(Source: ECI/ABP News)
Singer Ninja: ਗਾਇਕ ਨਿੰਜਾ ਨੇ ਸਾਵਣ ਮਹੀਨੇ ਫੈਨਜ਼ ਨੂੰ ਦਿੱਤਾ ਡਬਲ ਤੋਹਫ਼ਾ, ਫਿਲਮ FMGH ਸਣੇ ਨਵੇਂ ਗੀਤ ਦੇ ਟੀਜ਼ਰ ਨਾਲ ਕੀਤਾ ਧਮਾਕਾ
Ninja-Fazilpuria MERE BABA BOLE Teaser Out: ਪੰਜਾਬੀ ਗਾਇਕ ਨਿੰਜਾ ਨੇ ਆਪਣੀ ਗਾਇਕੀ ਅਤੇ ਅਦਾਕਾਰੀ ਦੇ ਨਾਲ-ਨਾਲ ਸਟਾਈਲਿਸ਼ ਅੰਦਾਜ਼ ਨਾਲ ਪ੍ਰਸ਼ੰਸਕਾਂ ਦਾ ਮਨ ਮੋਹਿਆ ਹੈ। ਉਹ ਆਪਣੇ ਸੋਸ਼ਲ ਮੀਡੀਆ ਹੈਂਡਲ ਰਾਹੀਂ
![Singer Ninja: ਗਾਇਕ ਨਿੰਜਾ ਨੇ ਸਾਵਣ ਮਹੀਨੇ ਫੈਨਜ਼ ਨੂੰ ਦਿੱਤਾ ਡਬਲ ਤੋਹਫ਼ਾ, ਫਿਲਮ FMGH ਸਣੇ ਨਵੇਂ ਗੀਤ ਦੇ ਟੀਜ਼ਰ ਨਾਲ ਕੀਤਾ ਧਮਾਕਾ Punjabi singer Ninja gave double gift to Sawan month fans blasted with new song MERE BABA BOLE teaser from movie FMGH Singer Ninja: ਗਾਇਕ ਨਿੰਜਾ ਨੇ ਸਾਵਣ ਮਹੀਨੇ ਫੈਨਜ਼ ਨੂੰ ਦਿੱਤਾ ਡਬਲ ਤੋਹਫ਼ਾ, ਫਿਲਮ FMGH ਸਣੇ ਨਵੇਂ ਗੀਤ ਦੇ ਟੀਜ਼ਰ ਨਾਲ ਕੀਤਾ ਧਮਾਕਾ](https://feeds.abplive.com/onecms/images/uploaded-images/2023/07/15/feeb897a12cdbdd63ca13d7e5959d0481689390977457709_original.jpg?impolicy=abp_cdn&imwidth=1200&height=675)
Ninja-Fazilpuria MERE BABA BOLE Teaser Out: ਪੰਜਾਬੀ ਗਾਇਕ ਨਿੰਜਾ ਨੇ ਆਪਣੀ ਗਾਇਕੀ ਅਤੇ ਅਦਾਕਾਰੀ ਦੇ ਨਾਲ-ਨਾਲ ਸਟਾਈਲਿਸ਼ ਅੰਦਾਜ਼ ਨਾਲ ਪ੍ਰਸ਼ੰਸਕਾਂ ਦਾ ਮਨ ਮੋਹਿਆ ਹੈ। ਉਹ ਆਪਣੇ ਸੋਸ਼ਲ ਮੀਡੀਆ ਹੈਂਡਲ ਰਾਹੀਂ ਪ੍ਰਸ਼ੰਸਕਾਂ ਵਿੱਚ ਅਕਸਰ ਐਕਟਿਵ ਰਹਿੰਦੇ ਹਨ ਅਤੇ ਆਪਣੀਆਂ ਸ਼ਾਨਦਾਰ ਤਸਵੀਰਾਂ ਅਤੇ ਵੀਡੀਓ ਸਾਂਝੀਆਂ ਕਰਦੇ ਰਹਿੰਦੇ ਹਨ। ਇਸ ਵਿਚਾਲੇ ਨਿੰਜਾ ਵੱਲੋਂ ਆਪਣੇ ਪ੍ਰਸ਼ੰਸਕਾਂ ਨੂੰ ਸਾਵਣ ਮਹੀਨੇ ਦਾ ਧਮਾਕੇਦਾਰ ਤੋਹਫ਼ਾ ਦਿੱਤਾ ਗਿਆ ਹੈ। ਦਰਅਸਲ, ਪੰਜਾਬੀ ਗਾਇਕ ਨਿੰਜਾ ਨੇ ਆਪਣੇ ਨਵੇਂ ਗੀਤ ਦੇ ਨਾਲ-ਨਾਲ ਨਵੀਂ ਫਿਲਮ ਦੀ ਰਿਲੀਜ਼ ਡੇਟ ਦਾ ਐਲਾਨ ਕੀਤਾ ਹੈ। ਖਾਸ ਗੱਲ ਇਹ ਹੈ ਕਿ ਇਸ ਵਿੱਚ ਨਿੰਜਾ ਤੁਹਾਨੂੰ ਆਪਣੇ ਵੱਖਰੇ ਲੁੱਕ ਰਾਹੀਂ ਹੈਰਾਨ ਕਰ ਦੇਣਗੇ।
View this post on Instagram
ਦਰਅਸਲ, ਨਿੰਜਾ ਵੱਲੋਂ ਪਹਿਲਾ ਆਪਣੀ ਨਵੀਂ ਫਿਲਮ FMGH ਦੀ ਇੱਕ ਤਸਵੀਰ ਸ਼ੇਅਰ ਕਰ ਰਿਲੀਜ਼ ਡੇਟ ਦਾ ਐਲਾਨ ਕੀਤਾ ਗਿਆ। ਉਨ੍ਹਾਂ ਤਸਵੀਰ ਨੂੰ ਕੈਪਸ਼ਨ ਦਿੰਦੇ ਹੋਏ ਲਿਖਿਆ, 6 ਅਕਤੂਬਰ ਨੂੰ ਸਿਨੇਮਾਘਰਾਂ 'ਚ FMGH! ਇੰਤਜ਼ਾਰ ਨਹੀਂ ਕਰ ਸਕਦੇ! @its_ninja 🎬🧡
View this post on Instagram
ਦੱਸ ਦੇਈਏ ਕਿ ਇਸ ਫਿਲਮ ਵਿੱਚ ਅਦਾਕਾਰਾ Prreit Kamal ਪੰਜਾਬੀ ਕਲਾਕਾਰ ਨਿੰਜਾ ਨਾਲ ਸਕ੍ਰੀਨ ਸ਼ੇਅਰ ਕਰਦੇ ਹੋਏ ਦਿਖਾਈ ਦੇਵੇਗੀ। ਇਸ ਤੋਂ ਇਲਾਵਾ ਨਿੰਜਾ ਨੇ ਆਪਣੇ ਨਵੇਂ ਗੀਤ ਮੇਰਾ ਬਾਬਾ ਭੋਲਾ ਦਾ ਟੀਜ਼ਰ ਵੀ ਰਿਲੀਜ਼ ਕੀਤਾ ਹੈ। ਇਸ ਨੂੰ ਦੇਖ ਕਿਹਾ ਜਾ ਸਕਦਾ ਹੈ ਕਿ ਇਹ ਹਿੰਦੀ ਭਾਸ਼ਾ ਵਿੱਚ ਬਣਾਇਆ ਗਿਆ ਹੈ। ਇਸ ਗੀਤ ਵਿੱਚ ਹਰਿਆਣਵੀ ਗਾਇਕ ਫਾਜ਼ਿਲਪੁਰੀਆ ਵੀ ਆਪਣੀ ਨਵੀਂ ਲੁੱਕ ਵਿੱਚ ਦਿਖਾਈ ਦਿੱਤੇ।
ਫਿਲਹਾਲ ਨਿੰਜਾ ਦੇ ਨਵੇਂ ਗੀਤ ਮੇਰਾ ਬਾਬਾ ਭੋਲਾ ਦੇ ਟੀਜ਼ਰ ਨੂੰ ਪ੍ਰਸ਼ੰਸਕਾਂ ਦਾ ਖੂਬ ਪਿਆਰ ਮਿਲ ਰਿਹਾ ਹੈ। ਇਸ ਵਿੱਚ ਉਨ੍ਹਾਂ ਦੇ ਲੁੱਕ ਦੀ ਕਾਫੀ ਸ਼ਲਾਘਾ ਕੀਤੀ ਜਾ ਰਹੀ ਹੈ। ਨਿੰਜਾ ਦੀ ਨਵੀਂ ਫਿਲਮ ਸਣੇ ਹੁਣ ਦਰਸ਼ਕ ਪੂਰੇ ਗੀਤ ਦੇ ਰਿਲੀਜ਼ ਹੋਣ ਦਾ ਇੰਤਜ਼ਾਰ ਕਰ ਰਹੇ ਹਨ।
Read More: Diljit Dosanjh: ਦਿਲਜੀਤ ਦੋਸਾਂਝ ਨੇ ਕੁੜੀਆਂ ਦੀ ਤਾਰੀਫ਼ 'ਚ ਕਹੀ ਵੱਡੀ ਗੱਲ, ਮੁੰਡਿਆਂ ਨੂੰ ਲੈ ਬੋਲੇ...
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)