Sharry Mann: ਸ਼ੈਰੀ ਮਾਨ ਦੀ ਕਾਮੇਡੀ ਨੇ ਕੱਢੇ ਵੱਟ, ਸਟੂਡੀਓ 'ਚ ਗੀਤ ਰਿਕਾਰਡ ਕਰਨ ਦੀ ਬਜਾਏ ਵੇਚੀ ਸਬਜ਼ੀ
Sharry Mann Funny Video: ਪੰਜਾਬੀ ਗਾਇਕ ਸ਼ੈਰੀ ਮਾਨ ਆਪਣੀ ਗਾਇਕੀ ਦੇ ਨਾਲ-ਨਾਲ ਮਸ਼ਹੂਰ ਨਿਰਦੇਸ਼ਕ ਪਰਮੀਸ਼ ਵਰਮਾ ਨਾਲ ਆਪਣੇ ਵਿਵਾਦ ਦੇ ਚੱਲਦੇ ਸੁਰਖੀਆਂ ਵਿੱਚ ਰਹੇ। ਹਾਲਾਂਕਿ ਉਨ੍ਹਾਂ ਦੀ ਦੋਸਤੀ ਟੁੱਟਣ ਦਾ ਕੀ ਮਾਮੂਲੀ ਕਾਰਨ
Sharry Mann Funny Video: ਪੰਜਾਬੀ ਗਾਇਕ ਸ਼ੈਰੀ ਮਾਨ ਆਪਣੀ ਗਾਇਕੀ ਦੇ ਨਾਲ-ਨਾਲ ਮਸ਼ਹੂਰ ਨਿਰਦੇਸ਼ਕ ਪਰਮੀਸ਼ ਵਰਮਾ ਨਾਲ ਆਪਣੇ ਵਿਵਾਦ ਦੇ ਚੱਲਦੇ ਸੁਰਖੀਆਂ ਵਿੱਚ ਰਹੇ। ਹਾਲਾਂਕਿ ਉਨ੍ਹਾਂ ਦੀ ਦੋਸਤੀ ਟੁੱਟਣ ਦਾ ਕੀ ਮਾਮੂਲੀ ਕਾਰਨ ਸੀ ਇਸ ਗੱਲ ਤੋਂ ਹਰ ਕੋਈ ਜਾਣੂ ਹੈ। ਫਿਲਹਾਲ ਕਲਾਕਾਰ ਆਪਣੇ ਸੋਸ਼ਲ ਮੀਡੀਆ ਹੈਂਡਲ ਦੇ ਜਰਿਏ ਪ੍ਰਸ਼ੰਸਕਾਂ ਵਿੱਚ ਹਮੇਸ਼ਾ ਐਕਟਿਵ ਰਹਿੰਦਾ ਹੈ। ਉਹ ਅਕਸਰ ਖੁਦ ਦੀਆਂ ਮਜ਼ਾਕੀਆ ਵੀਡੀਓ ਵੀ ਦਰਸ਼ਕਾਂ ਨਾਲ ਸਾਂਝੀਆਂ ਕਰਦਾ ਰਹਿੰਦਾ ਹੈ। ਜਿਸ ਨਾਲ ਉਹ ਚਰਚਾ ਵਿੱਚ ਆ ਜਾਂਦਾ ਹੈ। ਜੀ ਹਾਂ, ਇਸ ਵਿਚਕਾਰ ਕਲਾਕਾਰ ਵੱਲੋਂ ਇੱਕ ਵੀਡੀਓ ਸਾਂਝਾ ਕੀਤਾ ਗਿਆ ਹੈ, ਜਿਸ ਵਿੱਚ ਉਹ ਸਟੂਡੀਓ ਵਿੱਚ ਗੀਤ ਗਾਉਣ ਦੀ ਬਜਾਏ ਸ਼ਬਜੀ ਵੇਚਦੇ ਹੋਏ ਦਿਖਾਈ ਦੇ ਰਹੇ ਹਨ। ਤੁਸੀ ਵੀ ਵੇਖੋ ਇਹ ਵੀਡੀਓ...
View this post on Instagram
ਦਰਅਸਲ, ਸ਼ੈਰੀ ਮਾਨ ਵੱਲੋਂ ਇਹ ਵੀਡੀਓ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਉੱਪਰ ਸਾਂਝਾ ਕੀਤਾ ਗਿਆ ਹੈ। ਜਿਸ ਨੂੰ ਕੈਪਸ਼ਨ ਦਿੰਦੇ ਹੋਏ ਉਨ੍ਹਾਂ ਲਿਖਿਆ, ਹੈਪੀ ਵੀਕੈਂਡ ਮਿੱਤਰੋ... ਇਸਦੇ ਨਾਲ ਹੀ ਉਨ੍ਹਾਂ ਕਿਹਾ ਕੀ ਮੈਂ ਸਟੂਡੀਓ ਵਿੱਚ ਕੀ ਕਰਨ ਆਉਂਦਾ ਹਾਂ ਅਤੇ ਕੀ ਕਰਦਾ ਹਾਂ... ਇਸ ਵੀਡੀਓ ਨੂੰ ਦੇਖ ਪ੍ਰਸ਼ੰਸਕ ਵੀ ਹੱਸ-ਹੱਸ ਲੋਟ ਪੋਟ ਹੋ ਰਹੇ ਹਨ। ਜਿਨ੍ਹਾਂ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ। ਇਸ ਉੱਪਰ ਪ੍ਰਸ਼ੰਸਕ ਲਗਾਤਾਰ ਹਾਸੇ ਵਾਲੇ ਇਮੋਜ਼ੀ ਸ਼ੇਅਰ ਕਰ ਰਹੇ ਹਨ।
ਕਾਬਿਲੇਗ਼ੌਰ ਹੈ ਕਿ ਹਾਲ ਹੀ 'ਚ ਸ਼ੈਰੀ ਮਾਨ ਆਪਣੇ ਇੱਕ ਵੀਡੀਓ ਨੂੰ ਲੈ ਚਰਚਾ ਵਿੱਚ ਰਹੇ। ਦਰਅਸਲ, ਉਨ੍ਹਾਂ ਨੂੰ ਕਰਨ ਔਜਲਾ ਨਾਲ ਅਮਰੀਕਾ 'ਚ ਸਟੇਜ ਪਰਫਾਰਮੈਂਸ ਦਿੰਦੇ ਹੋਏ ਦੇਖਿਆ ਗਿਆ ਸੀ। ਇਸ ਦੌਰਾਨ ਉਸੇ ਫੰਕਸ਼ਨ 'ਚ ਅਨਮੋਲ ਬਿਸ਼ਨੋਈ ਵੀ ਮੌਜੂਦ ਸੀ। ਅਨਮੋਲ ਮੂਸੇਵਾਲਾ ਕਤਲ 'ਚ ਪੰਜਾਬ ਪੁਲਿਸ ਨੂੰ ਲੋੜੀਂਦਾ ਹੈ। ਵੀਡੀਓ 'ਚ ਅਨਮੋਲ ਨੂੰ ਕਰਨ ਤੇ ਸ਼ੈਰੀ ਦੇ ਬਿਲਕੁਲ ਕਰੀਬ ਖੜੇ ਦੇਖਿਆ ਜਾ ਸਕਦਾ ਹੈ। ਇਸ ਵੀਡੀਓ ਤੋਂ ਬਾਅਦ ਮੂਸੇਵਾਲਾ ਦੇ ਚਾਹੁਣ ਵਾਲੇ ਦੋਵੇਂ ਗਾਇਕਾਂ 'ਤੇ ਸਵਾਲ ਖੜੇ ਕੀਤੇ। ਹਾਲਾਂਕਿ ਉਨ੍ਹਾਂ ਪੋਸਟ ਸਾਂਝੀ ਕਰ ਆਪਣੀ ਸਫਾਈ ਦਿੰਦੇ ਹੋਏ ਦੱਸਿਆ ਕਿ ਉਹ ਸਿਰਫ ਇਸ ਸਮਾਗਮ ਵਿੱਚ ਗਾਉਣ ਲਈ ਪਹੁੰਚੇ ਸੀ।