Singer Kaur B: ਗਾਇਕਾ ਕੌਰ ਬੀ ਦਾ ਹੌਟ ਅੰਦਾਜ਼ ਚਰਚਾ 'ਚ, ਪ੍ਰਸ਼ੰਸ਼ਕ ਬੋਲੇ- ਜੱਟੀ ਅੱਗ ਵੇ, ਦੇਖੀ ਨਾ ਜਾਵੇ...
Singer Kaur B new look: ਪੰਜਾਬੀ ਗਾਇਕਾ ਕੌਰ ਬੀ ਮਿਊਜ਼ਿਕ ਇੰਡਸਟਰੀ ਦਾ ਜਾਣਿਆ ਪਛਾਣਿਆ ਨਾਂ ਹੈ। ਕੌਰ ਬੀ ਨਾ ਸਿਰਫ ਆਪਣੇ ਗੀਤਾਂ ਸਗੋਂ ਪੰਜਾਬੀ ਸੂਟਾਂ ਵਿੱਚ ਲੁੱਕ ਦੇ ਚੱਲਦੇ ਵੀ ਚਰਚਾ ਵਿੱਚ ਰਹਿੰਦੀ ਹੈ। ਗਾਇਕਾ ਦੇ ਸੂਟਾਂ ਵਾਲੀ ...
Singer Kaur B new look: ਪੰਜਾਬੀ ਗਾਇਕਾ ਕੌਰ ਬੀ ਮਿਊਜ਼ਿਕ ਇੰਡਸਟਰੀ ਦਾ ਜਾਣਿਆ ਪਛਾਣਿਆ ਨਾਂ ਹੈ। ਕੌਰ ਬੀ ਨਾ ਸਿਰਫ ਆਪਣੇ ਗੀਤਾਂ ਸਗੋਂ ਪੰਜਾਬੀ ਸੂਟਾਂ ਵਿੱਚ ਲੁੱਕ ਦੇ ਚੱਲਦੇ ਵੀ ਚਰਚਾ ਵਿੱਚ ਰਹਿੰਦੀ ਹੈ। ਗਾਇਕਾ ਦੇ ਸੂਟਾਂ ਵਾਲੀ ਲੁੱਕ ਤੇ ਅਕਸਰ ਪ੍ਰਸ਼ੰਸ਼ਕਾਂ ਨੂੰ ਫਿਦਾ ਹੁੰਦੇ ਹੋਏ ਦੇਖਿਆ ਜਾਂਦਾ ਹੈ। ਇਸ ਵਿਚਕਾਰ ਕੌਰ ਬੀ ਦਾ ਨਵਾਂ ਲੁੱਕ ਸਾਹਮਣੇ ਆਇਆ ਹੈ। ਜਿਸ ਨੇ ਹਰ ਕਿਸੇ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਕੌਰ ਬੀ ਦਾ ਇਹ ਨਵਾਂ ਬੋਲਡ ਲੁੱਕ ਪ੍ਰਸ਼ੰਸ਼ਕਾਂ ਦਾ ਵੀ ਮਨ ਮੋਹ ਰਿਹਾ ਹੈ। ਤੁਸੀ ਵੀ ਵੇਖੋ ਕੌਰ ਬੀ ਦੀਆਂ ਨਵੀਆਂ ਤਸਵੀਰਾਂ ਵਿੱਚ ਹੌਟ ਅੰਦਾਜ਼...
View this post on Instagram
ਦਰਅਸਲ, ਹਾਲ ਹੀ ਵਿੱਚ ਗਾਇਕਾ ਕੌਰ ਬੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਇੰਸਟਾਗ੍ਰਾਮ ਉੱਪਰ ਆਪਣੀਆਂ ਹੌਟ ਲੁੱਕ ਵਾਲੀਆਂ ਤਸਵੀਰਾਂ ਸਾਂਝੀਆਂ ਕੀਤੀਆ ਹਨ। ਜਿਨ੍ਹਾਂ ਤੋਂ ਪ੍ਰਸ਼ੰਸ਼ਕ ਵੀ ਆਪਣੀਆਂ ਨਜ਼ਰਾਂ ਨਹੀਂ ਹਟਾ ਪਾ ਰਹੇ। ਇਨ੍ਹਾਂ ਤਸਵੀਰਾਂ ਉੱਪਰ ਪੰਜਾਬੀ ਗਾਇਕ ਸਿਮਰਨ ਕੌਰ ਨੇ ਕਮੈਂਟ ਕਰ ਲਿਖਿਆ, ਪ੍ਰੈਟੀ... ਇਸ ਤੋਂ ਇਲਾਵਾ ਕੌਰ ਬੀ ਦੇ ਹੌਟ ਅੰਦਾਜ਼ ਉੱਪਰ ਪ੍ਰਸ਼ੰਸ਼ਕ ਵੀ ਲਗਾਤਾਰ ਕੂਮੈਂਟ ਕਰ ਰਹੇ ਹਨ। ਇੱਕ ਯੂਜ਼ਰ ਨੇ ਕੂਮੈਂਟ ਕਰ ਲਿਖਿਆ, ਜੱਟੀ ਅੱਗ ਵੇ, ਦੇਖੀ ਨਾ ਜਾਵੇ ਲੱਗ ਵੇ... ਬਹੁਤ ਸਾਰਾ ਪਿਆਰ ਕੌਰ ਬੀ ਮਿਊਜ਼ਿਕ... ਨਵੇਂ ਗੀਤ ਦਾ ਇੰਤਜ਼ਾਰ...
View this post on Instagram
ਕਾਬਿਲੇਗੌਰ ਹੈ ਕਿ ਕੌਰ ਬੀ ਆਪਣੇ ਸੋਸ਼ਲ ਮੀਡੀਆ ਹੈਂਡਲ ਰਾਹੀਂ ਪ੍ਰਸ਼ੰਸ਼ਕਾਂ ਵਿੱਚ ਹਮੇਸ਼ਾ ਐਕਟਿਵ ਰਹਿੰਦੀ ਹੈ। ਉਹ ਆਪਣੀਆਂ ਤਸਵੀਰਾਂ ਦੇ ਨਾਲ-ਨਾਲ ਸ਼ਾਨਦਾਰ ਰੀਲਜ਼ ਵੀ ਸਾਂਝੇ ਕਰਦੀ ਰਹਿੰਦੀ ਹੈ। ਕੌਰ ਬੀ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਹਾਲੇ ਤੱਕ ਕਈ ਸੁਪਰਹਿੱਟ ਗੀਤ ਦੇ ਚੁੱਕੀ ਹੈ। ਉਸਦੇ ਹਰ ਗੀਤ ਨੂੰ ਦਰਸ਼ਕਾਂ ਦਾ ਭਰਮਾ ਹੁੰਗਾਰਾ ਮਿਲਿਆ ਹੈ। ਦੱਸ ਦੇਈਏ ਕਿ ਕੌਰ ਬੀ ਗਾਇਕ ਅਤੇ ਐਂਕਰ ਰਵਨੀਤ ਨਾਲ ਆਖਰੀ ਵਾਰ ਗੀਤ ਸੁਰਮਾ ਵਿੱਚ ਦੇਖੀ ਗਈ ਸੀ। ਫਿਲਹਾਲ ਗਾਇਕਾ ਨੇ ਆਪਣੇ ਕਿਸੇ ਨਵੇਂ ਗੀਤ ਦਾਂ ਐਲਾਨ ਨਹੀਂ ਕੀਤਾ ਹੈ। ਪਰ ਉਹ ਤਸਵੀਰਾਂ ਅਤੇ ਵੀਡੀਆ ਸਾਂਝੀਆਂ ਕਰ ਪ੍ਰਸ਼ੰਸ਼ਕਾਂ ਨਾਲ ਹਮੇਸ਼ਾ ਜੁੜੀ ਰਹਿੰਦੀ ਹੈ।