Mankirt Aulakh: ਮਨਕੀਰਤ ਔਲਖ ਦੇ ਕਬੱਡੀ ਕੋਚ ਦਾ ਦੇਹਾਂਤ, ਕਲਾਕਾਰ ਨੇ ਸਾਂਝੀ ਕੀਤੀ ਭਾਵੁਕ ਪੋਸਟ
Mankirt Aulakh kabaddi coach: ਪੰਜਾਬੀ ਗਾਇਕ ਮਨਕੀਰਤ ਔਲਖ ਆਪਣੇ ਪ੍ਰੋਫੈਸ਼ਨ ਦੇ ਨਾਲ-ਨਾਲ ਨਿੱਜੀ ਜ਼ਿੰਦਗੀ ਦੇ ਚੱਲਦੇ ਹਮੇਸ਼ਾ ਸੁਰਖੀਆਂ ਵਿੱਚ ਰਹਿੰਦੇ ਹਨ। ਉਹ ਆਪਣੀ ਗਾਇਕੀ ਦੇ ਨਾਲ-ਨਾਲ ਸਟਾਈਲਿਸ਼ ਅੰਦਾਜ਼ ਦੇ ਚੱਲਦੇ ਵੀ ਖੂਬ ਚਰਚਾ ਬਟੋਰਦੇ
Mankirt Aulakh kabaddi coach: ਪੰਜਾਬੀ ਗਾਇਕ ਮਨਕੀਰਤ ਔਲਖ ਆਪਣੇ ਪ੍ਰੋਫੈਸ਼ਨ ਦੇ ਨਾਲ-ਨਾਲ ਨਿੱਜੀ ਜ਼ਿੰਦਗੀ ਦੇ ਚੱਲਦੇ ਹਮੇਸ਼ਾ ਸੁਰਖੀਆਂ ਵਿੱਚ ਰਹਿੰਦੇ ਹਨ। ਉਹ ਆਪਣੀ ਗਾਇਕੀ ਦੇ ਨਾਲ-ਨਾਲ ਸਟਾਈਲਿਸ਼ ਅੰਦਾਜ਼ ਦੇ ਚੱਲਦੇ ਵੀ ਖੂਬ ਚਰਚਾ ਬਟੋਰਦੇ ਹਨ। ਦੱਸ ਦੇਈਏ ਕਿ ਮਨਕੀਰਤ ਅਕਸਰ ਆਪਣੇ ਮਾਤਾ ਪਿਤਾ ਅਤੇ ਪੁੱਤਰ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਪਰ ਸਾਂਝੀਆਂ ਕਰਦੇ ਰਹਿੰਦੇ ਹਨ। ਜਿਨ੍ਹਾਂ ਨੂੰ ਪ੍ਰਸ਼ੰਸਕਾਂ ਵੱਲੋਂ ਬੇਹੱਦ ਪਸੰਦ ਕੀਤਾ ਜਾਂਦਾ ਹੈ। ਇਸ ਵਿਚਾਲੇ ਕਲਾਕਾਰ ਵੱਲੋਂ ਇੱਕ ਬੁਰੀ ਖਬਰ ਸਾਹਮਣੇ ਕੀਤੀ ਗਈ ਹੈ।
ਦਰਅਸਲ, ਮਨਕੀਰਤ ਔਲਖ ਦੇ ਕਬੱਡੀ ਕੋਚ ਸਰਦਾਰ ਗੁਰਮੇਲ ਸਿੰਘ ਦਾ ਦੇਹਾਂਤ ਹੋ ਗਿਆ ਹੈ। ਇਸ ਉੱਪਰ ਸੋਗ ਜਤਾਉਂਦੇ ਹੋਏ ਪੰਜਾਬੀ ਕਲਾਕਾਰ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਦੀ ਸਟੋਰੀ ਵਿੱਚ ਇੱਕ ਭਾਵੁਕ ਪੋਸਟ ਸਾਂਝੀ ਕੀਤੀ ਹੈ। ਉਨ੍ਹਾਂ ਕਬੱਡੀ ਕੋਚ ਦੀ ਤਸਵੀਰ ਸ਼ੇਅਰ ਕਰ ਕੈਪਸ਼ਨ ਵਿੱਚ ਲਿਖਿਆ, ਹਮੇਸ਼ਾ ਹੱਸਦੇ ਅਤੇ ਚੜ੍ਹਦੀਕਲਾ ਵਿੱਚ ਰਹਿਣ ਵਾਲੇ ਸਾਡੇ ਕੋਚ ਸਾਬ੍ਹ ਸਰਦਾਰ ਗੁਰਮੇਲ ਸਿੰਘ ਡਿਰਬਾ ਅੱਜ ਸਰੀਰਕ ਤੌਰ ਤੇ ਸਾਡੇ ਵਿੱਚ ਨਹੀਂ ਰਹੇ। ਪਰ ਸਾਡੇ ਦਿਲ ਵਿੱਚ ਹਮੇਸ਼ਾ ਬੱਸਦੇ ਰਹਿਗੇ। ਵਾਹਿਗੁਰੂ ਉਨ੍ਹਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ...
ਗਾਇਕੀ ਤੋਂ ਪਹਿਲਾਂ ਕਬੱਡੀ ਖਿਡਾਰੀ ਸੀ ਮਨਕੀਰਤ ਔਲਖ
ਜਾਣਕਾਰੀ ਲਈ ਦੱਸ ਦੇਈਏ ਕਿ ਮਨਕੀਰਤ ਔਲਖ ਜੋ ਅੱਜ ਗਾਇਕ ਦੇ ਤੌਰ ਤੇ ਦੁਨੀਆ ਭਰ ਵਿੱਚ ਨਾਂਅ ਕਮਾ ਰਹੇ ਹਨ। ਇੱਕ ਸਮੇਂ ਉਹ ਕਬੱਡੀ ਪਲੇਅਰ ਰਹਿ ਚੁੱਕੇ ਹਨ। ਕਲਾਕਾਰ ਦੀਆਂ ਕਈ ਤਸਵੀਰਾਂ ਕਬੱਡੀ ਲੁੱਕ ਅਤੇ ਟੀਮ ਨਾਲ ਅਕਸਰ ਸੋਸ਼ਲ ਮੀਡੀਆ ਉੱਪਰ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਜੋ ਦਰਸ਼ਕਾਂ ਦਾ ਧਿਆਨ ਆਪਣੇ ਵੱਲ ਖਿੱਚ ਦੀਆਂ ਹਨ। ਉਨ੍ਹਾਂ ਨੂੰ ਦੇਖ ਤੁਸੀ ਇਸ ਗੱਲ ਦਾ ਅੰਦਾਜ਼ਾ ਨਹੀਂ ਲਗਾ ਸਕਦੇ ਕਿ ਉਹ ਕਦੇ ਕਬੱਡੀ ਖਿਡਾਰੀ ਵੀ ਰਹਿ ਚੁੱਕੇ ਹਨ। ਮਨਕੀਰਤ ਦੀ ਬਾੱਡੀ ਪਹਿਲਾਂ ਪੂਰੇ ਪਹਿਲਵਾਨਾਂ ਵਾਂਗ ਸੀ, ਹਾਲਾਂਕਿ ਹੁਣ ਕਲਾਕਾਰ ਪਹਿਲਾਂ ਨਾਲੋਂ ਜ਼ਿਆਦਾ ਫਿੱਟ ਦਿਖਾਈ ਦਿੰਦੇ ਹਨ।
ਵਰਕਫਰੰਟ ਦੀ ਗੱਲ ਕਰੀਏ ਤਾਂ ਮਨਕੀਰਤ ਔਲਖ ਦਾ ਹਾਲ ਹੀ 'ਚ ਗਾਣਾ 'ਲੱਕੀ ਨੰਬਰ 7' ਰਿਲੀਜ਼ ਹੋਇਆ ਸੀ। ਇਸ ਗਾਣੇ ਨੂੰ ਮਨਕੀਰਤ ਨਾਲ ਬਾਣੀ ਸੰਧੂ ਨੇ ਆਪਣੀ ਆਵਾਜ਼ ਦਿੱਤੀ ਸੀ। ਇਸ ਤੋਂ ਇਲਾਵਾ ਮਨਕੀਰਤ ਨੇ ਆਪਣੀ ਫਿਲਮ 'ਬਰਾਊਨ ਬੁਆਏਜ਼' ਦੀ ਸ਼ੂਟਿੰਗ ਵੀ ਪੂਰੀ ਕਰ ਲਈ ਹੈ। ਇਹ ਫਿਲਮ ਇਸੇ ਸਾਲ ਰਿਲੀਜ਼ ਹੋ ਸਕਦੀ ਹੈ।