Sidhu Moose Wala: ਸਿੱਧੂ ਮੂਸੇਵਾਲਾ- ਸਟੈਫਲੋਨ ਡੌਨ ਦਾ ਗੀਤ ‘ਡਾਇਲੇਮਾ' ਹੋਇਆ ਰਿਲੀਜ਼, ਮਰਹੂਮ ਗਾਇਕ ਨੇ ਮੁੜ ਪਾਈ ਧੱਕ
Sidhu Moose wala New Song DILEMMA Out: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਆਵਾਜ਼ ਇੱਕ ਵਾਰ ਫਿਰ ਪ੍ਰਸ਼ੰਸਕਾਂ ਵਿਚਾਲੇ ਗੂੰਜ ਉੱਠੀ ਹੈ। ਦੱਸ ਦੇਈਏ ਕਿ ਮਰਹੂਮ ਗਾਇਕ ਦਾ 7ਵਾਂ ਗੀਤ
Sidhu Moose wala New Song DILEMMA Out: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਆਵਾਜ਼ ਇੱਕ ਵਾਰ ਫਿਰ ਪ੍ਰਸ਼ੰਸਕਾਂ ਵਿਚਾਲੇ ਗੂੰਜ ਉੱਠੀ ਹੈ। ਦੱਸ ਦੇਈਏ ਕਿ ਮਰਹੂਮ ਗਾਇਕ ਦਾ 7ਵਾਂ ਗੀਤ 'ਡਾਇਲੇਮਾ’ (DILEMMA) ਅੱਜ ਰਿਲੀਜ਼ ਹੋ ਚੁੱਕਾ ਹੈ। ਇਸ ਗੀਤ ਰਾਹੀਂ ਇੱਕ ਵਾਰ ਫਿਰ ਤੋਂ ਸਿੱਧੂ ਮੂਸੇਵਾਲਾ ਨੇ ਧੱਕ ਪਾਈ ਹੈ। ਦੱਸ ਦੇਈਏ ਕਿ ਗਾਇਕ ਦੀ ਮੌਤ ਮਗਰੋਂ ਇਹ ਉਨ੍ਹਾਂ ਦਾ ਸੱਤਵਾਂ ਗੀਤ ਹੈ। ਜੋ ਕਿ ਰਿਲੀਜ਼ ਹੁੰਦੇ ਹੀ ਚਾਰੇ ਪਾਸੇ ਛਾ ਗਿਆ ਹੈ। ਹਾਲਾਂਕਿ ਇਸ ਗੀਤ ਦਾ ਹਾਲੇ ਆਡੀਓ ਹੀ ਰਿਲੀਜ਼ ਕੀਤਾ ਗਿਆ ਹੈ, ਜਦੋਂ ਕਿ ਗੀਤ ਦਾ ਵੀਡੀਓ ਰਿਲੀਜ਼ ਹੋਣਾ ਬਾਕੀ ਹੈ।
ਦੱਸ ਦੇਈਏ ਕਿ ਸਿੱਧੂ ਮੂਸੇਵਾਲਾ ਨਾਲ ਆਪਣੇ ਗੀਤ ਦੇ ਪ੍ਰਚਾਰ ਲਈ ਬ੍ਰਿਟਿਸ਼ ਗਾਇਕ ਸਟੈਫਲੋਨ ਡੌਨ ਲੰਡਨ ਦੀਆਂ ਸੜਕਾਂ 'ਤੇ ਨਿਕਲ ਚੁੱਕੀ ਹੈ। ਸਟੀਫਲੋਨ ਨੇ ਖੁਦ ਆਪਣੇ ਸੋਸ਼ਲ ਮੀਡੀਆ ਅਕਾਊਂਟਸ 'ਤੇ ਇਸ ਦੇ ਪ੍ਰਚਾਰ ਦੇ ਵੀਡੀਓ ਸ਼ੇਅਰ ਕੀਤੇ ਹਨ। ਜਿਸ ਵਿੱਚ ਤੁਹਾਨੂੰ ਪੰਜਾਬੀ ਪ੍ਰਸ਼ੰਸਕਾਂ ਦੇ ਨਾਲ-ਨਾਲ ਕਈ ਵਿਦੇਸ਼ੀ ਦਰਸ਼ਕ ਵੀ ਨਜ਼ਰ ਆਉਣਗੇ। ਦੱਸ ਦੇਈਏ ਕਿ ਸਟੀਫਲਨ ਨੇ ਗੀਤ ਨੂੰ ਪ੍ਰਮੋਟ ਕਰਨ ਲਈ ਟੀ-ਸ਼ਰਟਾਂ ਪ੍ਰਿੰਟ ਕਰਵਾਈਆਂ ਹਨ, ਜਿਸ ਵਿਚ ਇਕ ਪਾਸੇ ਉਸ ਦੀ ਤਸਵੀਰ ਛਪੀ ਹੈ ਅਤੇ ਦੂਜੇ ਪਾਸੇ ਸਿੱਧੂ ਮੂਸੇਵਾਲਾ ਦੀ ਤਸਵੀਰ ਹੈ।
View this post on Instagram
ਜਾਣਕਾਰੀ ਮੁਤਾਬਕ, ਇਸ ਗੀਤ ਦਾ ਅਧਿਕਾਰਕ ਮਿਊਜ਼ਿਕ ਵੀਡੀਓ ਵੀ ਕਿਸੇ ਵੀ ਵੇਲੇ ਰਿਲੀਜ਼ ਹੋ ਸਕਦਾ ਹੈ। ਪ੍ਰਸ਼ੰਸਕ ਇਸ ਮਿਊਜ਼ਿਕ ਵੀਡੀਓ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ, ਕਿਉਂਕਿ ਇਸ ਵੀਡੀਓ ਵਿੱਚ ਪ੍ਰਸ਼ੰਸਕਾਂ ਦੇ ਨਾਲ-ਨਾਲ ਸਿੱਧੁੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦੀ ਝਲਕ ਵੇਖਣ ਨੂੰ ਮਿਲੇਗੀ। ਫਿਲਹਾਲ "ਡਾਇਲੇਮਾ" ਦੇ ਆਡੀਓ ਰਿਲੀਜ਼ ਨੇ ਹੀ ਸੰਗੀਤ ਪ੍ਰੇਮੀਆਂ ਦੇ ਦਿਲਾਂ 'ਤੇ ਆਪਣਾ ਜਾਦੂ ਚਲਾ ਦਿੱਤਾ ਹੈ। ਟੀਜ਼ਰ ਅਤੇ ਆਡੀਓ ਗੀਤ ਰਿਲੀਜ਼ ਹੁੰਦੇ ਹੀ ਪ੍ਰਸ਼ੰਸਕ ਗਾਣੇ ਦੇ ਪੂਰੇ ਵੀਡੀਓ ਦਾ ਬੇਸਬਰੀ ਨਾਲ ਇੰਤਜ਼ਾਰ ਕਰਨ ਲੱਗੇ ਹੋਏ ਹਨ।
ਕਾਬਿਲੇਗੌਰ ਹੈ ਕਿ ਇਸ ਤੋਂ ਪਹਿਲਾਂ ਸਿੱਧੂ ਦੇ ਗੀਤ 4:10, ਵਾਚ-ਆਊਟ, ਚੌਰਨੀ ਅਤੇ SYL ਰਿਲੀਜ਼ ਹੋਇਆ ਸੀ। ਜਿਸ ਨੂੰ ਪ੍ਰਸ਼ੰਸਕਾਂ ਵਿਚਾਲੇ ਭਰਮਾ ਹੁੰਗਾਰਾ ਮਿਲਿਆ। ਹਾਲਾਂਕਿ ਇਸ ਵਿੱਚ ਗੀਤ SYL ਨੂੰ ਭਾਰਤ 'ਚ ਬੈਨ ਕਰ ਦਿੱਤਾ ਗਿਆ ਸੀ। ਇਸ ਤੋਂ ਇਲਾਵਾ ਗੀਤ 'ਵਾਰ' ਰਿਲੀਜ਼ ਹੋਇਆ ਸੀ, ਗੀਤ ਮੇਰਾ ਨਾਮ ਨੂੰ ਵੀ ਪ੍ਰਸ਼ੰਸਕਾਂ ਵੱਲੋਂ ਭਰਮਾ ਹੁੰਗਾਰਾ ਮਿਲਿਆ।