(Source: ECI/ABP News)
Gippy Grewal: ਗਿੱਪੀ ਗਰੇਵਾਲ ਤੇ ਸਲਮਾਨ ਦੀ ਦੋਸਤੀ 'ਚ ਕਿਉਂ ਆਈ ਦਰਾਰ ? ਲਾਰੈਂਸ ਬਿਸ਼ਨੋਈ ਦੇ ਖੌਫ ਨਾਲ ਹਿੱਲ ਗਿਆ ਸੀ ਪੰਜਾਬੀ ਗਾਇਕ
Why Gippy Grewal Salman Khan Friendship Broke: ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਲਗਾਤਾਰ ਸੁਰਖੀਆਂ ਦਾ ਵਿਸ਼ਾ ਬਣੇ ਹੋਏ ਹਨ। ਅਦਾਕਾਰ ਦੇ ਗਲੈਕਸੀ ਅਪਾਰਟਮੈਂਟ ਦੇ ਬਾਹਰ ਐਤਵਾਰ ਤੜਕੇ

Why Gippy Grewal Salman Khan Friendship Broke: ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਲਗਾਤਾਰ ਸੁਰਖੀਆਂ ਦਾ ਵਿਸ਼ਾ ਬਣੇ ਹੋਏ ਹਨ। ਅਦਾਕਾਰ ਦੇ ਗਲੈਕਸੀ ਅਪਾਰਟਮੈਂਟ ਦੇ ਬਾਹਰ ਐਤਵਾਰ ਤੜਕੇ ਮੁੰਬਈ 'ਚ ਗੋਲੀਬਾਰੀ ਹੋਈ। ਜਾਣਕਾਰੀ ਮੁਤਾਬਕ ਮੋਟਰਸਾਈਕਲ 'ਤੇ ਆਏ ਦੋ ਅਣਪਛਾਤੇ ਹਮਲਾਵਰਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ। ਇਸ ਹਮਲੇ ਦੀ ਜ਼ਿੰਮੇਵਾਰੀ ਗੈਂਗਸਟਰ ਲਾਰੇਂਸ ਬਿਸ਼ਨੋਈ ਦੇ ਭਰਾ ਅਨਮੋਲ ਬਿਸ਼ਨੋਈ ਨੇ ਲਈ ਹੈ।
ਸਲਮਾਨ ਕਾਰਨ ਗਿੱਪੀ ਗਰੇਵਾਲ ਦੇ ਘਰ ਬਾਹਰ ਵੀ ਚੱਲੀਆਂ ਗੋਲੀਆਂ
ਜਾਣਕਾਰੀ ਲਈ ਦੱਸ ਦੇਈਏ ਕਿ ਪਿਛਲੇ ਸਾਲ ਪੰਜਾਬੀ ਗਾਇਕ ਗਿੱਪੀ ਗਰੇਵਾਲ ਦੇ ਕੈਨੇਡਾ ਸਥਿਤ ਘਰ ਵੀ ਇਸੇ ਤਰ੍ਹਾਂ ਗੋਲੀਬਾਰੀ ਹੋਈ ਸੀ, ਜਿਸ ਦੀ ਜ਼ਿੰਮੇਵਾਰੀ ਗੈਂਗਸਟਰ ਲਾਰੇਂਸ ਬਿਸ਼ਨੋਈ ਨੇ ਲਈ ਸੀ। ਇਸ ਨੇ ਗਿੱਪੀ ਗਰੇਵਾਲ ਨੂੰ ਹਿਲਾ ਕੇ ਰੱਖ ਦਿੱਤਾ ਸੀ। ਗਿੱਪੀ ਗਰੇਵਾਲ ਦੇ ਘਰ 'ਤੇ ਹਮਲੇ ਦਾ ਅਸਲ ਕਾਰਨ ਵੀ ਸਲਮਾਨ ਹੀ ਸਨ। ਇਸ ਹਮਲੇ ਤੋਂ ਬਾਅਦ ਗਿੱਪੀ ਗਰੇਵਾਲ ਅਤੇ ਸਲਮਾਨ ਖਾਨ ਦੀ ਦੋਸਤੀ ਟੁੱਟ ਗਈ ਸੀ।
ਲਾਰੈਂਸ ਬਿਸ਼ਨੋਈ ਨੇ ਗਿੱਪੀ ਗਰੇਵਾਲ ਨੂੰ ਦਿੱਤੀ ਸੀ ਧਮਕੀ
ਦਰਅਸਲ 'ਚ ਹਮਲੇ ਤੋਂ ਬਾਅਦ ਲਾਰੇਂਸ ਨੇ ਫੇਸਬੁੱਕ 'ਤੇ ਲਿਖਿਆ ਸੀ, 'ਇਹ ਹਮਲਾ ਸੁਪਰਸਟਾਰ ਸਲਮਾਨ ਖਾਨ ਲਈ ਇਕ ਸੰਦੇਸ਼ ਸੀ, ਕਿਉਂਕਿ ਗਿੱਪੀ ਉਨ੍ਹਾਂ ਨੂੰ ਆਪਣਾ ਭਰਾ ਮੰਨਦੇ ਹਨ।' ਇਸ ਹਮਲੇ ਨੇ ਗਿੱਪੀ ਗਰੇਵਾਲ ਨੂੰ ਪੂਰੀ ਤਰ੍ਹਾਂ ਹਿਲਾ ਕੇ ਰੱਖ ਦਿੱਤਾ। ਹਮਲੇ ਤੋਂ ਬਾਅਦ ਗਿੱਪੀ ਗਰੇਵਾਲ ਨੇ ਇੱਕ ਨਵੇਂ ਇੰਟਰਵਿਊ ਵਿੱਚ ਕਿਹਾ ਸੀ ਕਿ ਸਲਮਾਨ ਖਾਨ ਨਾਲ ਉਨ੍ਹਾਂ ਦੀ ਕੋਈ ਦੋਸਤੀ ਨਹੀਂ ਹੈ ਅਤੇ ਉਹ ਉਨ੍ਹਾਂ ਨਾਲ ਵਾਪਰੀ ਇਸ ਘਟਨਾ ਤੋਂ ਹੈਰਾਨ ਹਨ।
ਲਾਰੇਂਸ ਬਿਸ਼ਨੋਈ ਨੇ ਅੱਗੇ ਲਿਖਿਆ, 'ਜੇਕਰ ਤੁਸੀਂ ਸਲਮਾਨ ਖਾਨ ਨੂੰ ਆਪਣਾ ਭਰਾ ਮੰਨਦੇ ਹੋ, ਤਾਂ ਹੁਣ ਸਮਾਂ ਆ ਗਿਆ ਹੈ ਕਿ ਤੁਹਾਡਾ ਭਰਾ ਆਵੇ ਅਤੇ ਤੁਹਾਨੂੰ ਬਚਾਵੇ। ਇਹ ਸੰਦੇਸ਼ ਸਲਮਾਨ ਖਾਨ ਲਈ ਵੀ ਹੈ- ਇਸ ਵਹਿਮ 'ਚ ਨਾ ਰਹੋ ਕਿ ਦਾਊਦ ਤੁਹਾਨੂੰ ਬਚਾ ਲਵੇਗਾ। ਕੋਈ ਬਚਾ ਨਹੀਂ ਸਕਦਾ। ਮੈਂ ਸਿੱਧੂ ਮੂਸੇਵਾਲਾ ਦੀ ਮੌਤ 'ਤੇ ਤੁਹਾਡਾ ਨਾਟਕੀ ਰਿਐਕਸ਼ਨ ਦੇਖਿਆ ਹੈ। ਅਸੀਂ ਸਾਰੇ ਜਾਣਦੇ ਹਾਂ ਕਿ ਉਹ ਕਿਹੋ ਜਿਹਾ ਵਿਅਕਤੀ ਸੀ ਅਤੇ ਉਹ ਲੋਕਾਂ ਨਾਲ ਕਿਵੇਂ ਜੁੜਿਆ ਸੀ। ਤੁਸੀਂ ਸਿੱਧੂ ਲਈ ਹੋਰ ਰੋਣਾ-ਪਿੱਟਣਾ ਕੀਤਾ। ਹੁਣ ਤੁਸੀਂ ਰਾਡਾਰ 'ਤੇ ਹੋ, ਇਸ ਨੂੰ ਟ੍ਰੇਲਰ ਸਮਝੋ। ਪੂਰੀ ਪਿਕਚਰ ਜਲਦ ਹੀ ਰਿਲੀਜ਼ ਹੋਏਗੀ। ਤੁਸੀਂ ਚਾਹੋ ਕਿਸੇ ਵੀ ਦੇਸ਼ ਨੂੰ ਭੱਜ ਜਾਓ, ਪਰ ਯਾਦ ਰੱਖਣਾ ਕਿ ਮੌਤ ਲਈ ਕੋਈ ਵੀਜ਼ਾ ਨਹੀਂ ਲੱਗਦਾ, ਉਹ ਬਿਨਾਂ ਦੱਸੇ ਆਉਂਦੀ ਹੈ।
ਫਿਰ ਟੁੱਟੀ ਸਲਮਾਨ-ਗਿੱਪੀ ਦੀ ਦੋਸਤੀ
ਇਕ ਚੈਨਲ ਨੂੰ ਦਿੱਤੇ ਇੰਟਰਵਿਊ 'ਚ ਗਿੱਪੀ ਗਰੇਵਾਲ ਨੇ ਕਿਹਾ ਸੀ ਕਿ ਜ਼ਿੰਦਗੀ 'ਚ ਉਨ੍ਹਾ ਦੀ ਮੁਲਾਕਾਤ ਸਲਮਾਨ ਨਾਲ ਸਿਰਫ ਦੋ ਵਾਰ ਹੋਈ ਹੈ। ਸਲਮਾਨ ਖਾਨ ਨਾਲ ਮੇਰੀ ਕੋਈ ਦੋਸਤੀ ਨਹੀਂ ਹੈ ਅਤੇ ਉਨ੍ਹਾਂ ਦਾ ਗੁੱਸਾ ਮੇਰੇ 'ਤੇ ਕੱਢਿਆ ਜਾ ਰਿਹਾ ਹੈ। ਇਹ ਮੇਰੇ ਲਈ ਅਜੇ ਵੀ ਹੈਰਾਨ ਕਰਨ ਵਾਲਾ ਹੈ ਅਤੇ ਮੈਂ ਅਜੇ ਵੀ ਇਹ ਸੋਚ ਕੇ ਹੈਰਾਨ ਹਾਂ ਕਿ ਮੇਰੇ ਨਾਲ ਕੀ ਹੋਇਆ ਹੈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
