Punjabi Singer Kamal Khan: ਕਮਲ ਖਾਨ ਦੀ ਬੇਟੀ Laiba ਹੈ ਬੇਹੱਦ ਕਿਊਟ, ਦੇਖੋ ਪਤਨੀ ਤੇ ਬੱਚੀ ਨਾਲ Pics
Punjabi Singer Kamal Khan Daughter: ਪੰਜਾਬੀ ਗਾਇਕ ਕਮਲ ਖ਼ਾਨ (Kamal Khan) ਉਨ੍ਹਾਂ ਪੰਜਾਬੀ ਸਿਤਾਰਿਆਂ ਵਿੱਚੋਂ ਇੱਕ ਹਨ, ਜਿਨ੍ਹਾਂ ਨੇ ਆਪਣੇ ਦਮ ਤੇ ਪੰਜਾਬੀਆਂ ਵਿੱਚ ਵੱਖਰੀ ਪਛਾਣ ਬਣਾਈ ਹੈ। ਉਨ੍ਹਾਂ ਨੇ ਆਪਣੀ ਗਾਇਕੀ ਨਾਲ ਦਰਸ਼ਕਾਂ...
Punjabi Singer Kamal Khan Daughter: ਪੰਜਾਬੀ ਗਾਇਕ ਕਮਲ ਖ਼ਾਨ (Kamal Khan) ਉਨ੍ਹਾਂ ਪੰਜਾਬੀ ਸਿਤਾਰਿਆਂ ਵਿੱਚੋਂ ਇੱਕ ਹਨ, ਜਿਨ੍ਹਾਂ ਨੇ ਆਪਣੇ ਦਮ ਤੇ ਪੰਜਾਬੀਆਂ ਵਿੱਚ ਵੱਖਰੀ ਪਛਾਣ ਬਣਾਈ ਹੈ। ਉਨ੍ਹਾਂ ਨੇ ਆਪਣੀ ਗਾਇਕੀ ਨਾਲ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ ਹੈ। ਕਲਾਕਾਰ ਆਪਣੇ ਸੋਸ਼ਲ ਮੀਡੀਆਂ ਰਾਹੀਂ ਪ੍ਰਸ਼ੰਸ਼ਕਾਂ ਵਿੱਚ ਹਮੇਸ਼ਾ ਐਕਟਿਵ ਰਹਿੰਦਾ ਹੈ। ਉਹ ਅਕਸਰ ਆਪਣੀ ਪਤਨੀ ਅਤੇ ਬੱਚੀ ਨਾਲ ਪਿਆਰੀਆਂ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ। ਜਿਨ੍ਹਾਂ ਉੱਪਰ ਫੈਨਜ਼ ਵੀ ਆਪਣਾ ਖੂਬ ਪਿਆਰ ਲੁਟਾਉਂਦੇ ਹਨ। ਇਸ ਵਿਚਕਾਰ ਅਸੀ ਤੁਹਾਨੂੰ ਕਮਲ ਖਾਨ ਦੀ ਧੀ ਦੀਆਂ ਖਾਸ ਤਸਵੀਰਾਂ ਦਿਖਾਉਣ ਜਾ ਰਹੇ ਹਾਂ। ਤੁਸੀ ਵੀ ਵੇਖੋ ਇਹ ਤਸਵੀਰਾਂ...
View this post on Instagram
ਦੱਸ ਦੇਈਏ ਕਿ ਇਸ ਵੀਡੀਓ ‘ਚ ਕਮਲ ਖਾਨ ਆਪਣੀ ਧੀ ਦੇ ਨਾਲ ਮਸਤੀ ਕਰਦੇ ਹੋਏ ਦਿਖਾਈ ਦੇ ਰਹੇ ਹਨ। ਕਲਾਕਾਰ ਵੱਲੋਂ ਸੋਸ਼ਲ ਮੀਡੀਆ ਉੱਪਰ ਅਜਿਹੀਆਂ ਬਹੁਤ ਘੱਟ ਵੀਡੀਓ ਅਤੇ ਤਸਵੀਰਾਂ ਹਨ ਜੋ ਪਰਿਵਾਰ ਦੇ ਨਾਲ ਸਾਂਝੇ ਕੀਤੇ ਜਾਂਦੇ ਹਨ।
View this post on Instagram
ਕਮਲ ਖਾਨ ਵੱਲੋਂ ਸਾਂਝੀ ਕੀਤੀ ਗਈ ਇਹ ਵੀਡੀਓ ਸਾਲ 2022 ਦੀ ਹੈ। ਜਿਸ ਵਿੱਚ ਕਲਾਕਾਰ ਦੀ ਧੀ ਦੀ ਕਿਊਟਨੇਸ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ ਸੀ।
View this post on Instagram
ਦੱਸ ਦੇਈਏ ਕਿ ਕਮਲ ਖਾਨ ਨੇ ਹਾਲ ਹੀ ਵਿੱਚ ਬਾਲੀਵੁੱਡ ਗਾਇਕ ਅਤੇ ਕੰਪੋਜ਼ਰ ਸ਼ੇਖਰ ਰਵਜਿਆਨੀ ਨਾਲ ਮੁਲਾਕਾਤ ਕੀਤੀ ਸੀ। ਜਿਸ ਦੀ ਤਸਵੀਰ ਕਮਲ ਖਾਨ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਇੰਸਟਾਗ੍ਰਾਮ ਉੱਪਰ ਸਾਂਝੀ ਕੀਤੀ।
ਵਰਕ ਫਰੰਟ ਦੀ ਗੱਲ ਕਰੀਏ ਤਾਂਉਨ੍ਹਾਂ ਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ। ਉਨ੍ਹਾਂ ਦੇ ਗੀਤਾਂ ਨੂੰ ਸਰੋਤਿਆਂ ਵੱਲੋਂ ਭਰਵਾਂ ਹੁੰਗਾਰਾ ਮਿਲਦਾ ਰਿਹਾ ਹੈ। ਇਸ ਤੋਂ ਇਲਾਵਾ ਕਲਾਕਾਰ ਖੁਦ ਨਾਲ ਜੁੜੀ ਅਪਡੇਟਸ ਅਕਸਰ ਪ੍ਰਸ਼ੰਸ਼ਕਾਂ ਨਾਲ ਸਾਂਝੀ ਕਰਦੇ ਰਹਿੰਦੇ ਹਨ।