Gippy Grewal ਦੀ ਨਵੀਂ ਐਲਬਮ ਬਾਰੇ ਹੋਇਆ ਖੁਲਾਸਾ
ਗਿੱਪੀ ਗਰੇਵਾਲ ਦੇ ਸੁਪਰਹਿੱਟ ਟਰੈਕ 'ਜੱਟਾਂ ਦੇ ਆਂ ਮੁੰਡੇ', 'ਹੈਲੋ ਹੈਲੋ', 'ਆਸ਼ਿਕ ਤੇਰੇ 'ਤੇ', 'ਮਰਜਾਵਾਂ, 'ਹਥਿਆਰ', 'ਪਿੰਡ ਨਾਨਕੇ' ਅਤੇ ਹੋਰ ਬਹੁਤ ਸਾਰੇ ਗੀਤ ਹਾਲ ਹੀ 'ਚ ਉਨ੍ਹਾਂ ਦੇ ਇੰਸਟਾਗ੍ਰਾਮ ਅਕਾਊਂਟ 'ਤੇ ਪੋਸਟ ਹੋ ਚੁੱਕੇ ਹਨ।
ਚੰਡੀਗੜ੍ਹ: ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਸਭ ਤੋਂ ਵੱਡੇ ਸਿਤਾਰਿਆਂ ਵਿੱਚੋਂ ਇੱਕ ਗਿੱਪੀ ਗਰੇਵਾਲ ਦੀ ਅਗਲੀ ਐਲਬਮ ਦੀ ਰਿਲੀਜ਼ ਜਿਵੇਂ-ਜਿਵੇਂ ਨੇੜੇ ਆ ਰਹੀ ਹੈ, ਨਵੇਂ ਪ੍ਰਗਟਾਵੇ ਵੀ ਹੋ ਰਹੇ ਹਨ। ਗਿੱਪੀ ਗਰੇਵਾਲ ਆਪਣੀਆਂ ਪੁਰਾਣੀਆਂ ਹਿੱਟ ਗੀਤਾਂ ਦੀਆਂ ਪੋਸਟਾਂ ਅਪਲੋਡ ਕਰ ਰਹੇ ਸਨ, ਜਿਸ ਕਾਰਨ ਅੱਜ ਉਨ੍ਹਾਂ ਦੀ ਮਿਊਜ਼ਿਕ ਇੰਡਸਟਰੀ 'ਚ ਵੱਖਰੀ ਪਛਾਣਾ ਬਣੀ ਹੋਈ ਹੈ। ਗਿੱਪੀ ਗਰੇਵਾਲ ਦੀ ਆਉਣ ਵਾਲੀ ਐਲਬਮ 'Limited Edition' ਉਨ੍ਹਾਂ ਦੇ ਪੁਰਾਣੇ ਗੀਤਾਂ ਦਾ ਨਵਾਂ ਵਰਜ਼ਨ ਬਣਨ ਜਾ ਰਹੀ ਹੈ।
ਗਿੱਪੀ ਗਰੇਵਾਲ ਦੇ ਸੁਪਰਹਿੱਟ ਟਰੈਕ 'ਜੱਟਾਂ ਦੇ ਆਂ ਮੁੰਡੇ', 'ਹੈਲੋ ਹੈਲੋ', 'ਆਸ਼ਿਕ ਤੇਰੇ 'ਤੇ', 'ਮਰਜਾਵਾਂ, 'ਹਥਿਆਰ', 'ਪਿੰਡ ਨਾਨਕੇ' ਅਤੇ ਹੋਰ ਬਹੁਤ ਸਾਰੇ ਗੀਤ ਹਾਲ ਹੀ 'ਚ ਉਨ੍ਹਾਂ ਦੇ ਇੰਸਟਾਗ੍ਰਾਮ ਅਕਾਊਂਟ 'ਤੇ ਪੋਸਟ ਹੋ ਚੁੱਕੇ ਹਨ। ਗਿੱਪੀ ਪਹਿਲਾਂ ਹੀ ਐਲਾਨ ਕਰ ਚੁੱਕੇ ਸਨ ਕਿ 'Limited Edition' ਵਿਚ ਪੁਰਾਣੇ ਗਿੱਪੀ ਨਜ਼ਰ ਆਉਣਗੇ ਅਤੇ ਉਨ੍ਹਾਂ ਦੇ ਪਹਿਲਾਂ ਵਾਲੇ ਗਾਣਿਆਂ ਵਰਗੇ ਗੀਤ ਸ਼ਾਮਲ ਹੋਣਗੇ।
ਅਸੀਂ ਜਾਣਦੇ ਹਾਂ ਕਿ 'Limited Edition' ਸਾਲ 2009 ਦੀ ਰਿਹੀਟ ਐਲਬਮ ਬਣਨ ਜਾ ਰਹੀ ਹੈ। ਗਿੱਪੀ ਗਰੇਵਾਲ ਦੇ ਇਸ ਐਲਬਮ ਦੀ ਸਾਰਿਆਂ ਨੂੰ ਬੇਸਬਰੀ ਨਾਲ ਉਡੀਕ ਹੈ। ਲਗਭਗ ਹਰ ਵੱਡੇ ਕਲਾਕਾਰ ਨੇ ਇਸ ਸਾਲ ਆਪਣੀ ਐਲਬਮ ਦਾ ਐਲਾਨ ਕੀਤਾ ਹੈ ਤੇ ਗਿੱਪੀ ਗਰੇਵਾਲ ਵੀ ਪਿੱਛੇ ਨਹੀਂ ਰਹੇ।
ਇਹ ਵੀ ਪੜ੍ਹੋ: Navjot Sidhu Update: ਹਾਈਕਮਾਨ ਨੇ ਲੱਭਿਆ ਕੈਪਟਨ ਤੇ ਸਿੱਧੂ ਵਿਚਾਲੇ ਸੁਲ੍ਹਾ ਦਾ ਫਾਰਮੂਲਾ, ਦੋਵਾਂ ਲੀਡਰਾਂ ਨੂੰ ਮਿਲਣਗੇ ਇਹ ਅਹਿਮ ਅਹੁੱਦੇ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904