Singer Kaka: ਪੰਜਾਬੀ ਗਾਇਕ ਕਾਕਾ ਪੂਰੀ ਟੀਮ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਹੋਇਆ ਨਤਮਸਤਕ, ਮੀਡੀਆ ਨਾਲ ਸਾਂਝੀ ਕੀਤੀ ਦਿਲ ਦੀ ਗੱਲ
'White Punjab' Star Cast Reached Sachkhand Sri Harmandir Sahib: ਪੰਜਾਬੀ ਗਾਇਕ ਕਾਕਾ ਇੰਨੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਿਹਾ ਹੈ। ਗਾਇਕ ਦੀ ਪਹਿਲੀ ਪੰਜਾਬੀ ਫਿਲਮ 'ਵ੍ਹਾਈਟ ਪੰਜਾਬ' 13 ਅਕਤੂਬਰ
'White Punjab' Star Cast Reached Sachkhand Sri Harmandir Sahib: ਪੰਜਾਬੀ ਗਾਇਕ ਕਾਕਾ ਇੰਨੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਿਹਾ ਹੈ। ਗਾਇਕ ਦੀ ਪਹਿਲੀ ਪੰਜਾਬੀ ਫਿਲਮ 'ਵ੍ਹਾਈਟ ਪੰਜਾਬ' 13 ਅਕਤੂਬਰ ਯਾਨਿ ਅੱਜ ਸਿਨੇਮਾਘਰਾਂ ਵਿੱਚ ਰਿਲੀਜ਼ ਹੋ ਚੁੱਕੀ ਹੈ। ਫਿਲਮ 'ਚ ਕਾਕਾ ਗੈਂਗਸਟਰ ਬਣਿਆ ਨਜ਼ਰ ਆ ਰਿਹਾ ਹੈ। ਕਾਕਾ ਆਪਣੀ ਪਹਿਲੀ ਫਿਲਮ ਨੂੰ ਲੈ ਕੇ ਕਾਫੀ ਉਤਸ਼ਾਹਿਤ ਸੀ। ਉਸਨੇ ਆਪਣੀ ਫਿਲਮ ਦੀ ਪ੍ਰਮੋਸ਼ਨ ਲਈ ਕੋਈ ਕਸਰ ਨਹੀਂ ਛੱਡੀ। ਇਸ ਤੋਂ ਇਲਾਵਾ ਹਾਲ ਹੀ ਵਿੱਚ ਪੰਜਾਬੀ ਗਾਇਕ ਕਾਕਾ ਫਿਲਮ ਦੀ ਪੂਰੀ ਸਟਾਰ ਕਾਸਟ ਨਾਲ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿੱਖੇ ਨਤਮਸਤਕ ਹੋਏ।
ਦੱਸ ਦੇਈਏ ਕਿ ਇਸ ਦੌਰਾਨ ਪੰਜਾਬੀ ਗਾਇਕ ਬੇਹੱਦ ਖੁਸ਼ ਨਜ਼ਰ ਆਇਆ। ਇਸ ਮੌਕੇ ਫਿਲਮ ਟੀਮ ਨੇ ਗੁਰੂ ਘਰ ਵਿੱਚ ਮੱਥਾ ਟੇਕਿਆ ਤੇ ਸਰਬਤ ਦੇ ਭਲੇ ਦੀ ਅਰਦਾਸ ਕੀਤੀ। ਫਿਲਮ ਨੂੰ ਲੈ ਕੇ ਵਾਹਿਗੁਰੂ ਅੱਗੇ ਫਿਲਮ ਦੀ ਚੜ੍ਹਦੀ ਕਲਾ ਦੀ ਕਾਮਨਾ ਕੀਤੀ, ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਦੱਸਿਆ ਕਿ ਚਿੱਟੇ ਦੇ ਰਾਹੀਂ ਵ੍ਹਾਈਟ ਨੂੰ ਬਾਹਰ ਬਹੁਤ ਗ਼ਲਤ ਤਰੀਕੇ ਦੇ ਨਾਲ ਪੇਸ਼ ਕੀਤਾ ਗਿਆ ਉਨਾ ਕਿਹਾ ਕਿ ਵ੍ਹਾਈਟ ਮੁਹੱਬਤ ਦਾ ਰੰਗ ਹੈ, ਵ੍ਹਾਈਟ ਅਮਨ ਸ਼ਾਂਤੀ ਦਾ ਰੰਗ ਹੈ।
View this post on Instagram
ਉਨ੍ਹਾਂ ਅੱਗੇ ਗੱਲ ਕਰਦੇ ਹੋਏ ਕਿਹਾ ਕਿ ਵ੍ਹਾਈਟ ਚਿੱਟਾ ਜਿਹਨੂੰ ਨਸ਼ੇ ਨਾਲ ਜੋੜਿਆ ਜਾਂਦਾ ਹੈ, ਉਸ ਨੂੰ ਲੈ ਕੇ ਨਹੀਂ ਹੈ। ਇਸ ਦੌਰਾਨ ਫ਼ਿਲਮ ਦੇ ਕਲਾਕਾਰਾਂ ਨੇ ਦੱਸਿਆ ਕਿ ਇਹ ਗੈਂਗ ਵਾਰ ਦੇ ਉੱਤੇ ਫਿਲਮ ਬਣਾਈ ਗਈ ਹੈ। ਉਹਨਾਂ ਕਿਹਾ ਹਰ ਵਰਗ ਅਤੇ ਉਮਰ ਯੂਥ ਦੇ ਨਾਲ ਇਹ ਫਿਲਮ ਮੇਲ ਖਾਂਦੀ ਹੈ। ਇਸ ਵਿੱਚ ਵਿਖਾਇਆ ਗਿਆ ਹੈ ਕਿ ਕਿਵੇਂ ਸਿਆਸਤਦਾਨ ਯੂਥ ਨੂੰ ਇਸਤੇਮਾਲ ਕਰਦੀ ਹੈ, ਯੂਨੀਵਰਸਿਟੀ ਦੇ ਮੁੰਡੇ ਕੁੜੀਆਂ ਉੱਤੇ ਹੀ ਰੀਅਲ ਲਾਈਫ ਤੇ ਬਣਾਈ ਗਈ ਹੈ। ਫਿਲਹਾਲ ਕਾਕਾ ਦੀ ਫਿਲਮ ਸਿਨੇਮਾਘਰਾਂ ਵਿੱਚ ਕੀ ਕਮਾਲ ਦਿਖਾਉਂਦੀ ਹੈ, ਇਹ ਵੇਖਣਾ ਬੇਹੱਦ ਮਜ਼ੇਦਾਰ ਰਹੇਗਾ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।