ਕੋਰੋਨਾਵਾਇਰਸ ਤੋਂ ਦੁਖੀ ਹੋਇਆ ਦੇਸੀ ਰੌਕਸਟਾਰ Gippy Grewal, ਵੀਡੀਓ ਰਾਹੀਂ ਬਿਆਨ ਕੀਤਾ ਦਰਦ
ਗਿੱਪੀ ਗਰੇਵਾਲ ਦਾ ਕਹਿਣਾ ਹੈ ਕਿ ਇਹ ਕਿਹੜਾ ਕੋਰੋਨਾ ਹੈ ਜਿਹੜਾ ਰਾਤ 8 ਵਜੇ ਤੋਂ ਬਾਅਦ ਆਉਂਦਾ ਹੈ ਪਰ ਹੁਣ ਗਿੱਪੀ ਗਰੇਵਾਲ ਨੂੰ ਵੀ ਇਹ ਸਮਝਣਾ ਪੈਣਾ ਕਿ ਨਵੀਆਂ ਗਾਈਡਲਾਈਨਜ਼ ਤਹਿਤ ਰਾਤ 8 ਤੋਂ ਬਾਅਦ ਲੋਕ ਸੋਸ਼ਲ ਗੈਦਰਿੰਗ ਵੱਧ ਕਰਦੇ ਹਨ, ਜਿਸ ਕਾਰਨ ਕੋਰੋਨਾ ਦੇ ਫੈਲਣ ਦਾ ਡਰ ਜ਼ਿਆਦਾ ਹੈ।
ਚੰਡੀਗੜ੍ਹ: ਦੇਸੀ ਰੌਕਸਟਾਰ ਗਿੱਪੀ ਗਰੇਵਾਲ ਇਨ੍ਹੀਂ ਦਿਨੀਂ ਕੋਰੋਨਾ ਤੇ ਕੋਰੋਨਾ ਦੀਆਂ ਨਵੀਆਂ ਗਾਈਡਲਾਈਨਜ਼ ਤੋਂ ਕਾਫੀ ਪ੍ਰੇਸ਼ਾਨ ਹੈ। ਗਿੱਪੀ ਗਰੇਵਾਲ ਦਾ ਕਹਿਣਾ ਹੈ ਕਿ ਇਹ ਕਿਹੜਾ ਕੋਰੋਨਾ ਹੈ ਜਿਹੜਾ ਰਾਤ 8 ਵਜੇ ਤੋਂ ਬਾਅਦ ਆਉਂਦਾ ਹੈ ਪਰ ਹੁਣ ਗਿੱਪੀ ਗਰੇਵਾਲ ਨੂੰ ਵੀ ਇਹ ਸਮਝਣਾ ਪੈਣਾ ਕਿ ਨਵੀਆਂ ਗਾਈਡਲਾਈਨਜ਼ ਤਹਿਤ ਰਾਤ 8 ਤੋਂ ਬਾਅਦ ਲੋਕ ਸੋਸ਼ਲ ਗੈਦਰਿੰਗ ਵੱਧ ਕਰਦੇ ਹਨ, ਜਿਸ ਕਾਰਨ ਕੋਰੋਨਾ ਦੇ ਫੈਲਣ ਦਾ ਡਰ ਜ਼ਿਆਦਾ ਹੈ।
ਇਸ ਦੇ ਨਾਲ ਹੀ ਜੇਕਰ ਪਿਛਲੇ ਸਾਲ ਵਾਂਗ ਇੱਕ ਵਾਰ ਫਿਰ ਤੋਂ ਪੂਰਨ ਲੌਕਡਾਊਨ ਲੱਗ ਗਿਆ ਤੇ ਗਿੱਪੀ ਨੂੰ ਸਭ ਕੁਝ ਬੰਦ ਦਿਖਿਆ ਮਿਲਿਆ ਤਾਂ ਪਿਛਲੀ ਵਾਰ ਵਾਂਗੂ ਗਿੱਪੀ ਨੂੰ ਇੱਕ ਵਾਰ ਫੇਰ ਕਹਿਣਾ ਪੈਣਾ 'ਸੁਖ ਤਾਂ ਹੈ'। ਦੱਸ ਦਈਏ ਕਿ ਪਿਛਲੇ ਲੌਕਡਾਊਨ ਦੌਰਾਨ ਗਿੱਪੀ ਨੇ ਇਹ ਗਾਣਾ ਰਿਲੀਜ਼ ਕੀਤਾ ਸੀ, ਜੋ ਉਨ੍ਹਾਂ ਨੇ ਫੋਨ 'ਤੇ ਰਿਕਾਰਡ ਕੀਤਾ ਸੀ।
ਉਂਝ ਕੋਰੋਨਾ ਤੋਂ ਤਾਂ ਹਰ ਕੋਈ ਪ੍ਰੇਸ਼ਾਨ ਹੈ, ਫਿਲਮ ਇੰਡਸਟਰੀ ਵੀ ਲੰਬੇ ਸਮੇ ਤੋਂ ਬੰਦ ਪਈ ਹੈ। ਹੁਣ ਕੁਝ ਕੁ ਫ਼ਿਲਮਾਂ ਦੀ ਸ਼ੂਟਿੰਗ ਗਿੱਪੀ ਮੁੜ ਕਰ ਰਹੇ ਹਨ ਪਰ ਸਰਕਾਰ ਦੇ ਵੀਕਐਂਡ ਲੌਕਡਾਊਨ ਵਾਲੇ ਫੈਸਲੇ 'ਤੇ ਗਿੱਪੀ ਦਾ ਕੀ ਕਹਿਣਾ ਹੈ, ਤੁਸੀਂ ਉਨ੍ਹਾਂ ਵੱਲੋਂ ਸ਼ੇਅਰ ਕੀਤੀ ਇਸ ਵੀਡੀਓ 'ਚ ਖੁਦ ਹੀ ਸੁਣ ਲਓ।
ਦੇਸੀ ਰੌਕਸਟਾਰ ਹੁਣ ਤਹਾਨੂੰ ਵੀਕਐਂਡ ਲੌਕਡਾਊਨ ਦਾ ਕਾਰਨ ਵੀ ਦੱਸ ਹੀ ਦਿੰਦੇ ਹਾਂ। ਅਸਲ 'ਚ ਵੀਕਐਂਡ ਦੌਰਾਨ ਜ਼ਿਆਦਾਤਰ ਲੋਕ ਫ੍ਰੀ ਹੁੰਦੇ ਹਨ ਤੇ ਘੁੰਮਣਾ ਫਿਰਨਾ ਪਸੰਦ ਕਰਦੇ ਹਨ। ਜੇਕਰ ਘੁੰਮਣਾ ਫਿਰਨਾ ਲੋਕਾਂ ਦਾ ਘਟ ਹੋਵੇਗਾ ਤਾਂ ਕੋਰੋਨਾ ਦੇ ਫੈਲਣ ਦੇ ਆਸਾਰ ਵੀ ਘੱਟ ਜਾਣਗੇ।
ਇਸ ਦੇ ਨਾਲ ਹੀ ਆਪਣੀ ਇਸ ਵੀਡੀਓ ਦੇ ਵਿਚ ਗਿੱਪੀ ਨੇ ਆਪਣੇ ਫੈਨਜ਼ ਨੂੰ ਸੁਨੇਹਾ ਵੀ ਦਿੱਤਾ ਕਿ ਤੁਸੀਂ ਸਭ ਵੀ ਆਪਣਾ ਧਿਆਨ ਰੱਖੋ, ਮਾਸਕ ਪਾ ਕੇ ਰੱਖੋ ਤੇ ਕੋਰੋਨਾ ਤੋਂ ਬਚੇ ਰਹੋ। ਜਦੋਂ ਗਿੱਪੀ ਗਰੇਵਾਲ ਤੋਂ ਪੁੱਛਿਆ ਗਿਆ ਕਿ ਕੋਰੋਨਾ ਵੈਕਸੀਨ ਲਵਾਉਣ ਬਾਰੇ ਤੁਹਾਡੇ ਕੀ ਵਿਚਾਰ ਹਨ ਤਾਂ ਗਿੱਪੀ ਦਾ ਜਵਾਬ ਰਿਹਾ ਕਿ ਹਾਂ ਹਾਂ ਲਵਾਉਂਦੇ ਹਾਂ।
ਇਹ ਵੀ ਪੜ੍ਹੋ: ਕੋਰੋਨਾ ਦੇ ਕਹਿਰ 'ਚ ਪੰਜਾਬ ਲਈ ਨਵਾਂ ਸੰਕਟ, ਆਕਸੀਜਨ ਦੀ ਵੱਡੀ ਘਾਟ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904