Diljit Dosanjh: ਦਿਲਜੀਤ ਦੋਸਾਂਝ ਵਿਦੇਸ਼ੀਆਂ ਨਾਲ ਕਰ ਰਹੇ ਮਸਤੀ, ਅਮਰੀਕੀ ਡੀ.ਜੇ Diplo ਨਾਲ ਸਾਂਝੀ ਕੀਤੀ ਵੀਡੀਓ
Diljit Dosanjh having fun with American DJ Diplo: ਪੰਜਾਬੀਆਂ ਦੀ ਸ਼ਾਨ ਦਿਲਜੀਤ ਦੋਸਾਂਝ ਲਗਾਤਾਰ ਚਰਚਾ ਵਿੱਚ ਹਨ। ਇਨ੍ਹੀਂ ਦਿਨੀਂ ਕਲਾਕਾਰ ਆਪਣੀ ਫਿਲਮ ਜੋੜੀ ਦੇ ਨਾਲ-ਨਾਲ ਕੋਚੈਲਾ ਪਰਫਾਰਮ ਨੂੰ ਲੈ ਦੁਨੀਆ ਭਰ ਵਿੱਚ ਛਾਏ ਹੋਏ ਹਨ...
Diljit Dosanjh having fun with American DJ Diplo: ਪੰਜਾਬੀਆਂ ਦੀ ਸ਼ਾਨ ਦਿਲਜੀਤ ਦੋਸਾਂਝ ਲਗਾਤਾਰ ਚਰਚਾ ਵਿੱਚ ਹਨ। ਇਨ੍ਹੀਂ ਦਿਨੀਂ ਕਲਾਕਾਰ ਆਪਣੀ ਫਿਲਮ ਜੋੜੀ ਦੇ ਨਾਲ-ਨਾਲ ਕੋਚੈਲਾ ਪਰਫਾਰਮ ਨੂੰ ਲੈ ਦੁਨੀਆ ਭਰ ਵਿੱਚ ਛਾਏ ਹੋਏ ਹਨ। ਦਰਅਸਲ, ਹਾਲ ਹੀ ਵਿੱਚ ਦਿਲਜੀਤ ਕੋਚੈਲਾ ਵੈਲੀ ਸੰਗੀਤ ਅਤੇ ਕਲਾ ਉਤਸਵ ਦਾ ਹਿੱਸਾ ਬਣੇ। ਇਸ ਦੌਰਾਨ ਕਲਾਕਾਰ ਨੇ ਆਪਣੇ ਗੀਤਾਂ ਦੀ ਬੀਟਸ ਨਾਲ ਨਾ ਸਿਰਫ ਪੰਜਾਬੀਆਂ ਸਗੋਂ ਵਿਦੇਸ਼ੀਆਂ ਨੂੰ ਵੀ ਨੱਚਣ ਲਗਾ ਦਿੱਤਾ। ਦਿਲਜੀਤ ਦੀ ਇਸ ਪ੍ਰਸਿੱਧੀ ਦੀ ਪਾਲੀਵੁੱਡ, ਬਾਲੀਵੁੱਡ ਦੇ ਨਾਲ-ਨਾਲ ਹਾਲੀਵੁੱਡ ਸਿਤਾਰਿਆਂ ਨੇ ਵੀ ਪ੍ਰਸ਼ੰਸ਼ਾ ਕੀਤੀ। ਇਸ ਵਿਚਕਾਰ ਅਮੂਲ ਇੰਡਿਆ ਨੇ ਵੀ ਦਿਲਜੀਤ ਦੀ ਸਫਲਤਾ ਦਾ ਖਾਸ ਤਰੀਕੇ ਨਾਲ ਜਸ਼ਨ ਮਨਾਇਆ। ਇਸ ਵਿਚਕਾਰ ਦੋਸਾਂਝਾਵਾਲਾ ਅਮਰੀਕੀ ਡੀਜੇ ਡਿਪਲੋ ਨਾਲ ਮਸਤੀ ਕਰਦੇ ਹੋਏ ਦਿਖਾਈ ਦੇ ਰਿਹਾ ਹੈ। ਜਿਸਦਾ ਵੀਡੀਓ ਉਨ੍ਹਾਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਪਰ ਸਾਂਝਾ ਕੀਤਾ ਹੈ। ਤੁਸੀ ਵੀ ਵੇਖੋ ਇਹ ਵੀਡੀਓ...
View this post on Instagram
ਦੱਸ ਦੇਈਏ ਕਿ ਦਿਲਜੀਤ ਦੋਸਾਂਝ ਨੇ ਡੀਜੇ ਡਿਪਲੋ ਨਾਲ ਆਪਣਾ ਵੀਡੀਓ ਸੋਸ਼ਲ਼ ਮੀਡੀਆ ਹੈਂਡਲ ਇੰਸਟਾਗ੍ਰਾਮ ਉੱਪਰ ਸਾਂਝਾ ਕੀਤਾ ਹੈ। ਇਸ ਨੂੰ ਕੈਪਸ਼ਨ ਦਿੰਦੇ ਹੋਏ ਦਿਲਜੀਤ ਨੇ ਲਿਖਿਆ, ਲੈ ਬਾਈ ਡਿਪਲੋ ਹੁਣ ਆਪਣਾ ਬਾਈ ਏ... ਦਿਲਜੀਤ ਦੀ ਇਸ ਮਜ਼ੇਦਾਰ ਵੀਡੀਓ ਉੱਪਰ ਕੂਮੈਂਟ ਕਰ ਡਿਪਲੋ ਨੇ ਲਿਖਿਆ, ਮਿੱਠੇ ਲੱਡੂ, ਮਿੱਠੇ ਬੀਟਸ...
ਦਿਲਜੀਤ ਦੋਸਾਂਝ ਦੀ ਇਸ ਵੀਡੀਓ ਉੱਪਰ ਫਿਲਮੀ ਸਿਤਾਰੇ ਵੀ ਕੂਮੈਂਟ ਕਰ ਰਹੇ ਹਨ। ਇਸ ਤੋਂ ਇਲਾਵਾ ਦਰਸ਼ਕਾਂ ਨੂੰ ਵੀ ਇਹ ਵੀਡੀਓ ਬੇਹੱਦ ਪਸੰਦ ਆਈ। ਇਸਦੇ ਨਾਲ ਹੀ ਡਿਪਲੋ ਦਾ ਕੂਮੈਂਟ ਦੇਖ ਇਹ ਕਿਹਾ ਜਾ ਸਕਦਾ ਹੈ ਕਿ ਦਿਲਜੀਤ ਨੇ ਅਮਰੀਕੀ ਡੀ ਜੇ ਨੂੰ ਵੀ ਪੰਜਾਬੀ ਦੇ ਕੁਝ ਸ਼ਬਦ ਸਿਖਾਏ ਹਨ।
ਵਰਕਫਰੰਟ ਦੀ ਗੱਲ ਕਰਿਏ ਤਾਂ ਦਿਲਜੀਤ ਦੋਸਾਂਝ ਜਲਦ ਹੀ ਫਿਲਮ 'ਜੋੜੀ' ਵਿੱਚ ਆਪਣਾ ਜਲਵਾ ਦਿਖਾਉਂਦੇ ਹੋਏ ਦਿਖਾਈ ਦੇਣਗੇ।
View this post on Instagram
ਦੱਸ ਦੇਈਏ ਕਿ 'ਜੋੜੀ' ਫਿਲਮ ਦੀ ਕਹਾਣੀ 80 ਦੇ ਦਹਾਕਿਆਂ ਦੇ ਆਲੇ ਦੁਆਲੇ ਘੁੰਮਦੀ ਹੈ। ਫਿਲਮ 'ਚ ਚਮਕੀਲੇ ਤੇ ਅਮਰਜੋਤ ਦੀ ਪ੍ਰੇਮ ਕਹਾਣੀ ਤੇ ਗਾਇਕੀ ਦੇ ਉਨ੍ਹਾਂ ਦੇ ਸਫਰ ਨੂੰ ਦਿਖਾਇਆ ਗਿਆ ਹੈ। ਇਸ ਫਿਲਮ ਨੂੰ (Amberdeep Singh) ਅੰਬਰਦੀਪ ਸਿੰਘ ਵੱਲੋਂ ਨਿਰਦੇਸ਼ਿਤ ਕੀਤਾ ਗਿਆ ਹੈ। ਜਿਸ 'ਚ ਦਿਲਜੀਤ ਦੋਸਾਂਝ ਤੇ ਨਿਮਰਤ ਖਹਿਰਾ ਮੁੱਖ ਭੂਮਿਕਾਵਾਂ 'ਚ ਨਜ਼ਰ ਆਏ ਹਨ। ਨਿਮਰਤ ਹਮੇਸ਼ਾ ਵਾਂਗ ਫਿਲਮ 'ਚ ਖੂਬਸੂਰਤ ਨਜ਼ਰ ਆ ਰਹੀ ਹੈ। ਦੱਸ ਦਈਏ ਕਿ ਇਹ ਫਿਲਮ 5 ਮਈ 2023 ਨੂੰ ਸਿਨੇਮਾਘਰਾਂ 'ਚ ਦਰਸ਼ਕਾਂ ਦਾ ਮਨੋਰੰਜਨ ਕਰੇਗੀ।