Jyoti Nooran: ਸੂਫੀ ਗਾਇਕਾ ਜੋਤੀ ਨੂਰਾਂ ਤੇ ਪਤੀ ਕੁਨਾਲ ਪਾਸੀ 'ਚ ਵਧਿਆ ਵਿਵਾਦ, ਬੋਲਿਆ- ਮੈਥੋਂ ਮਰਵਾਏਂਗੀ ਤੂੰ ਸਾਰੇ...
Sultana is standing against Sufi Singer Jyoti Noora: ਸੂਫੀ ਗਾਇਕਾ ਜੋਤੀ ਨੂਰਾਂ ਦੀ ਵਿਆਹੁਤਾ ਜ਼ਿੰਦਗੀ ਵਿੱਚ ਵਿਵਾਦ ਦਿਨ-ਬ-ਦਿਨ ਵਧਦਾ ਜਾ ਰਿਹਾ ਹੈ। ਇੱਕ ਤੋਂ ਬਾਅਦ ਇੱਕ ਜੋਤੀ ਨੂਰਾਂ ਵੱਲੋਂ ਪਤੀ ਖਿਲਾਫ ਵੱਡੇ ਖੁਲਾਸੇ ਕੀਤੇ ਜਾ...
Sultana is standing against Sufi Singer Jyoti Noora: ਸੂਫੀ ਗਾਇਕਾ ਜੋਤੀ ਨੂਰਾਂ ਦੀ ਵਿਆਹੁਤਾ ਜ਼ਿੰਦਗੀ ਵਿੱਚ ਵਿਵਾਦ ਦਿਨ-ਬ-ਦਿਨ ਵਧਦਾ ਜਾ ਰਿਹਾ ਹੈ। ਇੱਕ ਤੋਂ ਬਾਅਦ ਇੱਕ ਜੋਤੀ ਨੂਰਾਂ ਵੱਲੋਂ ਪਤੀ ਖਿਲਾਫ ਵੱਡੇ ਖੁਲਾਸੇ ਕੀਤੇ ਜਾ ਰਹੇ ਹਨ। ਇਸ ਵਿਚਕਾਰ ਸੂਫੀ ਗਾਇਕਾ ਜੋਤੀ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਇੱਕ ਪੋਸਟ ਸਾਂਝੀ ਕੀਤੀ ਗਈ ਹੈ। ਜਿਸ ਵਿੱਚ ਕੁਨਾਲ ਪਾਸੀ ਅਤੇ ਉਨ੍ਹਾਂ ਵਿਚਕਾਰ ਹੋਈ ਗੱਲਬਾਤ ਦਾ ਔਡੀਓ ਸੁਣਾਈ ਦੇ ਰਿਹਾ ਹੈ। ਤੁਸੀ ਵੀ ਸੁਣੋ ਇਹ ਔਡੀਓ ਕਲਿੱਪ...
View this post on Instagram
ਸੂਫੀ ਗਾਇਕਾ ਜੋਤੀ ਨੂਰਾਂ ਵੱਲੋਂ ਸਾਂਝੀ ਕੀਤੀ ਇਸ ਪੋਸਟ ਵਿੱਚ ਤੁਸੀ ਪਤੀ ਕੁਨਾਲ ਪਾਸੀ ਨਾਲ ਉਸਦੀ ਗੱਲਬਾਤ ਨੂੰ ਸੁਣ ਸਕਦੇ ਹੋ। ਇਸ ਵਿੱਚ ਕੁਨਾਲ ਪਾਸੀ ਕਹਿ ਰਹੇ ਹਨ ਕਿ ਮੈਂ ਬਹੁਤ ਕੁਤਿੱਆਂ ਦਾ ਕੁੱਤਾ ਤੂੰ ਮੇਰੇ ਤੋਂ ਕਤਲ ਕਰਵਾਏਂਗੀ...ਫਿਰ ਸਾਰੇ ਤੇਰੇ ਜਿੰਮੇ ਆਣੇ... ਫਿਲਹਾਲ ਕੁਨਾਲ ਪਾਸੀ ਨੇ ਹੋਰ ਕੀ-ਕੀ ਗੱਲਾਂ ਕਹਿਆਂ ਇਸ ਔਡੀਓ ਕਲਿੱਪ ਵਿੱਚ ਸਾਫ ਸੁਣਾਈ ਦੇ ਰਿਹਾ ਹੈ।
ਦੱਸ ਦੇਈਏ ਕਿ ਦੋਵਾਂ ਵਿਚਕਾਰ ਵਿਵਾਦ ਲਗਾਤਾਰ ਵਧਦਾ ਜਾ ਰਿਹਾ ਹੈ। ਜੋ ਕਿ ਘੱਟ ਹੋਣ ਦਾ ਨਾਂ ਨਹੀਂ ਲੈ ਰਿਹਾ। ਹਾਲਾਂਕਿ ਇਸ ਵਿਚਕਾਰ ਜੋਤੀ ਨੂਰਾਂ ਦਾ ਪੂਰਾ ਪਰਿਵਾਰ ਕੁਨਾਲ ਪਾਸੀ ਦੇ ਹੱਕ ਵਿੱਚ ਹੈ। ਉਹ ਸੱਚਾਈ ਜਾਣਨ ਤੋਂ ਬਾਅਦ ਵੀ ਆਪਣੀ ਧੀ ਦੇ ਖਿਲਾਫ ਖੜੇ ਹਨ।
View this post on Instagram
ਕਾਬਿਲੇਗੌਰ ਹੈ ਕਿ ਜੋਤੀ ਨੂਰਾਂ ਵੱਲੋਂ ਲਾਈਵ ਹੋ ਕੁਨਾਲ ਪਾਸੀ ਉੱਪਰ ਕਈ ਦੋਸ਼ ਲਗਾਏ ਗਏ। ਜਿਸ ਵਿੱਚ ਉਨ੍ਹਾਂ ਕਿਹਾ ਕਿ ਇਹ ਸਿਰਫ ਪੈਸੇ ਕਰਕੇ ਹੀ ਮੇਰੇ ਨਾਲ ਸੀ। ਇਸ ਤੋਂ ਇਲਾਵਾ ਕੁਨਾਲ ਪਾਸੀ ਦਾ ਪੂਰਾ ਪਰਿਵਾਰ ਵੀ ਇਸ ਸਾਜ਼ਿਸ਼ ਵਿੱਚ ਸ਼ਾਮਲ ਸੀ। ਜਿਸਦੇ ਸਬੂਤ ਵਿੱਚ ਜੋਤੀ ਨੂਰਾਂ ਵੱਲੋਂ ਕਈ ਵੀਡੀਓ ਕਲਿੱਪ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਸਾਂਝੇ ਕੀਤੇ ਗਏ ਹਨ। ਦੱਸ ਦੇਈਏ ਕਿ ਇਸ ਸਾਰੇ ਵਿਵਾਦ ਵਿਚਕਾਰ ਜੋਤੀ ਨੂਰਾਂ ਅਤੇ ਸੁਲਤਾਨਾ ਨੂਰਾਂ ਦੋਵੇਂ ਯੂਕੇ ਵਿੱਚ ਇੱਕ ਸ਼ੋਅ ਦੌਰਾਨ ਇਕੱਠਿਆਂ ਹੋਣਗੀਆਂ।