Afsana Khan: ਅਫਸਾਨਾ ਖਾਨ ਦੀ ਇਸ ਗੱਲ ਨੇ ਸ਼ਮਿਤਾ ਸ਼ੈੱਟੀ ਦੀਆਂ ਕੱਢਵਾ ਦਿੱਤੀਆਂ ਸੀ ਚੀਕਾਂ, ਫੁੱਟ-ਫੁੱਟ ਰੋਈ ਸੀ ਅਦਾਕਾਰਾ
Afsana Khan Shamita Shetty Fighting Video: ਪੰਜਾਬੀ ਗਾਇਕਾ ਅਫਸਾਨਾ ਖਾਨ ਆਏ ਦਿਨ ਚਰਚਾ ਦਾ ਵਿਸ਼ਾ ਬਣੀ ਰਹਿੰਦੀ ਹੈ। ਇਨ੍ਹੀਂ ਦਿਨੀਂ ਗਾਇਕਾ ਕੈਨੇਡਾ ਵਿੱਚ ਆਪਣੇ ਲਾਈਵ ਸ਼ੋਅ ਰਾਹੀਂ ਦਰਸ਼ਕਾਂ ਦਾ ਮਨੋਰੰਜਨ ਕਰ ਰਹੀ ਹੈ। ਇਸ ਦੌਰਾਨ ...
Afsana Khan Shamita Shetty Fighting Video: ਪੰਜਾਬੀ ਗਾਇਕਾ ਅਫਸਾਨਾ ਖਾਨ ਆਏ ਦਿਨ ਚਰਚਾ ਦਾ ਵਿਸ਼ਾ ਬਣੀ ਰਹਿੰਦੀ ਹੈ। ਇਨ੍ਹੀਂ ਦਿਨੀਂ ਗਾਇਕਾ ਕੈਨੇਡਾ ਵਿੱਚ ਆਪਣੇ ਲਾਈਵ ਸ਼ੋਅ ਰਾਹੀਂ ਦਰਸ਼ਕਾਂ ਦਾ ਮਨੋਰੰਜਨ ਕਰ ਰਹੀ ਹੈ। ਇਸ ਦੌਰਾਨ ਗਾਇਕਾ ਆਪਣੀਆਂ ਕਈ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ ਉੱਪਰ ਸਾਂਝੇ ਕਰ ਰਹੀ ਹੈ। ਜਿਸ ਵਿੱਚ ਆਪਣੇ ਸ਼ਾਨਦਾਰ ਲੁੱਕ ਨਾਲ ਉਹ ਪ੍ਰਸ਼ੰਸ਼ਕਾਂ ਦਾ ਮਨ ਮੋਹ ਰਹੀ ਹੈ। ਇਸ ਵਿਚਕਾਰ ਅਫਸਾਨਾ ਦਾ ਇੱਕ ਪੁਰਾਣਾ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵਿੱਚ ਉਹ ਬਾਲੀਵੁੱਡ ਅਦਾਕਾਰਾ ਸ਼ਮਿਤਾ ਸ਼ੈੱਟੀ ਨੂੰ ਕੁਝ ਅਜਿਹਾ ਕਹਿ ਦਿੰਦੀ ਹੈ, ਜਿਸ ਤੋਂ ਬਾਅਦ ਉਹ ਥਾਹਾਂ ਮਾਰ ਰੋਣ ਲੱਗ ਪੈਂਦੀ ਹੈ। ਤੁਸੀ ਵੀ ਵੇਖੋ ਇਹ ਵੀਡੀਓ...
View this post on Instagram
ਦਰਅਸਲ, ਬਿੱਗ ਬੌਸ 15 ਵਿੱਚ ਇੱਕ ਟਾਸਕ ਦੌਰਾਨ ਅਫਸਾਨਾ ਨੇ ਅਕਾਸਾ ਦੀ ਸ਼ਰਟ ਫਾੜ ਦਿੱਤੀ ਸੀ। ਜਿਸ ਤੋਂ ਬਾਅਦ ਉਹ ਆਪਣੀ ਗਲਤੀ ਨੂੰ ਨਹੀਂ ਮੰਨੀ। ਹਾਲਾਂਕਿ ਘਰ ਦੇ ਸਾਰੇ ਲੋਕ ਉਸਨੂੰ ਸਮਝਾ ਰਹੇ ਸੀ। ਇਸ ਵਿਚਕਾਰ ਗਾਇਕਾ ਅਫਸਾਨਾ ਅਦਾਕਾਰਾ ਸ਼ਮਿਤਾ ਸ਼ੈੱਟੀ ਨਾਲ ਭਿੜ ਜਾਂਦੀ ਹੈ। ਉਹ ਸ਼ਮਿਤਾ ਨੂੰ ਬਹੁਤ ਕੁਝ ਬੁਰਾ ਭਲਾ ਕਹਿੰਦੀ ਹੈ। ਪਰ ਹੱਦ ਉਸ ਸਮੇਂ ਪਾਰ ਹੋ ਗਈ ਜਦੋਂ ਅਫਸਾਨਾ ਨੇ ਸ਼ਮਿਤਾ ਨੂੰ ਕੋਸਦੇ ਹੋਏ ਮਰਨ ਤੱਕ ਦੀ ਬਦਦੂਆ ਦੇ ਦਿੱਤੀ। ਅਫਸਾਨਾ ਦੀ ਇਹ ਗੱਲ ਸੁਣ ਕੇ ਅਭਿਨੇਤਰੀ ਨੂੰ ਗੁੱਸਾ ਆ ਗਿਆ ਅਤੇ ਉਹ ਫੁੱਟ-ਫੁੱਟ ਰੋਣ ਲੱਗ ਪੈਂਦੀ ਹੈ। ਹਾਲਾਂਕਿ ਇਸ ਲੜਾਈ ਦੌਰਾਨ ਗਾਇਕਾ ਵੱਲੋਂ ਕਈਆਂ ਨੂੰ ਮਰਨ ਦੀ ਗੱਲ ਕਹੀ ਗਈ ਸੀ।
View this post on Instagram
ਕਾਬਿਲੇਗ਼ੌਰ ਹੈ ਕਿ ਅਫਸਾਨਾ ਖਾਨ ਆਪਣੇ ਕੈਨੇਡਾ ਕੰਸਰਟ ਵਿੱਚ ਵਿਅਸਤ ਹੈ। ਇਸ ਦੌਰਾਨ ਉਹ ਸਿੱਧੂ ਦੀ ਪਸੰਦੀਦਾ ਥਾਂ ਪਹੁੰਚੀ ਅਤੇ ਦਰਸ਼ਕਾਂ ਨਾਲ ਉੱਥੇ ਮੌਜੂਦ ਲੋਕਾਂ ਨੂੰ ਰੂ-ਬ-ਰੂ ਕਰਵਾਇਆ। ਦੱਸ ਦੇਈਏ ਕਿ ਅਫਸਾਨਾ ਖਾਨ ਦੇ ਨਾਲ-ਨਾਲ ਇਸ ਕੰਸਰਟ ਵਿੱਚ ਪੰਜਾਬੀ ਗਾਇਕ ਗੁਰ ਸਿੱਧੂ ਵੀ ਪਰਫਾਰਮ ਕਰਨ ਪਹੁੰਚੇ। ਜੋ ਆਪਣੇ ਗੀਤ ਬੰਬ ਆਗਿਆ ਅਤੇ ਰੂਟੀਨ ਨੂੰ ਲੈ ਚਰਚਾ ਵਿੱਚ ਹੈ।