Jyoti Nooran: ਨੂਰਾਂ ਪਰਿਵਾਰ ਦਾ ਹੋਇਆ ਮਿਲਾਪ, ਫੈਨਜ਼ ਹੁਣ ਜੋਤੀ ਅਤੇ ਸੁਲਤਾਨਾ ਨੂੰ ਇਕੱਠੇ ਦੇਖਣ ਦਾ ਕਰ ਰਹੇ ਇੰਤਜ਼ਾਰ
Fans Reaction On Jyoti Nooran Patchup With Father: ਪੰਜਾਬੀ ਸੂਫ਼ੀ ਗਾਇਕਾ ਜੋਤੀ ਨੂਰਾਂ ਆਪਣੀ ਗਾਇਕੀ ਦੇ ਚੱਲਦੇ ਦੁਨੀਆ ਭਰ ਵਿੱਚ ਜਾਣੀ ਜਾਂਦੀ ਹੈ। ਉਸਦੀ ਗਾਇਕੀ ਦਾ ਜਾਦੂ ਪਾਲੀਵੁੱਡ ਦੇ ਨਾਲ-ਨਾਲ ਬਾਲੀਵੁੱਡ ਸੰਗੀਤ ਜਗਤ
Fans Reaction On Jyoti Nooran Patchup With Father: ਪੰਜਾਬੀ ਸੂਫ਼ੀ ਗਾਇਕਾ ਜੋਤੀ ਨੂਰਾਂ ਆਪਣੀ ਗਾਇਕੀ ਦੇ ਚੱਲਦੇ ਦੁਨੀਆ ਭਰ ਵਿੱਚ ਜਾਣੀ ਜਾਂਦੀ ਹੈ। ਉਸਦੀ ਗਾਇਕੀ ਦਾ ਜਾਦੂ ਪਾਲੀਵੁੱਡ ਦੇ ਨਾਲ-ਨਾਲ ਬਾਲੀਵੁੱਡ ਸੰਗੀਤ ਜਗਤ ਵਿੱਚ ਚੱਲਿਆ ਹੈ। ਇਸ ਤੋਂ ਇਲਾਵਾ ਉਹ ਤਮਿਲ ਭਾਸ਼ਾ ਵਿੱਚ ਵੀ ਗੀਤ ਗਾ ਚੁੱਕੀ ਹੈ। ਆਪਣੀ ਗਾਇਕੀ ਦੇ ਚੱਲਦੇ ਉਹ ਦੁਨੀਆ ਭਰ ਵਿੱਚ ਖੂਬ ਨਾਂਅ ਕਮਾ ਰਹੀ ਹੈ। ਗਾਇਕੀ ਦੇ ਨਾਲ-ਨਾਲ ਜੋਤੀ ਨੂਰਾਂ ਆਪਣੀ ਨਿੱਜੀ ਜ਼ਿੰਦਗੀ ਦੇ ਚੱਲਦੇ ਵੀ ਸੁਰਖੀਆਂ ਵਿੱਚ ਰਹਿੰਦੀ ਹੈ। ਦੱਸ ਦੇਈਏ ਕਿ ਜੋਤੀ ਨੂਰਾਂ ਦਾ ਆਪਣੇ ਮਾਪਿਆਂ ਨਾਲ ਮਿਲਾਪ ਹੋ ਚੁੱਕਿਆ ਹੈ। ਜਿਸਦਾ ਇੱਕ ਖਾਸ ਵੀਡੀਓ ਗਾਇਕਾ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਸ਼ੇਅਰ ਕੀਤਾ ਗਿਆ ਹੈ।
ਪ੍ਰਸ਼ੰਸਕਾਂ ਵੱਲੋਂ ਨੂਰਾਂ ਪਰਿਵਾਰ ਦੇ ਮਿਲਾਪ ਤੇ ਪ੍ਰਤੀਕਿਰਿਆ
ਦਰਅਸਲ, ਗਾਇਕਾ ਜੋਤੀ ਨੂਰਾਂ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਇੱਕ ਵੀਡੀਓ ਸ਼ੇਅਰ ਕੀਤਾ ਹੈ। ਜਿਸ ਵਿੱਚ ਉਹ ਆਪਣੇ ਮਾਤਾ ਅਤੇ ਪਿਤਾ ਨਾਲ ਵਿਖਾਈ ਦੇ ਰਹੀ ਹੈ। ਇਸ ਵੀਡੀਓ ਉੱਪਰ ਪ੍ਰਸ਼ੰਸਕਾਂ ਵੱਲੋਂ ਲਗਾਤਾਰ ਪ੍ਰਤੀਕਿਰਿਆ ਦਿੱਤੀ ਜਾ ਰਹੀ ਹੈ। ਪ੍ਰਸ਼ੰਸਕ ਨੂਰਾਂ ਪਰਿਵਾਰ ਨੂੰ ਇਕੱਠੇ ਵੇਖ ਬੇਹੱਦ ਖੁਸ਼ ਹੈ। ਇਸ ਉੱਪਰ ਉਨ੍ਹਾਂ ਵੱਲੋਂ ਲਗਾਤਾਕ ਕਮੈਂਟਸ ਕੀਤੇ ਜਾ ਰਹੇ ਹਨ। ਇੱਕ ਯੂਜ਼ਰ ਨੇ ਕਮੈਂਟ ਕਰ ਲਿਖਿਆ, ਜੋਤੀ ਜੀ ਦੀ ਪਿਤਾ ਨਾਲ ਸਿੰਗਿਗ, ਬਹੁਤ ਦੇਰ ਬਾਅਦ ਦੇਖ ਕੇ ਸਕੂਨ ਆਇਆ। ਇਸ ਤੋਂ ਇਲਾਵਾ ਇੱਕ ਹੋਰ ਪ੍ਰਸ਼ੰਸਕ ਨੇ ਕਮੈਂਟ ਕਰ ਲਿਖਿਆ, ਜੋਤੀ ਨੂਰਾਂ ਉਮੀਦ ਹੈ ਜਲਦੀ ਹੀ ਉਹ ਪੁਰਾਣੀ ਜੋੜੀ ਦੇਖਣ ਨੂੰ ਮਿਲੇਗੀ, ਬਹੁਤ ਖੁਸ਼ੀ ਹੋਈ ਇਕੱਠੇ ਦੇਖਕੇ, ਤੁਸੀ ਸਭ ਇਦਾ ਹੀ ਰਹੋ।
View this post on Instagram
ਜੋਤੀ ਨੂਰਾਂ ਤੇ ਸੁਲਤਾਨਾ ਨੂੰ ਇਕੱਠੇ ਦੇਖਣਾ ਚਾਹੁੰਦੇ ਫੈਨਜ਼
ਜੋਤੀ ਦੀ ਪੋਸਟ ਉੱਪਰ ਪ੍ਰਸ਼ੰਸਕਾਂ ਵੱਲੋਂ ਦਿੱਤੀ ਪ੍ਰਤੀਕਿਰਿਆ ਤੋਂ ਇਹ ਸਾਫ ਹੋ ਗਿਆ ਹੈ ਕਿ ਹੁਣ ਉਹ ਜੋਤੀ ਅਤੇ ਸੁਲਤਾਨਾ ਨੂੰ ਇਕੱਠੇ ਦੇਖਣ ਦਾ ਇੰਤਜ਼ਾਰ ਕਰ ਰਹੇ ਹਨ। ਹਾਲਾਂਕਿ ਲੰਬੇ ਸਮੇਂ ਤੋਂ ਵਿਵਾਦ ਦੇ ਚੱਲਦੇ ਦੋਵਾਂ ਭੈਣਾਂ ਨੂੰ ਇਕੱਠੇ ਨਹੀਂ ਵੇਖਿਆ ਗਿਆ। ਹਾਲਾਂਕਿ ਇੱਕ ਪ੍ਰੋਗਰਾਮ ਦੌਰਾਨ ਦੋਵੇਂ ਇਕੱਠੀਆਂ ਤਾਂ ਹੋਈਆਂ ਪਰ ਉਨ੍ਹਾਂ ਵਿਚਾਲੇ ਦੂਰੀ ਵੇਖਣ ਨੂੰ ਮਿਲੀ।
ਕੀ ਬੋਲੇ ਪਿਤਾ ਗੁਲਸ਼ਨ ਮੀਰ...
ਗੁਲਸ਼ਨ ਮੀਰ ਨੇ ਧੀ ਜੋਤੀ ਨੂਰਾਂ ਨਾਲ ਮਿਲਾਪ ਉੱਪਰ ਗੱਲ਼ ਕਰਦੇ ਹੋਏ ਕਿਹਾ, ''ਬੱਚਿਆਂ ਨੇ ਬੁਲਾਇਆ ਅਤੇ ਅਸੀਂ ਆਪਣੇ ਬੱਚਿਆਂ ਕੋਲ ਆ ਗਏ।" ਅੱਜ ਉਨ੍ਹਾਂ ਨੇ ਆਪਣੀ ਬੇਟੀ ਨੂਰਾਂ ਨੂੰ ਦਿਲੋਂ ਮਾਫ਼ ਕਰ ਦਿੱਤਾ ਹੈ ਅਤੇ ਉਨ੍ਹਾਂ ਵਿਚਕਾਰ ਚੱਲ ਰਿਹਾ ਵਿਵਾਦ ਖ਼ਤਮ ਹੋ ਗਿਆ ਹੈ। ਗੁਲਸ਼ਨ ਮੀਰ ਨੇ ਵੀ ਆਪਣੀ ਧੀ ਨਾਲ ਲਾਈਵ ਇਕੱਠ ਦਾ ਆਯੋਜਨ ਕੀਤਾ ਅਤੇ ਆਪਣੀ ਧੀ ਦੇ ਨਾਲ ਨਵੀਂ ਰਚਨਾ - 'ਆ ਸੱਜਣਾਂ ਰੱਲ ਇਕਠੀਆਂ ਬਹੀਏ, ਬਿਛੋੜੀਏ ਨੂ ਆਗ ਲਾਈਏ' ਗਾ ਕੇ ਸ਼ਾਮਲ ਹੋਏ। ਅਸੀਂ ਅਨਜਾਣ ਲੋਕਾਂ ਦੀਆਂ ਗੱਲਾਂ 'ਚ ਆਏ ਅਤੇ ਉਨ੍ਹਾਂ ਦੀ ਗੱਲਾਂ ਸੁਣ ਕੇ ਇੱਕ ਦੂਜੇ 'ਤੇ ਘਿਨਾਉਣੇ ਇਲਜ਼ਾਮ ਲਗਾਏ। ਮੇਰੇ ਬੱਚੇ ਬੇਕਸੂਰ ਹਨ, ਉਨ੍ਹਾਂ ਕੋਲੋਂ ਸ਼ਰਾਰਤ ਕਰਵਾਈ ਗਈ ਅਤੇ ਉਨ੍ਹਾਂ ਕੋਲੋਂ ਹੋ ਗਈ। ਮੈਨੂੰ ਤੋੜਨ ਦੀਆਂ ਕਈ ਕੋਸ਼ਿਸ਼ਾਂ ਕੀਤੀਆਂ ਗਈਆਂ। ਹੁਣ ਅਸੀਂ ਸਾਰੇ ਵਿਵਾਦ, ਸਾਰੇ ਝਗੜੇ ਖਤਮ ਕਰ ਦਿੱਤੇ ਹਨ ਅਤੇ ਇੱਕ ਦੂਜੇ ਨੂੰ ਮਾਫ਼ ਕਰ ਦਿੱਤਾ ਹੈ। ਇਸ ਲਈ ਅਸੀਂ ਇਕੱਠੇ ਮਹਿਫਲ ਲਗਾਉਣ ਦੀ ਪ੍ਰਕਿਿਰਿਆ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜਲਦੀ ਹੀ ਬਾਪੂ ਜੋਤੀ ਨਾਲ ਮਾਹੀ ਸ਼ਾਹ ਜੀ ਦੇ ਦਰਬਾਰ 'ਚ ਜਾ ਕੇ ਮੱਥਾ ਟੇਕਣਗੇ।