ਪੰਜਾਬੀ ਗਾਇਕ ਅਖਿਲ ਨੇ ਸਿੱਧੂ ਮੂਸੇਵਾਲਾ ਦੀ ਮੌਤ ਮਗਰੋਂ ਲਾਇਆ ਸੀ ਲਾਈਵ ਸ਼ੋਅ, ਹੁਣ ਆਪਣੇ 'ਤੇ ਲੱਗੇ ਇਲਜ਼ਾਮਾਂ ਬਾਰੇ ਰੱਖਿਆ ਪੱਖ
ਪੰਜਾਬੀ ਗਾਇਕ ਅਖਿਲ ਨੇ ਆਪਣੇ 'ਤੇ ਲੱਗੇ ਇਲਜ਼ਾਮਾਂ ਬਾਰੇ ਆਪਣਾ ਪੱਖ ਰੱਖਿਆ ਹੈ। ਗਾਇਕ ਅਖਿਲ ਨੇ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਲਾਈਵ ਸ਼ੋਅ ਲਗਾਇਆ ਸੀ। ਅਖਿਲ ਨੇ ਦੱਸਿਆ ਮੈਨੂੰ ਮਜ਼ਬੂਰੀ ਦੇ ਵਿੱਚ ਸ਼ੋਅ ਕਰਨਾ ਪਿਆ।
ਚੰਡੀਗੜ੍ਹ: ਪੰਜਾਬੀ ਗਾਇਕ ਅਖਿਲ ਨੇ ਆਪਣੇ 'ਤੇ ਲੱਗੇ ਇਲਜ਼ਾਮਾਂ ਬਾਰੇ ਆਪਣਾ ਪੱਖ ਰੱਖਿਆ ਹੈ। ਗਾਇਕ ਅਖਿਲ ਨੇ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਲਾਈਵ ਸ਼ੋਅ ਲਗਾਇਆ ਸੀ। ਅਖਿਲ ਨੇ ਦੱਸਿਆ ਮੈਨੂੰ ਮਜ਼ਬੂਰੀ ਦੇ ਵਿੱਚ ਸ਼ੋਅ ਕਰਨਾ ਪਿਆ। ਸ਼ੋਅ ਦੇ ਲਈ ਗਾਇਕ ਫਾਜ਼ਿਲਪੁਰੀਆ ਨੇ ਅਖਿਲ ਦੀ ਨਿੰਦਾ ਕੀਤੀ ਸੀ।
ਅਖਿਲ ਨੇ ਇੰਸਟਾਗ੍ਰਾਮ ਪੋਸਟ 'ਚ ਲਿਖਿਆ ; ਇਹ ਸਟੋਰੀ ਉਨ੍ਹਾਂ ਲਈ ਹੈ, ਜਿਹੜੇ ਮੈਨੂੰ 3-4 ਦਿਨ ਤੋਂ ਲਗਾਤਾਰ ਮੈਸੇਜ ਕਰ ਰਹੇ ਨੇ ਕਿ ਤੁਸੀਂ ਗੁਰੂਗ੍ਰਾਮ ਸ਼ੋਅ ਕਿਉਂ ਲਗਾਇਆ। ਜਿਨ੍ਹਾਂ ਸਿੱਧੂ ਬਾਈ ਦੇ ਜਾਣ ਦਾ ਦੁੱਖ ਤੁਹਾਨੂੰ ਹੈ, ਉਸ ਤੋਂ ਕਿਤੇ ਜ਼ਿਆਦਾ ਵੱਧ ਕੇ ਦੁੱਖ ਮੈਨੂੰ ਹੈ। ਮੈਂ ਵੀ ਇੱਕ ਇਨਸਾਨ ਹਾਂ, ਹਰ ਇਨਸਾਨ ਦਾ ਆਪਣਾ ਤਰੀਕਾ ਹੁੰਦਾ ਦੁੱਖ ਜਤਾਉਣ ਦਾ।
ਸੋ ਮੈਂ ਪੋਸਟਾਂ ਜਾਂ ਸਟੋਰੀਆਂ ਪਾਉਣ ਨੂੰ ਪ੍ਰਗਟਾਵਾ ਨਹੀਂ ਮੰਨਦਾ। ਅਖਿਲ ਨੇ ਲਿਖਿਆ ਦੂਜੀ ਗੱਲ ਕਿਸੇ ਨੂੰ ਇਹ ਵੀ ਨਹੀਂ ਪਤਾ ਕਿ ਮੈਂ 2 ਸ਼ੋਅ ਕੈਂਸਲ ਕੀਤੇ ਹਨ, ਜੋ 1 ਜੂਨ ਨੂੰ ਇੰਡੋਰ ਤੇ 3 ਜੂਨ ਨੂੰ ਲੁਧਿਆਣਾ ਸੀ ਕਿਉਂਕਿ ਮੈਂ ਕਿਸੇ 'ਤੇ ਅਹਿਸਾਨ ਨਹੀਂ ਕਰ ਰਿਹਾ ਸੀ। ਮੇਰਾ ਜੋ ਫਰਜ ਸੀ, ਮੈਂ ਕੀਤਾ।
ਦੱਸ ਦਈਏ ਕਿ ਸਿੱਧੂ ਮੂਸੇਵਾਲਾ ਦਾ ਪਿਛਲੇ ਦਿਨੀਂ ਦਿਨ ਪਿੰਡ ਜਵਾਹਰਕੇ ਵਿਖੇ ਦਿਹਾੜੇ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਗਾਇਕ ਅਖ਼ਿਲ ਨੇ ਕਿਸੇ ਜਗ੍ਹਾ ਸ਼ੋਅ ਕੀਤਾ, ਜਿਸ ਨੂੰ ਲੈ ਕੇ ਗਾਇਕ ਫਾਜ਼ਿਲਪੁਰੀਆ ਨੇ ਅਖ਼ਿਲ ਨੂੰ ਕਾਫ਼ੀ ਕੁੱਝ ਕਹਿ ਦਿੱਤਾ ਸੀ। ਗਾਇਕ ਫਾਜ਼ਿਲਪੁਰੀਆ ਨੇ ਆਪਣੇ ਸ਼ੋਸਲ ਮੀਡੀਆ ਅਕਾਉਂਟ 'ਤੇ ਅਖ਼ਿਲ ਨੂੰ ਕਿਹਾ ਕਿ 'ਮੈਨੂੰ ਪਤਾ ਲੱਗਿਆ ਕਿ ਗੁੜਗਾਓ ਦੇ ਇੱਕ ਵਾਟਰ ਪਾਰਕ ਵਿੱਚ ਇੱਕ ਕਲਾਕਾਰ ਨੇ ਸ਼ੋਅ ਕੀਤਾ, ਜਿਸ ਦਾ ਨਾਂ ਅਖ਼ਿਲ ਹੈ।
View this post on Instagram