Gavie Chahal: ਗੈਵੀ ਚਾਹਲ ਹੜ੍ਹ ਪੀੜਤਾਂ ਲਈ ਆਏ ਅੱਗੇ, ਗੋਡੇ-ਗੋਡੇ ਤੱਕ ਭਰੇ ਪਾਣੀ 'ਚ ਉਤਰ ਵਧਾਇਆ ਮਦਦ ਦਾ ਹੱਥ
Gavie Chahal came forward for flood people: ਪੰਜਾਬ 'ਚ ਲਗਾਤਾਰ ਪੈ ਰਹੇ ਮੀਂਹ ਤੋਂ ਬਾਅਦ ਹਾਲਾਤ ਚਿੰਤਾਜਨਕ ਬਣ ਗਏ ਹਨ। ਦਰਅਸਲ, ਪਿਛਲੇ ਕੁੱਝ ਦਿਨਾਂ ਤੋਂ ਪੈ ਰਹੇ ਮੀਂਹ ਕਰਕੇ ਪੰਜਾਬ 'ਚ ਹੜ੍ਹ ਕਾਰਨ ਜਲ-ਥਲ ਦੀ ਸਥਿਤੀ ਬਣੀ
Gavie Chahal came forward for flood people: ਪੰਜਾਬ 'ਚ ਲਗਾਤਾਰ ਪੈ ਰਹੇ ਮੀਂਹ ਤੋਂ ਬਾਅਦ ਹਾਲਾਤ ਚਿੰਤਾਜਨਕ ਬਣ ਗਏ ਹਨ। ਦਰਅਸਲ, ਪਿਛਲੇ ਕੁੱਝ ਦਿਨਾਂ ਤੋਂ ਪੈ ਰਹੇ ਮੀਂਹ ਕਰਕੇ ਪੰਜਾਬ 'ਚ ਹੜ੍ਹ ਕਾਰਨ ਜਲ-ਥਲ ਦੀ ਸਥਿਤੀ ਬਣੀ ਹੋਈ ਹੈ। ਅਜਿਹੇ 'ਚ ਪੰਜਾਬ ਦੇ ਕਈ ਜ਼ਿਲ੍ਹੇ ਪਾਣੀ 'ਚ ਡੁੱਬੇ ਨਜ਼ਰ ਆਏ। ਹਾਲਾਂਕਿ ਮੀਂਹ ਹੱਟਣ ਤੋਂ ਬਾਅਦ ਵੀ ਕਈ ਇਲਾਕੇ ਅਜਿਹੇ ਹਨ ਜੋ ਪਾਣੀ ਨਾਲ ਭਰੇ ਹੋਏ ਹਨ। ਇਸ ਤੋਂ ਇਲਾਵਾ ਕਈ ਲੋਕ ਆਪਣੇ ਘਰ ਟੁੱਟਣ ਤੋਂ ਬਾਅਦ ਬੇਘਰ ਵੀ ਹੋਏ ਗਏ। ਇਨ੍ਹਾਂ ਹਾਲਾਂਤਾ ਨੂੰ ਦੇਖਦੇ ਹੋਏ ਪੰਜਾਬੀ ਸਿਨੇਮਾ ਜਗਤ ਨਾਲ ਜੁੜੇ ਸਿਤਾਰਿਆਂ ਨੇ ਚਿੰਤਾ ਜਤਾਉਂਦੇ ਹੋਏ ਪੋਸਟ ਸਾਂਝੀ ਕੀਤੀ ਹੈ। ਇਸ ਵਿਚਾਲੇ ਪੰਜਾਬੀ ਅਦਾਕਾਰ ਗੈਵੀ ਚਾਹਲ ਵੀ ਹੜ੍ਹ ਪੀੜਤਾਂ ਲਈ ਅੱਗੇ ਆਏ ਹਨ।
View this post on Instagram
ਦਰਅਸਲ, ਕਲਾਕਾਰ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਇੱਕ ਵੀਡੀਓ ਸ਼ੇਅਰ ਕੀਤਾ ਗਿਆ ਹੈ। ਜਿਸ ਵਿੱਚ ਉਹ ਗੋਡੇ-ਗੋਡੇ ਭਰੇ ਪਾਣੀ ਵਿੱਚ ਉਤਰ ਕੇ ਲੋਕਾਂ ਦੀ ਮਦਦ ਕਰ ਰਹੇ ਹਨ। ਇਸਦੇ ਨਾਲ ਹੀ ਉਨ੍ਹਾਂ ਵੀਡੀਓ ਨੂੰ ਕੈਪਸ਼ਨ ਦਿੰਦੇ ਹੋਏ ਲਿਖਿਆ, ਨਾਨਕ ਨਾਮ ਚੜਦੀਕਲਾ ਤੇਰੇ ਭਾਣੇ ਸਰਬੱਤ ਦਾ ਭਲਾ 🙏🏻ਵਾਹਿਗੁਰੂ ਜੀ ਮੇਹਰ ਕਰਿਓ 🙏🏻ਚੜਦੀਕਲਾ !! ਅਤੇ ਧੰਨਵਾਦ @khalsaaid_india @khalsa_aid ਹਮੇਸ਼ਾ ਮਨੁੱਖਤਾ ਦੀ ਸੇਵਾ ਲਈ ਖੜ੍ਹਾ ਹੈ। ਇਲਾਕੇ ਦਾ ਕੋਈ ਵੀ ਲੋੜਵੰਦ ਸੰਪਰਕ ਕਰ ਸਕਦਾ ਹੈ !! ਆਓ ਮਨੁੱਖਤਾ ਦੀ ਸੇਵਾ ਕਰੀਏ 🙏🏻 ਵਾਹਿਗੁਰੂ...
ਕਾਬਿਲੇਗੌਰ ਹੈ ਕਿ ਪੰਜਾਬ ਇੰਨੀਂ ਦਿਨੀਂ ਲਗਾਤਾਰ ਪੈ ਰਹੇ ਮੀਂਹ ਕਰਕੇ ਪਾਣੀ-ਪਾਣੀ ਹੋਇਆ ਪਿਆ ਹੈ। ਇਸ ਦੇ ਨਾਲ ਨਾਲ ਮੌਸਮ ਵਿਭਾਗ ਨੇ 13-14 ਜੁਲਾਈ ਨੂੰ ਵੀ ਪੰਜਾਬ 'ਚ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਹੈ। ਇਸ ਦੌਰਾਨ ਪੰਜਾਬ ਦੇ ਕਈ ਇਲਾਕਿਆਂ 'ਚ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ।
ਇਸ ਵਿਚਾਲੇ ਪੰਜਾਬ ਦੇ ਮੁੱਖ ਮੰਤਰੀ ਨੇ ਖੁਦ ਕਈ ਥਾਵਾਂ ਤੇ ਪਹੁੰਚ ਸਥਿਤੀ ਦਾ ਜ਼ਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਅਸੀਂ ਬਾਕੀ ਕੁਦਰਤੀ ਆਫ਼ਤਾਂ ਵਾਂਗੂੰ ਇਸ ਵਾਰ ਵੀ ਸਭ ਮਿਲ ਕੇ ਇਸ ਆਫ਼ਤ ਤੋਂ ਨਿਜਾਤ ਪਾਵਾਂਗੇ... ਕਿਉਂਕਿ ਅਸੀਂ ਲੋਕਾਂ ਦੇ ਸੁੱਖ-ਦੁੱਖ 'ਚ ਹਿੱਸਾ ਪਾਉਣ ਆਏ ਹਾਂ...