(Source: ECI/ABP News)
Deep Dhillon: ਦੀਪ ਢਿੱਲੋਂ ਨੇ ਬਰੈਂਪਟਨ 'ਚ ਕਾਰ ਦੀ ਹੋਈ ਭੰਨ ਤੋੜ ਤੋਂ ਬਾਅਦ ਲਿਆ ਵੱਡਾ ਫੈਸਲਾ, ਕੈਨੇਡਾ ਛੱਡ ਪੰਜਾਬ ਕਰਨਗੇ ਬਸੇਰਾ
Deep Dhillon announces to leave Canada: ਪੰਜਾਬੀ ਗਾਇਕ ਦੀਪ ਢਿੱਲੋਂ (Deep Dhillon) ਮਿਊਜ਼ਿਕ ਇੰਡਸਟਰੀ ਦੇ ਚਮਕਦਿਆਂ ਸਿਤਾਰਿਆਂ ਵਿੱਚੋਂ ਇੱਕ ਹੈ। ਉਨ੍ਹਾਂ ਆਪਣੀ ਗਾਇਕੀ ਨਾਲ ਦੇਸ਼ ਅਤੇ ਵਿਦੇਸ਼ ਬੈਠੇ ਪੰਜਾਬੀਆਂ ਦੇ ਦਿਲਾਂ ਵਿੱਚ
![Deep Dhillon: ਦੀਪ ਢਿੱਲੋਂ ਨੇ ਬਰੈਂਪਟਨ 'ਚ ਕਾਰ ਦੀ ਹੋਈ ਭੰਨ ਤੋੜ ਤੋਂ ਬਾਅਦ ਲਿਆ ਵੱਡਾ ਫੈਸਲਾ, ਕੈਨੇਡਾ ਛੱਡ ਪੰਜਾਬ ਕਰਨਗੇ ਬਸੇਰਾ Punjabi Singer Deep Dhillon took a big decision after the car wreck in Brampton he will leave Canada and settle in Punjab Deep Dhillon: ਦੀਪ ਢਿੱਲੋਂ ਨੇ ਬਰੈਂਪਟਨ 'ਚ ਕਾਰ ਦੀ ਹੋਈ ਭੰਨ ਤੋੜ ਤੋਂ ਬਾਅਦ ਲਿਆ ਵੱਡਾ ਫੈਸਲਾ, ਕੈਨੇਡਾ ਛੱਡ ਪੰਜਾਬ ਕਰਨਗੇ ਬਸੇਰਾ](https://feeds.abplive.com/onecms/images/uploaded-images/2023/07/06/a03c7e1cc539d50a8e3015b2b1da5f741688611892439709_original.jpg?impolicy=abp_cdn&imwidth=1200&height=675)
Deep Dhillon announces to leave Canada: ਪੰਜਾਬੀ ਗਾਇਕ ਦੀਪ ਢਿੱਲੋਂ (Deep Dhillon) ਮਿਊਜ਼ਿਕ ਇੰਡਸਟਰੀ ਦੇ ਚਮਕਦਿਆਂ ਸਿਤਾਰਿਆਂ ਵਿੱਚੋਂ ਇੱਕ ਹੈ। ਉਨ੍ਹਾਂ ਆਪਣੀ ਗਾਇਕੀ ਨਾਲ ਦੇਸ਼ ਅਤੇ ਵਿਦੇਸ਼ ਬੈਠੇ ਪੰਜਾਬੀਆਂ ਦੇ ਦਿਲਾਂ ਵਿੱਚ ਵੱਖਰੀ ਪਛਾਣ ਬਣਾਈ ਹੈ। ਕਲਾਕਾਰ ਆਪਣੇ ਸੋਸ਼ਲ ਮੀਡੀਆ ਹੈਂਡਲ ਰਾਹੀਂ ਪ੍ਰਸ਼ੰਸਕਾਂ ਵਿੱਚ ਹਮੇਸ਼ਾ ਐਕਟਿਵ ਰਹਿੰਦਾ ਹੈ। ਇਸ ਵਿਚਾਲੇ ਦੀਪ ਢਿੱਲੋਂ ਨੇ ਆਪਣੇ ਪ੍ਰਸ਼ੰਸਕਾਂ ਨਾਲ ਖਾਸ ਖਬਰ ਸਾਂਝੀ ਕੀਤੀ ਹੈ।
View this post on Instagram
ਦਰਅਸਲ, ਦੀਪ ਢਿੱਲੋਂ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਉੱਪਰ ਕੈਨੇਡਾ ਵਾਲੇ ਘਰ ਦੀ ਤਸਵੀਰ ਸ਼ੇਅਰ ਕਰ ਲਿਖਿਆ, "ਲਓ ਜੀ ਆਪਾਂ ਘਰ ਵੇਚਕੇ ਆਉਣ ਲੱਗੇ ਹਾਂ ਪੰਜਾਬ ਨੂੰ... ਜੇਕਰ ਕੋਈ ਲੈਣਾ ਚਾਹੁੰਦਾ ਹੈ ਤਾਂ ਮੇਰੇ ਨਾਲ ਸੰਪਰਕ ਕਰੋ।" ਘਰ ਦੀ ਪੁੱਛਗਿੱਛ ਲਈ 📞 ਮੇਰੇ ਸੂਚੀਕਰਨ ਏਜੰਟ ਗੁਰ ਸਰਨ ਵਿੰਡਸਰ ਨੂੰ ਕਾਲ ਕਰੋ...
ਗਾਇਕ ਦੀ ਇਸ ਪੋਸਟ ਉੱਪਰ ਪ੍ਰਸ਼ੰਸਕ ਖੁਸ਼ ਹੋ ਕਮੈਂਟ ਕਰ ਰਹੇ ਹਨ। ਇੱਕ ਯੂਜ਼ਰ ਨੇ ਕਮੈਂਟ ਕਰ ਲਿਖਿਆ, 'ਆਪਣਾ ਦੇਸ ਆਪਣਾ ਹੀ ਹੁੰਦਾ ਹੈ ਭਾਵੇਂ ਕਿਤੇ ਵੀ ਰਹਿ ਲਵੋ ਤੁਸੀਂ ਆਪਣੇ ਘਰ ਨੂੰ ਤੇ ਦੇਸ਼ ਨੂੰ ਨਹੀਂ ਛੱਡ ਸਕਦੇ।' ਇੱਕ ਹੋਰ ਯੂਜ਼ਰ ਨੇ ਲਿਖਦੇ ਹੋਏ ਕਿਹਾ ਸ਼ੁਕਰ ਆ ਕੋਈ ਪ੍ਰੇਰਨਾ ਬਣਿਆ... ਅਸੀ ਬਾਹਰ ਆਉਂਦੇ ਆ ਪੈਸਾ ਕਮਾਉਣ, ਪੱਕੇ ਸ਼ਿਫਟ ਹੋਣ... ਹੁਣ ਬੜੇ ਲੋਕ ਆਉਣੇ ਆ... ਗਿਆਨ ਦੇਣ ਕਿ ਪੀਆਰ ਨਈ ਮਿਲੀ ਹੋਣੀ... ਬਹੁਤ ਗੱਲਾਂ ਕਰਨਗੇ....
ਦੱਸ ਦੇਈਏ ਕਿ ਹੁਣ ਦੀਪ ਢਿੱਲੋਂ ਆਪਣੇ ਪੂਰੇ ਪਰਿਵਾਰ ਨਾਲ ਪੰਜਾਬ ਆ ਬਸੇਰਾ ਕਰਨਗੇ। ਹਾਲ ਹੀ ਵਿੱਚ ਉਨ੍ਹਾਂ ਦੀ ਕਾਰ ਦੀ ਰੈਂਪਟਨ (Brampton) 'ਚ ਹੋਈ ਭੰਨਤੋੜ ਤੋਂ ਬਾਅਦ ਇਹ ਫੈਸਲਾ ਕੀਤਾ ਗਿਆ ਹੈ। ਕਲਾਕਾਰ ਵੱਲੋਂ ਵੀਡੀਓ ਸ਼ੇਅਰ ਕਰ ਇਸਦੀ ਜਾਣਕਾਰੀ ਦਿੱਤੀ ਗਈ ਸੀ। ਦੱਸ ਦੇਈਏ ਕਿ ਦੀਪ ਢਿੱਲੋਂ ਕੁਝ ਮਹੀਨੇ ਪਹਿਲਾਂ ਹੀ ਆਪਣੇ ਪੂਰੇ ਪਰਿਵਾਰ ਨਾਲ ਵਿਦੇਸ਼ ਗਏ ਸੀ। ਇਸ ਦੌਰਾਨ ਉਨ੍ਹਾਂ ਦੇ ਪਿਤਾ ਵੀ ਵਿਦੇਸ਼ ਪਹੁੰਚੇ, ਇਸ ਦੌਰਾਨ ਪੰਜਾਬੀ ਗਾਇਕ ਵੱਲੋਂ ਪਿਤਾ ਦਾ ਭਰਵਾਂ ਸਵਾਗਤ ਕੀਤਾ ਗਿਆ ਸੀ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)