Karan Aujla: ਕਰਨ ਔਜਲਾ ਦਾ ਮੀਡੀਆ ਤੇ ਫੁੱਟਿਆ ਗੁੱਸਾ, ਸ਼ਾਰਪੀ ਘੁੰਮਣ ਨਾਲ ਨਾਂ ਜੋੜਨ ਤੇ ਸੁਣਾਈਆਂ ਕਰਾਰੀਆਂ ਗੱਲਾਂ
Karan Aujla On Sharpy Ghuman: ਪੰਜਾਬੀ ਗਾਇਕ ਕਰਨ ਔਜਲਾ ਇਨ੍ਹੀਂ ਦਿਨੀਂ ਸੁਰਖੀਆਂ ਵਿੱਚ ਹਨ। ਕਲਾਕਾਰ ਪ੍ਰੋਫੈਸ਼ਨਲ ਦੇ ਨਾਲ-ਨਾਲ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਖੂਬ ਚਰਚਾ ਵਿੱਚ ਹੈ। ਦਰਅਸਲ, ਹਾਲ ਹੀ ਵਿੱਚ ਪੰਜਾਬ ਸਰਕਾਰ ਦੀ AGTF ਵੱਲੋਂ...
Karan Aujla On Sharpy Ghuman: ਪੰਜਾਬੀ ਗਾਇਕ ਕਰਨ ਔਜਲਾ ਇਨ੍ਹੀਂ ਦਿਨੀਂ ਸੁਰਖੀਆਂ ਵਿੱਚ ਹਨ। ਕਲਾਕਾਰ ਪ੍ਰੋਫੈਸ਼ਨਲ ਦੇ ਨਾਲ-ਨਾਲ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਖੂਬ ਚਰਚਾ ਵਿੱਚ ਹੈ। ਦਰਅਸਲ, ਹਾਲ ਹੀ ਵਿੱਚ ਪੰਜਾਬ ਸਰਕਾਰ ਦੀ AGTF ਵੱਲੋਂ ਔਜਲਾ ਦੇ ਮੈਨੇਜਰ ਸ਼ਾਰਪੀ ਘੁੰਮਣ ਸਣੇ 8 ਲੋਕਾਂ ਨੂੰ ਸ਼ਿਕੰਜੇ ਵਿੱਚ ਲਿਆ ਗਿਆ। ਹਾਲਾਂਕਿ ਇਸ ਦੌਰਾਨ ਸ਼ਾਰਪੀ ਘੁੰਮਣ ਦਾ ਨਾਂ ਲਗਾਤਾਰ ਕਰਨ ਔਜਲਾ ਨਾਲ ਜੋੜਿਆ ਜਾ ਰਿਹਾ ਹੈ। ਜਿਸ ਉੱਪਰ ਕਲਾਕਾਰ ਨੇ ਆਪਣਾ ਗੁੱਸਾ ਕੱਢਿਆ ਹੈ। ਉਨ੍ਹਾਂ ਸ਼ਾਰਪੀ ਘੁੰਮਣ ਨਾਲ ਆਪਣਾ ਨਾਂ ਜੋੜੇ ਜਾਣ ਤੇ ਸਪਸ਼ੀਕਰਨ ਦਿੱਤਾ ਹੈ। ਦੇਖੋ ਕਲਾਕਾਰ ਦੀ ਇਹ ਪੋਸਟ...
ਮੀਡੀਆ ਦੇ ਮੈਂਬਰ ਤੇ ਭੈਣ ਭਰਾ ਜਿਹੜੇ ਮੈਨੂੰ ਪਿਆਰ ਕਰਦੇ ਆ ਉਹਨਾਂ ਨੂੰ ਕੁਝ ਕੁ ਗੱਲਾਂ ਕਹਿਣੀਆਂ ਜਿਹੜੀਆਂ ਮੈਂ ਜਰੂਰੀ ਸਮਝਦਾ ਹਾਂ ਏਸ ਟਾਈਮ ਕਰਨੀਆਂ।ਕਿਉਂਕਿ ਕਈ ਗੱਲਾਂ ਟਾਈਮ ‘ਤੇ ਹੀ ਕਲੀਅਰ ਕਰ ਦੇਣੀਆਂ ਚਾਹੀਦੀਆਂ ਨੇ। ਪਹਿਲਾਂ ਜਿਹੜੀ ਵੀਡੀਓ ਆਈ ਮੈਂ ਉਦੇ ਬਾਰੇ ਵੀ ਕਲੈਰੀਫਿਕੇਸ਼ਨ ਦਿੱਤੀ ਜਿੰਨੀ ਹੋ ਸਕੀ ਤੇ ਕੱਲ੍ਹ ਆਹ ਵੀਡੀਓ ਦੇਖੀ ਵੀ ”ਕਰਨ ਔਜਲਾ ਦਾ ਦੋਸਤ ਗ੍ਰਿਫਤਾਰ’। ਯਾਰ ਮੈਨੂੰ ਇੱਕ ਗੱਲ ਦੱਸੋ ਮੀਡੀਆ ਆਲੇ ਵੀ ਜੇ ਮੇਰਾ ਕੋਈ ਦੋਸਤ ਸੀ ਜਾਂ ਨਹੀਂ, ਜੋ ਉਨੇ ਕੀਤਾ ਉਸਦਾ ਹਰਜ਼ਾਨਾ ਉਹ ਭਰ ਰਿਹਾ।
ਮੇਰਾ ਨਾਮ ਨਾਲ ਕਿਉਂ ਹਰ ਵਾਰ? ਮੈਂ ਕੀ ਕੀਤਾ? ਤੇ ਆਹ ਸਾਰਿਆਂ ਦਾ ਕੱਲਾ ਫ੍ਰੈਂਡ ਮੈਂ ਹੀ ਹਾਂ? ਮੇਰੀ ਸ਼ਾਇਦ ਉਹ ਬੰਦੇ ਨਾਲ ਪਿਛਲੇ 2 ਸਾਲ ਤੋਂ ਗੱਲ ਵੀ ਨਾ ਹੋਈ ਹੋਵੇ। ਤੇ ਜੇ ਮੈਂ ਪਹਿਲਾਂ ਜਾਣਦਾ ਵੀ ਸੀ ਕੀ ਮੇਰੇ ਤੋਂ ਕੋਈ ਪੁੱਛਕੇ ਆਪਣਾ ਲਾਈਫ ਦੇ ਗੁੱਡ/ਬੈਡ ਡਿਸੀਜ਼ਨ ਲੈਂਦਾ? ਮੈਂ ਕੱਲਾ ਨੀਂ ਜਿਹਦੀਆਂ ਪੋਸਟਾਂ ਜਾਂ ਵੀਡੀਓਜ਼ ਨੇ ਕਿਸੇ ਨਾਲ ਹੋਰ ਬਹੁਤ ਇੰਡਸਟਰੀ ਦੇ ਬੰਦੇ ਆ ਤੇ ਸਾਰਿਆਂ ਦਾ ਇਹੀ ਕਸੂਰ ਆ ਵੀ ਉਹ ਪੰਜਾਬ ਲਈ ਕੰਮ ਕਰ ਰਹੇ ਆ। ਤੇ ਆਪਣੇ ਪਰਿਵਾਰਾਂ ਦਾ ਢਿੱਡ ਭਰ ਰਹੇ ਆ ਆਪਣੇ ਕੰਮ ਦੇ ਜ਼ਰੀਏ ਤੇ ਜਦ ਕੋਈ ਚੈੱਨਲ ਖਬਰ ਲਾਉਂਦਾ ਵੀ ”ਕਰਨ ਔਜ਼ਲਾ ਦਾ ਸਾਥੀ ਗ੍ਰਿਫਤਾਰ” ਮੈਨੂੰ ਇਹ ਦੱਸੋ ਵੀ ਜਿਹੜਾ ਗ੍ਰਿਫਤਾਰ ਹੋਇਆ ਉਦਾ ਕੋਈ ਨਾਮ ਹੈਨੀ?
ਮੈਂ ਆਪਣਾ ਕੰਮ ਕਰ ਰਿਹਾ ਤੇ ਸਰਵਾਈਵ ਕਰਨ ਦੀ ਕੋਸ਼ਿਸ਼ ਕਰ ਰਿਹਾ ਬਾਕੀ ਸਾਰੇ ਕਲਾਕਾਰਾਂ ਵਾਂਗ।4 ਵਾਰੀ ਐਕਸਟੌਰਸ਼ਨ ਦਾ ਸ਼ਿਕਾਰ ਹੋਇਆ ਤੇ 5 ਵਾਰ ਮੇਰੇ ਘਰ ‘ਤੇ ਫਾਇਰਿੰਗ ਹੋਈ ਕਦੇ ਇਸ ਵਾਰੇ ਤਾਂ ਕਿਸੇ ਚੈਨਲ ਨੇ ਖਬਰ ਨੀਂ ਚਲਾਈ ਕਿ ਇਨ੍ਹਾਂ ਨਾਲ ਗਲਤ ਹੋ ਰਿਹਾ।ਸੋ ਮੀਡੀਆ ਆਲਿਆਂ ਨੂੰ ਬੇਨਤੀ ਆ ਵੀ ਅੱਜ ਤੋਂ ਜੇ ਕੋਈ ਬਿਨਾਂ ਇਨਫਾਰਮੇਸ਼ਨ ਇਕੱਠੀ ਕਰੇ ਜਾਂ ਬਿਨਾਂ ਕਿਸੇ ਪਰੂਫ ਤੋਂ ਮੇਰਾ ਨਾਮ ਧੱਕੇ ਨਾਲ ਡੀਫੇਮ ਕਰਨ ਦੀ ਕੋਸ਼ਿਸ਼ ਕਰਦਾ ਤਾਂ ਮੈਂ ਸਿੱਧਾ ਲੀਗਲ ਐਕਸ਼ਨ ਲਊਂਗਾ।ਮੇਰੀ ਲੀਗਲ ਟੀਮ ਆਲਰੈਡੀ ਇਸ ਚੀਜ ਤੇ ਕੰਮ ਕਰ ਰਹੀ ਆ। ਇੱਕ ਗੱਲ ਜਰੂਰ ਸਮਝ ਆ ਚੁੱਕੀ ਆ ਵੀ ਬੰਦੇ ਨੂੰ ਮਰਨ ਦੀ ਲੋੜ ਪੈਂਦੀ ਆ ਆਪਣੇ ਆਪ ਨੂੰ ਪਰੂਫ ਕਰਨ ਲਈ। ਇਹ ਸੱਚਾਈ ਆ, ਤੁਸੀਂ ਵੀ ਸਾਰੇ ਗਏ ਤੋਂ ਈ ਮੁੱਲ ਪਾਉਣੇ ਓ, ਸ਼ਰਮ ਆਉਣੀ ਚਾਹੀਦੀ। ਫਿਲਹਾਲ ਕਰਨ ਔਜਲਾ ਦੀ ਇਸ ਪੋਸਟ ਨੂੰ ਦੇਖ ਤੁਸੀ ਕਹਿ ਸਕਦੇ ਹੋ ਕਿ ਕਲਾਕਾਰ ਨੇ ਬੇਹੱਦ ਪਰੇਸ਼ਾਨ ਹੋ ਇਹ ਪੋਸਟ ਸਾਂਝੀ ਕੀਤੀ ਹੈ।