Sidhu Moose Wala: ਸਿੱਧੂ ਮੂਸੇਵਾਲਾ ਦਾ ਮੌਤ ਤੋਂ ਬਾਅਦ ਛੇਵਾਂ ਗੀਤ ਬੁੱਧਵਾਰ ਨੂੰ ਹੋਏਗਾ ਰਿਲੀਜ਼, ਇਸ ਖਾਸ ਦੋਸਤ ਨੇ ਪੂਰਾ ਕੀਤਾ ਗਾਣਾ
Sidhu Moose Wala Song Will Be Released on 10 April: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਆਵਾਜ਼ ਇੱਕ ਵਾਰ ਫਿਰ ਤੋਂ ਪ੍ਰਸ਼ੰਸਕਾਂ ਵਿਚਾਲੇ ਸੁਣਨ ਨੂੰ ਮਿਲੇਗੀ। ਦੱਸ ਦੇਈਏ ਕਿ ਮੂਸੇਵਾਲਾ ਦਾ ਮੌਤ
![Sidhu Moose Wala: ਸਿੱਧੂ ਮੂਸੇਵਾਲਾ ਦਾ ਮੌਤ ਤੋਂ ਬਾਅਦ ਛੇਵਾਂ ਗੀਤ ਬੁੱਧਵਾਰ ਨੂੰ ਹੋਏਗਾ ਰਿਲੀਜ਼, ਇਸ ਖਾਸ ਦੋਸਤ ਨੇ ਪੂਰਾ ਕੀਤਾ ਗਾਣਾ Sidhu Moose wala's sixth song will be released on Wednesday 10 April Sunny malton shared poster first look know details Sidhu Moose Wala: ਸਿੱਧੂ ਮੂਸੇਵਾਲਾ ਦਾ ਮੌਤ ਤੋਂ ਬਾਅਦ ਛੇਵਾਂ ਗੀਤ ਬੁੱਧਵਾਰ ਨੂੰ ਹੋਏਗਾ ਰਿਲੀਜ਼, ਇਸ ਖਾਸ ਦੋਸਤ ਨੇ ਪੂਰਾ ਕੀਤਾ ਗਾਣਾ](https://feeds.abplive.com/onecms/images/uploaded-images/2024/04/09/5ee5f906cfe0c484cb151ec3e97d95df1712626605655709_original.jpg?impolicy=abp_cdn&imwidth=1200&height=675)
Sidhu Moose Wala Song Will Be Released on 10 April: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਆਵਾਜ਼ ਇੱਕ ਵਾਰ ਫਿਰ ਤੋਂ ਪ੍ਰਸ਼ੰਸਕਾਂ ਵਿਚਾਲੇ ਸੁਣਨ ਨੂੰ ਮਿਲੇਗੀ। ਦੱਸ ਦੇਈਏ ਕਿ ਮੂਸੇਵਾਲਾ ਦਾ ਮੌਤ ਤੋਂ ਬਾਅਦ ਛੇਵਾਂ ਗੀਤ ਰਿਲੀਜ਼ ਹੋਣ ਜਾ ਰਿਹਾ ਹੈ। ਇਹ ਨਵਾਂ ਗਾਣਾ 10 ਅਪ੍ਰੈਲ ਬੁੱਧਵਾਰ ਨੂੰ ਰਿਲੀਜ਼ ਕੀਤਾ ਜਾਏਗਾ। ਇਸ ਗੀਤ ਦੀ ਖਾਸ ਗੱਲ ਇਹ ਹੈ ਕਿ ਇਸ ਨੂੰ ਮਰਹੂਮ ਗਾਇਕ ਦੇ ਖਾਸ ਦੋਸਤ ਸੰਨੀ ਮਾਲਟਨ ਵੱਲੋਂ ਪੂਰਾ ਕੀਤਾ ਗਿਆ ਹੈ। ਗੀਤ ਦਾ ਕਵਰ ਵੀ ਰਿਲੀਜ਼ ਕਰ ਦਿੱਤਾ ਗਿਆ ਹੈ। ਮੂਸੇਵਾਲਾ ਦੇ ਪ੍ਰਸ਼ੰਸਕਾਂ ਲਈ ਦੋ ਮਹੀਨਿਆਂ ਵਿੱਚ ਇਹ ਦੂਜੀ ਖੁਸ਼ਖਬਰੀ ਹੈ। ਪਿਛਲੇ ਮਹੀਨੇ ਹੀ ਮੂਸੇਵਾਲਾ ਦੇ ਘਰ ਉਸ ਦੇ ਛੋਟੇ ਭਰਾ ਦਾ ਜਨਮ ਹੋਇਆ ਸੀ।
ਸੰਨੀ ਮਾਲਟਨ ਨੇ ਸਾਂਝੀ ਕੀਤੀ ਜਾਣਕਾਰੀ
ਇਸ ਗਾਣੇ ਦੀ ਜਾਣਕਾਰੀ ਰੈਪਰ ਸੰਨੀ ਮਾਲਟਨ ਵੱਲੋਂ ਵੀ ਸ਼ੇਅਰ ਕੀਤੀ ਗਈ ਹੈ। ਇਸ ਗੀਤ ਨੂੰ 410 ਦਾ ਨਾਂਅ ਦਿੱਤਾ ਗਿਆ ਹੈ। ਇਸੇ ਕਾਰਨ ਇਹ ਗੀਤ ਚੌਥੇ ਮਹੀਨੇ ਦੀ 10 ਤਰੀਕ ਨੂੰ ਰਿਲੀਜ਼ ਹੋ ਰਿਹਾ ਹੈ। ਇਸ ਗੀਤ ਦਾ ਪੋਸਟਰ ਰਿਲੀਜ਼ ਕਰਨ ਦੇ ਨਾਲ ਹੀ ਰੈਪਰ ਸੰਨੀ ਮਾਲਟਨ ਨੇ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਇਹ ਗੀਤ ਉਨ੍ਹਾਂ ਦੇ ਯੂਟਿਊਬ ਚੈਨਲ 'ਤੇ ਹੀ ਰਿਲੀਜ਼ ਕੀਤਾ ਜਾਵੇਗਾ। ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਹ ਗੀਤ ਸ਼ਾਮ 4.10 ਵਜੇ ਹੀ ਰਿਲੀਜ਼ ਹੋਵੇਗਾ।
View this post on Instagram
ਦੱਸ ਦੇਈਏ ਕਿ ਪੋਸਟਰ ਰਿਲੀਜ਼ ਕਰਨ ਤੋਂ ਪਹਿਲਾਂ ਸੰਨੀ ਮਾਲਟਨ ਨੇ ਇੱਕ ਹੋਰ ਪੋਸਟ ਸ਼ੇਅਰ ਕੀਤੀ ਹੈ। ਜਿਸ ਵਿੱਚ ਉਨ੍ਹਾਂ ਨੇ ਬਰੈਂਪਟਨ ਅਤੇ ਮਾਨਸਾ ਦੇ ਤਾਪਮਾਨ ਬਾਰੇ ਗੱਲ ਕੀਤੀ। ਇਸਦੇ ਨਾਲ ਹੀ ਰੈਪਰ ਨੇ ਲਿਖਿਆ ਹੈ- 'ਡਰਾਉਣੇ ਘੰਟੇ ਦਾ ਅਲਰਟ, ਕਿਤੇ ਵੀ ਸੁਰੱਖਿਅਤ ਨਹੀਂ! ਇਸ ਗੱਲ ਤੋਂ ਜ਼ਿਆਦਾਤਰ ਲੋਕ ਜਾਣੂ ਹਨ ਕਿ ਸੰਨੀ ਮਾਲਟਨ ਅਤੇ ਬਿੱਗ ਬਰਡ ਨੇ ਸਿੱਧੂ ਮੂਸੇਵਾਲਾ ਨਾਲ ਕਈ ਗੀਤਾਂ ਵਿੱਚ ਕੰਮ ਕੀਤਾ ਹੈ। ਇਸ 'ਚ 'ਲੈਵਲ', 'ਨੇਵਰ ਫੋਲਡ', 'ਜਸਟ ਲਿਸਨ' ਵਰਗੇ ਕਈ ਹਿੱਟ ਗੀਤ ਸ਼ਾਮਲ ਹਨ। ਇਨ੍ਹਾਂ ਗੀਤਾਂ ਨੂੰ ਲੋਕਾਂ ਨੇ ਖੂਬ ਪਿਆਰ ਦਿੱਤਾ।
ਫਿਲਹਾਲ ਮੂਸੇਵਾਲਾ ਦਾ ਪਰਿਵਾਰ ਆਪਣੇ ਨਵਜੰਮੇ ਪੁੱਤਰ ਨਾਲ ਖਾਸ ਸਮਾਂ ਬਤੀਤ ਕਰ ਰਿਹਾ ਹੈ। ਛੋਟੇ ਪੁੱਤਰ ਦੇ ਜਨਮ ਤੋਂ ਬਾਅਦ ਵੱਡੇ ਪੁੱਤਰ ਦਾ ਗੀਤ ਰਿਲੀਜ਼ ਹੋਣਾ ਫੈਨਜ਼ ਦੇ ਨਾਲ-ਨਾਲ ਪ੍ਰਸ਼ੰਸਕਾਂ ਵਿਚਾਲੇ ਵੀ ਖੁਸ਼ੀ ਦਾ ਮਾਹੌਲ ਬਣਿਆ ਹੋਇਆ ਹੈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)