Diljit-AP Dhillon: ਪੰਜਾਬ 'ਚ ਦਿਲਜੀਤ ਤੇ AP ਢਿੱਲੋਂ ਦੇ ਸ਼ੋਅ ਬਣੇ ਮੁਸਿਬਤ, ਜਾਰੀ ਹੋ ਸਕਦੈ ਇਹ ਹੁਕਮ; ਜਾਣੋ ਲੋਕਾਂ ਨੂੰ ਕਿਵੇਂ ਹੋ ਰਹੀਆਂ ਪਰੇਸ਼ਾਨੀਆਂ ?
Diljit Dosanjh-AP Dhillon Show: ਮਸ਼ਹੂਰ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਅਤੇ ਏ ਪੀ ਢਿੱਲੋਂ ਇਨੀਂ ਦਿਨੀਂ ਆਪਣੇ ਸ਼ੋਅਜ਼ ਦੇ ਚੱਲਦਿਆਂ ਸੁਰਖੀਆਂ ਬਟੋਰ ਰਹੇ ਹਨ। ਦੱਸ ਦੇਈਏ ਕਿ 14 ਦਸੰਬਰ ਨੂੰ ਚੰਡੀਗੜ੍ਹ ਦੇ ਸੈਕਟਰ 34 ਦੀ ਗਰਾਊਂਡ
Diljit Dosanjh-AP Dhillon Show: ਮਸ਼ਹੂਰ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਅਤੇ ਏ ਪੀ ਢਿੱਲੋਂ ਇਨੀਂ ਦਿਨੀਂ ਆਪਣੇ ਸ਼ੋਅਜ਼ ਦੇ ਚੱਲਦਿਆਂ ਸੁਰਖੀਆਂ ਬਟੋਰ ਰਹੇ ਹਨ। ਦੱਸ ਦੇਈਏ ਕਿ 14 ਦਸੰਬਰ ਨੂੰ ਚੰਡੀਗੜ੍ਹ ਦੇ ਸੈਕਟਰ 34 ਦੀ ਗਰਾਊਂਡ ਵਿੱਚ ਦੋਸਾਂਝਾਵਾਲੇ ਦਾ ਵੱਡਾ ਪ੍ਰੋਗਰਾਮ ਹੋਣ ਜਾ ਰਿਹਾ ਹੈ, ਇਸ ਤੋਂ ਬਾਅਦ 21 ਦਸੰਬਰ ਨੂੰ ਗਾਇਕ ਏ ਪੀ ਢਿੱਲੋਂ ਵੀ ਸ਼ੋਅ ਕਰਦੇ ਹੋਏ ਨਜ਼ਰ ਆਉਣ ਵਾਲੇ ਹਨ। ਜਿਸਦੇ ਚੱਲਦੇਣ ਇਸ ਸ਼ੋਅ ਦਾ ਹਿੱਸਾ ਬਣਨ ਲਈ ਦਰਸ਼ਕ ਅਤੇ ਪ੍ਰਸ਼ੰਸਕ ਵੱਡੀ ਗਿਣਤੀ ਪਹੁੰਚਣਗੇ। ਹਾਲਾਂਕਿ ਇਸਦੇ ਚੱਲਦੇ ਆਮ ਜਨਤਾ ਨੂੰ ਟ੍ਰੈਫਿਕ ਜਾਮ ਦਾ ਸਾਹਮਣਾ ਕਰਨਾ ਪਏਗਾ।
ਕਰਨ ਔਜਲਾ ਕਾਰਨ ਲੋਕ ਹੋਏ ਪਰੇਸ਼ਾਨ
ਦਰਅਸਲ, ਹਾਲ ਹੀ ਵਿੱਚ ਭਾਜਪਾ ਦੇ ਸਾਬਕਾ ਸੂਬਾ ਪ੍ਰਧਾਨ ਅਤੇ ਸਾਬਕਾ ਮੇਅਰ ਅਰੁਣ ਸੂਦ ਨੇ ਦੱਸਿਆ ਕਿ ਬੀਤੇ ਦਿਨੀਂ ਸੈਕਟਰ 34 ਦੀ ਗਰਾਊਂਡ ਵਿੱਚ ਗਾਇਕ ਕਰਨ ਔਜਲਾ ਦੇ ਪ੍ਰੋਗਰਾਮ ਕਾਰਨ ਅੱਧਾ ਚੰਡੀਗੜ੍ਹ ਸ਼ਹਿਰ ਟ੍ਰੈਫਿਕ ਜਾਮ ਤੋਂ ਪ੍ਰਭਾਵਿਤ ਹੋਇਆ ਅਤੇ ਨੇੜਲੇ ਸੈਕਟਰਾਂ ਦੇ ਰਾਹਗੀਰਾਂ ਨੂੰ ਕਾਫ਼ੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਲਗਪਗ ਪੂਰਾ ਦਿਨ ਲੋਕ ਘਰਾਂ 'ਚ ਹੀ ਕੈਦ ਰਹੇ ਅਤੇ ਇਸ ਕਾਰਨ ਸ਼ਹਿਰ ਵਾਸੀਆਂ 'ਚ ਭਾਰੀ ਰੋਸ ਹੈ।
ਆਵਾਜਾਈ ਠੱਪ ਕਾਰਨ ਹੋਈਆਂ ਪ੍ਰੇਸ਼ਾਨੀਆਂ
ਦੱਸ ਦੇਈਏ ਕਿ ਸੈਕਟਰ 34 ਸ਼ਹਿਰ ਦੇ ਬਿਲਕੁਲ ਵਿਚਕਾਰ ਹੈ ਅਤੇ ਦਿੱਲੀ, ਹਰਿਆਣਾ ਅਤੇ ਪੰਜਾਬ ਤੋਂ ਆਉਣ ਵਾਲੀ ਭਾਰੀ ਟ੍ਰੈਫਿਕ ਵੀ ਸੈਕਟਰ 34 ਨੇੜੇ ਸੜਕ ਤੋਂ ਲੰਘਦੀ ਹੈ ਅਤੇ ਸੈਕਟਰ 32 ਦਾ ਹਸਪਤਾਲ ਵੀ ਇਸੇ ਸੜਕ ’ਤੇ ਹੈ। ਦੇਖਣ 'ਚ ਆਇਆ ਹੈ ਕਿ ਸੈਕਟਰ 34 ਦੀ ਗਰਾਊਂਡ 'ਚ ਜਦੋਂ ਵੀ ਕੋਈ ਵੱਡੀ ਘਟਨਾ ਵਾਪਰਦੀ ਹੈ ਤਾਂ ਆਸ-ਪਾਸ ਦੀਆਂ ਸਾਰੀਆਂ ਸੜਕਾਂ ਕਈ ਘੰਟੇ ਬੰਦ ਹੋ ਜਾਂਦੀਆਂ ਹਨ ਅਤੇ ਆਵਾਜਾਈ ਠੱਪ ਹੋ ਜਾਂਦੀ ਹੈ। ਇਸ ਦੌਰਾਨ ਪੰਜਾਬ ਅਤੇ ਹਰਿਆਣਾ ਤੋਂ ਗੰਭੀਰ ਮਰੀਜ਼ਾਂ ਨੂੰ ਲੈ ਕੇ ਜਾਣ ਵਾਲੀਆਂ ਕਈ ਐਂਬੂਲੈਂਸਾਂ ਇਸ ਸੜਕ ਰਾਹੀਂ ਪੀ. ਜੀ. ਆਈ. ਅਤੇ ਸੈਕਟਰ 32 ਦੇ ਹਸਪਤਾਲ ਨੂੰ ਜਾਂਦੀਆਂ ਹਨ ਅਤੇ ਉਨ੍ਹਾਂ ਨੂੰ ਵੀ ਇਸ ਸੜਕ ਤੋਂ ਲੰਘਣ ਸਮੇਂ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ।
ਇਨ੍ਹਾਂ ਸੈਕਟਰਾਂ ਦੀਆਂ ਸੜਕਾਂ ਪੂਰਾ ਦਿਨ ਰਹਿ ਸਕਦੀਆਂ ਬੰਦ
ਜਾਣਕਾਰੀ ਲਈ ਦੱਸ ਦੇਈਏ ਕਿ 14 ਅਤੇ 21 ਦਸੰਬਰ ਨੂੰ ਹੋਣ ਵਾਲੇ ਸਮਾਗਮਾਂ ਦੇ ਚੱਲਦਿਆਂ ਇਨ੍ਹਾਂ ਸੈਕਟਰਾਂ ਦੇ ਆਲੇ-ਦੁਆਲੇ ਦੀਆਂ ਸੜਕਾਂ ਲਗਭਗ ਪੂਰਾ ਦਿਨ ਬੰਦ ਰਹਿਣਗੀਆਂ। ਜਿਸਦੇ ਚੱਲਦੇ ਆਲੇ-ਦੁਆਲੇ ਰਹਿਣ ਵਾਲੇ ਸਾਰੇ ਨਾਗਰਿਕਾਂ ਨੂੰ ਫਿਰ ਤੋਂ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ। ਹਾਲਾਂਕਿ ਮੈਡੀਕਲ ਐਮਰਜੈਂਸੀ ਦਾ ਸਾਹਮਣਾ ਕਰ ਰਹੇ ਲੋਕਾਂ ਲਈ ਇਹ ਵੱਡੀ ਮੁਸਿਬਤ ਬਣ ਸਕਦਾ ਹੈ।
ਸ਼ਹਿਰ ਵਾਸੀ ਚੁੱਕ ਸਕਦੈ ਇਹ ਵੱਡਾ ਕਦਮ
ਇਸਦੇ ਨਾਲ ਹੀ ਸੂਦ ਨੇ ਕਿਹਾ ਕਿ ਜੇਕਰ ਸ਼ਹਿਰ ਵਾਸੀ ਕਿਸੇ ਧਰਨੇ ਦੀ ਇਜਾਜ਼ਤ ਲੈਣ ਲਈ ਪ੍ਰਸ਼ਾਸਨ ਕੋਲ ਜਾਂਦੇ ਹਨ, ਤਾਂ ਪੁਲਿਸ ਟ੍ਰੈਫਿਕ ਜਾਮ ਦਾ ਹਵਾਲਾ ਦੇ ਕੇ ਇਜਾਜ਼ਤ ਨਹੀਂ ਦਿੰਦੀ। ਹੁਣ ਅਜਿਹੇ ਸਮਾਗਮਾਂ ਜੋ ਚੈਰੀਟੇਬਲ ਨਹੀਂ, ਸਿਰਫ ਵਪਾਰਕ ਹਨ, ਉਨ੍ਹਾਂ ਨੂੰ ਵੱਡੀ ਗਿਣਤੀ 'ਚ ਇਜਾਜ਼ਤ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਾਨੂੰ ਅਜਿਹੇ ਗਾਇਕੀ ਦੇ ਪ੍ਰੋਗਰਾਮਾਂ 'ਤੇ ਕੋਈ ਇਤਰਾਜ਼ ਨਹੀਂ ਹੈ।
ਮੰਗ ਸਿਰਫ਼ ਇਹ ਹੈ ਕਿ ਪ੍ਰਸ਼ਾਸਨ ਸੈਕਟਰ 34 ਤੋਂ ਇਨ੍ਹਾਂ ਪ੍ਰੋਗਰਾਮਾਂ ਨੂੰ ਰੱਦ ਕਰਕੇ ਸੈਕਟਰ 25 ਦੀ ਗਰਾਊਂਡ ਜਾਂ ਸ਼ਹਿਰ ਤੋਂ ਬਾਹਰ ਕਿਸੇ ਢੁੱਕਵੀਂ ਥਾਂ ’ਤੇ ਪ੍ਰੋਗਰਾਮ ਕਰਨ ਦੀ ਇਜਾਜ਼ਤ ਦੇਵੇ ਤਾਂ ਜੋ ਚੰਡੀਗੜ੍ਹ ਦੇ ਨਾਗਰਿਕਾਂ ਨੂੰ ਪ੍ਰੇਸ਼ਾਨੀ ਤੋਂ ਬਚਾਇਆ ਜਾ ਸਕੇ। ਦੱਸਣਯੋਗ ਹੈ ਕਿ ਚੰਡੀਗੜ੍ਹ ਪ੍ਰਸ਼ਾਸਨ ਦੀ ਨੀਤੀ ਹੈ ਕਿ ਵੱਡੇ ਪ੍ਰੋਗਰਾਮਾਂ ਅਤੇ ਰੈਲੀਆਂ ਦੀ ਸਿਰਫ਼ ਸੈਕਟਰ 25 ਦੀ ਗਰਾਊਂਡ 'ਚ ਹੀ ਇਜਾਜ਼ਤ ਹੈ ਅਤੇ ਬਾਕੀ ਸ਼ਹਿਰ 'ਚ ਮਨਾਹੀ ਹੈ।