ਸਤਿੰਦਰ ਸਰਤਾਜ, ਨੀਰੂ ਬਾਜਵਾ ਤੇ ਵਾਮਿਕਾ ਗੱਬੀ ਸਟਾਰਰ ਫਿਲਮ Kali Jotta ਨੂੰ ਮਿਲੀ ਨਵੀਂ ਰਿਲੀਜ਼ ਡੇਟ
ਪੰਜਾਬੀ ਫ਼ਿਲਮਾਂ ਦੇ ਸ਼ੌਕੀਨਾਂ ਦਾ ਸਮਾਂ ਬਹੁਤ ਵਧੀਆ ਚੱਲ ਰਿਹਾ ਹੈ ਕਿਉਂਕਿ ਪੰਜਾਬੀ ਫ਼ਿਲਮਾਂ ਦੇ ਨਿਰਮਾਤਾ ਹਰ ਰੋਜ਼ ਇੱਕ ਤੋਂ ਬਾਅਦ ਇੱਕ ਫ਼ਿਲਮ ਰਿਲੀਜ਼ ਕਰਨ ਦਾ ਐਲਾਨ ਕਰ ਰਹੇ ਹਨ।
ਚੰਡੀਗੜ੍ਹ: ਸਾਰੇ ਪੰਜਾਬੀ ਸਿਨੇਮਾ ਪ੍ਰੇਮੀਆਂ ਲਈ ਇੱਕ ਹੋਰ ਵੱਡੀ ਖ਼ਬਰ ਸਾਹਮਣੇ ਆਈ ਹੈ। ਦੱਸ ਦਈਏ ਕਿ ਪੰਜਾਬੀ ਫਿਲਮਾਂ ਦੀ ਉਡੀਕ ਤਾਂ ਸਭ ਨੂੰ ਹੈ ਹੀ ਪਰ ਮੌਸਟ ਅਵੇਟਿਡ ਪੰਜਾਬੀ ਫਿਲਮ ਕਲੀ ਜੋਟਾ ਹੁਣ ਜਲਦੀ ਹੀ ਸਿਨੇਮਾਘਰਾਂ ਦੀ ਰੌਣਕ ਬਣਨ ਵਾਲੀ ਹੈ। ਜੀ ਹਾਂ, ਫਿਲਮ ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ। ਸੋਸ਼ਲ ਮੀਡੀਆ ਰਾਹੀਂ ਕੀਤੀ ਗਈ ਤਾਜ਼ਾ ਜਾਣਕਾਰੀ ਮੁਤਾਬਕ ਕਲੀ ਜੋਟਾ 11 ਮਾਰਚ 2022 ਨੂੰ ਦੁਨੀਆ ਭਰ ਦੇ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ।
ਫਿਲਮ ਵਿੱਚ ਸਤਿੰਦਰ ਸਰਤਾਜ, ਨੀਰੂ ਬਾਜਵਾ ਤੇ ਵਾਮਿਕਾ ਗੱਬੀ ਮੁੱਖ ਭੂਮਿਕਾਵਾਂ ਵਿੱਚ ਹਨ। ਇਹ ਤਿੰਨੋਂ ਪਹਿਲੀ ਵਾਰ ਕਿਸੇ ਪੰਜਾਬੀ ਫ਼ਿਲਮ ਵਿੱਚ ਇਕੱਠੇ ਨਜ਼ਰ ਆਉਣਗੇ। ਇਸ ਦੇ ਨਾਲ ਹੀ ਦੱਸ ਦਈਏ ਕਿ ਇਹ ਤਿੰਨੇਂ ਪੰਜਾਬੀ ਸਿਨੇਮਾ ਦੀ ਫੇਮਸ ਸਟਾਰਸ 'ਚ ਸ਼ਾਮਲ ਹਨ।
View this post on Instagram
ਦੱਸ ਦਈਏ ਕਿ ਹੁਣ ਰਿਲੀਜ਼ ਦੀ ਤਰੀਕ ਅੱਗੇ ਰੱਖੀ ਗਈ ਹੈ ਪਹਿਲਾਂ ਇਹ ਫਿਲਮ 25 ਮਾਰਚ 2022 ਨੂੰ ਰਿਲੀਜ਼ ਹੋਣੀ ਸੀ। ਹੁਣ ਨੈਸ਼ਨਲ ਐਵਾਰਡ ਜੇਤੂ ਨਿਰਦੇਸ਼ਕ ਵਿਜੇ ਕੁਮਾਰ ਅਰੋੜਾ ਦੇ ਨਿਰਦੇਸ਼ਨ ਵਿੱਚ ਬਣੀ ਇਹ ਫਿਲਮ 11 ਮਾਰਚ ਨੂੰ ਵੱਡੇ ਪਰਦੇ 'ਤੇ ਆਉਣ ਲਈ ਤਿਆਰ ਹੈ। ਫਿਲਮ ਦੀ ਕਹਾਣੀ ਇੱਕ ਰੋਮਾਂਟਿਕ ਕਾਮੇਡੀ ਹੈ।
ਇਸ ਦੇ ਨਾਲ ਹੀ ਨੀਰੂ ਬਾਜਵਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਬੈਕ ਟੂ ਬੈਕ ਆਪਣੇ ਪ੍ਰੋਜੈਕਟਸ ਦੀ ਅਨਾਉਂਸਮੈਂਟ ਕਰਕੇ ਆਪਣੇ ਫੈਨਸ ਨੂੰ ਸਪਰ੍ਰਾਈਜ਼ ਦੇ ਰਹੀ ਹੈ। ਹਾਲ ਹੀ 'ਚ ਉਸ ਨੇ ਆਪਣੀ ਇੱਕ ਹੋਰ ਫਿਲਮ ਲੌਂਗ ਲਾਚੀ 2 ਦਾ ਐਲਾਨ ਕੀਤਾ।
ਇਸ ਫਿਲਮ ਦੇ ਪਹਿਲੇ ਪਾਰਟ 'ਚ ਨੀਰੂ ਬਾਜਵਾ, ਅੰਬਰਦੀਪ ਸਿੰਘ ਤੇ ਐਮੀ ਵਿਰਕ ਨੇ ਕੰਮ ਕੀਤਾ ਸੀ। ਇਹੀ ਕਾਸਟ ਆਉਣ ਵਾਲੀ ਫਿਲਮ 'ਲੌਂਗ ਲਾਚੀ 2' ਲਈ ਮੁੜ ਇਕੱਠੀ ਹੋਵੇਗੀ। ਇਸ ਦੀ ਜਾਣਕਾਰੀ ਨੀਰੂ ਨੇ ਖੁਦ ਸੋਸ਼ਲ ਮੀਡੀਆ 'ਤੇ ਪੋਸਟ ਕੀਤੀ ਸੀ।
ਇਹ ਵੀ ਪੜ੍ਹੋ: Budget Sasta Mehnga: ਬਜਟ ਪੇਸ਼ ਹੋਣ ਤੋਂ ਬਾਅਦ ਇਹ ਚੀਜ਼ਾਂ ਹੋਈਆਂ ਸਸਤੀ, ਜਾਣੋ ਕਿਹੜੀਆਂ ਚੀਜ਼ਾਂ ਦੇ ਵਧੇ ਰੇਟ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin