![ABP Premium](https://cdn.abplive.com/imagebank/Premium-ad-Icon.png)
Sharry Mann: ਸ਼ੈਰੀ ਮਾਨ ਨੇ ਨਵੀਂ ਐਲਬਮ ਨੂੰ ਲੈ ਦਿੱਤਾ ਖਾਸ ਅਪਡੇਟ, ਗਾਇਕ ਬੋਲਿਆ- ਗਾਣੇ ਕੰਪਲੀਟ ਜਲਦ ਕਰਾਂਗਾ ਸ਼ੇਅਰ...
Sharry Mann new album Update: ਪੰਜਾਬੀ ਗਾਇਕ ਸ਼ੈਰੀ ਮਾਨ ਮਿਊਜ਼ਿਕ ਇੰਡਸਟਰੀ ਨੂੰ ਛੱਡਣ ਦੇ ਐਲਾਨ ਤੋਂ ਬਾਅਦ ਲਗਾਤਾਰ ਸੁਰਖੀਆਂ ਵਿੱਚ ਚੱਲ ਰਹੇ ਹਨ। ਦੱਸ ਦੇਈਏ ਕਿ ਗਾਇਕੀ ਦੇ ਖੇਤਰ ਵਿੱਚ ਆਪਣੇ ਨਾਂਅ ਦੇ ਝੰਡੇ ਗੱਢਣ ਵਾਲੇ ਸ਼ੈਰੀ ਮਾਨ
![Sharry Mann: ਸ਼ੈਰੀ ਮਾਨ ਨੇ ਨਵੀਂ ਐਲਬਮ ਨੂੰ ਲੈ ਦਿੱਤਾ ਖਾਸ ਅਪਡੇਟ, ਗਾਇਕ ਬੋਲਿਆ- ਗਾਣੇ ਕੰਪਲੀਟ ਜਲਦ ਕਰਾਂਗਾ ਸ਼ੇਅਰ... Punjabi Singer Sharry Mann gives a special update on the new album Sharry Mann: ਸ਼ੈਰੀ ਮਾਨ ਨੇ ਨਵੀਂ ਐਲਬਮ ਨੂੰ ਲੈ ਦਿੱਤਾ ਖਾਸ ਅਪਡੇਟ, ਗਾਇਕ ਬੋਲਿਆ- ਗਾਣੇ ਕੰਪਲੀਟ ਜਲਦ ਕਰਾਂਗਾ ਸ਼ੇਅਰ...](https://feeds.abplive.com/onecms/images/uploaded-images/2023/09/03/44d85a6132ad0d0f14b7f636aa0becd91693719428087709_original.jpg?impolicy=abp_cdn&imwidth=1200&height=675)
Sharry Mann new album Update: ਪੰਜਾਬੀ ਗਾਇਕ ਸ਼ੈਰੀ ਮਾਨ ਮਿਊਜ਼ਿਕ ਇੰਡਸਟਰੀ ਨੂੰ ਛੱਡਣ ਦੇ ਐਲਾਨ ਤੋਂ ਬਾਅਦ ਲਗਾਤਾਰ ਸੁਰਖੀਆਂ ਵਿੱਚ ਚੱਲ ਰਹੇ ਹਨ। ਦੱਸ ਦੇਈਏ ਕਿ ਗਾਇਕੀ ਦੇ ਖੇਤਰ ਵਿੱਚ ਆਪਣੇ ਨਾਂਅ ਦੇ ਝੰਡੇ ਗੱਢਣ ਵਾਲੇ ਸ਼ੈਰੀ ਮਾਨ ਵੱਲੋਂ ਹਾਲ ਹੀ ਵਿੱਚ ਆਪਣੀ ਨਵੀਂ ਐਲਬਮ ਦਾ ਐਲਾਨ ਕੀਤਾ ਗਿਆ ਸੀ। ਹੁਣ ਇਸ ਨੂੰ ਲੈ ਵੱਡਾ ਅਪਡੇਟ ਸਾਹਮਣੇ ਆ ਰਿਹਾ ਹੈ, ਇਸਦੀ ਜਾਣਕਾਰੀ ਕਲਾਕਾਰ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਉੱਪਰ ਤਸਵੀਰਾਂ ਸ਼ੇਅਰ ਕਰਦੇ ਹੋਏ ਦਿੱਤਾ ਹੈ।
ਦਰਅਸਲ, ਸ਼ੈਰੀ ਮਾਨ ਨੇ ਆਪਣੇ ਵੱਖਰੇ ਲੁੱਕ ਦੀਆਂ ਤਸਵੀਰਾਂ ਸ਼ੇਅਰ ਕਰਦੇ ਹੋਏ ਕੈਪਸ਼ਨ ਵਿੱਚ ਲਿਖਿਆ, ਕੁਝ ਮਜ਼ਾਕੀਆ ਕੈਪਸ਼ਨ ਪਲੀਜ਼, ਨਾਲ ਹੀ ਧੰਨਵਾਦ ਮਿੱਤਰੋ ਅਗਲੀ ਐਲਬਮ ਦਾ ਟਾਈਟਲ ਵਿੱਚ ਮਦਦ ਕਰਨ ਲਈ…ਗਾਣੇ ਕੰਪਲੀਟ ਆ ਬਸ ਛੇਤੀ ਕਰੂੰਗਾ ਸ਼ੇਅਰ 🔥🔥🔥
View this post on Instagram
ਸ਼ੈਰੀ ਮਾਨ ਦੀਆਂ ਇਨ੍ਹਾਂ ਤਸਵੀਰਾਂ ਉੱਪਰ ਪ੍ਰਸ਼ੰਸਕ ਮਜ਼ਾਕੀਆ ਕਮੈਂਟ ਕਰ ਰਹੇ ਹਨ। ਸ਼ੈਰੀ ਦੀ ਲੁੱਕ ਦੇਖ ਇੱਕ ਪ੍ਰਸ਼ੰਸਕ ਨੇ ਕਮੈਂਟ ਕਰਦੇ ਹੋਏ ਲਿਖਿਆ, ਰੱਖੀਂ ਖਿਆਲ ਪਟੋਲਿਆ ਮੈਂ ਸਰਪੰਚੀ ਲੈਣੀ ਆ... ਇੱਕ ਹੋਰ ਯੂਜ਼ਰ ਨੇ ਲਿਖਦੇ ਹੋਏ ਕਿਹਾ ਮੈਨੂੰ ਲੱਗਦਾ ਸ਼ੈਰੀ ਸਰਬ ਸੰਮਤੀ ਨਾਲ ਸਰਪੰਚ ਬਣ ਗਿਆ ਪਿੰਡ ਦਾ...ਇੱਕ ਹੋਰ ਪ੍ਰਸ਼ੰਸਕ ਨੇ ਮਜ਼ਾਕੀਆ ਕਮੈਂਟ ਕਰਦੇ ਹੋਏ ਕਿਹਾ ਆ ਗਿਆ ਤੁਹਾਡਾ ਮੁੱਖ ਮੰਤਰੀ...
ਦੱਸ ਦਈਏ ਕਿ ਸ਼ੈਰੀ ਮਾਨ ਨੇ ਕੁੱਝ ਮਹੀਨੇ ਪਹਿਲਾਂ ਇੱਕ ਪੋਸਟ ਸ਼ੇਅਰ ਕਰ ਸਭ ਨੂੰ ਹੈਰਾਨ ਕਰ ਦਿੱਤਾ ਸੀ। ਉਸ ਨੇ ਕਿਹਾ ਸੀ ਕਿ 'ਤੁਹਾਡਾ ਸਭ ਦਾ ਇੰਨਾਂ ਪਿਆਰ ਦੇਣ ਲਈ ਸ਼ੁਕਰੀਆ। 'ਯਾਰ ਅਣਮੁੱਲੇ' ਤੋਂ ਲੈਕੇ ਹੁਣ ਤੱਕ ਤੁਸੀਂ ਇੰਨਾਂ ਪਿਆਰ ਦਿੱਤਾ।' ਇਸ ਤੋਂ ਬਾਅਦ ਇਹ ਕਿਆਸ ਲਗਾਏ ਜਾ ਰਹੇ ਸੀ ਕਿ ਸ਼ੈਰੀ ਮਾਨ ਦੀ ਇਹ ਆਖਰੀ ਐਲਬਮ ਹੋ ਸਕਦੀ ਹੈ। ਪਰ ਹੁਣ ਨਵੀਂ ਐਲਬਮ ਦਾ ਐਲਾਨ ਕਰਨ ਤੋਂ ਬਾਅਦ ਸ਼ੈਰੀ ਨੇ ਇਨ੍ਹਾਂ ਅਫਵਾਹਾਂ 'ਤੇ ਵਿਰਾਮ ਲਗਾ ਦਿੱਤਾ ਹੈ।
ਕਾਬਿਲੇਗ਼ੌਰ ਹੈ ਕਿ ਸ਼ੈਰੀ ਮਾਨ ਨੇ 2 ਦਹਾਕਿਆਂ ਤੱਕ ਪੰਜਾਬੀ ਇੰਡਸਟਰੀ ;ਤੇ ਰਾਜ ਕੀਤਾ ਹੈ। ਉਸ ਦੀ ਪਹਿਲੀ ਹੀ ਐਲਬਮ 'ਯਾਰ ਅਣਮੁੱਲੇ' ਨੇ ਉਸ ਨੂੰ ਸਟਾਰ ਬਣਾ ਦਿੱਤਾ ਸੀ। ਇਹੀ ਨਹੀਂ ਉਹ ਪੰਜਾਬੀ ਇੰਡਸਟਰੀ ਦੇ ਸਭ ਤੋਂ ਅਮੀਰ ਗਾਇਕਾਂ ਵਿੱਚੋਂ ਵੀ ਹੈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)