Rahat Fateh Ali Khan: ਰਾਹਤ ਫ਼ਤਿਹ ਅਲੀ ਖ਼ਾਨ ਦੇ ਬੇਟੇ ਦੀ ਨੁਸਰਤ ਫ਼ਤਿਹ ਅਲੀ ਖ਼ਾਨ ਨਾਲ ਕੀਤੀ ਜਾ ਰਹੀ ਤੁਲਨਾ, ਵੀਡੀਓ ਦੇਖ ਖਾ ਜਾਵੋਗੇ ਧੋਖਾ
Rahat Fateh Ali Khan Son: ਪਾਕਿਸਤਾਨ ਦੇ ਮਸ਼ਹੂਰ ਗਾਇਕ ਰਾਹਤ ਫ਼ਤਿਹ ਅਲੀ ਖਾਨ ਇਨ੍ਹੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਹੇ ਹਨ। ਦੱਸ ਦੇਈਏ ਕਿ ਆਪਣੀ ਗਾਇਕੀ ਨਾਲ ਦੇਸ਼ ਅਤੇ ਵਿਦੇਸ਼ ਵਾਹੋ ਵਾਹੀ ਖੱਟਣ ਵਾਲੇ ਗਾਇਕ ਰਾਹਤ ਦਾ ਪੁੱਤਰ
Rahat Fateh Ali Khan Son: ਪਾਕਿਸਤਾਨ ਦੇ ਮਸ਼ਹੂਰ ਗਾਇਕ ਰਾਹਤ ਫ਼ਤਿਹ ਅਲੀ ਖਾਨ ਇਨ੍ਹੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਹੇ ਹਨ। ਦੱਸ ਦੇਈਏ ਕਿ ਆਪਣੀ ਗਾਇਕੀ ਨਾਲ ਦੇਸ਼ ਅਤੇ ਵਿਦੇਸ਼ ਵਾਹੋ ਵਾਹੀ ਖੱਟਣ ਵਾਲੇ ਗਾਇਕ ਰਾਹਤ ਦਾ ਪੁੱਤਰ ਸ਼ਾਜ਼ਮਾਨ ਖਾਨ ਵੀ ਗਾਇਕੀ ਦੇ ਖੇਤਰ ਵਿੱਚ ਆਪਣਾ ਜਲਵਾ ਦਿਖਾ ਰਹੀ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਸ਼ਾਜ਼ਮਾਨ ਖਾਨ ਦੀ ਤੁਲਨਾ ਮਸ਼ਹੂਰ ਕਵਾਲੀ ਗਾਇਕ ਨੁਸਰਤ ਫਤ਼ਿਹ ਅਲੀ ਖਾਨ ਨਾਲ ਕੀਤੀ ਜਾ ਰਹੀ ਹੈ। ਦਰਅਸਲ, ਸੋਸ਼ਲ ਮੀਡੀਆ ਉੱਪਰ ਇੱਕ ਵੀਡੀਓ ਤੇਜ਼ੀ ਨਾਲ ਵਾਈਰਲ ਹੋ ਰਹੀ ਹੈ। ਜਿਸ ਵਿੱਚ ਸ਼ਾਜ਼ਮਾਨ ਆਪਣੇ ਪਿਤਾ ਨਾਲ ਲਾਈਵ ਸ਼ੋਅ ਦੌਰਾਨ ਗਾਉਂਦੇ ਹੋਏ ਦਿਖਾਈ ਦੇ ਰਹੇ ਹਨ। ਇਸ ਵੀਡੀਓ ਨੂੰ ਦੇਖ ਪ੍ਰਸ਼ੰਸਕ ਨਾ ਸਿਰਫ਼ ਹੈਰਾਨ ਹੋ ਰਹੇ ਹਨ, ਬਲਕਿ ਰਾਹਤ ਫਤਿਹ ਅਲੀ ਖਾਨ ਦੇ ਪੁੱਤਰ ਦੀਆਂ ਤਾਰੀਫ਼ਾ ਦੇ ਪੁੱਲ ਬੰਨ੍ਹ ਰਹੇ ਹਨ।
View this post on Instagram
ਦੱਸ ਦੇਈਏ ਕਿ ਇਹ ਵੀਡੀਓ lifestyleofammmu ਇੰਸਟਾਗ੍ਰਾਮ ਪੇਜ਼ ਉੱਪਰ ਸਾਂਝਾ ਕੀਤਾ ਗਿਆ ਹੈ। ਜਿਸ ਵਿੱਚ ਇੱਕ ਲਾਈਵ ਸ਼ੋਅ ਦੌਰਾਨ ਸ਼ਾਜ਼ਮਾਨ ਖਾਨ ਗਾਉਂਦੇ ਹੋਏ ਦਿਖਾਈ ਦੇ ਰਹੇ ਹਨ। ਉਨ੍ਹਾਂ ਨੇ ਆਪਣੀ ਗਾਇਕੀ ਦਾ ਜਾਦੂ ਹਰ ਕਿਸੇ ਉੱਪਰ ਚਲਾ ਦਿੱਤਾ। ਜਿਸ ਕਾਰਨ ਲਗਾਤਾਰ ਉਨ੍ਹਾਂ ਦੀ ਸੋਸ਼ਲ ਮੀਡੀਆ ਤੇ ਤਾਰੀਫ਼ ਹੋ ਰਹੀ ਹੈ। ਇਸ ਵੀਡੀਓ ਉੱਪਰ ਇੱਕ ਪ੍ਰਸ਼ੰਸਕ ਨੇ ਹੈਰਾਨ ਹੁੰਦੇ ਹੋਏ ਲਿਖਿਆ, ਸ਼ਾਜ਼ਮਾਨ ਦੀ ਆਵਾਜ਼ ਹੀ ਨਹੀਂ ਸਗੋ ਬਾੱਡੀ ਲੈਂਗੁਏਜ਼ ਵੀ ਨੁਸਰਤ ਫਤਹਿ ਅਲੀ ਖਾਨ ਵਰਗੀ ਹੀ ਹੈ। ਤੁਸੀ ਵੀ ਵੇਖੋ ਇਹ ਵੀਡੀਓ...
ਕਾਬਿਲੇਗੌਰ ਹੈ ਕਿ ਰਾਹਤ ਫਤਿਹ ਅਲੀ ਖਾਨ ਆਪਣੀ ਰੂਹਾਨੀ ਆਵਾਜ਼ ਦਾ ਦੁਨੀਆ ਭਰ ਵਿੱਚ ਜਾਦੂ ਚਲਾ ਚੁੱਕੇ ਹਨ। ਪਾਕਿਸਤਾਨ 'ਚ ਰਹਿਣ ਵਾਲੇ ਰਾਹਤ ਜਿੰਨੀ ਆਪਣੇ ਦੇਸ਼ 'ਚ ਮਸ਼ਹੂਰ ਹੈ, ਭਾਰਤ 'ਚ ਉਨ੍ਹਾਂ ਦੀ ਫੈਨ ਫਾਲੋਇੰਗ ਵੀ ਕਿਤੇ ਜ਼ਿਆਦਾ ਹੈ। ਦੱਸ ਦੇਈਏ ਕਿ ਰਾਹਤ ਨੇ ਸਾਲ 2003 ਵਿੱਚ ਬਾਲੀਵੁੱਡ ਵਿੱਚ ਡੈਬਿਊ ਕੀਤਾ ਸੀ। ਉਨ੍ਹਾਂ ਦਾ ਪਹਿਲਾ ਗੀਤ 'ਪਾਪ' ਫਿਲਮ 'ਚ 'ਲਾਗੀ ਤੁਮਸੇ ਮਨ ਕੀ ਲਗਨ' ਸੀ। ਇਸ ਗੀਤ ਨੇ ਉਸ ਨੂੰ ਰਾਤੋ-ਰਾਤ ਸਟਾਰ ਬਣਾ ਦਿੱਤਾ। ਆਪਣੇ ਪਹਿਲੇ ਗੀਤ ਤੋਂ ਹੀ ਰਾਹਤ ਨੇ ਸੰਗੀਤ ਪ੍ਰੇਮੀਆਂ ਦੇ ਦਿਲਾਂ 'ਚ ਖਾਸ ਜਗ੍ਹਾ ਬਣਾਈ। ਹੁਣ ਦੇਖਣਾ ਇਹ ਹੋਵੇਗਾ ਕਿ ਸ਼ਾਜ਼ਮਾਨ ਖਾਨ ਸੰਗੀਤ ਜਗਤ ਵਿੱਚ ਆਉਣ ਵਾਲੇ ਦਿਨਾਂ ਵਿੱਚ ਕੀ ਕਮਾਲ ਦਿਖਾਉਂਦੇ ਹਨ।