ਦੇ ਲਿਖੇ ਗੀਤਾਂ ਨਾਲ ਖੂਬ ਨਾਂਅ ਕਮਾਇਆ। ਗਾਇਕੀ ਦੇ ਨਾਲ-ਨਾਲ ਉਹ ਅਦਾਕਾਰੀ ਦੇ ਖੇਤਰ ‘ਚ ਵੀ ਜਲਵਾ ਦਿਖਾ ਚੱਕੇ ਹਨ।