(Source: ECI | ABP NEWS)
Punjabi Artist Death: ਪੰਜਾਬੀ ਕਲਾਕਾਰ ਦਾ ਅੱਜ ਜਲੰਧਰ 'ਚ ਹੋਏਗਾ ਅੰਤਿਮ ਸੰਸਕਾਰ, ਆਪ੍ਰੇਸ਼ਨ ਦੌਰਾਨ 2 ਵਾਰ ਆਇਆ ਹਾਰਟ ਅਟੈਕ, ਇਹ ਆਗੂ ਬੋਲਿਆ...
Bodybuilder Varinder Singh Ghuman Cremation: ਪੰਜਾਬ ਦੇ ਜਲੰਧਰ ਵਿੱਚ ਅੱਜ ਸ਼ਾਕਾਹਾਰੀ ਬਾਡੀ ਬਿਲਡਰ ਵਰਿੰਦਰ ਸਿੰਘ ਘੁੰਮਣ ਦਾ ਅੰਤਿਮ ਸੰਸਕਾਰ ਕੀਤਾ ਜਾਏਗਾ। ਵੀਰਵਾਰ ਨੂੰ ਅੰਮ੍ਰਿਤਸਰ ਦੇ ਫੋਰਟਿਸ ਹਸਪਤਾਲ ਵਿੱਚ ਇੱਕ...

Bodybuilder Varinder Singh Ghuman Cremation: ਪੰਜਾਬ ਦੇ ਜਲੰਧਰ ਵਿੱਚ ਅੱਜ ਸ਼ਾਕਾਹਾਰੀ ਬਾਡੀ ਬਿਲਡਰ ਵਰਿੰਦਰ ਸਿੰਘ ਘੁੰਮਣ ਦਾ ਅੰਤਿਮ ਸੰਸਕਾਰ ਕੀਤਾ ਜਾਏਗਾ। ਵੀਰਵਾਰ ਨੂੰ ਅੰਮ੍ਰਿਤਸਰ ਦੇ ਫੋਰਟਿਸ ਹਸਪਤਾਲ ਵਿੱਚ ਇੱਕ ਆਪ੍ਰੇਸ਼ਨ ਦੌਰਾਨ ਦੋ ਦਿਲ ਦੇ ਦੌਰੇ ਪੈਣ ਤੋਂ ਬਾਅਦ ਵੀਰਵਾਰ ਨੂੰ ਉਨ੍ਹਾਂ ਦੀ ਮੌਤ ਹੋ ਗਈ ਸੀ।
ਇਸ ਦੌਰਾਨ ਡਾਕਟਰਾਂ ਦੀ ਉਨ੍ਹਾਂ ਦੇ ਦੋਸਤਾਂ ਨਾਲ ਬਹਿਸ ਵੀ ਹੋਈ। ਦੋਸਤ ਅਨਿਲ ਗਿੱਲ ਨੇ ਕਿਹਾ ਕਿ ਇਸ ਗੱਲ ਦੀ ਜਾਂਚ ਕੀਤੀ ਜਾਣੀ ਚਾਹੀਦੀ ਹੈ ਕਿ ਘੁੰਮਣ ਦਾ ਸਰੀਰ ਅਚਾਨਕ ਨੀਲਾ ਕਿਵੇਂ ਹੋ ਗਿਆ। ਇਸ ਤੋਂ ਬਾਅਦ, ਉਨ੍ਹਾਂ ਦੀ ਲਾਸ਼ ਨੂੰ ਜਲੰਧਰ ਸਥਿਤ ਉਨ੍ਹਾਂ ਦੇ ਘਰ ਲਿਆਂਦਾ ਗਿਆ, ਜਿੱਥੇ ਵੱਡੀ ਭੀੜ ਇਕੱਠੀ ਹੋ ਗਈ।
ਕਸਰਤ ਕਰਦੇ ਸਮੇਂ ਇੱਕ ਨਸ ਦੱਬ ਗਈ
ਵਰਿੰਦਰ ਘੁੰਮਣ ਜਲੰਧਰ ਵਿੱਚ ਮਾਡਲ ਹਾਊਸ ਸਥਿਤ ਆਪਣੇ ਜਿਮ ਵਿੱਚ ਕਸਰਤ ਕਰ ਰਹੇ ਸੀ, ਜਦੋਂ ਅਚਾਨਕ ਉਨ੍ਹਾਂ ਦੇ ਮੋਢੇ ਵਿੱਚ ਇੱਕ ਨਸ ਦੱਬ ਗਈ। ਉਨ੍ਹਾਂ ਦੀ ਵਿਗੜਦੀ ਸਿਹਤ ਕਾਰਨ ਉਨ੍ਹਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਪਰ ਡਾਕਟਰਾਂ ਨੇ ਉਨ੍ਹਾਂ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ, ਜਿੱਥੇ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ।
ਭਤੀਜੇ ਨੇ ਕਿਹਾ, "ਤਾਏ ਜੀ ਦਾ ਡੋਲਾ ਬੰਪ ਕਰ ਰਿਹਾ ਸੀ"
ਵਰਿੰਦਰ ਘੁੰਮਣ ਦੇ ਭਤੀਜੇ, ਹਰਮਨਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਤਾਇਆ ਜੀ ਦਾ ਡੋਲਾ ਬੰਪ ਕਰ ਰਿਹਾ ਸੀ, ਇਸ ਲਈ ਉਹ ਮਾਸਪੇਸ਼ੀਆਂ ਦੀ ਸਰਜਰੀ ਲਈ ਅੰਮ੍ਰਿਤਸਰ ਦੇ ਫੋਰਟਿਸ ਹਸਪਤਾਲ ਗਏ। ਇਸ ਤੋਂ ਇਲਾਵਾ, ਉਨ੍ਹਾਂ ਦੇ ਮੈਨੇਜਰ ਯਾਦਵਿੰਦਰ ਸਿੰਘ, ਜੋ ਉਸ ਸਮੇਂ ਦੁਬਈ ਵਿੱਚ ਸਨ, ਨੇ ਦੱਸਿਆ ਕਿ ਵਰਿੰਦਰ ਕੁਝ ਸਮੇਂ ਤੋਂ ਦਰਦ ਦੀ ਸ਼ਿਕਾਇਤ ਕਰ ਰਿਹਾ ਸੀ ਅਤੇ ਹਾਲ ਹੀ ਵਿੱਚ ਉਨ੍ਹਾਂ ਨੇ ਦਰਦ ਦਾ ਜ਼ਿਕਰ ਕੀਤਾ ਸੀ।
ਮੰਤਰੀ ਬੋਲੇ- "ਜਾਂਚ ਕੀਤੀ ਜਾਵੇਗੀ"
ਘੁੰਮਣ ਦੇ ਘਰ ਸੋਗ ਪ੍ਰਗਟ ਕਰਨ ਪਹੁੰਚੇ ਮੰਤਰੀ ਮਹਿੰਦਰ ਭਗਤ, ਨੇ ਕਿਹਾ ਕਿ ਘੁੰਮਣ ਦੀ ਮੌਤ ਪਿੱਛੇ ਜੋ ਵੀ ਕਾਰਨ ਸਨ, ਉਨ੍ਹਾਂ ਦੀ ਜਾਂਚ ਕੀਤੀ ਜਾਵੇਗੀ। ਜੋ ਵੀ ਦੋਸ਼ੀ ਪਾਇਆ ਗਿਆ, ਉਸ 'ਤੇ ਮੁਕੱਦਮਾ ਚਲਾਇਆ ਜਾਵੇਗਾ। ਉਨ੍ਹਾਂ ਨੇ ਇਸ ਸਬੰਧ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨਾਲ ਵੀ ਗੱਲ ਕੀਤੀ ਹੈ।
ਮਾਂ ਅਤੇ ਭਰਾ ਦੀ ਮੌਤ, 3 ਬੱਚੇ
ਘੁੰਮਣ ਦੀ ਮਾਂ ਦੀ ਮੌਤ ਹੋ ਗਈ ਹੈ। ਇਸਦੇ ਨਾਲ ਹੀ ਮਾਰਚ 2010 ਵਿੱਚ ਉਨ੍ਹਾਂ ਦੇ ਭਰਾ ਦੀ ਮੌਤ ਹੋ ਗਈ ਸੀ। ਪਰਿਵਾਰ ਵਿੱਚ ਦਾਦੀ, ਪਿਤਾ, ਪਤਨੀ ਅਤੇ 3 ਬੱਚੇ ਹਨ। ਧੀ ਵੱਡੀ ਹੈ, ਜਦੋਂ ਕਿ ਉਸਦੇ ਪੁੱਤਰ ਛੋਟੇ ਹਨ।
ਸੋਸ਼ਲ ਮੀਡੀਆ 'ਤੇ ਲਿਖਿਆ- ਕਿਸਮਤ 'ਤੇ ਕਿਸੇ ਦਾ ਜ਼ੋਰ ਨਹੀਂ
ਉਨ੍ਹਾਂ ਨੇ ਛੇ ਦਿਨ ਪਹਿਲਾਂ, ਸੋਸ਼ਲ ਮੀਡੀਆ 'ਤੇ ਪੋਸਟ ਕੀਤਾ ਸੀ - ਕਿਸਮਤ ਵਿੱਚ ਲਿਖੇ 'ਤੇ ਕਿਸੇ ਦਾ ਜ਼ੋਰ ਨਹੀਂ। ਮਨੁੱਖ ਕੁਝ ਹੋਰ ਸੋਚਦਾ ਹੈ ਅਤੇ ਰੱਬ ਕੁਝ ਹੋਰ ਸੋਚਦਾ ਹੈ।






















