ਪੰਜਾਬੀ ਗਾਇਕ ਮਾਸਟਰ ਸਲੀਮ ਦਾ ਫਗਵਾੜਾ ਪੁਲਿਸ ਨੇ ਕੱਟਿਆ ਚਲਾਨ
ਫਗਵਾੜਾ ਵਿੱਚ ਪੁਲਿਸ ਨੇ ਪੰਜਾਬੀ ਗਾਇਕ ਮਾਸਟਰ ਸਲੀਮ ਦਾ ਚਲਾਨ ਕੱਟਿਆ ਹੈ ਹੈ। ਇਹ ਚਲਾਨ ਮਾਸਕ ਨਾ ਪਾਉਣ ਕਰਕੇ ਕੱਟਿਆ ਹੈ।
ਜੰਲਧਰ: ਫਗਵਾੜਾ ਵਿੱਚ ਪੁਲਿਸ ਨੇ ਪੰਜਾਬੀ ਗਾਇਕ ਮਾਸਟਰ ਸਲੀਮ ਦਾ ਚਲਾਨ ਕੱਟਿਆ ਹੈ ਹੈ। ਇਹ ਚਲਾਨ ਮਾਸਕ ਨਾ ਪਾਉਣ ਕਰਕੇ ਕੱਟਿਆ ਹੈ। ਮਾਸਟਰ ਸਲੀਮ ਆਪਣੇ ਸਾਥੀਆਂ ਨਾਲ ਬਗੈਰ ਮਾਸਕ ਫਾਰਚੂਨਰ ਕਾਰ ਵਿੱਚ ਜਾ ਰਹੇ ਸੀ। ਜਦੋਂ ਫਗਵਾੜਾ ਪੁਲਿਸ ਨੇ ਉਨ੍ਹਾਂ ਦਾ ਚਲਾਨ ਕਰ ਦਿੱਤਾ। ਸਲੀਮ ਤੇ ਸਬ ਇੰਸਪੈਕਟਰ ਦਰਮਿਆਨ ਬਹਿਸ ਵੀ ਹੋਈ ਹੈ।
ਵੀਡੀਓ ਵਿੱਚ ਸਾਫ ਦਿਖਾਈ ਦੇ ਰਿਹਾ ਹੈ ਕੀ ਮਾਸਟਰ ਸਲੀਮ ਤੇ ਉਸ ਦੇ ਸਾਥੀਆਂ ਨੇ ਮਾਸਕ ਨਹੀਂ ਪਾਏ ਤੇ ਪੁਲਿਸ ਅਫਸਰ ਨੇ ਉਸ ਦੀ ਗੱਡੀ ਨਾਕੇ 'ਤੇ ਰੋਕੀ। ਵੀਡੀਓ 'ਚ ਇਹ ਵੀ ਨਜ਼ਰ ਆ ਰਿਹਾ ਹੈ ਕਿ ਮਾਸਟਰ ਸਲੀਮ ਪਹਿਲਾਂ ਪੁਲਿਸ ਅਫਸਰ 'ਤੇ ਆਪਣੀ ਧੌਂਸ ਜਮਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਪਰ ਪੁਲਿਸ ਅਫਸਰ ਨੇ ਆਪਣੀ ਡੀਊਟੀ ਨੂੰ ਨਿਭਾਉਂਦੀਆਂ ਨਿਯਮਾਂ ਦਾ ਹਵਾਲਾ ਦਿੰਦਿਆਂ 1000 ਰੁਪਏ ਦਾ ਚਲਾਨ ਕੀਤਾ।
ਉੱਥੇ ਹੀ ਫਗਵਾੜਾ ਦੇ ਥਾਣਾ ਪ੍ਰਭਾਰੀ ਨਵਦੀਪ ਸਿੰਘ ਨੇ ਦੱਸਿਆ ਕਿ ਪਿਛਲੇ ਸਾਲ ਤੋਂ ਕੋਰੋਨਾ ਦੀ ਰੋਕਥਾਮ, ਫੈਲਾਅ ਨੂੰ ਰੋਕਣ ਲਈ ਸਰਕਾਰੀ ਅਮਲਾ ਲਗਾਤਾਰ ਲੋਕਾਂ ਨੂੰ ਜਾਗਰੂਕ ਕਰ ਰਹੇ ਹਨ ਪਰ ਲੋਕ ਅਜੇ ਵੀ ਨਹੀਂ ਮੰਨ ਰਹੇ ਜਿਸ ਕਰਕੇ ਸਖ਼ਤੀ ਕੀਤੀ ਗਈ ਹੈ ਤੇ ਪੁਲਿਸ ਅਫਸਰ ਭਾਰਤ ਭੂਸ਼ਣ ਨੇ ਮਾਸਟਰ ਸਲੀਮ ਦਾ ਚਾਲਾਨ ਕੀਤਾ ਹੈ।
ਦੱਸ ਦਈਏ ਕਿ ਪੰਜਾਬ ਵਿੱਚ ਇੱਕ ਵਾਰ ਫਿਰ ਤੋਂ ਕੋਰੋਨਾ ਦੇ ਮਰੀਜ਼ਾਂ 'ਚ ਲਗਾਤਾਰ ਵਾਧਾ ਵੇਖਣ ਨੂੰ ਮਿਲ ਰਿਹਾ ਹੈ ਜਿਸ ਕਰਕੇ ਪੰਜਾਬ ਸਰਕਾਰ ਨੇ ਸੂਬੇ ਦੇ ਜ਼ਿਲ੍ਹਿਆਂ 'ਚ ਨਾਈਟ ਕਰਫਿਊ ਦੀ ਸਮੇਂ ਸੀਮਾਂ ਰਾਤ 9 ਵਜੇ ਤੋਂ ਸਵੇਰੇ 5 ਵਜੇ ਤਕ ਕਰ ਦਿੱਤੀ ਹੈ। ਇਸ ਦੇ ਨਾਲ ਹੀ ਕੋਰੋਨਾ ਵਾਇਰਸ ਅੱਗੇ ਨਾ ਵਧੇ ਤੇ ਖਾਸ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਜਿਸ ਵਿੱਚ ਮਾਸਕ ਪਾਉਣਾ ਤੇ ਸੋਸ਼ਲ ਡਿਸਟੈਂਸ ਖਾਸ ਹੈ।
ਇਹ ਵੀ ਪੜ੍ਹੋ: 'The Big Bull' ਦਾ ਟ੍ਰੇਲਰ ਲਾਂਚ, ਵੱਡੇ ਅਦਾਕਾਰਾਂ ਦੀ ਜ਼ਬਰਦਸਤ ਝਲਕ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904