
ਰਣਜੀਤ ਬਾਵਾ ਤਿਆਰ ਹੈ ਦਰਸ਼ਕਾਂ ਦਾ ਦਿਲ ਜਿੱਤਣ ਲਈ ਆਪਣੀ ਫਿਲਮ "ਲਹਿੰਬਰਗਿੰਨੀ" ਦੇ ਨਾਲ
ਫਿਲਮ ਦਾ ਨਾਂ ਇਸ ਪਿੱਛੇ ਦੀ ਕਹਾਣੀ ਨੂੰ ਦੇਖਣ ਲਈ ਦਿਲਚਸਪੀ ਜਗਾਉਂਦਾ ਹੈ ਅਤੇ ਰਣਜੀਤ ਬਾਵਾ ਦੇ ਨਾਲ, ਇਹ ਦੇਖਣਾ ਹੋਰ ਵੀ ਦਿਲਚਸਪ ਹੋਵੇਗਾ ਕਿ ਉਹ ਲੰਬੇ ਸਮੇਂ ਬਾਅਦ ਆਪਣੇ ਦਰਸ਼ਕਾਂ ਲਈ ਕੀ ਲੈ ਕੇ ਆ ਰਹੇ ਹਨ।

Punjabi Movie: ਆਉਣ ਵਾਲੀ ਰੋਮ-ਕੋਮ "ਲਹਿੰਬਰਗਿੰਨੀ" ਦਾ ਟ੍ਰੇਲਰ ਅੱਜ ਰਿਲੀਜ਼ ਹੋ ਗਿਆ ਹੈ ਅਤੇ ਲੰਬੇ ਸਮੇਂ ਬਾਅਦ ਇੱਕ ਸਮਾਜਿਕ ਸੰਦੇਸ਼ ਦੇ ਨਾਲ ਇੱਕ ਬਹੁਤ ਹੀ ਵਿਲੱਖਣ ਅਤੇ ਇਸ ਦਿਲਚਸਪ ਕਹਾਣੀ ਦੇ ਨਾਲ ਰਣਜੀਤ ਬਾਵਾ ਨੂੰ ਇੱਕ ਵਾਰ ਫਿਰ ਵੱਡੇ ਪਰਦੇ 'ਤੇ ਦੇਖਣ ਲਈ ਦਰਸ਼ਕਾਂ ਦੀ ਉਡੀਕ ਨੂੰ ਖਤਮ ਕਰ ਦਿੱਤਾ ਹੈ। ਐੱਸ.ਐੱਸ.ਡੀ ਪ੍ਰੋਡਕਸ਼ਨ, ਹੈਂਗਬੌਇਸ ਸਟੂਡੀਓਜ਼ ਅਤੇ 91 ਫਿਲਮ ਸਟੂਡੀਓਜ਼ ਮਿਲ ਕੇ ਫਿਲਮ "ਲਹਿੰਬਰਗਿੰਨੀ" ਲੈ ਕੇ ਆ ਰਹੇ ਹਨ ਜਿਸ ਦੇ ਵਿੱਚ ਰਣਜੀਤ ਬਾਵਾ ਮੁੱਖ ਭੂਮਿਕਾ ਵਿੱਚ ਹਨ। ਰਣਜੀਤ ਬਾਵਾ ਆਪਣੀ ਇਮਾਨਦਾਰ ਅਦਾਕਾਰੀ ਨਾਲ ਦਰਸ਼ਕਾਂ ਦਾ ਦਿਲ ਜਿੱਤਣ ਲਈ ਤਿਆਰ ਹਨ।
ਫਿਲਮ ਦਾ ਨਾਂ ਇਸ ਪਿੱਛੇ ਦੀ ਕਹਾਣੀ ਨੂੰ ਦੇਖਣ ਲਈ ਦਿਲਚਸਪੀ ਜਗਾਉਂਦਾ ਹੈ ਅਤੇ ਰਣਜੀਤ ਬਾਵਾ ਦੇ ਨਾਲ, ਇਹ ਦੇਖਣਾ ਹੋਰ ਵੀ ਦਿਲਚਸਪ ਹੋਵੇਗਾ ਕਿ ਉਹ ਲੰਬੇ ਸਮੇਂ ਬਾਅਦ ਆਪਣੇ ਦਰਸ਼ਕਾਂ ਲਈ ਕੀ ਲੈ ਕੇ ਆ ਰਹੇ ਹਨ। ਪੰਜਾਬੀ ਇੰਡਸਟਰੀ ਨੂੰ ਹਿੱਟ ਫਿਲਮਾਂ ਦੇਣ ਤੋਂ ਬਾਅਦ ਹੁਣ ਰਣਜੀਤ ਬਾਵਾ ਅਤੇ ਮਾਹਿਰਾ ਸ਼ਰਮਾ ਦੀ ਜੋੜੀ ਪਾਲੀਵੁੱਡ ਵਿੱਚ ਇੱਕ ਮਜ਼ੇਦਾਰ ਅਤੇ ਕਾਮੇਡੀ ਫਿਲਮ ਲੈ ਕੇ ਆ ਰਹੀ ਹੈ।
ਫਿਲਮ ਦੇ ਟ੍ਰੇਲਰ ਨੇ ਦਰਸ਼ਕਾਂ ਦਾ ਉਤਸ਼ਾਹ ਵਧਾ ਦਿੱਤਾ ਕਿਉਂਕਿ ਇਹ ਨਹੀਂ ਪਤਾ ਕਿ ਫਿਲਮ ਵਿੱਚ ਕਿਸ ਤਰ੍ਹਾਂ ਦੀਆਂ ਸਮੱਸਿਆਵਾਂ, ਗਲਤਫਹਿਮੀਆਂ ਅਤੇ ਉਲਝਣਾਂ ਹੋਣਗੀਆਂ ਅਤੇ ਰਣਜੀਤ ਬਾਵਾ ਇਸ ਨੂੰ ਕਿਵੇਂ ਹੱਲ ਕਰਣਗੇ। ਇਹ ਦੇਖਣਾ ਦਿਲਚਸਪ ਹੋਵੇਗਾ ਕਿ ਵੱਖ-ਵੱਖ ਕਿਰਦਾਰ ਸਿਨੇਮਾਘਰਾਂ 'ਚ ਪਰਿਵਾਰ ਅਤੇ ਨੌਜਵਾਨ ਦਰਸ਼ਕਾਂ ਨੂੰ ਕਿਵੇਂ ਬੰਨ ਕੇ ਰੱਖਦੇ ਹਨ ਜੋ ਫਿਲਮ ਦੇਖਣ ਤੋਂ ਬਾਅਦ ਹੀ ਸਾਫ ਹੋਵੇਗਾ। "ਲਹਿੰਬਰਗਿੰਨੀ" ਦੇ ਹੋਰ ਸਸਪੈਂਸ ਨੂੰ ਦੂਰ ਕਰਨ ਲਈ ਹੁਣ ਸਾਰੇ ਫਿਲਮ ਰਿਲੀਜ਼ ਦੀ ਉਡੀਕ ਕਰ ਰਹੇ ਹਨ।
ਰਣਜੀਤ ਬਾਵਾ ਅਤੇ ਮਾਹਿਰਾ ਸ਼ਰਮਾ ਮੁੱਖ ਭੂਮਿਕਾ ਵਿੱਚ ਹਨ। ਹੋਰ ਸਟਾਰ ਕਾਸਟ ਵਿੱਚ ਸਰਬਜੀਤ ਚੀਮਾ, ਨਿਰਮਲ ਰਿਸ਼ੀ, ਕਿਮੀ ਵਰਮਾ, ਸ਼ਿਵਮ ਸ਼ਰਮਾ, ਗੁਰਤੇਗ ਸਿੰਘ, ਅਸ਼ੋਕ ਤਾਂਗੜੀ ਅਤੇ ਗੁਰੀ ਸੰਧੂ ਸ਼ਾਮਲ ਹਨ। ਫਿਲਮ ਦਾ ਨਿਰਮਾਣ ਜੱਸ ਧਾਮੀ, ਸ਼ਬੀਲ ਸ਼ਮਸ਼ੇਰ ਸਿੰਘ, ਸੁਖਮਨਪ੍ਰੀਤ ਸਿੰਘ, ਨਵੀਨ ਚੰਦਰ ਅਤੇ ਨੰਦਿਤਾ ਰਾਓ ਕਰਨਾਡ ਨੇ ਕੀਤਾ ਹੈ। ਫਿਲਮ ਕੈਮ ਅਤੇ ਪਰਮ (ਹੈਸ਼ਟੈਗ ਸਟੂਡੀਓਜ਼ ਯੂਕੇ) ਦੁਆਰਾ ਸਹਿ-ਨਿਰਮਾਣ ਕੀਤਾ ਗਿਆ ਹੈ। ਫਿਲਮ ਨੂੰ ਈਸ਼ਾਨ ਚੋਪੜਾ ਨੇ ਲਿਖਿਆ ਅਤੇ ਡਾਇਰੈਕਟ ਕੀਤਾ ਹੈ, ਡਾਇਲਾਗ ਉਪਿੰਦਰ ਵੜੈਚ ਨੇ ਲਿਖੇ ਹਨ। ਵ੍ਹਾਈਟ ਹਿੱਲ ਸਟੂਡੀਓਜ਼ ਦੁਆਰਾ 2 ਜੂਨ 2023 ਨੂੰ ਵਿਸ਼ਵਵਿਆਪੀ ਰਿਲੀਜ਼ ਹੋਵੇਗੀ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
