(Source: ECI/ABP News/ABP Majha)
Dharampreet: ਧਰਮਪ੍ਰੀਤ ਨੇ ਫਾਹਾ ਲੈ ਜੀਵਨ ਲੀਲਾ ਕੀਤੀ ਸੀ ਸਮਾਪਤ, ਮਰਹੂਮ ਗਾਇਕ ਨੂੰ ਸੁਦੇਸ਼ ਕੁਮਾਰੀ ਨੇ ਕੀਤਾ ਯਾਦ
Dharampreet Death Anniversary: ਪੰਜਾਬੀ ਸੰਗੀਤ ਜਗਤ ਵਿੱਚ ਗਾਇਕ ਧਰਮਪ੍ਰੀਤ ਦਾ ਨਾਂਅ ਬੇਹੱਦ ਮਸ਼ਹੂਰ ਹੈ। ਉਨ੍ਹਾਂ ਆਪਣੀ ਗਾਇਕੀ ਦੇ ਦਮ ਤੇ ਦੁਨੀਆ ਭਰ ਵਿੱਚ ਖੂਬ ਵਾਹੋ ਵਾਹੀ ਖੱਟੀ। ਦੱਸ ਦੇਈਏ ਕਿ ਧਰਮਪ੍ਰੀਤ ਪੰਜਾਬੀਆਂ
Dharampreet Death Anniversary: ਪੰਜਾਬੀ ਸੰਗੀਤ ਜਗਤ ਵਿੱਚ ਗਾਇਕ ਧਰਮਪ੍ਰੀਤ ਦਾ ਨਾਂਅ ਬੇਹੱਦ ਮਸ਼ਹੂਰ ਹੈ। ਉਨ੍ਹਾਂ ਆਪਣੀ ਗਾਇਕੀ ਦੇ ਦਮ ਤੇ ਦੁਨੀਆ ਭਰ ਵਿੱਚ ਖੂਬ ਵਾਹੋ ਵਾਹੀ ਖੱਟੀ। ਦੱਸ ਦੇਈਏ ਕਿ ਧਰਮਪ੍ਰੀਤ ਪੰਜਾਬੀਆਂ ਵਿੱਚ ਆਪਣੇ ਉਦਾਸ ਗੀਤਾਂ (Sad songs) ਨੂੰ ਲੈ ਕਾਫੀ ਚਰਚਾ ਵਿੱਚ ਰਹੇ। ਉਨ੍ਹਾਂ ਨੂੰ ਸੈਡ ਗਾਣਿਆ ਦਾ ਬਾਦਸ਼ਾਹ ਕਿਹਾ ਜਾਂਦਾ ਸੀ। ਪਰ ਇਹ ਕੌਣ ਜਾਣਦਾ ਸੀ ਕਿ ਆਪਣੇ ਗੀਤਾਂ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਨ ਵਾਲਾ ਸਿਤਾਰਾ ਇੱਕ ਦਿਨ ਦੁਨੀਆ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਜਾਵੇਗਾ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਕਲਾਕਾਰ ਨੇ 8 ਜੂਨ ਸਾਲ 2015 ਨੂੰ ਫਾਹਾ ਲੈ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।
ਦੱਸ ਦੇਈਏ ਕਿ ਇਸ ਮੌਕੇ ਪੰਜਾਬੀ ਗਾਇਕਾ ਸੁਦੇਸ਼ ਕੁਮਾਰੀ ਵੱਲ਼ੋਂ ਕਲਾਕਾਰ ਦੇ ਨਾਂਅ ਖਾਸ ਪੋਸਟ ਸਾਂਝੀ ਕੀਤੀ ਗਈ। ਤੁਸੀ ਵੀ ਵੇਖੋ ਗਾਇਕਾ ਦੀ ਇਹ ਪੋਸਟ...
ਦਰਅਸਲ, ਗਾਇਕ ਸੁਦੇਸ਼ ਕੁਮਾਰੀ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਦੀ ਸਟੋਰੀ ਵਿੱਚ ਧਰਮਪ੍ਰੀਤ ਦੀ ਤਸਵੀਰ ਸ਼ੇਅਰ ਕਰਦੇ ਹੋਏ ਉਨ੍ਹਾਂ ਨੂੰ ਯਾਦ ਕੀਤਾ। ਗਾਇਕਾ ਨੇ ਭਾਵੁਕ ਕੈਪਸ਼ਨ ਲਿਖਦੇ ਹੋਏ ਕਿਹਾ ਧਰਮਪ੍ਰੀਤ ਜੀ ਜੋ ਕਿ ਬਹੁਤ ਹੀ ਵਧੀਆ ਫਨਕਾਰ ਤੇ ਉਸ ਤੋਂ ਵੀ ਕਿਤੇ ਵਧੀਆ ਨੇਕ ਇਨਸਾਨ...ਜੋ ਕਿ ਭਰੀ ਛੋਟੀ ਉਮਰ ਵਿੱਚ ਇਸ ਫਾਨੀ ਸੰਸਾਰ ਨੂੰ ਅੱਜ ਦੇ ਦਿਨ ਅਲਵਿਦਾ ਕਹਿ ਗਏ...ਕਦੇ ਵੀ ਪੂਰਾ ਨਾ ਹੋਣ ਵਾਲਾ ਘਾਟਾ...ਇੰਡਸਟਰੀ ਲਈ ਵੀ ਤੇ ਪਰਿਵਾਰ ਲਈ ਵੀ... ਪਰ ਉਨ੍ਹਾਂ ਦੇ ਗੀਤਾਂ ਰਾਹੀਂ ਅੱਜ ਵੀ ਉਨ੍ਹਾਂ ਦੀ ਆਵਾਜ਼ ਜ਼ਿੰਦਾ ਹੈ... ਵਾਹਿਗੁਰੁ ਜੀ ਉਨ੍ਹਾਂ ਦੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਸਥਾਨ ਦੇਣ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬੱਲ ਬਕਸ਼ੇ ਜੀ...
ਕਾਬਿਲੇਗੌਰ ਹੈ ਕਿ ਧਰਮਪ੍ਰੀਤ ਦਾ ਨਾਂਅ ਇੱਕ ਸਮੇਂ ਇੰਡਸਟਰੀ ਦੇ ਟੌਪ ਗਾਇਕਾਂ ਵਿੱਚ ਗਿਣਿਆ ਜਾਂਦਾ ਸੀ। ਪਰ ਅਚਾਨਕ ਉਨ੍ਹਾਂ ਵੱਲੋਂ ਫਾਹਾ ਲੈਣ ਦਾ ਕਦਮ ਕਿਉਂ ਚੁੱਕਿਆ ਗਿਆ, ਇਹ ਰਾਜ਼ ਉਨ੍ਹਾਂ ਦੇ ਨਾਲ ਹੀ ਚਲਾ ਗਿਆ। ਦੱਸ ਦੇਈਏ ਕਿ ਧਰਮਪ੍ਰੀਤ ਦਾ ਨਾਂ ਭੁਪਿੰਦਰ ਸਿੰਘ ਧਰਮਾ ਸੀ ਅਤੇ ਲੋਕੀ ਉਨ੍ਹਾਂ ਨੂੰ ਪਿਆਰ ਨਾਲ 'ਧਰਮਾ' ਆਖ ਕੇ ਬੁਲਾਉਂਦੇ ਸਨ। ਹਾਲਾਂਕਿ ਉਹ ਲੋਕਾਂ ਵਿੱਚ ਧਰਮਪ੍ਰੀਤ ਨਾਂਅ ਨਾਲ ਮਸ਼ਹੂਰ ਹੋਏ।
Read More: Sharry Mann: ਸ਼ੈਰੀ ਮਾਨ ਨੇ ਆਖਰੀ ਐਲਬਮ ਦੇ ਗੀਤਾਂ ਦੀ ਲਿਸਟ ਕੀਤੀ ਸਾਂਝੀ, ਬੋਲੇ- 'ਹਰ ਤਰ੍ਹਾਂ ਦੇ ਗੀਤ ਸ਼ਾਮਿਲ'