(Source: ECI/ABP News/ABP Majha)
Gippy Grewal: ਗਿੱਪੀ ਗਰੇਵਾਲ ਚੁੜੈਲ ਨਾਲ ਇਸ਼ਕ ਫਰਮਾਉਂਦਾ ਆਇਆ ਨਜ਼ਰ, ਵੇਖੋ 'ਜੱਟ ਨੂੰ ਚੁੜੈਲ ਟੱਕਰੀ' ਦਾ ਧਮਾਕੇਦਾਰ ਟ੍ਰੇਲਰ
Jatt Nuu Chudail Takri Trailer Out: ਗਿੱਪੀ ਗਰੇਵਾਲ, ਰੂਪ ਗਿੱਲ ਅਤੇ ਸਰਗੁਣ ਮਹਿਤਾ ਸਟਾਰਰ ਫਿਲਮ 'ਜੱਟ ਨੂੰ ਚੁੜੈਲ ਟੱਕਰੀ' ਦਾ ਧਮਾਕੇਦਾਰ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ। ਫਿਲਮ ਦੇ ਟ੍ਰੇਲਰ ਨੇ ਪ੍ਰਸ਼ੰਸਕਾਂ
Jatt Nuu Chudail Takri Trailer Out: ਗਿੱਪੀ ਗਰੇਵਾਲ, ਰੂਪ ਗਿੱਲ ਅਤੇ ਸਰਗੁਣ ਮਹਿਤਾ ਸਟਾਰਰ ਫਿਲਮ 'ਜੱਟ ਨੂੰ ਚੁੜੈਲ ਟੱਕਰੀ' ਦਾ ਧਮਾਕੇਦਾਰ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ। ਫਿਲਮ ਦੇ ਟ੍ਰੇਲਰ ਨੇ ਪ੍ਰਸ਼ੰਸਕਾਂ ਨੂੰ ਹਸਾਉਣ ਦੇ ਨਾਲ-ਨਾਲ ਖੂਬ ਡਰਾਇਆ। ਇੱਕ ਵਾਰ ਫਿਰ ਤੋਂ ਗਿੱਪੀ ਅਤੇ ਸਰਗੁਣ ਪ੍ਰਸ਼ੰਸਕਾਂ ਦਾ ਮਨ ਮੋਹਦੇ ਹੋਏ ਵਿਖਾਈ ਦੇਣਗੇ। ਦੱਸ ਦੇਈਏ ਕਿ ਫਿਲਮ ਵਿੱਚ ਨਜ਼ਰ ਆਉਣ ਵਾਲੇ ਹਰ ਕਲਾਕਾਰ ਨੇ ਆਪਣੇ ਕਿਰਦਾਰ ਨੂੰ ਬਖੂਬੀ ਨਿਭਾਇਆ ਹੈ। ਇੱਥੇ ਵੇਖੋ ਫਿਲਮ ਦਾ ਟ੍ਰੇਲਰ ਕਿਵੇਂ ਹਾਸਿਆਂ ਦੇ ਨਾਲ ਡਰ ਜਾਏਗਾ ਦਿਲ....
ਦੱਸ ਦਈਏ ਕਿ ਹਾਲ ਹੀ ਵਿੱਚ ਫਿਲਮ ਦਾ ਗਾਣਾ 'ਨੱਬੇ ਨੱਬੇ' (90-90) ਰਿਲੀਜ਼ ਹੋਇਆ ਹੈ। ਇਸ ਗਾਣੇ ਨੂੰ ਗਿੱਪੀ ਗਰੇਵਾਲ ਦੇ ਨਾਲ-ਨਾਲ ਜੈਸਮੀਨ ਸੈਂਡਲਾਸ ਨੇ ਵੀ ਆਪਣੀ ਆਵਾਜ਼ ਦਿੱਤੀ ਹੈ। ਇਸ ਗਾਣੇ 'ਚ ਸਰਗੁਣ ਮਹਿਤਾ ਕਾਲੀ ਨਾਗਿਨ ਬਣੀ ਦਿਖਾਈ ਦਿੱਤੀ। ਗਿੱਪੀ ਤੇ ਸਰਗੁਣ ਦੋਵਾਂ ਨੇ ਗਾਣੇ 'ਚ ਬਲੈਕ ਕਲਰ ਦੇ ਕੱਪੜੇ ਪਹਿਨੇ ਹੋਏ ਹਨ, ਇਸ ਅੰਦਾਜ਼ ਵਿੱਚ ਉਨ੍ਹਾਂ ਪ੍ਰਸ਼ੰਸਕਾਂ ਦਾ ਧਿਆਨ ਖਿੱਚਿਆ। ਜਾਣਕਾਰੀ ਲਈ ਦੱਸ ਦੇਈਏ ਕਿ ਇਹ ਫਿਲਮ 15 ਮਾਰਚ ਨੂੰ ਰਿਲੀਜ਼ ਹੋਣ ਜਾ ਰਹੀ ਹੈ।
View this post on Instagram
ਕਾਬਿਲੇਗ਼ੌਰ ਹੈ ਕਿ ਗਿੱਪੀ ਗਰੇਵਾਲ ਦੀ 'ਜੱਟ ਨੂੰ ਚੁੜੈਲ ਟੱਕਰੀ' ਇਸ ਸਾਲ ਦੀ ਦੂਜੀ ਫਿਲਮ ਹੈ। ਇਸ ਪਹਿਲਾਂ ਅਦਾਕਾਰ ਦੀ ਫਿਲਮ 'ਵਾਰਨਿੰਗ 2' ਰਿਲੀਜ਼ ਹੋਈ ਸੀ, ਜੋ ਕਿ ਦਰਸ਼ਕਾਂ ਦਾ ਖੂਬ ਦਿਲ ਜਿੱਤ ਰਹੀ ਹੈ। ਫਿਲਮ ਨੂੰ ਕਾਫੀ ਜ਼ਿਆਂਦਾ ਪਸੰਦ ਕੀਤਾ ਜਾ ਰਿਹਾ ਹੈ। ਫਿਲਮ 'ਚ ਗਿੱਪੀ ਨੇ ਗੇਜੇ ਦਾ ਕਿਰਦਾਰ ਨਿਭਾਇਆ ਹੈ। ਜਦਕਿ ਪ੍ਰਿੰਸ ਕੰਵਲਜੀਤ ਸਿੰਘ ਪੰਮੇ ਦੇ ਕਿਰਦਾਰ ਛਾਏ ਹੋਏ ਹਨ। ਇਹ ਫਿਲਮ 3 ਫਰਵਰੀ ਨੂੰ ਰਿਲੀਜ਼ ਹੋਈ ਸੀ ਅਤੇ ਟਿਕਟ ਖਿੜਕੀ 'ਤੇ ਵੀ ਕਰੋੜਾਂ ਛਾਪ ਰਹੀ ਹੈ। ਇਸ ਤੋਂ ਬਾਅਦ 'ਜੱਟ ਨੂੰ ਚੁੜੈਲ ਟੱਕਰੀ' ਵੀ ਰਿਲੀਜ਼ ਲਈ ਤਿਆਰ ਹੈ। ਇਸ ਫਿਲਮ 'ਚ ਗਿੱਪੀ ਗਰੇਵਾਲ, ਸਰਗੁਣ ਮਹਿਤਾ, ਰੂਪੀ ਗਿੱਲ ਤੇ ਨਿਰਮਲ ਰਿਸ਼ੀ ਅਹਿਮ ਭੂਮਿਕਾਵਾਂ ਨਿਭਾਉਂਦੇ ਨਜ਼ਰ ਆਉਣਗੇ। ਫਿਲਹਾਲ ਇਹ ਫਿਲਮ ਵੱਡੇ ਪਰਦੇ ਤੇ 15 ਮਾਰਚ ਨੂੰ ਕੀ ਕਮਾਲ ਦਿਖਾਉਂਦੀ ਹੈ, ਇਹ ਵੇਖਣਾ ਬੇਹੱਦ ਦਿਲਚਸਪ ਰਹੇਗਾ।