Pammi Bai: ਪੰਜਾਬੀ ਲੋਕ ਗਾਇਕ ਪੰਮੀ ਬਾਈ ਮਣੀਪੁਰ ਹਿੰਸਾ 'ਤੇ ਬੋਲੇ - 'ਘਿਨੌਣਾ ਜ਼ੁਲਮ ਸਰਕਾਰ ਦੀ ਸ਼ੈਅ ਤੋਂ ਬਿਨ੍ਹਾਂ ਨਹੀਂ ਹੋ ਸਕਦਾ'
Punjabi folk singer Pammi Bai On Manipur: ਮਣੀਪੁਰ ਹਿੰਸਾ ਲਗਾਤਾਰ ਸੁਰਖੀਆਂ ਵਿੱਚ ਬਣੀ ਹੋਈ ਹੈ। ਇਸ ਦੌਰਾਨ ਔਰਤਾਂ ਨੂੰ ਨੰਗੇ ਕਰਕੇ ਸੜਕ 'ਤੇ ਘੁਮਾਉਣ ਦੀ ਸ਼ਰਮਨਾਕ ਘਟਨਾ ਦਾ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਪੂਰੇ ਦੇਸ਼ ਵਿੱਚ
Punjabi folk singer Pammi Bai On Manipur: ਮਣੀਪੁਰ ਹਿੰਸਾ ਲਗਾਤਾਰ ਸੁਰਖੀਆਂ ਵਿੱਚ ਬਣੀ ਹੋਈ ਹੈ। ਇਸ ਦੌਰਾਨ ਔਰਤਾਂ ਨੂੰ ਨੰਗੇ ਕਰਕੇ ਸੜਕ 'ਤੇ ਘੁੰਮਾਉਣ ਦੀ ਸ਼ਰਮਨਾਕ ਘਟਨਾ ਦਾ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਪੂਰੇ ਦੇਸ਼ ਵਿੱਚ ਵਿਰੋਧ ਕੀਤਾ ਜਾ ਰਿਹਾ ਹੈ। ਬਾਲੀਵੁੱਡ ਤੋਂ ਬਾਅਦ ਪੰਜਾਬੀ ਸਿਤਾਰੇ ਵੀ ਇਸ ਉੱਪਰ ਆਪਣਾ ਗੁੱਸਾ ਕੱਢ ਰਹੇ ਹਨ। ਇਸ ਘਟਨਾ 'ਤੇ ਅਦਾਕਾਰਾਂ ਤੋਂ ਲੈ ਕੇ ਸਿਆਸਤਦਾਨਾਂ ਤੱਕ ਆਮ ਲੋਕਾਂ ਦੀ ਪ੍ਰਤੀਕਿਰਿਆ ਸਾਹਮਣੇ ਆਈ ਹੈ। ਇਸ ਵਿਚਾਲੇ ਪੰਜਾਬੀ ਲੋਕ ਗਾਇਕ ਪੰਮੀ ਬਾਈ ਨੇ ਵੀ ਇਸਦਾ ਵਿਰੋਧ ਕਰ ਆਪਣਾ ਗੁੱਸਾ ਕੱਢਿਆ ਹੈ।
View this post on Instagram
ਪੰਜਾਬੀ ਗਾਇਕ ਪੰਮੀ ਬਾਈ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਉੱਪਰ ਵੀਡੀਓ ਸ਼ੇਅਰ ਕਰ ਕੈਪਸ਼ਨ ਵਿੱਚ ਲਿਖਿਆ ਮਣੀਪੁਰ ਹਾਦਸਾ...ਇਸ ਵੀਡੀਓ ਵਿੱਚ ਕਲਾਕਾਰ ਇਹ ਬੋਲਦੇ ਹੋਏ ਦਿਖਾਈ ਦੇ ਰਹੇ ਹਨ ਕਿ ਸਤਿ ਸ੍ਰੀ ਅਕਾਲ ਦੋਸਤੋ... ਮੈਂ ਹਾਂ ਲੋਕ ਕਲਾਕਾਰ ਪੰਮੀ ਬਾਈ... ਸਾਡੇ ਮੁਲਖ ਦੇ ਵਿੱਚ ਬਹੁਤ ਹੀ ਮੰਦਭਾਗੀਆਂ ਘਟਨਾਵਾਂ ਵਾਪਰਦੀਆਂ ਜਾ ਰਹੀਆਂ ਨੇ... ਇੱਕ ਲੋਕ ਕਲਾਕਾਰ ਦਾ ਫਰਜ਼ ਹੈ ਕਿ ਉਹ ਲੋਕਾਂ ਦੀ ਆਵਾਜ਼ ਬਣੇ... ਲੋਕਾਂ ਲਈ ਖੜ੍ਹੇ, ਲੋਕਾਂ ਲਈ ਬੋਲੇ... ਤੇ ਮੈਂ ਮੀਡੀਆ ਦੇ ਜ਼ਰਿਏ ਵੱਖ-ਵੱਖ ਚੈਨਲਸ ਦੇ ਜਰਿਏ, ਵੱਖ- ਵੱਖ ਅਖਬਾਰਾਂ ਦੇ ਜ਼ਰਿਏ... ਜੋ ਸਾਡੇ ਮੁਲਖ ਦੀ ਧਰਤੀ ਮਣੀਪੁਰ ਦੇ ਵਿੱਚ ਘਿਨੌਣਾ ਜ਼ੁਲਮ ਹੋਇਆ ਹੈ, ਤੇ ਇਹ ਜ਼ੁਲਮ ਸਰਕਾਰ ਦੀ ਸ਼ੈਅ ਬਿਨ੍ਹਾਂ ਨਹੀਂ ਹੋ ਸਕਦਾ...ਇਹ ਜ਼ੁਲਮ 1984 ਦੇ ਵਿੱਚ ਦਿੱਲੀ ਵਿੱਚ ਸਾਡੀਆਂ ਮਾਵਾਂ ਤੇ ਭੈਣਾਂ ਨਾਲ ਵੀ ਹੋਇਆ...ਤੇ ਅੱਜ ਪੂਰਾ ਦੇਸ਼ ਇਸਦੇ ਖਿਲਾਫ ਬੋਲ ਰਿਹਾ ...ਤੇ ਸਾਨੂੰ ਸਾਰੀਆਂ ਨੂੰ ਸੁਚੇਤ ਹੋਣਾ ਪੈਣਾ... ਅੱਗੇ ਵੀਡੀਓ ਵਿੱਚ ਸੁਣੋ ਪੰਜਾਬੀ ਲੋਕ ਗਾਇਕ ਨੇ ਕੀ ਕਿਹਾ...
ਕਾਬਿਲੇਗੌਰ ਹੈ ਕਿ ਮਣੀਪੁਰ ਵਿੱਚ ਇਸ ਸਮੇਂ ਹਾਲਾਤ ਬੇਹੱਦ ਤਣਾਅਪੂਰਨ ਬਣੇ ਹੋਏ ਹਨ। ਇਸਦੇ ਨਾਲ ਹੀ ਔਰਤਾਂ ਨੂੰ ਨੰਗੇ ਕਰਕੇ ਸੜਕ 'ਤੇ ਘੁਮਾਉਣ ਦੀ ਸ਼ਰਮਨਾਕ ਘਟਨਾ ਦਾ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਹਰ ਪਾਸੇ ਵਿਰੋਧ ਦੀ ਸਥਿਤੀ ਬਣ ਚੁੱਕੀ ਹੈ। ਜਿਸਦਾ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ। ਦੱਸ ਦੇਈਏ ਕਿ ਇਹ ਘਟਨਾ 3 ਮਈ ਨੂੰ ਹੋਈ ਸੀ, ਜਿਸ ਬਾਰੇ ਹੁਣ ਖੁਲਾਸਾ ਹੋਇਆ ਹੈ। ਹਾਲਾਂਕਿ ਇਸ ਉੱਪਰ ਕਾਰਵਾਈ ਪਹਿਲਾਂ ਕਿਉਂ ਨਹੀਂ ਕੀਤੀ ਗਈ, ਇਸ ਤੇ ਸਿਆਸੀ ਪਾਰਟੀਆਂ ਸਵਾਲ ਚੁੱਕ ਰਹੀਆਂ ਹਨ।