Diljit Dosanjh: ਪੰਜਾਬੀ ਆ ਗਏ ਓਏ...ਦਿਲਜੀਤ ਦੇ ਕਹਿੰਦਿਆਂ ਹੀ ਖੂਨ ਮਾਰਨ ਲੱਗਾ ਉਬਾਲੇ
Diljit Dosanjh Dil Luminati Tour: ਪੰਜਾਬੀ ਗਾਇਕ ਤੇ ਬਾਲੀਵੁੱਡ ਅਦਾਕਾਰ ਦਿਲਜੀਤ ਦੋਸਾਂਝ ਨੇ ਇਸ ਵਾਰ ਲੁਧਿਆਣਾ ਵਾਸੀਆਂ ਦੇ ਨਵੇਂ ਸਾਲ ਦੇ ਜਸ਼ਨਾਂ ਨੂੰ ਚਾਰ ਚੰਨ ਲਾ ਦਿੱਤੇ। ਦਿਲਜੀਤ ਨੇ ਆਪਣੇ ਗੀਤਾਂ ਨਾਲ ਲੁਧਿਆਣਾ
Diljit Dosanjh Dil Luminati Tour: ਪੰਜਾਬੀ ਗਾਇਕ ਤੇ ਬਾਲੀਵੁੱਡ ਅਦਾਕਾਰ ਦਿਲਜੀਤ ਦੋਸਾਂਝ ਨੇ ਇਸ ਵਾਰ ਲੁਧਿਆਣਾ ਵਾਸੀਆਂ ਦੇ ਨਵੇਂ ਸਾਲ ਦੇ ਜਸ਼ਨਾਂ ਨੂੰ ਚਾਰ ਚੰਨ ਲਾ ਦਿੱਤੇ। ਦਿਲਜੀਤ ਨੇ ਆਪਣੇ ਗੀਤਾਂ ਨਾਲ ਲੁਧਿਆਣਾ ਵਾਸੀਆਂ ਦਾ ਦਿਲ ਜਿੱਤ ਲਿਆ। ਦਿਲਜੀਤ ਦਾ ਦਿਲ ਲੁਮਿਨਾਟੀ ਟੂਰ ਲੁਧਿਆਣਾ ਵਿੱਚ ਸਮਾਪਤ ਹੋਇਆ। ਦਿਲਜੀਤ ਨੇ ਸੱਜਾ ਹੱਥ ਚੁੱਕ ਕੇ ਕਿਹਾ...ਪੰਜਾਬੀ ਆ ਗਏ ਓਏ। ਬੱਸ ਇਹ ਕਹਿਣ ਦੇ ਦੇਰ ਸੀ ਕਿ ਔਡੀਅੰਸ ਦਾ ਜੋਸ਼ ਠਾਠਾਂ ਮਾਰਨ ਲੱਗਾ।
ਦਿਲਜੀਤ ਜਿਵੇਂ ਹੀ ਸਟੇਜ 'ਤੇ ਆਇਆ, ਉਸ ਨੇ ਆਪਣਾ ਸੱਜਾ ਹੱਥ ਉੱਚਾ ਕੀਤਾ ਤੇ ਕਿਹਾ, 'ਪੰਜਾਬੀ ਆ ਗਏ ਓਏ... ਦਰਸ਼ਕਾਂ ਨੇ ਪੂਰੇ ਜੋਸ਼ ਨਾਲ ਦਿਲਜੀਤ ਦਾ ਸਵਾਗਤ ਕੀਤਾ। ਸਟੇਜ 'ਤੇ ਆਉਂਦੇ ਹੀ ਦਿਲਜੀਤ ਨੇ ਆਪਣੇ ਦਿਲ ਦੀਆਂ ਗੱਲਾਂ ਦਰਸ਼ਕਾਂ ਨਾਲ ਸਾਂਝੀਆਂ ਕੀਤੀਆਂ। ਦਿਲਜੀਤ ਨੇ ਕਿਹਾ ਕਿ ਮੇਰੀ ਇੱਛਾ ਸੀ ਕਿ ਇਸ ਵਾਰ ਨਵਾਂ ਸਾਲ ਆਪਣੇ ਸ਼ਹਿਰ ਲੁਧਿਆਣਾ ਵਿੱਚ ਆਪਣੇ ਸਨੇਹੀਆਂ ਵਿਚਕਾਰ ਮਨਾਇਆ ਜਾਵੇ। ਮੇਰੀ ਇੱਛਾ ਅੱਜ ਨਵੇਂ ਸਾਲ 'ਤੇ ਪੂਰੀ ਹੋ ਗਈ।
ਦਿਲਜੀਤ ਨੇ ਅੱਗੇ ਕਿਹਾ ਕਿ ਮੈਂ ਆਪਣੇ ਲੋਕਾਂ ਵਿੱਚ ਆਉਣ ਲਈ ਬੇਤਾਬ ਸੀ। ਉਸ ਨੇ ਕਿਹਾ ਕਿ ਜਦੋਂ ਵੀ ਮੈਂ ਦੁਨੀਆ ਵਿੱਚ ਕਿਤੇ ਫਸ ਜਾਂਦਾ ਹਾਂ ਤਾਂ ਮੈਂ ਸੋਚਦਾ ਹਾਂ ਕਿ ਯਾਰ ਮੈਂ ਲੁਧਿਆਣੇ ਤੋਂ ਹਾਂ, ਇੰਨੀ ਟੈਨਸ਼ਨ ਨਹੀਂ ਲੈਣੀ। ਦਿਲਜੀਤ ਨੇ ਕਿਹਾ ਕਿ ਮੇਰਾ ਬਚਪਨ ਇਸ ਸ਼ਹਿਰ 'ਚ ਬੀਤਿਆ। ਇਸ ਸ਼ਹਿਰ ਨੇ ਮੈਨੂੰ ਵੱਡੇ-ਵੱਡੇ ਸੁਪਨੇ ਦਿਖਾਏ ਤੇ ਉਨ੍ਹਾਂ ਨੂੰ ਪੂਰਾ ਕਰਨ ਦੀ ਹਿੰਮਤ ਦਿੱਤੀ।
ਇਸ ਪ੍ਰੋਗਰਾਮ ਵਿੱਚ ਦਿਲਜੀਤ ਦੇ ਗੀਤ ਪਟਿਆਲਾ ਪੈਗ ਲਾ ਛੱਡੀ ਦਾ, ਮਿੱਤਰਾਂ ਤੇ ਕੇਸ ਚਲਦਾ, ਨੀ ਤੂੰ ਤਾਂ ਜੱਟ ਦਾ ਪਿਆਰ ਗੋਰੀਆ, ਪਹਿਲੇ ਲਲਕਾਰੇ ਆਦਿ ਗਾ ਕੇ ਸਮਾਂ ਬੰਨ੍ਹ ਦਿੱਤਾ। ਦਿਲਜੀਤ ਨੇ ਸਾਬਕਾ ਸੰਸਦ ਮੈਂਬਰ ਤੇ ਪੰਜਾਬੀ ਲੋਕ ਗਾਇਕ ਮੁਹੰਮਦ ਸਦੀਕ ਨੂੰ ਵੀ ਸਟੇਜ 'ਤੇ ਬੁਲਾਇਆ। ਉਨ੍ਹਾਂ ਨੂੰ ਮੱਥਾ ਟੇਕ ਦਿਲਜੀਤ ਨੇ ਉਨ੍ਹਾਂ ਨਾਲ ਜੁਗਲਬੰਦੀ ਵੀ ਕੀਤੀ।
ਹਾਸਲ ਜਾਣਕਾਰੀ ਮੁਤਾਬਕ ਦਿਲਜੀਤ ਦੇ ਸ਼ੋਅ 'ਚ ਕਰੀਬ 45 ਹਜ਼ਾਰ ਲੋਕਾਂ ਨੇ ਸ਼ਿਰਕਤ ਕੀਤੀ। ਰਾਤ ਦੇ 12 ਵੱਜਦੇ ਹੀ ਪੀਏਯੂ ਗਰਾਊਂਡ ਪਟਾਕਿਆਂ ਨਾਲ ਗੂੰਜ ਉੱਠਿਆ। ਦਿਲਜੀਤ ਦਾ ਇਹ ਸ਼ੋਅ ਦਿੱਲੀ ਤੋਂ ਸ਼ੁਰੂ ਹੋ ਕੇ ਦੇਸ਼ ਦੇ 10 ਸ਼ਹਿਰਾਂ 'ਚ ਚੱਲਿਆ। ਲੁਧਿਆਣਾ 'ਚ ਦਿਲਜੀਤ ਦੇ ਸ਼ੋਅ ਕਾਰਨ ਸ਼ਾਮ 5 ਵਜੇ ਤੋਂ ਰਾਤ 2:30 ਵਜੇ ਤੱਕ ਫਿਰੋਜ਼ਪੁਰ ਰੋਡ 'ਤੇ ਜਾਮ ਰਿਹਾ। ਦਿਲਜੀਤ ਦੇ ਸ਼ੋਅ ਤੋਂ ਬਾਅਦ ਫਿਰੋਜ਼ਪੁਰ ਰੋਡ ਸੁੰਨਸਾਨ ਨਜ਼ਰ ਆਈ। ਨੌਜਵਾਨਾਂ ਨੇ ਗੱਡੀਆਂ ਦੀਆਂ ਛੱਤਾਂ 'ਤੇ ਬੈਠ ਕੇ ਹੱਲਾਗੁੱਲਾ ਵੀ ਕੀਤਾ। ਬਿਨਾਂ ਪਰਮਿਟ ਵਾਹਨਾਂ 'ਤੇ ਸਵਾਰ ਨੌਜਵਾਨ ਆਪਣੇ ਹਾਰਨ ਵਜਾਉਂਦੇ ਰਹੇ। ਆਵਾਜਾਈ ਦੀ ਰਫ਼ਤਾਰ ਕਾਫ਼ੀ ਮੱਠੀ ਹੋ ਗਈ। ਅਜਿਹੇ 'ਚ ਲੋਕਾਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।