15 ਜੁਲਾਈ ਨੂੰ ਰਣਜੀਤ ਬਾਵਾ ਦਾ ਪੰਜਾਬੀਆਂ ਲਈ ਖ਼ਾਸ ਤੋਹਫ਼ਾ
ਮਿੱਟੀ ਦਾ ਬਾਵਾ ਅਤੇ ਇਕ ਤਾਰੇ ਵਾਲਾ ਤੋਂ ਬਾਅਦ ਰਣਜੀਤ ਬਾਵਾ ਦੀ ਇਹ ਤੀਜੀ ਐਲਬਮ ਹੈ। ਕਲਾਕਾਰ ਦੀਆਂ ਪਿਛਲੀਆਂ ਦੋਵੇਂ ਐਲਬਮਾਂ ਬਹੁਤ ਹਿੱਟ ਰਹੀਆਂ ਸੀ।
ਚੰਡੀਗੜ੍ਹ: ਰਣਜੀਤ ਬਾਵਾ ਦੀ ਐਲਬਮ 'Loud' ਦਾ ਪਹਿਲਾ ਗੀਤ 15 ਜੁਲਾਈ ਨੂੰ ਰਿਲੀਜ਼ ਹੋ ਜਾਏਗਾ। ਪੋਸਟਰ 'ਤੇ ਖਾਸ ਤੌਰ 'ਤੇ ਲਿਖਿਆ ਗਿਆ ਹੈ ਕਿ "ਸਪੀਕਰਾਂ ਦੀ ਆਵਾਜ਼ ਘੱਟ ਰੱਖਿਓ , ਬਾਵਾ ਆਪ ਈ ਉੱਚੀ ਗਾਉਂਦਾ"। ਟਾਈਟਲ ਟਰੈਕ Loud ਨੂੰ ਬੰਟੀ ਬੈਂਸ ਨੇ ਲਿਖਿਆ ਤੇ ਕੰਪੋਜ਼ ਕੀਤਾ ਹੈ, ਦੇਸੀ ਕਰਿਊ ਦਾ ਸੰਗੀਤ ਇਸਨੂੰ ਹੋਰ ਖਾਸ ਬਣਾਏਗਾ।
ਮਿੱਟੀ ਦਾ ਬਾਵਾ ਅਤੇ ਇਕ ਤਾਰੇ ਵਾਲਾ ਤੋਂ ਬਾਅਦ ਰਣਜੀਤ ਬਾਵਾ ਦੀ ਇਹ ਤੀਜੀ ਐਲਬਮ ਹੈ। ਕਲਾਕਾਰ ਦੀਆਂ ਪਿਛਲੀਆਂ ਦੋਵੇਂ ਐਲਬਮਾਂ ਬਹੁਤ ਹਿੱਟ ਰਹੀਆਂ ਸੀ। ਮਿੱਟੀ ਦਾ ਬਾਵਾ ਨੂੰ ਵਿਸ਼ੇਸ਼ ਤੌਰ 'ਤੇ ਕਾਫੀ ਚੰਗਾ ਹੁੰਗਾਰਾ ਮਿਲਿਆ। ਰਣਜੀਤ ਤੋਂ ਉਸ ਦੀ ਆਉਣ ਵਾਲੀ ਐਲਬਮ ਨਾਲ ਪ੍ਰਸ਼ੰਸਕਾਂ ਨੂੰ ਕਾਫੀ ਉਮੀਦਾਂ ਹਨ।
View this post on Instagram
ਐਲਬਮ ਦਾ ਸੰਗੀਤ ਦੇਸੀ ਕਰੂ ਦੁਆਰਾ ਤਿਆਰ ਕੀਤਾ ਗਿਆ ਹੈ ਅਤੇ ਮਸ਼ਹੂਰ ਕਲਾਕਾਰਾਂ ਜਿਵੇਂ ਨਰਿੰਦਰ ਬਾਠ, ਅਮ੍ਰਿਤ ਮਾਨ, ਬੰਟੀ ਬੈਂਸ, ਬੱਬੂ, ਮਨਦੀਪ ਮਾਵੀ, ਰੋਨੀ ਅਜਨਾਲੀ ਦੀ ਆਵਾਜ਼ ਇਸ ਐਲਬਮ 'ਚ ਸੁਣਨ ਨੂੰ ਮਿਲੇਗੀ।






















