ਰਣਜੀਤ ਬਾਵਾ ਦਾ ਵੱਡਾ ਐਲਾਨ; ਕੈਨੇਡਾ ਸ਼ੋਅ ਦੀ ਆਮਦਨੀ ਹੜ੍ਹ ਪੀੜਤਾਂ ਲਈ, ਸ਼ੋਅ ‘ਚ ਦਿਖਾਇਆ ਪੰਜਾਬ ਦੇ ਹੜ੍ਹਾਂ ਦਾ ਖੌਫਨਾਕ ਮੰਜ਼ਰ
ਪੰਜਾਬ ਦੇ ਕੁੱਲ 9 ਜ਼ਿਲ੍ਹੇ ਹੜ੍ਹ ਨਾਲ ਪ੍ਰਭਾਵਿਤ ਹਨ। ਹੜ੍ਹਾਂ ਦੀਆਂ ਖੌਫਨਾਕ ਤਸਵੀਰਾਂ ਨੇ ਸਭ ਨੂੰ ਚਿੰਤਾ ਚ ਪਾਇਆ ਹੋਇਆ ਹੈ, ਲੋਕ ਸਹਿਮ ਦੇ ਵਿੱਚ ਹਨ। ਹੜ੍ਹ ਪ੍ਰਭਾਵਿਤ ਲੋਕਾਂ ਦੀ ਸੇਵਾ ਲਈ ਪੰਜਾਬੀ ਕਲਾਕਾਰ ਵੀ ਸਾਹਮਣੇ ਹਨ। ਹੁਣ ਰਣਜੀਤ ਬਾਵਾ

ਪੰਜਾਬ 'ਚ ਹੜ੍ਹ-ਪ੍ਰਭਾਵਿਤ ਲੋਕਾਂ ਦੀ ਮਦਦ ਲਈ ਪੰਜਾਬੀ ਮਿਊਜ਼ਿਕ ਅਤੇ ਫਿਲਮ ਇੰਡਸਟਰੀ ਦੇ ਕਲਾਕਾਰ ਵੱਖ-ਵੱਖ ਤਰੀਕਿਆਂ ਨਾਲ ਲੋਕਾਂ ਦੀ ਮਦਦ ਕਰ ਰਹੇ ਹਨ। ਇਸ ਵੇਲੇ ਪੰਜਾਬ ਦੇ ਲਗਭਗ 8 ਜ਼ਿਲ੍ਹੇ ਹੜ੍ਹ ਦੀ ਚਪੇਟ 'ਚ ਹਨ, ਜਿਸ ਕਾਰਨ ਸਾਰੇ ਰਾਜ ਦੀ ਹਾਲਤ ਗੰਭੀਰ ਬਣੀ ਹੋਈ ਹੈ। ਅਜਿਹੇ ਵਿੱਚ ਪੰਜਾਬੀ ਮਿਊਜ਼ਿਕ ਇੰਡਸਟਰੀ ਨਾਲ ਜੁੜੇ ਕਲਾਕਾਰ ਮਦਦ ਲਈ ਅੱਗੇ ਆ ਰਹੇ ਹਨ।
ਸ਼ੋਅ ਦੀ ਪੂਰੀ ਆਮਦਨੀ ਹੜ੍ਹ-ਪੀੜਤਾਂ ਦੀ ਮਦਦ ਲਈ ਦਾਨ
ਬੀਤੇ ਦਿਨ ਮਸ਼ਹੂਰ ਸੁਫ਼ੀ ਗਾਇਕ ਸਤਿੰਦਰ ਸਰਤਾਜ ਨੇ 500 ਪਰਿਵਾਰਾਂ ਨੂੰ ਰਾਸ਼ਨ ਕਿੱਟਾਂ ਦੇਣ ਦਾ ਐਲਾਨ ਕੀਤਾ ਸੀ। ਹੁਣ ਪੰਜਾਬੀ ਗਾਇਕ ਰਣਜੀਤ ਬਾਵਾ ਨੇ ਵੀ ਹੜ੍ਹ-ਪ੍ਰਭਾਵਿਤਾਂ ਲਈ ਵੱਡਾ ਐਲਾਨ ਕੀਤਾ ਹੈ। ਇਹ ਐਲਾਨ ਉਨ੍ਹਾਂ ਨੇ ਆਪਣੇ ਕੈਨੇਡਾ ਦੇ ਅਲਬਰਟਾ ਸ਼ੋਅ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਉਹ ਆਪਣੇ ਇੱਕ ਸ਼ੋਅ ਦੀ ਪੂਰੀ ਆਮਦਨੀ ਹੜ੍ਹ-ਪੀੜਤਾਂ ਦੀ ਮਦਦ ਲਈ ਦਾਨ ਕਰਨਗੇ।
ਪੰਜਾਬੀ ਗਾਇਕ ਰਣਜੀਤ ਬਾਵਾ ਨੇ ਅਲਬਰਟਾ ਵਿੱਚ ਆਪਣੇ ਕਾਂਸਰਟ ਦੌਰਾਨ ਐਲਾਨ ਕੀਤਾ ਕਿ ਉਹ ਆਪਣੇ ਪਹਿਲੇ ਸ਼ੋਅ ਤੋਂ ਹੋਈ ਕਮਾਈ ਪੰਜਾਬ ਦੇ ਹੜ੍ਹ-ਪ੍ਰਭਾਵਿਤ ਲੋਕਾਂ ਨੂੰ ਦਾਨ ਕਰ ਰਹੇ ਹਨ। ਉਨ੍ਹਾਂ ਨੇ ਆਪਣੇ ਪਰਫਾਰਮੈਂਸ ਦੌਰਾਨ ਪੰਜਾਬ ਹੜ੍ਹ ਦਾ ਇੱਕ ਵੀਡੀਓ ਵੀ ਦਿਖਾਇਆ। ਇਸ ਤੋਂ ਬਾਅਦ ਉਨ੍ਹਾਂ ਨੇ ਦਰਸ਼ਕਾਂ ਨੂੰ ਦੱਸਿਆ ਕਿ ਮੇਰਾ ਰਾਜ ਇਸ ਵੇਲੇ ਇਕ ਵੱਡੀ ਆਫ਼ਤ ਨਾਲ ਜੂਝ ਰਿਹਾ ਹੈ, ਇਸ ਲਈ ਮੈਂ ਆਪਣੇ ਇਸ ਸ਼ੋਅ ਦੀ ਸਾਰੀ ਕਮਾਈ ਦਾਨ ਕਰਕੇ ਹੜ੍ਹ-ਪ੍ਰਭਾਵਿਤਾਂ ਦੀ ਮਦਦ ਕਰਾਂਗਾ।
ਪੰਜਾਬ ਦੇ 9 ਜ਼ਿਲ੍ਹੇ ਹੜ੍ਹ ਦੀ ਚਪੇਟ 'ਚ
ਦੱਸ ਦਈਏ ਕਿ ਇਸ ਵੇਲੇ ਪੰਜਾਬ ਦੇ ਕੁੱਲ 9 ਜ਼ਿਲ੍ਹੇ ਹੜ੍ਹ ਨਾਲ ਪ੍ਰਭਾਵਿਤ ਹਨ। ਇਨ੍ਹਾਂ ਵਿੱਚ ਅੰਮ੍ਰਿਤਸਰ, ਗੁਰਦਾਸਪੁਰ, ਤਰਨਤਾਰਨ, ਫਾਜ਼ਿਲਕਾ, ਫਿਰੋਜ਼ਪੁਰ, ਕਪੂਰਥਲਾ, ਪਠਾਨਕੋਟ, ਹੁਸ਼ਿਆਰਪੁਰ, ਮੋਗਾ ਅਤੇ ਬਰਨਾਲਾ ਸ਼ਾਮਲ ਹਨ। ਹੜ੍ਹ ਪ੍ਰਭਾਵਿਤ ਲੋਕਾਂ ਨੂੰ ਬਚਾਉਣ ਲਈ ਫੌਜ, ਐਨ.ਡੀ.ਆਰ.ਐਫ., ਐਸ.ਡੀ.ਆਰ.ਐਫ., ਬੀ.ਐਸ.ਐਫ., ਰਾਜ ਪ੍ਰਸ਼ਾਸਨ ਅਤੇ ਪੰਜਾਬ ਪੁਲਿਸ ਸਮੇਤ ਹੋਰ ਏਜੰਸੀਆਂ ਲੱਗੀਆਂ ਹੋਈਆਂ ਹਨ।
ਹੁਣ ਤੱਕ ਹੜ੍ਹ ਕਾਰਨ ਕੁੱਲ 1018 ਤੋਂ ਵੱਧ ਪਿੰਡ ਪ੍ਰਭਾਵਿਤ ਹੋਏ ਹਨ। ਫਾਜ਼ਿਲਕਾ ਵਿੱਚ 16,632 ਹੈਕਟੇਅਰ (41,099 ਏਕੜ) ਜ਼ਮੀਨ ਹੜ੍ਹ ਨਾਲ ਡੁੱਬੀ ਹੈ। ਇਸ ਤੋਂ ਇਲਾਵਾ ਫਿਰੋਜ਼ਪੁਰ ਵਿੱਚ 10,806 ਹੈਕਟੇਅਰ, ਕਪੂਰਥਲਾ ਵਿੱਚ 11,620, ਪਠਾਨਕੋਟ ਵਿੱਚ 7,000, ਤਰਨਤਾਰਨ ਵਿੱਚ 9,928 ਅਤੇ ਹੁਸ਼ਿਆਰਪੁਰ ਵਿੱਚ 5,287 ਹੈਕਟੇਅਰ ਫਸਲਾਂ ਬਰਬਾਦ ਹੋ ਚੁੱਕੀਆਂ ਹਨ। ਸਭ ਤੋਂ ਵੱਧ ਨੁਕਸਾਨ ਫਾਜ਼ਿਲਕਾ ਜ਼ਿਲ੍ਹੇ ਵਿੱਚ ਹੋਇਆ ਹੈ।
View this post on Instagram






















