Preet Harpal: ਪ੍ਰੀਤ ਹਰਪਾਲ ਨੇ ਸੰਨੀ ਦਿਓਲ 'ਤੇ ਸਾਧਿਆ ਨਿਸ਼ਾਨਾ, ਬੋਲੇ- 'ਗਦਰ 2' ਲਈ ਮੁਬਾਰਕਾਂ, ਇੱਕ ਚੱਕਰ ਗੁਰਦਾਸਪੁਰ ਵੀ ਮਾਰ ਜਾਓ...
Preet Harpal On Sunny Deol: ਪ੍ਰੀਤ ਹਰਪਾਲ ਸੰਗੀਤ ਜਗਤ ਵਿੱਚ ਆਪਣੇ ਗੀਤਾਂ ਦੇ ਲਈ ਜਾਣੇ ਜਾਂਦੇ ਹਨ। ਉਹ ਆਪਣੀ ਦਮਦਾਰ ਗਾਇਕੀ ਦੇ ਦਮ ਤੇ ਪ੍ਰਸ਼ੰਸਕਾਂ ਦਾ ਮਨੋਰੰਜਨ ਕਰਦੇ ਆ ਰਹੇ ਹਨ। ਉਨ੍ਹਾਂ ਸੰਗੀਤ ਜਗਤ ਨੂੰ ਕਈ ਸੁਪਰਹਿੱਟ ਗੀਤ ਦਿੱਤੇ ਹਨ
Preet Harpal On Sunny Deol: ਪ੍ਰੀਤ ਹਰਪਾਲ ਸੰਗੀਤ ਜਗਤ ਵਿੱਚ ਆਪਣੇ ਗੀਤਾਂ ਦੇ ਲਈ ਜਾਣੇ ਜਾਂਦੇ ਹਨ। ਉਹ ਆਪਣੀ ਦਮਦਾਰ ਗਾਇਕੀ ਦੇ ਦਮ ਤੇ ਪ੍ਰਸ਼ੰਸਕਾਂ ਦਾ ਮਨੋਰੰਜਨ ਕਰਦੇ ਆ ਰਹੇ ਹਨ। ਉਨ੍ਹਾਂ ਸੰਗੀਤ ਜਗਤ ਨੂੰ ਕਈ ਸੁਪਰਹਿੱਟ ਗੀਤ ਦਿੱਤੇ ਹਨ। ਅੱਜ ਕਲਾਕਾਰ ਜਿਸ ਮੁਕਾਮ ਤੇ ਹੈ, ਇੱਥੇ ਪਹੁੰਚਣ ਲਈ ਉਨ੍ਹਾਂ ਸਖਤ ਸੰਘਰਸ਼ ਕੀਤਾ। ਪ੍ਰੀਤ ਹਰਪਾਲ ਦੀ ਗਾਇਕੀ ਦਾ ਜਾਦੂ ਨਾ ਸਿਰਫ ਦੇਸ਼ ਬਲਕਿ ਵਿਦੇਸ਼ ਬੈਠੇ ਪੰਜਾਬੀਆਂ ਨੂੰ ਵੀ ਮੋਹ ਰਿਹਾ ਹੈ। ਦੱਸ ਦੇਈਏ ਕਿ ਪੰਜਾਬੀ ਗਾਇਕ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਅਕਸਰ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ। ਇਸ ਵਿਚਾਲੇ ਪ੍ਰੀਤ ਹਰਪਾਲ ਨੇ ਸੰਨੀ ਦਿਓਲ ਨਾਲ ਆਪਣੀ ਤਸਵੀਰ ਸ਼ੇਅਰ ਕਰਦੇ ਹੋਏ ਬਾਲੀਵੁੱਡ ਅਦਾਕਾਰ ਤੇ ਨਿਸ਼ਾਨਾ ਸਾਧਿਆ ਹੈ।
ਦਰਅਸਲ, ਪ੍ਰੀਤ ਹਰਪਾਲ ਨੇ ਸੰਨੀ ਦਿਓਲ ਨਾਲ ਆਪਣੀ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ, ਸੰਨੀ ਭਾਜੀ ਗਦਰ 2 ਲਈ ਮੁਬਾਰਕਾਂ ਆਪ ਜੀ ਨੂੰ... ਇੱਧਰੋਂ ਵਿਹਲੇ ਹੋ ਕੇ ਇੱਕ ਚੱਕਰ ਗੁਰਦਾਸਪੁਰ ਵੀ ਮਾਰ ਜਾਓ... ਬਹੁਤ ਇੱਜ਼ਤ ਮਾਣ ਦਿੱਤਾ, ਤੁਹਾਨੂੰ ਸਾਡੇ ਲੋਕਾਂ ਨੇ, ਇੰਨਾ ਦਾ ਧਿਆਨ ਵੀ ਰੱਖੋ... ਇਸਦੇ ਨਾਲ ਹੀ ਪੰਜਾਬੀ ਗਾਇਕ ਨੇ ਇਸ ਪੋਸਟ ਨੂੰ ਕਈ ਨਿਊਜ਼ ਚੈਨਲਾਂ ਨੂੰ ਟੈਗ ਵੀ ਕੀਤਾ ਹੈ।
ਦੱਸ ਦੇਈਏ ਕਿ ਪੰਜਾਬੀ ਗਾਇਕ ਪ੍ਰੀਤ ਹਰਪਾਲ ਉਨ੍ਹਾਂ ਸਿਤਾਰਿਆਂ ਵਿੱਚੋਂ ਇੱਕ ਹੈ ਜੋ ਪੰਜਾਬ ਨਾਲ ਜੁੜੇ ਮੁੱਦਿਆਂ ਉੱਪਰ ਖੁੱਲ੍ਹ ਕੇ ਆਪਣੇ ਵਿਚਾਰ ਰੱਖਦੇ ਹਨ। ਇਸ ਤੋਂ ਪਹਿਲਾਂ ਕਲਾਕਾਰ ਨੂੰ ਕਿਸਾਨ ਅੰਦੋਲਨ ਅਤੇ ਪੰਜਾਬ ਵਿੱਚ ਹੜ੍ਹਾਂ ਦੀ ਸਥਿਤੀ ਉੱਪਰ ਵੀ ਗੱਲ ਕਰਦੇ ਹੋਏ ਦੇਖਿਆ ਗਿਆ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਪ੍ਰੀਤ ਹਰਪਾਲ ਵੱਲੋਂ ਕਿਸਾਨ ਅੰਦੋਲਨ ਦੌਰਾਨ ਸੰਨੀ ਦਿਓਲ ਉੱਪਰ ਵੱਡਾ ਬਿਆਨ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਸੀ ਕਿ ਸੰਨੀ ਨੂੰ ਇਸਤੀਫ਼ਾ ਦੇ ਦੇਣਾ ਚਾਹੀਦਾ ਹੈ।
ਫਿਲਹਾਲ ਪ੍ਰੀਤ ਹਰਪਾਲ ਦੀ ਇਸ ਪੋਸਟ ਉੱਪਰ ਪ੍ਰਸ਼ੰਸਕ ਵੀ ਕਮੈਂਟ ਕਰ ਸੰਨੀ ਦਿਓਲ ਉੱਪਰ ਆਪਣਾ ਗੁੱਸਾ ਕੱਢ ਰਹੇ ਹਨ। ਇੱਕ ਯੂਜ਼ਰ ਨੇ ਕਮੈਂਟ ਕਰ ਲਿਖਿਆ, ਤੁਸੀ ਚਾਹ ਪਕੌੜਿਆਂ ਦੀ ਤਿਆਰੀ ਕਰੋ ਤੁਹਾਡਾ ਕਹਿਣਾ ਮੋੜਨਾ ਹੀ ਨਹੀ ਸੰਨੀ ਨੇ ਪਰ ਤੁਸੀ ਕਿਸਾਨ ਅੰਦੋਲਨ ਵੇਲੇ ਕਿਓ ਨਹੀ ਕਿਹਾ ਕਿ ਪੰਜਾਬ ਦਾ ਸਾਥ ਦਿਓ ਤੁਹਾਡੇ ਕਹਿਣ ਤੇ ਸ਼ਾਇਦ ਪੰਜਾਬ ਦੀ ਗੱਲ ਕਰ ਲੈਂਦੇ...
ਇੱਕ ਹੋਰ ਯੂਜ਼ਰ ਨੇ ਲਿਖਦੇ ਹੋਏ ਕਿਹਾ, ਚੀ ਲੱਸੀ ਦੇ ਛਿੱਟੇ ਕਿਉਂ ਮਾਰ ਦੇ ਹੋ ਏਹ ਬਾਲੀਵੁੱਡ ਵਾਲਿਆਂ ਦੇ, ਫੰਨੀ ਦਿਓਲ ਨੇਂ ਕੀ ਕੀਤਾ ਪੰਜਾਬ ਲਈ, ਪ੍ਰੀਤ ਬਾਈ ਇਸ ਨਾਲ ਫੋਟੋ ਪਾ ਕੇ ਕਿਉਂ ਆਪਣੀ ਬਣੀ ਬਣਾਈ ਖੂ ਚ ਪਾਉਣਾ ਯਰ...