Punjabi Singer Babbal Rai: ਪੰਜਾਬੀ ਗਾਇਕ ਬੱਬਲ ਰਾਏ ਅਤੇ ਆਰੂਸ਼ੀ ਸ਼ਰਮਾ ਨੇ ਖਿੱਚਿਆ ਧਿਆਨ, ਵਿਆਹ ਦੀਆਂ ਇਨਸਾਈਡ ਤਸਵੀਰਾਂ ਆਈਆਂ ਸਾਹਮਣੇ...
Babbal Rai-Aarushi Sharma Wedding Pics: ਪੰਜਾਬੀ ਸਿਨੇਮਾ ਜਗਤ ਦੇ ਮਸ਼ਹੂਰ ਅਦਾਕਾਰ ਅਤੇ ਗਾਇਕ ਬੱਬਲ ਰਾਏ ਇਨ੍ਹੀਂ ਦਿਨੀਂ ਆਪਣੇ ਵਿਆਹ ਦੀਆਂ ਵਾਈਰਲ ਹੋ ਰਹੀਆਂ ਤਸਵੀਰਾਂ ਅਤੇ ਵੀਡੀਓਜ਼ ਦੇ ਚੱਲਦੇ ਸੁਰਖੀਆਂ...

Babbal Rai-Aarushi Sharma Wedding Pics: ਪੰਜਾਬੀ ਸਿਨੇਮਾ ਜਗਤ ਦੇ ਮਸ਼ਹੂਰ ਅਦਾਕਾਰ ਅਤੇ ਗਾਇਕ ਬੱਬਲ ਰਾਏ ਇਨ੍ਹੀਂ ਦਿਨੀਂ ਆਪਣੇ ਵਿਆਹ ਦੀਆਂ ਵਾਈਰਲ ਹੋ ਰਹੀਆਂ ਤਸਵੀਰਾਂ ਅਤੇ ਵੀਡੀਓਜ਼ ਦੇ ਚੱਲਦੇ ਸੁਰਖੀਆਂ ਬਟੋਰ ਰਹੇ ਹਨ। ਦੱਸ ਦੇਈਏ ਕਿ ਸਿਨੇਮਾ ਦੀ ਮਸ਼ਹੂਰ ਜੋੜੀ ਬੱਬਲ ਰਾਏ ਅਤੇ ਆਰੂਸ਼ੀ ਸ਼ਰਮਾ ਨੇ ਹਾਲ ਹੀ ਵਿੱਚ ਇੱਕ ਰਿਵਾਇਤੀ ਵਿਆਹ ਸਮਾਗਮ ਵਿੱਚ ਇੱਕ-ਦੂਜੇ ਨੂੰ ਹਮੇਸ਼ਾ-ਹਮੇਸ਼ਾ ਲਈ ਆਪਣਾ ਬਣਾ ਲਿਆ। ਇਹ ਸਮਾਗਮ ਰਿਵਾਇਤੀ ਰਸਮਾਂ ਅਤੇ ਸ਼ਾਹੀ ਪਹਿਨਾਵਿਆਂ ਨਾਲ ਭਰਪੂਰ ਸੀ।
ਵਿਆਹ ਦੀ ਰਸਮ ਹਿੰਦੂ ਤੇ ਪੰਜਾਬੀ ਰਿਵਾਜਾਂ ਨਾਲ ਹੋਈ, ਜਿਸ ਨੇ ਪ੍ਰਸ਼ੰਸਕਾਂ ਦਾ ਦਿਲ ਜਿੱਤ ਲਿਆ। ਲਾਲ ਤੇ ਸੋਨੇ ਦੇ ਰੰਗਾਂ ਨਾਲ ਰੌਨਕ ਮਚਾਈ ਹੋਈ ਸੀ। ਆਰੂਸ਼ੀ ਨੇ ਰਿਵਾਇਤੀ ਲਹਿੰਗਾ ਪਾਇਆ ਹੋਇਆ ਸੀ, ਜਦਕਿ ਬੱਬਲ ਰਾਏ ਨੇ ਸ਼ੇਰਵਾਨੀ ਪਾ ਸ਼ਾਹੀ ਲੁੱਕ ਅਪਣਾਇਆ ਹੋਇਆ ਸੀ।
View this post on Instagram
ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ, ਜਿੱਥੇ ਪ੍ਰਸ਼ੰਸਕ ਉਨ੍ਹਾਂ ਦੀ ਜੋੜੀ ਦੀ ਸਦਾਭਾਵਨਾ ਅਤੇ ਅਦਾਕਾਰੀ ਦੀ ਤਾਰੀਫ ਕਰ ਰਹੇ ਹਨ। ਜਾਣਕਾਰੀ ਮੁਤਾਬਕ, ਇਹ ਸਮਾਗਮ ਸਿਰਫ਼ ਨੇੜੇ ਦੇ ਰਿਸ਼ਤੇਦਾਰਾਂ ਅਤੇ ਦੋਸਤਾਂ ਦੀ ਹਾਜ਼ਰੀ ਵਿੱਚ ਹੋਇਆ। ਇਹ ਰੁਝਾਨ ਹਾਲੀਆ ਵਿਆਹਾਂ ਵਿੱਚ ਦੇਖਿਆ ਜਾ ਰਿਹਾ ਹੈ ਜਿੱਥੇ ਸਾਦਗੀ, ਪਰੰਪਰਾਵਾਂ ਅਤੇ ਅਸਲੀ ਪਿਆਰ ਨੂੰ ਤਰਜੀਹ ਦਿੱਤੀ ਜਾਂਦੀ ਹੈ। ਬੱਬਲ ਰਾਏ ਨੇ ਇੱਕ ਇੰਸਟਾਗ੍ਰਾਮ ਪੋਸਟ ਰਾਹੀਂ ਆਪਣੇ ਵਿਆਹ ਦੀ ਪੁਸ਼ਟੀ ਕਰਦਿਆਂ ਲਿਖਿਆ – “Grateful”
ਦੱਸ ਦੇਈਏ ਕਿ ਪੰਜਾਬੀ ਗਾਇਕ ਦੇ ਵਿਆਹ ਵਿੱਚ ਪੰਜਾਬੀ ਸਿਨੇਮਾ ਜਗਤ ਦੇ ਕਈ ਮਸ਼ਹੂਰ ਸਿਤਾਰੇ ਸ਼ਾਮਲ ਹੋਏ। ਜਿਨ੍ਹਾਂ ਨੇ ਪ੍ਰਸ਼ੰਸਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ। ਇਸ ਦੌਰਾਨ ਜੱਸੀ ਗਿੱਲ ਦਾ ਇੱਕ ਵੀਡੀਓ ਸਾਹਮਣੇ ਆਇਆ ਜਿਸ ਵਿੱਚ ਉਹ ਬੱਬਲ ਰਾਏ ਦੀ ਖੁਸ਼ੀ ਵਿੱਚ ਗਲੇ ਲੱਗ ਰੋਂਦੇ ਹੋਏ ਵੀ ਨਜ਼ਰ ਆਏ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।






















