Diljit Dosanjh: ਜੇ ਸਾਲਾ ਨਹੀਂ ਝੁਕਿਆ ਤਾਂ ਜੀਜਾ ਕਿਵੇਂ ਝੁਕੇਗਾ? ਦਿਲਜੀਤ ਦੋਸਾਂਝ ਨੇ ਸਟੇਜ ਤੋਂ ਵੰਗਾਰਿਆ
Diljit Dosanjh Chandigarh Concert: ਪੰਜਾਬ ਗਾਇਕ ਦਿਲਜੀਤ ਦੋਸਾਂਝ ਅੱਜਕੱਲ੍ਹ ਖੂਬ ਛਾਏ ਹੋਏ ਹਨ। ਸ਼ਨੀਵਾਰ (14 ਦਸੰਬਰ) ਨੂੰ ਚੰਡੀਗੜ੍ਹ ਦੇ ਸੈਕਟਰ-34 ਵਿੱਚ ਹੋਏ ਦਿਲਜੀਤ ਦੇ ਲਾਈਵ ਕੰਸਰਟ ਨੇ ਵੀ ਤਹਿਲਕਾ ਮਚਾਇਆ
Diljit Dosanjh Chandigarh Concert: ਪੰਜਾਬ ਗਾਇਕ ਦਿਲਜੀਤ ਦੋਸਾਂਝ ਅੱਜਕੱਲ੍ਹ ਖੂਬ ਛਾਏ ਹੋਏ ਹਨ। ਸ਼ਨੀਵਾਰ (14 ਦਸੰਬਰ) ਨੂੰ ਚੰਡੀਗੜ੍ਹ ਦੇ ਸੈਕਟਰ-34 ਵਿੱਚ ਹੋਏ ਦਿਲਜੀਤ ਦੇ ਲਾਈਵ ਕੰਸਰਟ ਨੇ ਵੀ ਤਹਿਲਕਾ ਮਚਾਇਆ ਹੋਇਆ ਹੈ। ਇਸ ਦੌਰਾਨ ਦਿਲਜੀਤ ਦੋਸਾਂਝ ਨੇ ਗਾਣਿਆਂ ਨਾਲ ਤਾਂ ਰੰਗ ਬੰਨ੍ਹਿਆ ਹੀ ਪਰ ਪੁਸ਼ਪਾ ਫਿਲਮ ਦੇ ਡਾਇਲਾਗ ਦਾ ਹਵਾਲਾ ਦੇ ਕੇ ਕੀਤਾ ਵਿਅੰਗ ਖੂਬ ਸੁਰਖੀਆਂ ਬਟੋਰ ਰਿਹਾ ਹੈ। ਦਿਲਜੀਤ ਨੇ ਕਿਹਾ ਜੇ ਸਾਲਾ ਨਹੀਂ ਝੁਕਿਆ ਤਾਂ ਜੀਜਾ ਕਿਵੇਂ ਝੁਕੇਗਾ?
ਦਰਅਸਲ ਕੰਸਰਟ 'ਚ ਦਿਲਜੀਤ ਨੇ ਕਿਹਾ 'ਵਰਲਡ ਚੈੱਸ ਚੈਂਪੀਅਨ ਡੀ ਗੁਕੇਸ਼ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਸ ਦੇ ਰਾਹ 'ਚ ਕਈ ਮੁਸ਼ਕਲਾਂ ਆਈਆਂ। ਉਸੇ ਤਰ੍ਹਾਂ ਉਨ੍ਹਾਂ ਨੂੰ ਵੀ ਰੋਜ਼ਾਨਾ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਮੈਨੂੰ ਪੁਸ਼ਪਾ ਫਿਲਮ ਦਾ ਡਾਇਲੌਗ 'ਝੂਕੇਗਾ ਨਹੀਂ ਸਾਲਾ' ਯਾਦ ਆ ਰਿਹਾ ਹੈ। ਦਿਲਜੀਤ ਨੇ ਕਿਹਾ ਜੇ ਸਾਲਾ ਨਹੀਂ ਝੁਕਿਆ ਤਾਂ ਜੀਜਾ ਕਿਵੇਂ ਝੁਕੇਗਾ? ਸਾਨੂੰ ਪ੍ਰੇਸ਼ਾਨ ਕਰਨ ਦੀ ਬਜਾਏ, ਵੈਨਿਊ ਤੇ ਪ੍ਰਬੰਧਨ ਨੂੰ ਠੀਕ ਕੀਤਾ ਜਾਏ। ਜੇਕਰ ਵੈਨਿਊ ਤੇ ਮੈਨੇਜਮੈਂਟ ਸਟਾਫ਼ ਅਜਿਹਾ ਹੀ ਰਿਹਾ ਤਾਂ ਅਸੀਂ ਭਾਰਤ 'ਚ ਸ਼ੋਅ ਨਹੀਂ ਕਰਾਂਗੇ। ਅਗਲੀ ਵਾਰ ਮੈਂ ਚਾਹਾਂਗਾ ਕਿ ਸਾਰੇ ਲੋਕ ਆਲੇ-ਦੁਆਲੇ ਹੋਣ ਤੇ ਮੈਂ ਮੱਧ ਵਿੱਚ ਪ੍ਰਫਾਰਮ ਕਰਾਂਗਾ।
View this post on Instagram
ਦੱਸ ਦਈਏ ਕਿ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ਤਹਿਤ ਰਾਤ 10 ਵਜੇ ਤੋਂ ਪਹਿਲਾਂ ਹੀ ਸਮਾਰੋਹ ਸਮਾਪਤ ਹੋ ਗਿਆ। ਦਿਲਜੀਤ ਨੇ ਆਉਂਦਿਆਂ ਹੀ ਪੰਜ ਤਾਰਾ ਗੀਤ ਨਾਲ ਸਮਾਗਮ ਦੀ ਸ਼ੁਰੂਆਤ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਵਿਸ਼ਵ ਸ਼ਤਰੰਜ ਚੈਂਪੀਅਨ ਡੀ ਗੁਕੇਸ਼ ਨੂੰ ਵਧਾਈ ਦਿੱਤੀ। ਦਿਲਜੀਤ ਸਫੇਦ ਕੁੜਤਾ ਪਜਾਮਾ ਪਹਿਨ ਕੇ ਕੰਸਰਟ 'ਚ ਪਹੁੰਚੇ।
ਦਰਅਸਲ ਇਸ ਕੰਸਰਟ ਤੋਂ ਪਹਿਲਾਂ ਕਾਫੀ ਵਿਵਾਦ ਹੋਇਆ ਸੀ। ਇਹ ਮਾਮਲਾ ਪੰਜਾਬ ਤੇ ਹਰਿਆਣਾ ਹਾਈ ਕੋਰਟ ਤੱਕ ਵੀ ਪਹੁੰਚ ਗਿਆ। ਅੰਤ ਵਿੱਚ ਸੰਗੀਤ ਸਮਾਰੋਹ ਲਈ ਇਜਾਜ਼ਤ ਦਿੱਤੀ ਗਈ। ਅਦਾਲਤ ਨੇ ਹੁਕਮ ਦਿੱਤਾ ਕਿ ਸੰਗੀਤ ਸਮਾਰੋਹ ਰਾਤ 10 ਵਜੇ ਤੋਂ ਪਹਿਲਾਂ ਖਤਮ ਕਰਨਾ ਹੋਵੇਗਾ। ਆਵਾਜ਼ ਦਾ ਪੱਧਰ 75 ਡੈਸੀਬਲ ਤੋਂ ਵੱਧ ਨਹੀਂ ਹੋਣਾ ਚਾਹੀਦਾ। ਅਦਾਲਤ ਨੇ ਇਹ ਵੀ ਕਿਹਾ ਸੀ ਕਿ ਚੰਡੀਗੜ੍ਹ ਪ੍ਰਸ਼ਾਸਨ ਨੂੰ ਟ੍ਰੈਫਿਕ ਤੇ ਕਾਨੂੰਨ ਵਿਵਸਥਾ ਬਣਾਈ ਰੱਖਣੀ ਪਵੇਗੀ।