Shehnaaz Gill: ਸ਼ਹਿਨਾਜ਼ ਗਿੱਲ ਦੇ ਦੇਸੀ ਵਾਈਬਸ 'ਚ ਨਜ਼ਰ ਆਏ ਰੈਪਰ ਹਨੀ ਸਿੰਘ, ਦੇਖੋ ਮਸਤੀ ਭਰੀਆਂ Pics
Desi Vibes With Shehnaaz Gill: ਬਿੱਗ ਬੌਸ ਦੀ ਸਾਬਕਾ ਪ੍ਰਤੀਯੋਗੀ ਅਤੇ ਅਭਿਨੇਤਰੀ ਸ਼ਹਿਨਾਜ਼ ਗਿੱਲ ਆਪਣੇ ਸ਼ੋਅ ਦੇਸੀ ਵਾਈਬਸ ਨੂੰ ਲੈ ਲਗਾਤਾਰ ਸੁਰਖੀਆਂ ਵਿੱਚ ਰਹਿੰਦੀ ਹੈ। ਹਾਲ ਹੀ ਵਿੱਚ ਅਦਾਕਾਰਾ ਦੇ ਸ਼ੋਅ ਵਿੱਚ ਰੈਪਰ ਹਨੀ ਸਿੰਘ ਨੇ ਸ਼ਿਰ...
Desi Vibes With Shehnaaz Gill: ਬਿੱਗ ਬੌਸ ਦੀ ਸਾਬਕਾ ਪ੍ਰਤੀਯੋਗੀ ਅਤੇ ਅਭਿਨੇਤਰੀ ਸ਼ਹਿਨਾਜ਼ ਗਿੱਲ ਆਪਣੇ ਸ਼ੋਅ ਦੇਸੀ ਵਾਈਬਸ ਨੂੰ ਲੈ ਲਗਾਤਾਰ ਸੁਰਖੀਆਂ ਵਿੱਚ ਰਹਿੰਦੀ ਹੈ। ਹਾਲ ਹੀ ਵਿੱਚ ਅਦਾਕਾਰਾ ਦੇ ਸ਼ੋਅ ਵਿੱਚ ਰੈਪਰ ਹਨੀ ਸਿੰਘ ਨੇ ਸ਼ਿਰਕਤ ਕੀਤੀ। ਜਿਸ ਦੀਆਂ ਤਸਵੀਰਾਂ ਸ਼ਹਿਨਾਜ਼ ਵੱਲੋਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਇੰਸਟਾਗ੍ਰਾਮ ਉੱਪਰ ਸਾਂਝੀਆਂ ਕੀਤੀਆਂ ਗਈਆਂ ਹਨ। ਦੱਸ ਦੇਈਏ ਕਿ ਹਾਲੇ ਤੱਕ ਸ਼ਹਿਨਾਜ਼ ਦੇ ਸ਼ੋਅ ਵਿੱਚ ਇੰਡਸਟਰੀ ਦੇ ਕਈ ਸਿਤਾਰੇ ਹਾਜ਼ਰੀ ਲਗਵਾ ਚੁੱਕੇ ਹਨ। ਇਸ ਵਾਰ ਤੁਸੀ ਸ਼ੋਅ ਵਿੱਚ ਰੈਪਰ ਹਨੀ ਸਿੰਘ ਨੂੰ ਦੇਖੋਗੇ।
View this post on Instagram
ਦਰਅਸਲ, ਸ਼ਹਿਨਾਜ਼ ਨੇ ਹਨੀ ਸਿੰਘ ਨਾਲ ਤਸਵੀਰਾਂ ਸਾਂਝੀਆਂ ਕਰ ਕੈਪਸ਼ਨ ਵਿੱਚ ਲਿਖਿਆ, ਅੱਜ ਭਾਰਤ ਦੇ ਓਜੀ ਰੈਪਰ ਯੋ ਯੋ ਹਨੀ ਸਿੰਘ ਨਾਲ ਸ਼ੂਟ ਕੀਤਾ ਗਿਆ। ਦੱਸ ਦੇਈਏ ਕਿ ਇਸ ਐਪੀਸੋਡ ਵਿੱਚ ਸ਼ਹਿਨਾਜ਼ ਰੈਪਰ ਦੀ ਜ਼ਿੰਦਗੀ ਜੁੜਿਆਂ ਗੱਲਾਂ ਦਾ ਖੁਲਾਸਾ ਕਰੇਗੀ। ਜਿਵੇਂ ਕਿ ਸ਼ੋਅ ਵਿੱਚ ਪਹੁੰਚਣ ਵਾਲੇ ਸਿਤਾਰੇ ਆਪਣੀ ਜ਼ਿੰਦਗੀ ਨੂੰ ਖੁੱਲ ਕੇ ਸ਼ੋਅ ਵਿੱਚ ਰੱਖਦੇ ਹਨ।
View this post on Instagram
ਵਰਕਫਰੰਟ ਦੀ ਗੱਲ ਕਰਿਏ ਤਾਂ ਸ਼ਹਿਨਾਜ਼ ਗਿੱਲ ਸ਼ੋਅ ਦੇਸੀ ਵਾਈਬਜ਼ ਤੋਂ ਇਲਾਵਾ ਆਪਣੀ ਅਪਕਮਿੰਗ ਫਿਲਮ ਕਿਸੀ ਕਾ ਭਾਈ ਕਿਸੀ ਕੀ ਜਾਨ ਨੂੰ ਲੈ ਸੁਰਖੀਆਂ ਵਿੱਚ ਹੈ। ਉਹ ਆਪਣੇ ਸ਼ੋਅ ਦੇ ਨਾਲ-ਨਾਲ ਫਿਲਮ ਦਾ ਪ੍ਰਮੋਸ਼ਨ ਵੀ ਕਰ ਰਹੀ ਹੈ। ਹਾਲ ਹੀ ਵਿੱਚ ਪੰਜਾਬ ਦੀ ਕੈਟਰੀਨਾ ਕੈਫ ਕਪਿਲ ਸ਼ਰਮਾ ਦੇ ਸ਼ੋਅ ਦਾ ਹਿੱਸਾ ਬਣੀ। ਇਸ ਦੌਰਾਨ ਫਿਲਮ ਦੀ ਪੂਰੀ ਸਟਾਰ ਕਾਸਟ ਉਨ੍ਹਾਂ ਦੇ ਨਾਲ ਸੀ। ਹਨੀ ਸਿੰਘ ਆਪਣੇ ਗੀਤਾਂ ਦੇ ਨਾਲ-ਨਾਲ ਨਿੱਜੀ ਜ਼ਿੰਦਗੀ ਨੂੰ ਲੈ ਸੁਰਖੀਆਂ ਵਿੱਚ ਰਹਿੰਦੇ ਹਨ। ਦੱਸ ਦੇਈਏ ਕਿ ਹਨੀ ਸਿੰਘ ਦੀਆਂ ਗਰਲਫ੍ਰੈਂਡ ਟੀਨਾ ਥਡਾਨੀ ਨਾਲ ਅਕਸਰ ਤਸਵੀਰਾਂ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਇਸ ਤੋ ਇਲਾਵਾ ਉਨ੍ਹਾਂ ਨੂੰ ਅਕਸਰ ਕਈ ਪਾਰੀਟਜ਼ ਵਿੱਚ ਵੀ ਇਕੱਠੇ ਦੇਖਿਆ ਜਾਂਦਾ ਹੈ। ਹਾਲਾਂਕਿ ਹਾਲ ਹੀ ਵਿੱਚ ਉਨ੍ਹਾਂ ਦੇ ਬ੍ਰੇਕਅਪ ਦੀਆਂ ਖਬਰਾਂ ਵੀ ਸਾਹਮਣੇ ਆਈਆ ਸੀ। ਜਿਸ ਬਾਰੇ ਉਨ੍ਹਾਂ ਵੱਲੋਂ ਅਧਿਕਾਰਤ ਤੌਰ ਤੇ ਖੁਲਾਸਾ ਨਹੀਂ ਕੀਤਾ ਗਿਆ ਸੀ। ਹਾਲ ਹੀ ਵਿੱਚ ਰੈਪਰ ਵੱਲੋਂ ਆਪਣੇ ਨਵੇਂ ਗੀਤ ਨਾਗਨ ਦਾ ਐਲਾਨ ਕੀਤਾ ਗਿਆ ਹੈ। ਜੋ 15 ਅਪ੍ਰੈਲ ਨੂੰ ਰਿਲੀਜ਼ ਹੋਵੇਗਾ।